Home /News /lifestyle /

Kitchen Tips: ਇਹ ਟ੍ਰਿਕ ਅਪਣਾ ਕੇ ਧਨੀਆ, ਪੁਦੀਨਾ, ਕਰੀ ਪੱਤੇ ਰਹਿਣਗੇ ਤਾਜ਼ੇ, ਨਹੀਂ ਹੋਣਗੇ ਕਾਲੇ

Kitchen Tips: ਇਹ ਟ੍ਰਿਕ ਅਪਣਾ ਕੇ ਧਨੀਆ, ਪੁਦੀਨਾ, ਕਰੀ ਪੱਤੇ ਰਹਿਣਗੇ ਤਾਜ਼ੇ, ਨਹੀਂ ਹੋਣਗੇ ਕਾਲੇ

Kitchen Tips: ਇਹ ਟ੍ਰਿਕ ਅਪਣਾ ਕੇ ਧਨੀਆ, ਪੁਦੀਨਾ, ਕਰੀ ਪੱਤੇ ਰਹਿਣਗੇ ਤਾਜ਼ੇ

Kitchen Tips: ਇਹ ਟ੍ਰਿਕ ਅਪਣਾ ਕੇ ਧਨੀਆ, ਪੁਦੀਨਾ, ਕਰੀ ਪੱਤੇ ਰਹਿਣਗੇ ਤਾਜ਼ੇ

ਸਮੱਸਿਆ ਇਹ ਆਉਂਦੀ ਹੈ ਕਿ ਧਨੀਆ, ਪੁਦੀਨਾ, ਕਰੀ ਪੱਤੇ ਨੂੰ ਅਸੀਂ ਸਬਜ਼ੀ ਵਿੱਚ ਸੀਮਤ ਮਾਤਰਾ ਵਿੱਚ ਵਰਤਦੇ ਹਾਂ ਤੇ ਬਾਕੀ ਬਚੇ ਨੂੰ ਫਰਿੱਜ ਵਿੱਚ ਜਾਂ ਬਾਹਰ ਰੱਖ ਦਿੰਦੇ ਹਾਂ। ਇਸ ਦੇ ਨਤੀਜੇ ਵਜੋਂ ਇਹ ਕਾਲੇ ਹੋ ਜਾਂਦੇ ਹਨ। ਇਨ੍ਹਾਂ ਨੂੰ ਕਾਲੇ ਹੋਣ ਚੋਂ ਬਚਾਉਣ ਦੇ ਤਰੀਕੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਹੋਰ ਪੜ੍ਹੋ ...
  • Share this:

Kitchen Hacks: ਧਨੀਆ, ਪੁਦੀਨਾ, ਕਰੀ ਪੱਤੇ ਖਾਣੇ ਦਾ ਸੁਆਦ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ। ਜਦੋਂ ਵੀ ਅਸੀਂ ਬਾਜ਼ਾਰ ਜਾਂਦੇ ਹਾਂ ਤਾਂ ਧਨੀਆ, ਪੁਦੀਨਾ, ਕਰੀ ਪੱਤੇ ਲੈ ਆਉਂਦੇ ਹਾਂ ਪਰ ਸਮੱਸਿਆ ਇਹ ਹੁੰਦੀ ਹੈ ਕਿ ਇਨ੍ਹਾਂ ਨੂੰ ਤਾਜ਼ਾ ਕਿਵੇਂ ਰੱਖਿਆ ਜਾਵੇਂ। ਦਰਅਸਲ ਧਨੀਆ, ਪੁਦੀਨਾ, ਕਰੀ ਪੱਤੇ ਬਹੁਤ ਜਲਦੀ ਕਾਲੇ ਪੈ ਜਾਂਦੇ ਹਨ, ਮੁਰਝਾ ਜਾਂਦੇ ਹਨ।

