Home /News /lifestyle /

ਕੇਂਡਲ ਜੇਨਰ, ਗੀਗੀ ਹਦੀਦ ਤੇ ਉਰਫੀ ਜਾਵੇਦ ਕਾਰਨ ਮੁੜ ਟ੍ਰੈਂਡ 'ਚ ਆਇਆ ਅਨਬਟਨਡ ਜੀਨਸ ਦਾ ਫੈਸ਼ਨ

ਕੇਂਡਲ ਜੇਨਰ, ਗੀਗੀ ਹਦੀਦ ਤੇ ਉਰਫੀ ਜਾਵੇਦ ਕਾਰਨ ਮੁੜ ਟ੍ਰੈਂਡ 'ਚ ਆਇਆ ਅਨਬਟਨਡ ਜੀਨਸ ਦਾ ਫੈਸ਼ਨ

ਕੇਂਡਲ ਜੇਨਰ, ਗੀਗੀ ਹਦੀਦ ਤੇ ਉਰਫੀ ਜਾਵੇਦ ਕਾਰਨ ਮੁੜ ਟ੍ਰੈਂਡ 'ਚ ਆਇਆ ਅਨਬਟਨਡ ਜੀਨਸ ਦਾ ਫੈਸ਼ਨ

ਕੇਂਡਲ ਜੇਨਰ, ਗੀਗੀ ਹਦੀਦ ਤੇ ਉਰਫੀ ਜਾਵੇਦ ਕਾਰਨ ਮੁੜ ਟ੍ਰੈਂਡ 'ਚ ਆਇਆ ਅਨਬਟਨਡ ਜੀਨਸ ਦਾ ਫੈਸ਼ਨ

ਇਸੇ ਤਰ੍ਹਾਂ ਬੈਗੀ ਜੀਨਸ, ਟਮੀ ਟੱਕਰ ਜੀਨਸ ਤੇ ਸਟ੍ਰੇਟ ਤੇ ਬੂਟ ਕੱਟ ਜੀਨਸ 80, 90 ਦੇ ਦਹਾਕੇ ਦੇ ਫੈਸ਼ਨ ਟ੍ਰੈਂਡ ਹਨ ਜੋ ਇਸ ਵੇਲੇ ਮਸ਼ਹੂਰ ਹਸਤੀਆਂ ਤੇ ਆਮ ਲੋਕਾਂ ਵਿੱਚ ਕਿਸੇ ਸਟਾਈਲ ਸਟੇਟਮੈਂਟ ਤੋਂ ਘੱਟ ਨਹੀਂ ਹਨ। ਇੱਕ ਹੋਰ ਫੈਸ਼ਨ ਜੋ ਮੁੜ ਤੋਂ ਸਟ੍ਰੀਟ ਫੈਸ਼ਨ ਵਿੱਚ ਵਾਪਸੀ ਕਰ ਰਿਹਾ ਹੈ ਉਸ ਦੀ ਸ਼ੁਰੂਆਤ ਅੱਜ ਤੋਂ 22 ਸਾਲ ਪਹਿਲਾਂ ਹੋਈ ਸੀ।

ਹੋਰ ਪੜ੍ਹੋ ...
  • Share this:

