HOME » NEWS » Life

KIA Seltos: SUV ਕਾਰ ਹੋਈ ਲਾਂਚ, ਜਾਣੇ ਤੇ ਦੇਖੋ ਤਸਵੀਰਾਂ

News18 Punjab
Updated: August 28, 2019, 8:17 PM IST
share image
KIA Seltos: SUV ਕਾਰ ਹੋਈ ਲਾਂਚ, ਜਾਣੇ ਤੇ ਦੇਖੋ ਤਸਵੀਰਾਂ

  • Share this:
  • Facebook share img
  • Twitter share img
  • Linkedin share img
KIA ਨੇ ਭਾਰਤ ਵਿਚ SUV ਕਾਰ Seltos ਨੂੰ ਲਾਂਚ ਕਰ ਦਿੱਤਾ ਹੈ। ਸੇਲਟਾਸ ਦੀ ਸ਼ੁਰੂਆਤੀ ਕੀਮਤ 9.69 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਹੈ, ਜਦਕਿ ਇਸਦੇ ਟਾਪ ਮਾਡਲ ਦੀ ਕੀਮਤ 15.99 ਲੱਖ ਹੈ।ਕਾਰ ਨੂੰ ਲਾਂਚ ਕਰਨ ਮੌਕੇ KIA ਨੇ ਦਸਿਆ ਕਿ ਉਨ੍ਹਾਂ ਨੇ ਸੇਲਟਾਸ ਦੀ ਪੰਜ ਹਜ਼ਾਰ ਯੂਨਿਟ ਪਹਿਲਾਂ ਹੀ ਤਿਆਰ ਕਰ ਲਈ ਹੈ ਤਾਂ ਜੋ ਕਾਰ ਦੀ ਡਿਮਾਂਡ ਨੂੰ ਪੂਰਾ ਕੀਤਾ ਜਾ ਸਕੇ। Seltos ਦੀ ਬੁਕਿੰਗ ਦੇ ਪਹਿਲੇ ਦਿਨ ਹੀ ਇਸ ਕਾਰ ਦੀ ਛੇ ਹਜ਼ਾਰ ਤੋਂ ਜ਼ਿਆਦਾ ਬੁਕਿੰਗ ਹੋਈਆਂ, ਹੁਣ ਤੱਕ ਕੰਪਨੀ ਨੇ 32 ਹਜ਼ਾਰ ਤੋਂ ਵੱਧ ਬੁਕਿੰਗ ਕੀਤੀ ਹੈ। KIA Seltos ਦੇ ਬਰਾਂਡ ਐਂਬੈਸਡਰ ਟਾਇਗਰ ਸ਼ਰਾਫ ਹਨ।


