
ਦੇਖੋ ਕਿਵੇਂ ਬਿਨਾਂ ਪੈਰਾਂ ਤੋਂ ਪੈਦਾ ਹੋਏ ਲੜਕੇ ਦਾ ਸਹਾਰਾ ਬਣੇ ਦੋਸਤ, ਵੀਡੀਓ ਹੋ ਰਹੀ ਵਾਇਰਲ (ਸੰਕੇਤਕ ਫੋਟੋ)
Kollam (Kerala): ਤੁਸੀਂ ਉਹ ਗੀਤ ਤਾਂ ਸੁਣਿਆ ਹੋਵੇਗਾ 'ਯਾਰੀ ਹੈ ਇਮਾਨ ਮੇਰੀ, ਯਾਰ ਮੇਰੀ ਜ਼ਿੰਦਗੀ', ਇਸ ਗੀਤ ਦੀ ਮਿਸਾਲ ਕੇਰਲਾ ਦੇ ਇਕ ਨੌਜਵਾਨ ਦੇ ਕੁਝ ਦੋਸਤਾਂ ਵੱਲੋਂ ਦਿੱਤੀ ਜਾ ਰਹੀ ਹੈ। ਜੀ ਹਾਂ, ਕੇਰਲ ਦੇ ਇੱਕ ਕਾਲਜ ਦੇ ਵਿਦਿਆਰਥੀ ਅਲਿਫ਼ ਮੁਹੰਮਦ ਲਈ ਉਸ ਦੇ ਦੋਸਤ ਉਸ ਦਾ ਜੀਵਨ ਸਹਾਰਾ ਬਣ ਗਏ ਹਨ।
ਅਲਿਫ ਦਾ ਜਨਮ ਬਿਨਾਂ ਲੱਤਾਂ ਤੋਂ ਹੋਇਆ ਸੀ, ਪਰ ਉਸ ਦੇ ਦੋਸਤ ਉਸ ਦੀ ਜ਼ਿੰਦਗੀ ਦਾ ਹੌਸਲਾ ਬਣੇ ਹੋਏ ਹਨ। ਅਲਿਫ਼ ਮੁਹੰਮਦ ਦੇ ਦੋਸਤ ਉਸਦੀ ਅਪਾਹਜਤਾ ਨੂੰ ਉਸ ਦੇ ਕਾਲਜ ਜਾਣ ਦੇ ਰਾਹ ਵਿੱਚ ਰੋੜਾ ਨਹੀਂ ਬਣਨ ਦਿੰਦੇ, ਅਤੇ ਖੁਦ ਉਸ ਦਾ ਸਹਾਰਾ ਬਣ ਕੇ ਕਾਲਜ ਲੈ ਜਾਂਦੇ ਹਨ। ਕੋਲਮ ਜ਼ਿਲੇ ਦੇ ਸਸਤਮਕੋਟਾ ਦੇ ਡੀਬੀ ਕਾਲਜ ਦੇ ਬੀ.ਕਾਮ ਦੇ ਵਿਦਿਆਰਥੀ ਅਲਿਫ ਮੁਹੰਮਦ ਨੂੰ ਉਸਦੇ ਦੋਸਤ ਉਸ ਦੀ ਕਲਾਸ ਵਿੱਚ ਲੈ ਜਾਂਦੇ ਹਨ। ਇੰਨਾ ਹੀ ਨਹੀਂ ਉਸ ਦੇ ਦੋਸਤ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਅਲਿਫ ਨੂੰ ਕਲਾਸਾਂ 'ਚ ਜਾਣ 'ਚ ਕੋਈ ਮੁਸ਼ਕਿਲ ਨਾ ਆਵੇ।
ਇਸ ਤੋਂ ਇਲਾਵਾ ਉਸ ਦੇ ਦੋ ਦੋਸਤ ਮੁਹੰਮਦ ਨੂੰ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਸਥਿਤ ਆਪਣੇ ਕਾਲਜ ਕੈਂਪਸ ਵਿੱਚ ਵੀ ਲਿਜਾਂਦੇ ਹਨ। ਵਿਆਹ ਦੇ ਫੋਟੋਗ੍ਰਾਫਰ ਦੁਆਰਾ ਖਿੱਚੀ ਗਈ ਇਸ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਲੱਖਾਂ ਦਿਲਾਂ 'ਤੇ ਕਬਜ਼ਾ ਕਰ ਲਿਆ ਹੈ।
ਇਸ ਵਾਇਰਲ ਵੀਡੀਓ 'ਚ ਨੌਜਵਾਨ ਅਲਿਫ ਮੁਹੰਮਦ ਨੂੰ ਉਸ ਦੀਆਂ ਸਹਿਪਾਠੀਆਂ ਅਰਚਨਾ ਅਤੇ ਆਰੀਆ ਨਾਲ ਖੜ੍ਹਾ ਦਿਖਾਇਆ ਗਿਆ ਹੈ। ਵੀਡੀਓ ਸ਼ੂਟ ਕਰਨ ਵਾਲੇ ਜਗਤ ਥੁਲਸੀਧਰਨ ਨੇ ਕਿਹਾ, 'ਇਹ ਬਹੁਤ ਵਧੀਆ ਪਲ ਸੀ। ਪਰ ਕਾਲਜ ਦੇ ਅੰਦਰ ਹਰ ਕਿਸੇ ਲਈ, ਇਹ ਇੱਕ ਆਮ ਦ੍ਰਿਸ਼ ਸੀ ਕਿਉਂਕਿ ਅਲਿਫ ਨੂੰ ਹਮੇਸ਼ਾ ਉਸ ਦੇ ਇੱਕ ਜਾਂ ਦੂਜੇ ਦੋਸਤਾਂ ਦੁਆਰਾ ਚੁੱਕਿਆ ਜਾਂਦਾ ਹੈ। ਥੁਲਸੀਧਰਨ ਨੇ ਅੱਗੇ ਕਿਹਾ ਕਿ ਉਹ ਕਾਲਜ ਵਿੱਚ ਇੱਕ ਯੂਥ ਫੈਸਟੀਵਲ ਦੀ ਫੋਟੋ ਖਿੱਚ ਰਿਹਾ ਸੀ ਜਦੋਂ ਉਸ ਨੇ ਮੁਹੰਮਦ ਨੂੰ ਉਸ ਦੇ ਦੋਸਤਾਂ ਦੁਆਰਾ ਚੁੱਕਦੇ ਹੋਏ ਦੇਖਿਆ ਅਤੇ ਤੁਰੰਤ ਆਪਣੇ ਕੈਮਰੇ ਵਿੱਚ ਇਸ ਪਲ ਨੂੰ ਕੈਦ ਕਰ ਲਿਆ।
ਬਾਅਦ 'ਚ ਉਸ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ, ਜਿਸ ਤੋਂ ਬਾਅਦ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਤੇ ਲੋਕਾਂ ਵੱਲੋਂ ਦੋਸਤੀ ਤੇ ਹੌਸਲੇ ਦੀ ਮਿਸਾਲ ਪੇਸ਼ ਕਰਨ ਵਾਲੀ ਇਸ ਵੀਡੀਓ ਨੂੰ ਵੱਗ ਚੜ੍ਹ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।