Kitchen Hacks: ਰਸੋਈ ਦਾ ਕੱਪੜਾ ਸਾਫ਼ ਸਫ਼ਾਈ ਲਈ ਵਰਤਿਆ ਜਾਂਦਾ ਹੈ। ਪਰ ਰਸੋਈ ਦੀ ਚਿਕਨਾਈ ਕਾਰਨ ਇਹ ਬਹੁਤ ਜਲਦੀ ਗੰਦਾ ਹੋ ਜਾਂਦਾ ਹੈ ਤੇ ਜਲਦੀ ਸਾਫ਼ ਵੀ ਨਹੀਂ ਹੁੰਦਾ। ਇਸ ਕਾਰਨ ਇਹ ਕਿਟਾਣੂਆਂ ਨਾਲ ਭਰਪੂਰ ਹੋ ਜਾਂਦਾ ਹੈ। ਦਿੱਕਤ ਇਹ ਹੁੰਦੀ ਹੈ ਕਿ ਇਹ ਜਲਦੀ ਸਾਫ਼ ਵੀ ਨਹੀਂ ਹੁੰਦਾ। ਇਸ ਕਾਰਨ ਇਹ ਥੋੜੇ ਸਮੇਂ ਬਾਅਦ ਹੀ ਚਿਕਨਾ ਤੇ ਚਿਪਚਿਪਾ ਹੋ ਜਾਂਦਾ ਹੈ। ਪਰ ਘਰ ਦੀਆਂ ਕੁੱਝ ਚੀਜ਼ਾਂ ਦੀ ਮਦਦ ਨਾਲ ਤੁਸੀਂ ਇਸ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ:
ਗਰਮ ਪਾਣੀ ਦੀ ਮਦਦ ਲਓ: ਗੰਦੇ ਅਤੇ ਚਿਕਨਾਈ ਭਰੇ ਕੱਪੜੇ ਨੂੰ ਸਾਫ਼ ਕਰਨ ਲਈ ਗਰਮ ਪਾਣੀ ਦੀ ਵਰਤੋਂ ਕਰਨਾ ਵੀ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਰਸੋਈ ਦੇ ਕੱਪੜੇ ਨੂੰ ਗਰਮ ਪਾਣੀ ਅਤੇ ਡਿਟਰਜੈਂਟ ਦੇ ਘੋਲ ਵਿੱਚ ਭਿਓਂ ਦਿਓ। ਹੁਣ ਤੌਲੀਏ ਨੂੰ ਚੰਗੀ ਤਰ੍ਹਾਂ ਰਗੜੋ ਅਤੇ ਸਾਫ਼ ਪਾਣੀ ਨਾਲ ਧੋ ਲਓ ਅਤੇ ਕੱਪੜਿਆਂ ਨੂੰ ਸਾਫ਼ ਰੱਖਣ ਲਈ ਹਰ 2-3 ਦਿਨ ਬਾਅਦ ਇਸ ਨੁਸਖ਼ੇ ਨੂੰ ਅਜ਼ਮਾਓ।
ਲਿਕਵਿਡ ਬਲੀਚ ਨਾਲ ਧੋਵੋ: ਬਲੀਚ ਦੀ ਮਦਦ ਨਾਲ ਵੀ ਤੁਸੀਂ ਮਿੰਟਾਂ ਵਿੱਚ ਰਸੋਈ ਦੇ ਤੌਲੀਏ ਨੂੰ ਸਾਫ਼ ਕਰ ਸਕਦੇ ਹੋ। ਇਸ ਦੇ ਲਈ ਲਿਕਵਿਡ ਬਲੀਚ ਵਿੱਚ ਸੋਡੀਅਮ ਬਾਈਕਾਰਬੋਨੇਟ ਮਿਲਾਓ ਅਤੇ ਕੱਪੜੇ ਨੂੰ ਭਿਓਂ ਦਿਓ। ਕੁੱਝ ਸਮੇਂ ਬਾਅਦ ਸਾਫ਼ ਪਾਣੀ ਨਾਲ ਧੋਣ ਤੋਂ ਬਾਅਦ ਤੌਲੀਆ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।
ਕਾਸਟਿਕ ਸੋਡਾ : ਤੁਸੀਂ ਰਸੋਈ ਦੇ ਕੱਪੜੇ ਨੂੰ ਨਰਮ ਅਤੇ ਬਦਬੂ ਤੋਂ ਮੁਕਤ ਰੱਖਣ ਲਈ ਕਾਸਟਿਕ ਸੋਡਾ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਅੱਧਾ ਕੱਪ ਪਾਣੀ 'ਚ ਬੇਕਿੰਗ ਸੋਡਾ ਮਿਲਾ ਲਓ। ਹੁਣ ਰਸੋਈ ਦੇ ਕੱਪੜੇ ਨੂੰ ਇਸ ਮਿਸ਼ਰਨ ਵਿੱਚ ਭਿਓਂ ਕੇ ਛੱਡ ਦਿਓ ਅਤੇ ਕੁੱਝ ਦੇਰ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਕੱਪੜੇ ਨੂੰ ਤੁਰੰਤ ਚਮਕ ਮਿਲੇਗੀ।
ਡਿਟਰਜੈਂਟ ਨਾਲ ਸਾਫ਼ ਕਰੋ: ਜਦੋਂ ਰਸੋਈ ਦਾ ਕੱਪੜਾ ਗੰਦਾ ਹੁੰਦਾ ਹੈ, ਤਾਂ ਤੁਸੀਂ ਇਸ ਨੂੰ ਹਾਰਡ ਡਿਟਰਜੈਂਟ ਨਾਲ ਸਾਫ਼ ਕਰ ਸਕਦੇ ਹੋ। ਅਜਿਹੇ 'ਚ ਕੱਪੜੇ ਨੂੰ ਡਿਟਰਜੈਂਟ 'ਚ ਚੰਗੀ ਤਰ੍ਹਾਂ ਧੋ ਕੇ ਧੁੱਪ 'ਚ ਸੁਕਾਉਣ ਲਈ ਰੱਖ ਦਿਓ। ਇਸ ਨਾਲ ਤੁਹਾਡਾ ਸਫ਼ਾਈ ਵਾਲਾ ਕੱਪੜਾ ਸਾਫ਼ ਅਤੇ ਕੀਟਾਣੂ ਮੁਕਤ ਹੋ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: House Cleaning, Lifestyle, Tips and Tricks