ਕੰਪਨੀ ਨੇ Seltos ਨੂੰ ਦੋ ਟ੍ਰਿਮਾ ਵਿਚ ਪੇਸ਼ ਕੀਤਾ ਹੈ। GT Line ਅਤੇ Tech Line. Kia Seltos D1,5 (ਡੀਜਲ) ਵੇਰੀਏਂਟਸ ਦੀ ਕੀਮਤ 9.99 ਲੱਖ ਦੀ ਐਕਸ-ਸ਼ੋਰੂਮ ਕੀਮਤ ਜੋ ਕਿ 15.99 ਲੱਖ ਰੁਪਏ ਐਕਸ-ਸ਼ੋਰੂਮ ਕੀਮਤ ਹੈ। Kia Seltos G 1.5 (ਪਟਰੌਲ) ਦੀ ਕੀਮਤ 9.69 ਲੱਖ ਰੁਪਏ ਤੋਂ 13.79 ਲੱਖ ਰੁਪਏ ਐਕਸ-ਸ਼ੋਰੂਮ ਦੇ ਵਿਚਕਾਰ ਹੋਵੇਗਾ। Kia Seltos GT line G 1.4 T-GDI (ਟਰਬੋ) ਵੇਰੀਏਂਟ ਦੀ ਕੀਮਤ 13.49 ਲੱਖ ਰੁਪਏ ਤੋਂ 15.99 ਲੱਖ ਰੁਪਏ ਐਕਸ-ਸ਼ੋਰੂਮ ਹੋਵੇਗੀ। ਇਸ ਕਾਰ ਵਿਚ 7-ਸਪੀਡ DCT, IVT ਦੇ ਨਾਲ 6 ਸਪੀਡ ਆਟੋਮੈਟਿਕ ਅਤੇ 6-ਸਪੀਡ ਮੈਨੂਅਲ ਟਰਾਂਸਮਿਸ਼ਨ ਦਾ ਵਿਕਲਪ ਵੀ ਮਿਲਦਾ ਹੈ।ਇਸ ਕਾਰ ਵਿਚ ਕਈ ਖਾਸ ਫੀਚਰਸ ਜਿਨ੍ਹਾਂ ਵਿਚ AI ਵਾਇਸ ਕਮਾਂਡ, ਸਟੋਲਨ ਵਹੀਕਲ ਟ੍ਰੈਕਿੰਗ ਐਂਡ ਇਮੋਬਲਾਇਜੇਸ਼ਨ, ਆਟੋ ਕਲਾਜਨ ਨੋਟੀਫਿਕੇਸ਼ਨ, SOS ਐਮਰਜੈਂਸੀ ਅਸਿਸਟੈਂਟ, ਰਿਮੋਟ ਇੰਜਣ ਸਟੋਪ ਐਂਡ ਸਟਾਰਟ, ਰਿਮੋਟ ਨਾਲ ਸਟਾਰਟ ਹੋਣ ਵਾਲਾ ਏਅਰ ਪਿਓਰੀਫਾਇਰ ਅਤੇ ਇੰਨ-ਕਾਰ ਕੁਆਲਿਟੀ ਮਨਿਟਰ, ਸੇਫਟੀ ਅਲਰਟ (Geo fence, Time Fence, Speed, Valet, Idle) ਜਿਹੇ ਫੀਚਰਸ ਮਿਲ ਰਹੇ ਹਨ। ਇਸ ਤੋਂ ਇਲਾਵਾ ਕਾਰ ਵਿਚ UVO ਐਪ ਫੀਚਰ ਵੀ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਤੁਸੀਂ ਕਾਰ ਦੀ ਲੋਕੇਸ਼ਨ ਸ਼ੇਅਰ ਕਰ ਸਕਦੇ ਹੋ ਅਤੇ ਰਿਮੋਟ ਦੀ ਮਦਦ ਨਾਲ ਤੁਸੀਂ ਕਾਰ ਦੀ ਸਪੀਡ ਲਿਮਿਟ ਵੀ ਸੈਟ ਕਰ ਸਕਦੇ ਹੋ।KIA Seltos ਵਿਚ ਪੈਸੇਂਜਰ ਦੀ ਸੇਫਟੀ ਨੂੰ ਧਿਆਨ ਵਿਚ ਰਖਦਿਆਂ ਇਸਦੇ ਕੈਬਿਨ ਵਿਚ 6 ਏਅਰ ਬੈਗ ਦਿੱਤੇ ਹਨ।  ਕਾਰ ਵਿਚ 8 ਇੰਚ ਦਾ ਹੈਡ-ਅੱਪ ਡਿਸਪਲੇ, 360 ਡਿਗਰੀ ਕੈਮਰਾ, ਵਾਇਰਲੈਸ ਚਾਰਜਿੰਗ, ਪੁਸ਼ ਬਟਨ ਅਤੇ Wifi ਵਰਗੇ ਐਡਵਾਂਸ ਫੀਚਰ ਵੀ ਹਨ।  Seltos ਵਿਚ 3 ਸਾਲ /ਅਨਲਿਮਟਿਡ ਕਿਲੋਮੀਟਰ ਦੀ ਵਾਰੰਟੀ ਮਿਲ ਰਹੀ ਹੈ, ਜਿਸ ਨੂੰ ਤੁਸੀਂ ਦੋ ਸਾਲ ਲਈ ਅੱਗੇ ਐਕਸਟੈਂਡ ਵੀ ਕਰਵਾ ਸਕਦੇ ਹੋ। ਕੰਪਨੀ ਨੇ ਦੇਸ਼ ਅੰਦਰ 160 ਸ਼ਹਿਰਾਂ ਵਿਚ 192 ਸਰਵਿਸ ਸੈਂਟਰ ਖੋਲ੍ਹੇ ਹਨ।
First published: August 23, 2019
ਹੋਰ ਪੜ੍ਹੋ
ਅਗਲੀ ਖ਼ਬਰ