ਕਿਸਾਨ ਵਿਕਾਸ ਪੱਤਰ (KVP) ਕਿਸਾਨਾਂ ਦੇ ਲਈ ਡਾਕਘਰ ਦੀ ਇੱਕ ਛੋਟੀ ਬੱਚਤ ਯੋਜਨਾ ਹੈ। ਤੁਸੀਂ ਇਸ ਸਕੀਮ ਨੂੰ ਸਿਰਫ਼ 1 ਹਜ਼ਾਰ ਰੁਪਏ ਦੇ ਨਿਵੇਸ਼ ਨਾਲ ਸ਼ੁਰੂ ਕਰ ਸਕਦੇ ਹੋ। ਇਸ ਯੋਜਨਾ ਵਿੱਚ ਨਿਵੇਸ਼ ਲਈ ਕੋਈ ਅਧਿਕਤਮ ਸੀਮਾ ਨਹੀਂ ਹੈ। ਕਿਸਾਨ ਵਿਕਾਸ ਪੱਤਰ ਯੋਜਨਾ ਕਿਸਾਨ ਆਪਣੀ ਸਮਰੱਥਾ ਦੇ ਅਨੁਸਾਰ ਨਿਵੇਸ਼ ਕਰ ਸਕਦਾ ਹੈ। ਇਹ ਕਿਸਾਨਾਂ ਲਈ ਬਹੁਤ ਲਾਭਦਾਇਕ ਬੱਚਤ ਯੋਜਨਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਨਿਵੇਸ਼ਕ ਇਸ ਸਕੀਮ ਵਿੱਚ ਲਗਾਤਾਰ ਨਿਵੇਸ਼ ਕਰਦਾ ਹੈ ਅਤੇ ਇਸਦੇ ਨਿਯਮਾਂ ਉੱਤੇ ਪੂਰਾ ਉੱਤਰਦਾ ਹੈ, ਤਾਂ 124 ਮਹੀਨਿਆਂ ਯਾਨੀ ਕਿ ਲਗਭਗ 10 ਵਿੱਚ ਪੈਸਾ ਦੁੱਗਣਾ ਹੋ ਜਾਂਦਾ ਹੈ। ਇਸ ਯੋਜਨਾ ਵਿੱਚ ਨਿਵੇਸ਼ 'ਤੇ ਮਿਸ਼ਰਿਤ ਵਿਆਜ ਉਪਲਬਧ ਹੈ। ਇਸਦੇ ਨਾਲ ਹੀ ਇਸ ਯੋਜਨਾ ਦੇ ਵਿੱਚ ਇਨਕਮ ਟੈਕਸ ਐਕਟ ਦੀ ਧਾਰਾ 80ਸੀ ਦੇ ਤਹਿਤ ਟੈਕਸ ਛੋਟ ਲਈ ਜਾ ਸਕਦੀ ਹੈ।
ਕਿਸਾਨ ਵਿਕਾਸ ਪੱਤਰ ਵਿੱਚ ਟੈਕਸ ਸੰਬੰਧੀ ਜਾਣਕਾਰੀ
ਵੱਡਾ ਸਵਾਲ ਇਹ ਹੈ ਕਿ ਕੀ ਕਿਸਾਨ ਵਿਕਾਸ ਪੱਤਰ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਹਰ ਸਾਲ ਅਦਾ ਕੀਤਾ ਜਾ ਸਕਦਾ ਹੈ ਜਾਂ ਫਿਰ ਇਸਨੂੰ ਮਿਆਦ ਪੂਰੀ ਹੋਣ ਉਪਰੰਤ ਭਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਜ਼ਿਕਰਯੋਗ ਹੈ ਕਿ ਕਿਸਾਨ ਵਿਕਾਸ ਪੱਤਰ ਸਕੀਮ ਤੋਂ ਵਿਆਜ ਦੇ ਰੂਪ ਵਿੱਚ ਪ੍ਰਾਪਤ ਹੋਈ ਆਮਦਨ ਟੈਕਸਯੋਗ ਹੈ। ਇਹ ਆਮਦਨ ਹੋਰ ਸਰੋਤਾਂ ਦੇ ਵਿਕਲਪ ਵਿੱਚ ਆਉਂਦੀ ਹੈ। ਇਨਕਮ ਟੈਕਸ ਐਕਟ ਹੋਰ ਸਰੋਤਾਂ ਤੋਂ ਆਮਦਨੀ ਉੱਤੇ ਟੈਕਸਦਾਤਾ ਤੋਂ ਨਕਦ ਜਾਂ ਸੰਪੱਤੀ ਦੇ ਅਧਾਰ ਉੱਤੇ ਟੈਕਸ ਲਗਾਉਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਜੇਕਰ ਟੈਕਸਦਾਤਾ 'ਨਕਦੀ ਆਧਾਰ' ਉੱਤੇ KVP ਵਿਆਜ 'ਤੇ ਟੈਕਸ ਲਗਾਉਣ ਦੀ ਚੋਣ ਕਰਦਾ ਹੈ, ਤਾਂ KVP ਤੋਂ ਵਿਆਜ 'ਤੇ ਇਸਦੀ ਮਿਆਦ ਪੂਰੀ ਹੋਣ ਦੇ ਸਾਲ ਵਿੱਚ ਸਲੈਬ ਦਰਾਂ 'ਤੇ ਟੈਕਸ ਲਗਾਇਆ ਜਾ ਸਕਦਾ ਹੈ। ਇਸ ਸਕੀਮ ਦੀ ਪਰਿਪੱਕਤਾ ਦੇ ਸਮੇਂ ਮੌਜੂਦਾ ਸਲੈਬ ਦਰਾਂ ਅਨੁਸਾਰ KVP ਤੋਂ ਵਿਆਜ ਵਸੂਲਿਆ ਜਾਵੇਗਾ।
ਇਸਦੇ ਨਾਲ ਹੀ ਦੂਜੇ ਪਾਸੇ, ਟੈਕਸਦਾਤਾ ਸਲਾਨਾ ਆਧਾਰ 'ਤੇ ਕਮਾਏ ਗਏ ਅਜਿਹੇ ਵਿਆਜ 'ਤੇ ਟੈਕਸ ਦਾ ਭੁਗਤਾਨ ਕਰਨ ਦੀ ਚੋਣ ਕਰ ਸਕਦਾ ਹੈ, ਤਾਂ ਕਿ ਸਾਧਨ ਦੇ ਕਾਰਜਕਾਲ ਦੌਰਾਨ ਟੈਕਸ ਦੇਣਦਾਰੀ ਨੂੰ ਬਰਾਬਰ ਵੰਡਿਆ ਜਾ ਸਕੇ ਅਤੇ ਹਰ ਸਾਲ ਸਲੈਬ ਦਰਾਂ ਪ੍ਰਾਪਤ ਕੀਤੀਆਂ ਜਾ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।