Kia Sonnet: ਕਾਰਾਂ ਦੀ ਮੰਗ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਇਸ ਵਧਦੀ ਮੰਗ ਦੀ ਮੱਦੇਨਜ਼ਰ ਸਾਰੇ ਵਾਹਨ ਨਿਰਮਾਤਾ ਆਪਣੇ ਪ੍ਰਸਿੱਧ ਬ੍ਰਾਂਡਾਂ ਨੂੰ ਅਪਡੇਟ ਕਰਨ ਦੇ ਨਾਲ-ਨਾਲ ਨਵੇਂ ਉਤਪਾਦ ਲਾਂਚ ਕਰ ਰਹੇ ਹਨ। ਇਸੇ ਦੀ ਕੜੀ ਵਿੱਚ ਹੀ Kia Motors ਨੇ ਆਪਣੀ ਪਾਵਰਫੁੱਲ ਕੰਪੈਕਟ SUV Kia Sonet ਦਾ ਇੱਕ ਅਪਗ੍ਰੇਡ ਸੰਸਕਰਣ ਤਿਆਰ ਕੀਤਾ ਹੈ। Kia Sonnet ਨੂੰ ਕਈ ਨਵੇਂ ਫੀਚਰਸ ਦੇ ਨਾਲ ਨਵੇਂ ਰੂਪ 'ਚ ਪੇਸ਼ ਕੀਤਾ ਗਿਆ ਹੈ।
ਆਟੋ ਮਾਹਿਰਾਂ ਦਾ ਕਹਿਣਾ ਹੈ ਕਿ Kia Sonnet ਦੇ ਸੇਫਟੀ ਫੀਚਰਸ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਇਸ ਦੇ ਨਵੇਂ Kia Sonnet 'ਚ 4 ਏਅਰਬੈਗ ਹਨ। ਜਦਕਿ ਟਾਪ ਵੇਰੀਐਂਟ 'ਚ 6 ਏਅਰਬੈਗ ਲਗਾਏ ਗਏ ਹਨ। ਕੰਪਨੀ ਨੇ ਨਵੇਂ Kia Sonnet ਨੂੰ Kia ਕਨੈਕਟ ਐਪ ਨਾਲ ਜੋੜਿਆ ਹੈ। ਇਸ 'ਚ ਤੁਹਾਨੂੰ ਨਵਾਂ SOS ਵੀ ਦੇਖਣ ਨੂੰ ਮਿਲੇਗਾ।
ਤੁਹਾਨੂੰ ਦੱਸ ਦੇਈਏ ਕਿ Kia Motors ਨੇ ਇਸ ਮਹੀਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਕਦਮ ਤੋਂ ਬਾਅਦ Kia Sonnet ਦੀਆਂ ਕੀਮਤਾਂ 30,000 ਰੁਪਏ ਤੱਕ ਵਧ ਗਈਆਂ ਹਨ। ਨਵੇਂ Kia Sonnet ਦੇ ਬੇਸ ਮਾਡਲ ਦੀ ਕੀਮਤ 7.15 ਲੱਖ ਰੁਪਏ ਅਤੇ ਟਾਪ ਮਾਡਲ ਦੀ ਕੀਮਤ 13.78 ਲੱਖ ਰੁਪਏ ਹੈ।
ਇਸਦੇ ਨਾਲ ਹੀ Kia Carens Prestige Plus 7 ਸੀਟਰ DCT ਵੇਰੀਐਂਟ 'ਚ 20 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। 7 ਸੀਟਰ Kia Carens ਦੀ ਕੀਮਤ ਵਿੱਚ 20,000 ਰੁਪਏ ਤੋਂ ਲੈ ਕੇ 70,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ Kia Carence ਦੀ ਸ਼ੁਰੂਆਤੀ ਕੀਮਤ 8.99 ਲੱਖ ਰੁਪਏ ਸੀ। ਹੁਣ ਬੇਸ ਮਾਡਲ ਦੀ ਕੀਮਤ 60 ਹਜ਼ਾਰ ਰੁਪਏ ਵਧ ਕੇ 9.59 ਲੱਖ ਰੁਪਏ ਹੋ ਗਈ ਹੈ।
ਇੱਥੇ ਜ਼ਿਕਰਯੋਗ ਹੈ ਕਿ Kia ਕੰਪਨੀ ਦੀਆਂ ਕਾਰਾਂ ਦੀ ਵਿਕਰੀ ਵਿੱਚ ਵੀ ਵਾਧਾ ਹੋਇਆ ਹੈ। Kia ਮੋਟਰਸ ਨੇ ਮਾਰਚ 'ਚ 22,622 ਕਾਰਾਂ ਵੇਚੀਆਂ, ਜੋ ਪਿਛਲੇ ਸਾਲ ਮਾਰਚ 'ਚ ਵੇਚੀਆਂ ਗਈਆਂ 22,622 ਇਕਾਈਆਂ ਤੋਂ 18 ਫੀਸਦੀ ਜ਼ਿਆਦਾ ਹਨ। Kia Seltos ਦੀ ਸਭ ਤੋਂ ਵੱਧ 8,415 ਯੂਨਿਟਸ ਵਿਕੀਆਂ ਹਨ। Kia Carence ਨੇ ਵੀ ਮਾਰਚ 'ਚ 7,008 ਯੂਨਿਟਸ ਵੇਚੇ ਸਨ। ਸੋਨੈੱਟ ਦੀ ਗੱਲ ਕਰੀਏ ਤਾਂ ਇਸ ਨੂੰ 6871 ਲੋਕਾਂ ਨੇ ਖਰੀਦਿਆ।
ਵਿਕਰੀ ਵਿੱਚ ਹੋਏ ਵਾਧੇ ਬਾਬਤ Kia ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਹਰਦੀਪ ਸਿੰਘ ਬਰਾੜ ਨੇ ਕਿਹਾ ਕਿ ਸਾਡੇ ਲਈ ਹੁਣ ਤੱਕ 2022 ਇੱਕ ਚੰਗਾ ਸਾਲ ਰਿਹਾ ਹੈ ਕਿਉਂਕਿ ਅਸੀਂ ਪਿਛਲੀ ਤਿਮਾਹੀ ਵਿੱਚ ਆਪਣੀ ਵਿਕਰੀ ਦੀ ਗਤੀ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਾਂ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile