Home /News /lifestyle /

ਹੈਰਾਨ ਕਰ ਦੇਵੇਗਾ ਅਰਬਪਤੀ Kylie Jenner ਦੇ ਨਹਾਉਣ ਦਾ ਤਰੀਕਾ! ਆਮ ਕੁੜੀਆਂ ਵੀ ਕਰ ਸਕਦੀਆਂ ਹਨ ਫਾਲੋ

ਹੈਰਾਨ ਕਰ ਦੇਵੇਗਾ ਅਰਬਪਤੀ Kylie Jenner ਦੇ ਨਹਾਉਣ ਦਾ ਤਰੀਕਾ! ਆਮ ਕੁੜੀਆਂ ਵੀ ਕਰ ਸਕਦੀਆਂ ਹਨ ਫਾਲੋ

ਹੈਰਾਨ ਕਰ ਦੇਵੇਗਾ ਅਰਬਪਤੀ Kylie Jenner ਦੇ ਨਹਾਉਣ ਦਾ ਤਰੀਕਾ!

ਹੈਰਾਨ ਕਰ ਦੇਵੇਗਾ ਅਰਬਪਤੀ Kylie Jenner ਦੇ ਨਹਾਉਣ ਦਾ ਤਰੀਕਾ!

Kylie Jenner ਕੋਈ ਆਮ ਸ਼ਖਸ ਨਹੀਂ ਹੈ, ਇੰਸਟਾਗ੍ਰਾਮ ਉੱਤੇ Kylie Jenner ਦੇ 368 ਮਿਲੀਅਨ ਫਾਲੋਅਰਸ ਹਨ। ਹੁਣ ਇੰਨੀ ਵੱਡੀ ਸੈਲੀਬ੍ਰਿਟੀ ਆਪਣੇ ਸਕਿਨ ਦੀ ਦੇਖਭਾਲ ਕਿਵੇਂ ਕਰਦੀ ਹੋਵੇਗੀ। ਆਪਣੇ ਵਾਲਾਂ ਨੂੰ ਕਿਵੇਂ ਸਾਫ ਕਰਦੀ ਹੋਵੇਗੀ। ਇਹ ਸੋਚ ਕੇ ਤਾਂ ਕਈਆਂ ਦੇ ਦਿਮਾਗ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਮਹਿੰਗੇ ਸ਼ੈਂਪੂ ਤੇ ਮਹਿੰਗੀ ਹੇਅਰ ਥੈਰਿਪੀ ਦਾ ਖਿਆਲ ਆਉਂਦਾ ਹੋਵੇਗਾ।

ਹੋਰ ਪੜ੍ਹੋ ...
  • Share this:

Kylie Jenner: ਸੋਸ਼ਲ ਮੀਡੀਆ ਉੱਤੇ ਰਹਿ ਕੇ ਜੇ ਤੁਸੀਂ Kylie Jenner ਦਾ ਨਾਂ ਨਹੀਂ ਸੁਣਿਆ ਤਾਂ ਸ਼ਾਇਦ ਤੁਸੀਂ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਕੁੱਝ ਐਕਸਪਲੋਰ ਹੀ ਨਹੀਂ ਕਰ ਰਹੇ ਹੋ। ਤੁਸੀਂ ਇਸ ਗੱਲ ਤੋਂ ਵੀ ਹਿਸਾਬ ਲਗਾ ਸਕਦੇ ਹੋ ਕਿ ਸਾਡੇ ਸਭ ਦੇ ਪਿਆਰੇ ਸਿੰਗਰ ਤੇ ਅਦਾਕਾਰ ਦਿਲਜੀਤ ਦੁਸਾਂਝ (Diljit Dosanjh) ਵੀ Kylie Jenner ਦੇ ਫੈਨ ਹਨ ਤੇ ਆਪਣੇ ਕਈ ਗੀਤਾਂ ਵਿੱਚ ਉਸ ਦਾ ਜ਼ਿਕਰ ਕਰ ਚੁੱਕੇ ਹਨ। ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਦਸ ਦਈਏ ਕਿ Kylie Jenner ਅਮਰੀਕਾ ਦੀ ਇੱਕ ਮਾਡਲ, ਸੋਸ਼ਲ ਮੀਡੀਆ ਸੈਲੀਬ੍ਰਿਟੀ ਤੇ ਬਿਜਨੈਸ ਵੁਮੈਨ ਹੈ।

