Home /News /lifestyle /

ਕਿਸਾਨਾਂ ਲਈ ਵਧੀਆ ਖ਼ਬਰ, ਸਾਉਣੀ ਦੀ MSP 'ਚ 5-20 ਫ਼ੀਸਦੀ ਤੱਕ ਵਾਧੇ ਨੂੰ ਮਨਜੂਰੀ: ਸੂਤਰ

ਕਿਸਾਨਾਂ ਲਈ ਵਧੀਆ ਖ਼ਬਰ, ਸਾਉਣੀ ਦੀ MSP 'ਚ 5-20 ਫ਼ੀਸਦੀ ਤੱਕ ਵਾਧੇ ਨੂੰ ਮਨਜੂਰੀ: ਸੂਤਰ

Kisan News: ਸਾਉਣੀ ਦੀਆਂ ਫਸਲਾਂ (Kharif Crops) ਦੇ ਘੱਟੋ-ਘੱਟ ਸਮਰਥਨ ਮੁੱਲ (MSP) 'ਚ 5 ਤੋਂ 20 ਫੀਸਦੀ ਦਾ ਵਾਧਾ ਕਰਨ ਲਈ ਕੈਬਨਿਟ ਤੋਂ ਮਨਜ਼ੂਰੀ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਵਾਰ, ਬਾਜਰਾ, ਰਾਗੀ, ਮੂੰਗਫਲੀ, ਤੁੜ, ਮੂੰਗ, ਝੋਨਾ, ਮੱਕੀ ਅਤੇ ਸੋਇਆਬੀਨ ਦਾ ਘੱਟੋ-ਘੱਟ ਸਮਰਥਨ ਮੁੱਲ ਵਧੇਗਾ।

ਹੋਰ ਪੜ੍ਹੋ ...
  • Share this:

    ਨਵੀਂ ਦਿੱਲੀ: ਸਾਉਣੀ ਦੀਆਂ ਫਸਲਾਂ (Kharif Crops) ਦੇ ਘੱਟੋ-ਘੱਟ ਸਮਰਥਨ ਮੁੱਲ (MSP) 'ਚ 5 ਤੋਂ 20 ਫੀਸਦੀ ਦਾ ਵਾਧਾ ਕਰਨ ਲਈ ਕੈਬਨਿਟ ਤੋਂ ਮਨਜ਼ੂਰੀ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਵਾਰ, ਬਾਜਰਾ, ਰਾਗੀ, ਮੂੰਗਫਲੀ, ਤੁੜ, ਮੂੰਗ, ਝੋਨਾ, ਮੱਕੀ ਅਤੇ ਸੋਇਆਬੀਨ ਦਾ ਘੱਟੋ-ਘੱਟ ਸਮਰਥਨ ਮੁੱਲ ਵਧੇਗਾ।

    ਮਨੀਕੰਟਰੋਲ ਨੇ ਸੂਤਰਾਂ ਦੇ ਹਵਾਲੇ ਨਾਲ ਇਕ ਖਬਰ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੈਬਨਿਟ ਅਤੇ ਸੀਸੀਈਏ ਦੀ ਬੈਠਕ ਖਤਮ ਹੋ ਗਈ ਹੈ ਅਤੇ ਇਸ ਵਿਚ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਅੱਜ ਸ਼ਾਮ 4 ਵਜੇ ਕੈਬਨਿਟ ਦੀ ਪ੍ਰੈੱਸ ਕਾਨਫਰੰਸ ਹੋਵੇਗੀ, ਜਿਸ 'ਚ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਨੂੰ ਲੈ ਕੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ।

    ਕਿਸਾਨਾਂ ਦੇ ਸਾਹਮਣੇ ਮਹਿੰਗਾਈ ਦਾ ਸੰਕਟ ਹੈ

    ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਪੂਰੇ ਦੇਸ਼ 'ਚ ਮਹਿੰਗਾਈ ਦੀ ਮਾਰ ਹੈ। ਅੱਜ ਬੁੱਧਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਮੰਨਿਆ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੇ ਦੁਨੀਆ ਦੇ ਸਾਹਮਣੇ ਸੰਕਟ ਖੜ੍ਹਾ ਕਰ ਦਿੱਤਾ ਹੈ। ਭਾਰਤ ਵੀ ਇਸ ਤੋਂ ਅਪਵਾਦ ਨਹੀਂ ਹੈ। ਇਸ ਕਾਰਨ ਮੰਗ ਅਤੇ ਸਪਲਾਈ ਲੜੀ ਦਾ ਸੰਤੁਲਨ ਵਿਗੜ ਗਿਆ ਹੈ।

    ਅਜਿਹੇ 'ਚ ਕਿਸਾਨਾਂ ਨੂੰ ਮਹਿੰਗੀਆਂ ਖਾਦਾਂ ਤੋਂ ਲੈ ਕੇ ਹੋਰ ਵਸਤਾਂ ਲਈ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਇਸ ਲਈ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣਾ ਜ਼ਰੂਰੀ ਹੈ। ਅਜਿਹੇ ਵਿੱਚ ਦੇਸ਼ ਦੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ ਜਿੱਥੇ ਕਿਸਾਨਾਂ ਦੀ ਹਾਲਤ ਠੀਕ ਹੋਵੇਗੀ, ਉੱਥੇ ਹੀ ਭਾਰਤ ਵਿੱਚ ਸਪਲਾਈ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ।

    ਪਿਛਲੇ 3 ਸਾਲਾਂ ਵਿੱਚ ਬਹੁਤ ਘੱਟ ਵਾਧਾ

    ਰਿਪੋਰਟ ਮੁਤਾਬਕ ਕਿਸਾਨਾਂ ਦੀ ਖੇਤੀ ਲਾਗਤ ਵਧਣ ਅਤੇ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਕੀਮਤ ਵਿੱਚ ਵਾਧੇ ਕਾਰਨ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ 3 ਸਾਲਾਂ 'ਚ MSP 'ਚ 1 ਤੋਂ 5 ਫੀਸਦੀ ਦਾ ਵਾਧਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸਰਕਾਰ ਨੇ ਵਿੱਤੀ ਸਾਲ 2022-23 ਲਈ ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ 5-20 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ।

    ਸੂਤਰਾਂ ਦੇ ਹਵਾਲੇ ਨਾਲ ਖਬਰਾਂ ਮੁਤਾਬਕ, ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਨੇ ਇਸ ਸਾਲ ਸੋਇਆਬੀਨ ਦੇ ਨਾਲ-ਨਾਲ ਮੂੰਗਫਲੀ ਅਤੇ ਤੇਲ ਬੀਜਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਿੱਚ ਸਭ ਤੋਂ ਵੱਧ ਵਾਧੇ ਦੀ ਸਿਫ਼ਾਰਸ਼ ਕੀਤੀ ਹੈ। ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਵਿੱਚ ਤੇਲ ਬੀਜਾਂ ਦਾ ਉਤਪਾਦਨ ਵਧਣ ਨਾਲ ਪਾਮ ਤੇਲ ਦੀ ਬਰਾਮਦ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

    Published by:Krishan Sharma
    First published:

    Tags: Crops, Kisan, Minimum support price (MSP), Punjab farmers