Fashion Inspiration: ਕਹਿੰਦੇ ਹਨ ਕਿ ਕੱਪੜਿਆਂ ਦਾ ਫੈਸ਼ਨ ਮੁੜ-ਮੁੜ ਕੇ ਵਾਪਿਸ ਆਉਂਦਾ ਹੈ। ਭਾਵੇਂ ਪਟਿਆਲਾ ਸ਼ਾਹੀ ਸਲਵਾਰ ਹੋਵੇ ਜਾਂ ਪਲਾਜ਼ੋ ਇਨ੍ਹਾਂ ਦੀ ਸ਼ੁਰੂਆਤ ਕਈ ਦਹਾਕੇ ਪਹਿਲਾਂ ਹੋਈ ਸੀ। ਕੀ ਤੁਸੀਂ ਜਾਣਦੇ ਹੋ ਕਿ ਪਲਾਜ਼ੋ ਦੀ ਸ਼ੁਰੂਆਤ 1960 ਤੇ 1970 ਦੇ ਦਹਾਕੇ ਵਿੱਚ ਹੋਈ ਸੀ, ਇਸ ਵੇਲੇ ਇਹ ਮੁੜ ਤੋਂ ਸਟ੍ਰੀਟ ਫੈਸ਼ਨ ਦਾ ਹਿੱਸਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਬੈਗੀ ਜੀਨਸ, ਟਮੀ ਟੱਕਰ ਜੀਨਸ ਤੇ ਸਟ੍ਰੇਟ ਤੇ ਬੂਟ ਕੱਟ ਜੀਨਸ 80, 90 ਦੇ ਦਹਾਕੇ ਦੇ ਫੈਸ਼ਨ ਟ੍ਰੈਂਡ ਹਨ ਜੋ ਇਸ ਵੇਲੇ ਮਸ਼ਹੂਰ ਹਸਤੀਆਂ ਤੇ ਆਮ ਲੋਕਾਂ ਵਿੱਚ ਕਿਸੇ ਸਟਾਈਲ ਸਟੇਟਮੈਂਟ ਤੋਂ ਘੱਟ ਨਹੀਂ ਹਨ। ਇੱਕ ਹੋਰ ਫੈਸ਼ਨ ਜੋ ਮੁੜ ਤੋਂ ਸਟ੍ਰੀਟ ਫੈਸ਼ਨ ਵਿੱਚ ਵਾਪਸੀ ਕਰ ਰਿਹਾ ਹੈ ਉਸ ਦੀ ਸ਼ੁਰੂਆਤ ਅੱਜ ਤੋਂ 22 ਸਾਲ ਪਹਿਲਾਂ ਹੋਈ ਸੀ।

ਅਸੀਂ ਗੱਲ ਕਰ ਰਹੇ ਹਾਂ ਸਾਲ 2000 ਵਿੱਚ ਮਸ਼ਹੂਰ ਹੋਏ 'ਅਨਬਟਨਡ ਜੀਨਸ' ਟ੍ਰੈਂਡ ਦੀ। ਕਿਸੇ ਟ੍ਰੈਂਡ ਨੂੰ ਉਦੋਂ ਤੱਕ ਟ੍ਰੈਂਡ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਉਸ ਨੂੰ ਕੋਈ ਮਸ਼ਹੂਰ ਹਸਤੀ ਨਾ ਪਹਿਣੇ। 'ਅਨਬਟਨਡ ਜੀਨਸ'ਸਟਾਈਲ ਨੂੰ ਆਫਿਸ਼ੀਅਲ ਬਣਾਉਣ ਲਈ ਕੇਂਡਲ ਜੇਨਰ, ਅਤੇ ਗੀਗੀ ਹਦੀਦ ਤੋਂ ਲੈ ਕੇ ਦੁਆ ਲਿਪਾ ਤੱਕ ਨੂੰ ਇਸ ਸਟਾਈਲ ਦੇ ਕੱਪੜੇ ਪਾਏ ਦੇਖਿਆ ਗਿਆ ਹੈ।


ਭਾਰਤ ਵਿੱਚ ਇਸ 'ਅਨਬਟਨਡ ਜੀਨਸ' ਟ੍ਰੈਂਡ ਵੱਲ ਲੋਕਾਂ ਦਾ ਧਿਆਨ ਉਦੋਂ ਗਿਆ ਜਦੋਂ ਮਸ਼ਹੂਰ ਫੈਸ਼ਨ ਇਨਫਲੁਐਂਸਰ ਤੇ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਉਰਫੀ ਜਾਵੇਦ ਨੇ ਇੱਕ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ। ਇਸ ਇੰਸਟਾਗ੍ਰਾਮ ਪੋਸਟ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਉਨ੍ਹਾਂ ਦੀ ਆਊਟਫਿੱਟ ਵਿੱਚ ਕੁੱਝ "ਹੱਟ ਕੇ" ਸੀ। ਇਸ ਵਿੱਚ ਉਰਫੀ ਜਾਵੇਦ ਟਾਪ ਲੈੱਸ ਸੀ ਤੇ ਉਸ ਨੇ ਆਪਣੇ ਸਰੀਰ ਦਾ ਉੱਪਰ ਵਾਲਾ ਹਿੱਸਾ ਅਖਰਾਬ ਨਾਲ ਢਕਿਆ ਹੋਇਆ ਸੀ ਤੇ ਨੀਚੇ ਉਸ ਨੇ ਅਨਬਟਨਡ ਜੀਨਸ ਪਹਿਣੀ ਹੋਈ ਸੀ।