ਰਿਐਲਿਟੀ ਟੀਵੀ ਸ਼ੋਅ Keeping up with the Kardashians ਤੋਂ ਆਪਣੀ ਸ਼ੋਹਰ ਦਾ ਸਫਰ ਸ਼ੁਰੂ ਕਰਨ ਵਾਲੀ Kylie Jenner ਨੂੰ ਸਾਲ 2020 ਵਿੱਚ ਸਿਰਫ 23 ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਉਮਰ ਦੀ ਸੈਲਫ ਮੇਡ Billionaire ਕਿਹਾ ਜਾ ਰਿਹਾ ਸੀ। ਪਰ ਉਹ ਆਪਣਾ ਖਿਤਾਬ ਕਾਇਮ ਨਹੀਂ ਰੱਖ ਸਕੀ। ਦਰਅਸਲ ਸਾਲ 2019 ਵਿੱਚ, ਜੇਨਰ ਦੇ ਬ੍ਰਾਂਡ ਕਾਇਲੀ ਕਾਸਮੈਟਿਕਸ ਦੀ ਸਫਲਤਾ ਤੋਂ ਬਾਅਦ ਉਸ ਨੂੰ 2019 ਵਿੱਚ ਸਭ ਤੋਂ ਘੱਟ ਉਮਰ ਦੀ Self-Made Billionaire ਦਾ ਖਿਤਾਬ ਦਿੱਤਾ ਗਿਆ ਸੀ, ਪਰ ਮਈ 2022 ਤੱਕ, ਫੋਰਬਸ ਨੇ Kylie Jenner ਦੀ ਕੁੱਲ ਜਾਇਦਾਦ $900 ਮਿਲੀਅਨ ਸੂਚੀਬੱਧ ਕੀਤੀ ਸੀ।

ਹੁਣ ਇਸ ਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ Kylie Jenner ਕੋਈ ਆਮ ਸ਼ਖਸ ਨਹੀਂ ਹੈ, ਇੰਸਟਾਗ੍ਰਾਮ ਉੱਤੇ Kylie Jenner ਦੇ 368 ਮਿਲੀਅਨ ਫਾਲੋਅਰਸ ਹਨ। ਹੁਣ ਇੰਨੀ ਵੱਡੀ ਸੈਲੀਬ੍ਰਿਟੀ ਆਪਣੇ ਸਕਿਨ ਦੀ ਦੇਖਭਾਲ ਕਿਵੇਂ ਕਰਦੀ ਹੋਵੇਗੀ। ਆਪਣੇ ਵਾਲਾਂ ਨੂੰ ਕਿਵੇਂ ਸਾਫ ਕਰਦੀ ਹੋਵੇਗੀ। ਇਹ ਸੋਚ ਕੇ ਤਾਂ ਕਈਆਂ ਦੇ ਦਿਮਾਗ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਮਹਿੰਗੇ ਸ਼ੈਂਪੂ ਤੇ ਮਹਿੰਗੀ ਹੇਅਰ ਥੈਰਿਪੀ ਦਾ ਖਿਆਲ ਆਉਂਦਾ ਹੋਵੇਗਾ। ਪਰ ਤੁਹਾਨੂੰ ਦਸ ਦੇਈਏ ਕਿ ਸਕਿਨ ਤੇ ਵਾਲਾਂ ਦੀ ਦੇਖਭਾਲ ਦੇ ਮਾਮਲੇ ਵਿੱਚ Kylie Jenner ਆਮ ਕੁੜੀਆਂ ਵਾਂਗ ਹੀ ਹੈ।

Kylie Jenner ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੀ ਭੈਣ khloe kardashian ਨਾਲ ਆਪਣੀ ਡੇਲੀ ਰੁਟੀਨ ਬਾਰੇ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਹੋਰ ਵਿਸ਼ਿਆਂ 'ਤੇ ਗੱਲ ਕਰਦੇ ਹੋਏ, khloe kardashian ਨੇ ਅਚਾਨਕ ਇਹ ਜਾਣਕਾਰੀ ਸਾਂਝੀ ਕੀਤੀ ਕਿ ਦੁਨੀਆ ਦੀ 70% ਆਬਾਦੀ ਇਸ਼ਨਾਨ ਕਰਦੇ ਸਮੇਂ ਉੱਪਰ ਤੋਂ ਹੇਠਾਂ ਜਾਣ ਦੇ ਕ੍ਰਮ ਦਾ ਪਾਲਣ ਕਰਦੀ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਭੈਣ ਨੂੰ ਪੁੱਛਿਆ ਕਿ ਉਹ ਇਸ਼ਨਾਨ ਕਰਨ ਲਈ ਕਿਹੋ ਜਿਹਾ ਤਰੀਕਾ ਅਪਣਾਉਂਦੀ ਹੈ। ਜਿਸ ਤੋਂ ਬਾਅਦ Kylie Jenner ਨੇ ਆਪਣੇ ਨਹਾਉਣ ਦਾ ਤਰੀਕਾ ਸਾਂਝਾ ਕੀਤਾ।

