Home /News /lifestyle /

Keto Upma Recipe: ਕੀਟੋ ਉਪਮਾ ਸਿਹਤ ਲਈ ਹੈ ਫਾਇਦੇਮੰਦ, ਡਿਨਰ ਵਿੱਚ ਚੱਖੋ ਇਸਦਾ ਸਵਾਦ

Keto Upma Recipe:  ਮੋਟਾਪੇ ਤੋਂ ਤੰਗ ਲੋਕਾਂ ਲਈ ਬਹੁਤ ਸਾਰੇ ਡਾਈਟਿੰਗ ਪਕਵਾਨ ਹਨ ਜਿਨ੍ਹਾਂ ਨਾਲ ਉਹ ਸੁਆਦ ਦੇ ਨਾਲ-ਨਾਲ ਸਿਹਤ ਨੂੰ ਵੀ ਫਾਇਦਾ ਦਿੰਦੇ ਹਨ। ਹਾਲਾਂਕਿ ਅਕਸਰ ਅਜਿਹਾ ਹੁੰਦਾ ਹੈ ਕਿ ਮੋਟੇ ਲੋਕ ਭਾਰ ਘਟਾਉਣ ਲਈ ਕਈ ਸੁਆਦਿਸ਼ਟ ਭੋਜਨਾਂ ਤੋਂ ਪਰਹੇਜ ਕਰਦੇ ਹਨ। ਫਿੱਟਨੈੱਸ ਫ੍ਰੀਕਸ ਦੀ ਗੱਲ ਕਰੀਏ ਤਾਂ ਇਹ ਲੋਕ ਵੀ ਖਾਣ ਪੀਣ ਦਾ ਬਹੁਤ ਧਿਆਨ ਰੱਖਦੇ ਹਨ। ਕਸਰਤ ਤੇ ਸੈਰ ਦੇ ਨਾਲ ਇਹ ਲੋਕ ਆਪਣੀ ਡਾਈਟ ਨੂੰ ਲੈ ਕੇ ਵੀ ਕਾਫੀ ਨਿਯਮਿਤ ਹੁੰਦੇ ਹਨ। ਵੈਸੇ ਤਾਂ ਸਾਊਥ ਇੰਡੀਅਨ ਭੋਜਨ ਜ਼ਿਆਦਾ ਹੈਵੀ ਨਹੀਂ ਹੁੰਦੇ ਹਨ।

ਹੋਰ ਪੜ੍ਹੋ ...
  • Share this:

ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਰਾਤ ਦਾ ਭੋਜਨ ਹਲਕਾ ਹੋਵੇ। ਇਸ ਲਈ ਡਿਨਰ ਵਿੱਚ ਤੁਸੀਂ ਕੀਟੋ ਉਪਮਾ ਬਣਾ ਸਕਦੇ ਹੋ। ਜੋ ਸੁਆਦਿਸ਼ਟ ਹੋਣ ਦੇ ਨਾਲ-ਨਾਲ ਸਿਹਤਮੰਦ ਪਕਵਾਨ ਵੀ ਹੈ। ਕੀਟੋ ਉਪਮਾ ਬਣਾਉਣ ਵਿੱਚ ਜ਼ਿਆਦਾ ਮਿਹਨਤ ਵੀ ਨਹੀਂ ਲੱਗਦੀ ਤੇ ਇਹ ਰਾਤ ਦੇ ਭੋਜਨ ਦੇ ਤੌਰ 'ਤੇ ਲੈਣਾ ਸਿਹਤ ਲਈ ਵਧੀਆ ਹੈ।

ਆਓ ਜਾਣਦੇ ਹਾਂ ਕੀਟੋ ਉਪਮਾ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ।

ਕੀਟੋ ਉਪਮਾ ਬਣਾਉਣ ਲਈ ਇਸ ਸਮੱਗਰੀ ਦੀ ਲੋੜ ਹੁੰਦੀ ਹੈ...

ਕੀਟੋ ਉਪਮਾ ਬਣਾਉਣ ਲਈ ਫੁੱਲ ਗੋਭੀ ਜਾਂ ਬਰੌਕਲੀ, ਬਾਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਦੇ ਨਾਲ ਅੱਧਾ ਚਮਚ ਬਾਰੀਕ ਕੱਟਿਆ ਹੋਇਆ ਅਦਰਕ ਚਾਹੀਦਾ ਹੈ। ਇਸ ਤੋਂ ਇਲਾਵਾ 1 ਚਮਚ ਜੈਤੂਨ ਦਾ ਤੇਲ, 3 ਤੋਂ 4 ਕੜੀ ਪੱਤੇ, 1 ਚਮਚ ਰਾਈ, ਅੱਧਾ ਚਮਚ ਕਾਲੀ ਮਿਰਚ ਪੀਸੀ ਹੋਈ, ਚਾਟ ਮਸਾਲਾ ਤੇ ਲੂਣ ਸੁਆਦ ਅਨੁਸਾਰ ਲੈ ਲਓ।

ਆਓ ਹੁਣ ਜਾਣਦੇ ਹਾਂ ਕਿ ਕੀਟੋ ਉਪਮਾ ਕਿਵੇਂ ਬਣਾਉਣਾ ਹੈ...