ਹੁਣ ਭਾਰਤ ਦੇ ਬਹੁਤ ਸਾਰੇ ਫੈਸ਼ਨ ਸਟਾਈਲਿਸਟ ਵੀ ਇਸ ਫੈਸ਼ਨ ਟ੍ਰੈਂਡ ਵੱਲ ਧਿਆਨ ਦੇ ਰਹੇ ਹਨ। ਸਟਾਈਲਿਸਟ ਏਕਤਾ ਸ਼ਾਹ, ਜਿਸ ਨੇ ਰਣਬੀਰ ਕਪੂਰ, ਕਿਆਰਾ ਅਡਵਾਨੀ, ਮਲਾਇਕਾ ਅਰੋੜਾ ਸਮੇਤ ਕਈ ਮਸ਼ਹੂਰ ਹਸਤੀਆਂ ਨੂੰ ਸਟਾਈਲ ਕੀਤਾ ਹੈ, ਦਾ ਮੰਨਣਾ ਹੈ ਕਿ ਇਹ ਟ੍ਰੈਂਡ ਸਿਰਫ ਬੋਲਡ ਲੋਕਾਂ ਲਈ ਹੈ। ਅਨਬਟਨਡ ਜੀਨਸ ਕੈਰੀ ਕਰਨ ਲਈ ਤੁਸੀਂ ਇਸ ਨਾਲ ਕ੍ਰੋਪ ਟਾਪ ਤੇ ਸਨੀਕਰ ਦੀ ਵਰਤੋਂ ਕਰ ਸਕਦੇ ਹੋ, ਇਸ ਨਾਲ ਤੁਸੀਂ ਕਾਫੀ ਸਟਾਈਲਿਸ਼ ਲੱਗੋਗੇ।









View this post on Instagram






A post shared by Uorfi (@urf7i)



ਉੱਥੇ ਹੀ ਪਿੰਕ ਪੋਰਕਿਊਪਾਈਨਜ਼ ਫੈਸ਼ਨ ਬ੍ਰਾਂਡ ਦੇ ਡਿਜ਼ਾਈਨਰ ਦਾ ਕਹਿਣਾ ਹੈ ਕਿ ਇਸ ਸਟਾਈਲ ਜ਼ਿਆਦਾ ਦਿਨ ਨਹੀਂ ਚੱਲੇਗਾ। ਕੁੱਝ ਮਸ਼ਹੂਰ ਹਸਤੀਆਂ ਨੇ ਇਹ ਪਹਿਣਿਆ ਪਰ ਇਹ ਕੁੱਝ ਦਿਨ ਬਾਅਦ ਪੁਰਾਣਾ ਹੋ ਜਾਵੇਗਾ ਤੇ ਲੋਕ ਇਸ ਨੂੰ ਭੁੱਲ ਜਾਣਗੇ। ਇਸ ਪਿੱਛੇ ਉਨ੍ਹਾਂ ਕਾਰਨ ਦੱਸਿਆ ਕਿ ਇਹ ਸਟਾਈਲ ਦੇਖਣ ਵਿੱਚ ਸੋਹਣਾ ਤੇ ਜ਼ਰਾ ਹੱਟ ਕੇ ਲੱਗ ਸਕਦਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਹ ਸਹਿਜ ਮਹਿਸੂਸ ਨਹੀਂ ਕਰਵਾਏਗਾ, ਤੇ ਇਹ ਲੋਕਾਂ ਉੱਤੇ ਆਪਣੀ ਛਾਪ ਨਹੀਂ ਛੱਡ ਸਕੇਗਾ।

Published by:Tanya Chaudhary
First published:

Tags: Denim, Fashion tips, Kylie Jenner, Urfi Javed