HOME » NEWS » Life

ਲਾੜੇ ਨੂੰ ਹੈਰਾਨ ਕਰਨ ਲਈ ਲਾੜੀ ਦੀ ਧਮਾਕੇਦਾਰ ਐਂਟਰੀ, Viral ਹੋਇਆ ਡਾਂਸ Video

News18 Punjabi | News18 Punjab
Updated: February 6, 2020, 1:26 PM IST
share image
ਲਾੜੇ ਨੂੰ ਹੈਰਾਨ ਕਰਨ ਲਈ ਲਾੜੀ ਦੀ ਧਮਾਕੇਦਾਰ ਐਂਟਰੀ, Viral ਹੋਇਆ ਡਾਂਸ Video

  • Share this:
  • Facebook share img
  • Twitter share img
  • Linkedin share img
ਕੇਰਲਾ ਵਿਚ ਇਕ ਦੁਲਹਨ ਨੇ ਆਪਣੇ ਵਿਆਹ ਵਿਚ ਇਕ ਡਾਂਸ ਨਾਲ ਧਮਾਕੇਦਾਰ ਐਂਟਰੀ ਕੀਤੀ। ਆਪਣੀ ਪ੍ਰਵੇਸ਼ ਦੇ ਨਾਲ ਉਸਨੇ ਲਾੜੇ ਅਤੇ ਉਥੇ ਮੌਜੂਦ ਸਾਰੇ ਪਤਵੰਤਿਆਂ ਨੂੰ ਹੈਰਾਨ ਕਰ ਦਿੱਤਾ। ਇਸ ਦੁਲਹਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਮਨੋਰਮਾ ਆਨਲਾਈਨ ਦੇ ਅਨੁਸਾਰ, ਲਾੜੀ ਦਾ ਨਾਮ ਅੰਜਲੀ ਹੈ ਜੋ ਆਪਣੇ ਵਿਆਹ ਦੇ ਇਸ ਵੀਡੀਓ ਵਿੱਚ ਐਂਟਰੀ ਦੇ ਦੌਰਾਨ ਲਾੜੇ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ।



ਵੀਡੀਓ ਵਿੱਚ ਅੰਜਲੀ ਲਾਲ ਰੰਗ ਦੀ ਸਾੜ੍ਹੀ ਵਿੱਚ ਨਜ਼ਰ ਆ ਰਹੀ ਹੈ ਅਤੇ ਉਹ “ਮਲਾਇਯਰੂ” ਦੇ ਗਾਣੇ ‘ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਉਹ ਸਟੇਜ ਵੱਲ ਵਧ ਰਹੀ ਨੱਚ ਰਹੀ ਹੈ। ਮਨੋਰਮਾ ਆਨਲਾਈਨ ਦੇ ਅਨੁਸਾਰ, ਅੰਜਲੀ ਆਪਣੇ ਡਾਂਸ ਨਾਲ ਆਪਣੇ ਆਉਣ ਵਾਲੇ ਪਤੀ ਨੂੰ ਹੈਰਾਨ ਕਰਨਾ ਚਾਹੁੰਦੀ ਸੀ। ਅੰਜਲੀ ਦੀ ਇਸ ਵੀਡੀਓ ਦੀ ਸ਼ੂਟਿੰਗ ਕੇਰਲ ਦੇ ਕੰਨੂਰ ਦੇ ਸੀਆਰ ਆਡੀਟੋਰੀਅਮ ਵਿਚ ਕੀਤੀ ਗਈ ਹੈ, ਜਿਸ ਨੂੰ ਪਹਿਲਾਂ ਫੇਸਬੁੱਕ 'ਤੇ ਸਾਂਝਾ ਕੀਤਾ ਗਿਆ ਸੀ। ਇਸ ਵੀਡੀਓ ਨੂੰ ਫੇਸਬੁੱਕ 'ਤੇ 76 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।



ਇਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ 'ਤੇ ਵੀ ਵਾਇਰਲ ਹੋ ਰਹੀ ਹੈ। ਜਦੋਂ ਤੋਂ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਹੈ, ਇਸ ਨੂੰ ਹੁਣ ਤੱਕ 50 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
First published: February 6, 2020
ਹੋਰ ਪੜ੍ਹੋ
ਅਗਲੀ ਖ਼ਬਰ