Home /News /lifestyle /

Keto Diet Recipe: ਜੇਕਰ ਤੁਸੀਂ ਵੀ ਚਾਹੁੰਦੇ ਹੋ ਹਲਕਾ ਅਤੇ ਸਿਹਤਮੰਦ ਡਿਨਰ, ਤਾਂ ਘਰ 'ਚ ਬਣਾਓ Keto ਉਪਮਾ

ਅੱਜ-ਕੱਲ੍ਹ ਲੋਕ ਆਪਣੀ ਸਿਹਤ ਨੂੰ ਲੈ ਕੇ ਬਹੁਤ ਜਾਗਰੂਕ ਹਨ। ਉਹ ਜਾਣਦੇ ਹਨ ਕਿ ਕੀ ਖਾਣ ਨਾਲ ਉਹ ਸਿਹਤਮੰਦ ਰਹਿ ਸਕਦੇ ਹਨ ਅਤੇ ਕੀ ਖਾਣ ਨਾਲ ਉਹਨਾਂ ਦੀ ਸਿਹਤ ਵਿਗੜ ਸਕਦੀ ਹੈ। ਲੋਕ ਆਪਣੇ ਡਿਨਰ ਨੂੰ ਲੈ ਕੇ ਬਹੁਤ ਸੋਚਦੇ ਹਨ ਕਿ ਉਹ ਅਜਿਹਾ ਕੀ ਖਾਣ ਜਿਸ ਨਾਲ ਊਰਜਾ ਵੀ ਮਿਲੇ ਤੇ ਭਾਰ ਵੀ ਨਾ ਵਧੇ ਕਿਉਂਕਿ ਰਾਤ ਦਾ ਭੋਜਨ ਹਲਕਾ ਤਾਂ ਹੋਣਾ ਚਾਹੀਦਾ ਹੈ ਪਰ ਉਸ ਵਿੱਚ ਜ਼ਰੂਰੀ ਪੋਸ਼ਣ ਵੀ ਹੋਣਾ ਜ਼ਰੂਰੀ ਹੈ।

ਹੋਰ ਪੜ੍ਹੋ ...
 • Share this:

  ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਡਿਸ਼ ਬਾਰੇ ਦੱਸਾਂਗੇ ਜਿਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਅਤੇ ਇਹ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਵੀ ਹੈ। ਅੱਜ ਅਸੀਂ ਤੁਹਾਨੂੰ Keto ਉਪਮਾ ਬਣਾਉਣ ਦੀ ਆਸਾਨ ਰੈਸਿਪੀ ਦੱਸਾਂਗੇ। ਇਸ ਵਿੱਚ ਕਈ ਸਬਜ਼ੀਆਂ ਪਾਈਆਂ ਜਾ ਸਕਦੀਆਂ ਹਨ। ਸੁਆਦ ਦੇ ਨਾਲ ਇਹ ਸਿਹਤ ਲਈ ਲਾਹੇਵੰਦ ਵੀ ਹੈ।

  ਸਭ ਤੋਂ ਪਹਿਲਾਂ ਤੁਹਾਨੂੰ Keto ਉਪਮਾ ਬਣਾਉਣ ਲਈ ਜਿਸ ਸਮੱਗਰੀ ਦੀ ਲੋੜ ਹੈ ਉਸ ਵਿੱਚ 1 ਫੁੱਲ ਗੋਭੀ ਜਾਂ ਬਰੌਕਲੀ, 2 ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਚਮਚ ਬਾਰੀਕ ਕੱਟਿਆ ਹੋਇਆ ਅਦਰਕ

  1 ਚਮਚਾ ਜੈਤੂਨ ਦਾ ਤੇਲ, 3-4 ਕਰੀ ਪੱਤੇ, ਚਮਚ ਰਾਈ, ਚਮਚ ਲਾਲ ਮਿਰਚ ਜਾਂ ਕਾਲੀ ਮਿਰਚ ਪਾਊਡਰ, ਲੂਣ ਸੁਆਦ ਅਨੁਸਾਰ ਅਤੇ ਚਾਟ ਮਸਾਲਾ ਸ਼ਾਮਿਲ ਹੈ।

  ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਤੁਸੀਂ ਗੋਭੀ ਜਾਂ ਬਰੋਕਲੀ ਅਤੇ ਹੋਰ ਸਬਜ਼ੀਆਂ ਨੂੰ ਮਿਕਸਰ 'ਚ ਪਾ ਕੇ ਹਲਕਾ ਚਲਾ ਲਓ। ਧਿਆਨ ਰਹੇ ਕਿ ਪੇਸਟ ਨਹੀਂ ਬਣਾਉਣੀ। ਹੁਣ ਇੱਕ ਪੈਨ ਵਿੱਚ ਤੇਲ ਪਾਓ। ਇਸ ਵਿਚ ਕੜ੍ਹੀ ਪੱਤਾ ਅਤੇ ਸਰ੍ਹੋਂ ਦੇ ਦਾਣੇ ਪਾਓ। ਹੁਣ ਇਸ ਵਿਚ ਬਾਰੀਕ ਕੱਟੀਆਂ ਹਰੀਆਂ ਮਿਰਚਾਂ ਅਤੇ ਅਦਰਕ ਪਾ ਕੇ ਭੁੰਨ ਲਓ। ਤੁਸੀਂ ਇਸ ਵਿਚ ਹਰਾ ਪਿਆਜ਼ ਵੀ ਮਿਲਾ ਸਕਦੇ ਹੋ। ਹੁਣ ਇਸ ਵਿੱਚ ਗੋਭੀ ਜਾਂ ਬਰੋਕਲੀ ਪਾਓ ਅਤੇ ਘੱਟ ਅੱਗ 'ਤੇ ਪਕਾਓ। ਆਪਣੇ ਸੁਆਦ ਅਨੁਸਾਰ ਤੁਸੀਂ ਮਿਰਚ ਪਾਊਡਰ, ਚਾਟ ਮਸਾਲਾ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ ਕੇ ਹਿਲਾਉਂਦੇ ਰਹੋ।

  ਤੁਸੀਂ ਇਸ ਨੂੰ ਹੋਰ ਸੁਆਦੀ ਬਣਾਉਣ ਲਈ ਇਸ ਵਿੱਚ ਹਰਾ ਧਨੀਆ ਪਾ ਸਕਦੇ ਹੋ। ਇਸ ਤਰ੍ਹਾਂ ਤੁਹਾਡਾ Keto ਉਪਮਾ ਤਿਆਰ ਹੈ, ਗਰਮ-ਗਰਮ ਪਰੋਸੋ।

  Published by:Sarafraz Singh
  First published:

  Tags: Food, Lifestyle, Recipe