Home /News /lifestyle /

Keeway ਭਾਰਤ 'ਚ Launch ਕਰਨ ਜਾ ਰਹੀ ਹੈ ਕਰੂਜ਼ਰ ਬਾਈਕ, ਦੇਵੇਗੀ Royal Enfield ਨੂੰ ਟੱਕਰ

ਦੱਸ ਦੇਈਏ ਕਿ ਕਿਆਨਜਿਆਂਗ ਗਰੁੱਪ ਦੀ ਕੰਪਨੀ Keeway ਛੋਟੇ ਕਰੂਜ਼ਰ, ਸਕੂਟਰ, ਸਟ੍ਰੀਟ ਬਾਈਕ ਅਤੇ ਐਡਵੈਂਚਰ ਟੂਰਰ ਬਣਾਉਣ ਲਈ ਇੱਕ ਵੱਖਰੀ ਪਛਾਣ ਰੱਖਦੀ ਹੈ। ਇਹ ਕੰਪਨੀ ਖਾਸ ਤੌਰ 'ਤੇ 125cc ਰੇਂਜ ਦੀਆਂ ਬਾਈਕਸ ਬਣਾਉਂਦੀ ਹੈ। ਕੀਵੇ ਦੇ ਕਰੂਜ਼ਰ ਮੌਜੂਦਾ ਕਰੂਜ਼ਰ ਮਾਡਲ ਨਾਲੋਂ ਬਹੁਤ ਘੱਟ ਰੇਂਜ ਦੇ ਹਨ।

ਹੋਰ ਪੜ੍ਹੋ ...
  • Share this:
ਹੰਗਰੀ ਦੀ ਮਜ਼ਬੂਤ ਬਾਈਕ ਨਿਰਮਾਤਾ ਕੰਪਨੀ Keeway ਭਾਰਤ ਵਿੱਚ ਐਂਟਰੀ ਕਰਨ ਜਾ ਰਹੀ ਹੈ। ਇਸਦੇ ਮੱਦੇਨਜ਼ਰ ਕੰਪਨੀ ਆਪਣੀ ਕਰੂਜ਼ਰ ਬਾਈਕ K-Lite ਨੂੰ 17 ਮਈ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕਰੇਗੀ।
ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਇਸਦਾ ਇਨਵੀਟੇਸ਼ਨ ਸ਼ੇਅਰ ਕੀਤਾ ਹੈ। Keeway ਇੱਕ ਹੰਗਰੀ ਦੀ ਕੰਪਨੀ ਹੈ, ਪਰ ਹੁਣ ਇਹ ਚੀਨੀ ਆਟੋ ਕੰਪਨੀ ਕਿਆਨਜਿਆਂਗ ਗਰੁੱਪ ਦੀ ਮਲਕੀਅਤ ਹੈ। ਕਿਆਨਜਿਆਂਗ ਸਮੂਹ ਇਤਾਲਵੀ ਮੋਟਰਸਾਈਕਲ ਬ੍ਰਾਂਡ ਬੇਨੇਲੀ ਦਾ ਵੀ ਮਾਲਕ ਹੈ।

ਦੱਸ ਦੇਈਏ ਕਿ ਕਿਆਨਜਿਆਂਗ ਗਰੁੱਪ ਦੀ ਕੰਪਨੀ Keeway ਛੋਟੇ ਕਰੂਜ਼ਰ, ਸਕੂਟਰ, ਸਟ੍ਰੀਟ ਬਾਈਕ ਅਤੇ ਐਡਵੈਂਚਰ ਟੂਰਰ ਬਣਾਉਣ ਲਈ ਇੱਕ ਵੱਖਰੀ ਪਛਾਣ ਰੱਖਦੀ ਹੈ। ਇਹ ਕੰਪਨੀ ਖਾਸ ਤੌਰ 'ਤੇ 125cc ਰੇਂਜ ਦੀਆਂ ਬਾਈਕਸ ਬਣਾਉਂਦੀ ਹੈ। ਕੀਵੇ ਦੇ ਕਰੂਜ਼ਰ ਮੌਜੂਦਾ ਕਰੂਜ਼ਰ ਮਾਡਲ ਨਾਲੋਂ ਬਹੁਤ ਘੱਟ ਰੇਂਜ ਦੇ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਕਰੂਜ਼ਰ ਬਾਈਕ ਦਾ ਡਿਜ਼ਾਈਨ ਹਾਰਲੇ ਡੇਵਿਡਸਨ ਰੋਡਸਟਰਸ ਤੋਂ ਪ੍ਰੇਰਿਤ ਹੈ। ਕੰਪਨੀ ਦੁਆਰਾ ਸ਼ੇਅਰ ਕੀਤੇ ਗਏ ਇਨਵਾਈਟੇਸ਼ਨ 'ਚ ਬਾਈਕ ਦਾ ਪਿਛਲਾ ਸਕੈਚ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ K-Lite ਇੱਕ ਕਰੂਜ਼ਰ ਬਾਈਕ ਹੈ। ਇਹ ਬਾਈਕ ਪਤਲੇ ਫਿਊਲ ਟੈਂਕ ਅਤੇ ਸਿੰਗਲ ਸੀਟ ਦੇ ਨਾਲ ਆਵੇਗੀ।

ਜਾਣਕਾਰੀ ਅਨੁਸਾਰ ਇਸ ਕਰੂਜ਼ਰ ਵਿੱਚ 500 ਸੀਸੀ ਟਵਿਨ ਸਿਲੰਡਰ, ਲਿਕਵਿਡ ਕੂਲਡ ਇੰਜਣ ਦਿੱਤਾ ਜਾਵੇਗਾ। ਇਸਦੇ ਨਾਲ ਹੀ ਮਾਹਿਰਾਂ ਅਨੁਸਾਰ ਇਹ ਇੰਜਣ ਬੇਨੇਲੀ 'ਚ 47 bhp ਅਤੇ 46 Nm ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਬੇਨੇਲੀ 'ਤੇ ਪੇਸ਼ ਕੀਤੇ ਗਏ ਇੰਜਣ ਨਾਲੋਂ ਥੋੜ੍ਹਾ ਵੱਖਰੇ ਤਰੀਕੇ ਨਾਲ ਟਿਊਨ ਕੀਤਾ ਜਾ ਸਕਦਾ ਹੈ।

ਆਟੋ ਮਾਹਿਰਾਂ ਦਾ ਕਹਿਣਾ ਹੈ ਕਿ Keeway ਦੇ ਨਵੇਂ ਕਰੂਜ਼ਰ ਵਿੱਚ 374cc, ਸਿੰਗਲ-ਸਿਲੰਡਰ ਇੰਜਣ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਹ ਇੰਜਣ Benelli Imperial 400 ਵਿੱਚ ਵਰਤਿਆ ਗਿਆ ਹੈ। ਇੰਜਣ 20.7 bhp ਅਤੇ 29Nm ਪੀਕ ਟਾਰਕ ਪੈਦਾ ਕਰਦਾ ਹੈ।

ਜ਼ਿਕਰਯੋਗ ਹੈ ਕਿ ਕੰਪਨੀ ਵੱਲੋਂ ਇਸ ਬਾਈਕ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ 500 ਸੀਸੀ ਟਵਿਨ ਦੇ ਨਾਲ ਆਉਂਦਾ ਹੈ ਤਾਂ ਇਸ ਦੀ ਕੀਮਤ 5.5 ਲੱਖ ਰੁਪਏ ਤੱਕ ਹੋ ਸਕਦੀ ਹੈ।
Published by:Amelia Punjabi
First published:

Tags: Royal enfield

ਅਗਲੀ ਖਬਰ