Kylie Jenner ਨੇ ਦੱਸਿਆ ਕਿ ਉਹ ਪਹਿਲਾਂ ਸ਼ਾਵਰ ਦੇ ਹੇਠਾਂ ਜਾਂਦੀ ਹੈ ਅਤੇ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋਂਦੀ ਹੈ। ਇਸ ਤੋਂ ਬਾਅਦ ਉਹ ਕੰਡੀਸ਼ਨਰ ਲਗਾਉਂਦੀ ਹੈ। ਕੰਡੀਸ਼ਨਰ ਲਗਾਉਣ ਤੋਂ ਬਾਅਦ, ਉਹ ਕੁਝ ਦੇਰ ਇੰਤਜ਼ਾਰ ਕਰਦੀ ਹੈ ਅਤੇ ਫਿਰ ਇਸ ਨੂੰ ਧੋ ਦਿੰਦੀ ਹੈ। Kylie Jenner ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਂਦੀ ਹੈ ਕਿ ਕੰਡੀਸ਼ਨਰ ਉਸ ਦੇ ਵਾਲਾਂ ਤੋਂ ਪੂਰੀ ਤਰ੍ਹਾਂ ਧੋਤਾ ਜਾਵੇ।

Kylie Jenner ਨੇ ਆਪਣੇ ਵੀਡੀਓ 'ਚ ਇਹ ਵੀ ਦੱਸਿਆ ਕਿ ਉਹ ਪਹਿਲਾਂ ਹੇਅਰ ਵਾਸ਼ ਕਰਦੀ ਹੈ ਤਾਂ ਕਿ ਬਾਅਦ 'ਚ ਕੰਡੀਸ਼ਨਰ ਉਸ ਦੇ ਸਰੀਰ 'ਤੇ ਚਿਕਨਾਈ ਨਾ ਛੱਡੇ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ khloe kardashian ਨੇ ਹਾਮੀ ਭਰਦੇ ਹੋਏ ਕਿਹਾ ਕਿ ਉਸ ਦੇ ਡਰਮਾਟੋਲਾਜਿਸਟ ਮੁਤਾਬਕ ਜੇਕਰ ਕੰਡੀਸ਼ਨਰ ਨੂੰ ਸਰੀਰ 'ਤੇ ਛੱਡ ਦਿੱਤਾ ਜਾਵੇ ਤਾਂ ਇਸ ਨਾਲ ਸਰੀਰ 'ਤੇ ਮੁਹਾਸੇ ਹੋ ਸਕਦੇ ਹਨ।

Kylie Jenner ਨੇ ਅੱਗੇ ਦੱਸਿਆ ਕਿ ਉਹ ਆਪਣੇ ਸਰੀਰ ਨੂੰ ਧੋਣ ਸਮੇਂ ਲੂਫਾ ਦੀ ਵਰਤੋਂ ਕਰਦੀ ਹੈ, ਜਿਸ ਨਾਲ ਉਸ ਦੀ ਸਕਿਨ ਚੰਗੀ ਤਰ੍ਹਾਂ ਰਗੜੀ ਜਾਂਦੀ ਹੈ। ਇਸ ਤੋਂ ਬਾਅਦ ਉਸਨੇ ਸ਼ਾਵਰ ਦੇ ਆਖਰੀ ਪੜਾਅ ਵਜੋਂ ਸਾਂਝਾ ਕੀਤਾ ਕਿ ਉਹ ਸਾਰੇ ਸਰੀਰ 'ਤੇ ਬਹੁਤ ਸਾਰਾ ਤੇਲ ਲਗਾਉਂਦੀ ਹੈ। ਉਸਨੇ ਸਾਂਝਾ ਕੀਤਾ ਕਿ ਉਹ ਬਦਾਮ, ਜੈਤੂਨ ਜਾਂ ਜੋਜਬਾ ਤੇਲ ਦੀ ਵਰਤੋਂ ਕਰਦੀ ਹੈ, ਜੋ ਕਿ ਕਿਤੋਂ ਵੀ ਆਸਾਨੀ ਨਾਲ ਖਰੀਦਿਆ ਜਾ ਸਕਦਾ ਹੈ। ਜਿਸ ਤਰੀਕੇ ਨਾਲ ਤੁਸੀਂ ਇਸ਼ਨਾਨ ਕਰਦੇ ਹੋ ਉਹ ਤੁਹਾਡੀ ਨਿੱਜੀ ਤਰਜੀਹ ਹੈ। ਹਾਲਾਂਕਿ, Kylie Jenner ਦਾ ਸਭ ਤੋਂ ਪਹਿਲਾਂ ਵਾਲਾਂ ਨੂੰ ਧੋਣ ਅਤੇ ਕੰਡੀਸ਼ਨਰ ਕਰਨ ਅਤੇ ਅੰਤ ਵਿੱਚ ਤੇਲ ਨਾਲ ਸਰੀਰ ਨੂੰ ਨਮੀ ਦੇਣ ਦਾ ਕਦਮ ਕੁਝ ਅਜਿਹਾ ਹੈ ਜਿਸ ਦੀ ਸ਼ਾਇਦ ਹਰ ਕਿਸੇ ਨੂੰ ਪਾਲਣਾ ਕਰਨੀ ਚਾਹੀਦੀ ਹੈ।

Published by:Tanya Chaudhary
First published:

Tags: Hair Care Tips, Kim Kardashian, Kylie Jenner, Skin care tips