ਸਭ ਤੋਂ ਪਹਿਲਾਂ ਗੋਭੀ ਜਾਂ ਬਰੋਕਲੀ ਨੂੰ ਸਾਫ ਪਾਣੀ ਨਾਲ ਧੋ ਲਓ ਤੇ ਫਿਰ ਮਿਕਸਰ ਵਿੱਚ ਪੀਸ ਕੇ ਉਸ ਦੀ ਸਮੂਦ ਪੇਸਟ ਬਣਾ ਲਓ। ਇਸ ਪੇਸਟ ਨੂੰ ਕਿਸੇ ਬਰਤਨ ਵਿੱਚ ਕੱਢ ਕੇ ਉਸ ਵਿੱਚ ਬਾਰੀਕ ਕੱਟਿਆ ਹੋਇਆ ਪਿਆਜ਼, ਕਾਲੀ ਮਿਰਚ ਦਾ ਪਾਊਡਰ ਪਾਓ। ਹੁਣ ਇਸੇ ਮਿਸ਼ਰਣ ਵਿੱਚ ਪੀਲੀ ਤੇ ਲਾਲ ਸ਼ਿਮਲਾ ਮਿਰਚ ਤੇ ਗਾਜਰ ਬਰੀਕ ਕੱਟ ਕੇ ਪਾਓ। ਇਸ ਦੇ ਨਾਲ ਹੀ ਥੋੜੇ ਹਰੇ ਮਟਰ ਵੀ ਐਡ ਕਰ ਲਓ। ਹੁਣ ਇੱਕ ਪੈਨ ਵਿੱਚ ਥੋੜਾ ਜਿਹਾ ਤੇਲ ਪਾਓ ਤੇ ਉਸ ਨੂੰ ਗਰਮ ਕਰੋ। ਤੇਲ ਗਰਮ ਹੋਣ 'ਤੇ ਇਸ ਵਿੱਚ ਕੜੀ ਪੱਤੇ ਤੇ ਰਾਈ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਪੈਨ ਵਿੱਚ ਬਾਰੀਕ ਕੱਟਿਆ ਅਦਰਕ ਤੇ ਹਰੀਆਂ ਮਿਰਚਾਂ ਪਾ ਦਿਓ ਤੇ ਭੁੰਨ ਲਓ। ਤੁਸੀਂ ਚਾਹੋ ਤਾਂ ਇਸ ਵਿੱਚ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ, ਜਿਵੇਂ ਕਿ ਹਰਾ ਪਿਆਜ਼ ਜਾਂ ਸਵੀਟ ਕੌਰਨ।

ਹੁਣ ਪੈਨ ਵਿੱਚ ਗੋਭੀ ਜਾਂ ਬਰੋਕਲੀ ਦੀ ਪੇਸਟ ਪਾਓ ਤੇ ਉਸ ਨੂੰ ਵੀ ਭੁੰਨ ਲਓ। ਇਹ ਸਭ ਭੁੰਨਣ ਤੋਂ ਬਾਅਦ ਪੈਨ ਵਿੱਚ ਮਿਰਚ ਪਾਊਡਰ, ਚਾਟ ਮਸਾਲਾ ਤੇ ਸੁਆਦ ਅਨੁਸਾਰ ਲੂਣ ਪਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਇਸ ਸਭ ਤੋਂ ਬਾਅਦ ਇਸ ਵਿੱਚ ਕੱਚੀ ਮੂੰਗਫਲੀ ਨੂੰ ਭੁੰਨ ਕੇ ਪਾ ਲਓ ਤੇ ਹਰਾ ਧਨੀਆ ਵੀ ਪਾ ਲਓ। ਇਸ ਨੂੰ ਕਿਸੇ ਬਰਤਨ ਵਿੱਚ ਕੱਢ ਲਓ ਤੇ ਹਰੇ ਧਨੀਏ ਦੀ ਚਟਨੀ ਜਾਂ ਦਹੀਂ ਜਾਂ ਕਿਸੇ ਵੀ ਕੈਚਪ ਨਾਲ ਗਰਮ-ਗਰਮ ਸਰਵ ਕਰੋ। ਤੁਸੀਂ ਇਸ ਨੂੰ ਬਣਾਉਣ ਲਈ ਇਸ ਵਿੱਚ ਸੂਜੀ ਵੀ ਮਿਲਾ ਸਕਦੇ ਹੋ ਤੇ ਇਸ ਨੂੰ ਦਹੀਂ ਦੇ ਰਾਇਤੇ ਨਾਲ ਵੀ ਖਾਧਾ ਜਾ ਸਕਦਾ ਹੈ। ਸਿਹਤਮੰਦ ਰਹਿਣ ਲਈ ਇਸ ਰੈਸਿਪੀ ਨੂੰ ਇੱਕ ਵਾਰ ਜ਼ਰੂਰ ਅਜ਼ਮਾਓ।

Published by:Rupinder Kaur Sabherwal
First published:

Tags: Fast food, Food, Healthy Food, Recipe