ਜਦੋਂ ਵੀ ਇਨ੍ਹਾਂ ਦੀ ਵਰਤੋਂ ਕਰੀਏ ਤਾਂ ਸਿਰਫ ਤਾਜ਼ੇ ਰੂਪ ਵਿੱਚ ਹੀ ਕਰਨੀ ਚਾਹੀਦੀ ਹੈ। ਹੁਣ ਸਮੱਸਿਆ ਇਹ ਆਉਂਦੀ ਹੈ ਕਿ ਧਨੀਆ, ਪੁਦੀਨਾ, ਕਰੀ ਪੱਤੇ ਨੂੰ ਅਸੀਂ ਸਬਜ਼ੀ ਵਿੱਚ ਸੀਮਤ ਮਾਤਰਾ ਵਿੱਚ ਵਰਤਦੇ ਹਾਂ ਤੇ ਬਾਕੀ ਬਚੇ ਨੂੰ ਫਰਿੱਜ ਵਿੱਚ ਜਾਂ ਬਾਹਰ ਰੱਖ ਦਿੰਦੇ ਹਾਂ। ਇਸ ਦੇ ਨਤੀਜੇ ਵਜੋਂ ਇਹ ਕਾਲੇ ਹੋ ਜਾਂਦੇ ਹਨ। ਇਨ੍ਹਾਂ ਨੂੰ ਕਾਲੇ ਹੋਣ ਚੋਂ ਬਚਾਉਣ ਦੇ ਤਰੀਕੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਜੋ ਤਰੀਕਾ ਅਸੀਂ ਦੱਸਾਂਗੇ, ਉਸ ਨੂੰ ਅਪਣਾ ਕੇ ਧਨੀਆ, ਪੁਦੀਨਾ, ਕਰੀ ਪੱਤੇ ਆਦਿ 6-7 ਦਿਨ ਲਈ ਤਾਜ਼ਾ ਰਹਿਣਗੇ। ਧਨੀਆ, ਪੁਦੀਨਾ, ਕਰੀ ਪੱਤੇ ਆਦਿ ਹਰਬਸ ਨੂੰ ਤਾਜ਼ਾ ਰੱਖਣ ਲਈ ਤੁਹਾਨੂੰ ਇਹ ਟ੍ਰਿਕ ਅਪਣਾਉਣੀ ਹੋਵੇਗੀ। ਦਰਅਸਲ ਇਹ ਟ੍ਰਿਕ ਮਾਸਟਰਸ਼ੈਫ ਦੀ ਹੈ, ਇਸ ਨੂੰ ਅਪਣਾ ਕੇ ਤੁਸੀਂ ਧਨੀਆ, ਪੁਦੀਨਾ, ਕਰੀ ਪੱਤੇ ਆਦਿ ਅਰਬਸ ਨੂੰ ਤਾਜ਼ਾ ਰੱਖ ਸਕਦੇ ਹੋ।

ਉਨ੍ਹਾਂ ਨੂੰ ਤਾਜ਼ਾ ਰੱਖਣ ਲਈ ਇੱਕ ਗਲਾਸ, ਪਾਣੀ ਅਤੇ ਧਨੀਆ, ਪੁਦੀਨਾ, ਕਰੀ ਪੱਤੇ ਆਦਿ ਹਰਬਸ ਲਓ । ਇਹ ਹਰਬਸ ਵਿੱਚ, ਜ਼ਿਆਦਾਤਰ ਲੋਕ ਪੁਦੀਨਾ, ਧਨੀਆ ਪੱਤੇ, ਪਾਰਸਲੇ, ਕਰੀ ਪੱਤੇ, ਤੁਲਸੀ, ਡਿਲ, ਓਰੈਗਨੋ ਆਦਿ ਦੀ ਵਰਤੋਂ ਕਰਦੇ ਹਨ। ਤੁਹਾਡੇ ਕੋਲ ਜੋ ਵੀ ਹਰਬਸ ਹੈ, ਲਓ। ਗਲਾਸ ਨੂੰ ਪਾਣੀ ਨਾਲ ਭਰੋ।

ਇਸ ਵਿਚ ਹਰਬਸ ਦੇ ਤਨੇ ਡੁਬੋ ਦਿਓ। ਹੁਣ ਹਰਬਸ ਨੂੰ ਪਲਾਸਟਿਕ ਬੈਗ ਨਾਲ ਢੱਕ ਦਿਓ। ਹਰ 48 ਘੰਟਿਆਂ ਬਾਅਦ ਪਾਣੀ ਬਦਲੋ। ਇਸ ਨਾਲ ਪੁਦੀਨਾ, ਧਨੀਆ, ਕਰੀ ਪੱਤਾ ਸਭ ਤਾਜ਼ੇ ਹੋਣਗੇ ਅਤੇ ਇਨ੍ਹਾਂ ਦੀ ਮਹਿਕ ਅਤੇ ਰੰਗ ਵੀ ਬਰਕਰਾਰ ਰਹੇਗਾ। ਧਨੀਆ, ਪੁਦੀਨਾ, ਕਰੀ ਪੱਤੇ ਆਦਿ ਕਈ ਵਾਰ ਜਦੋਂ ਬਜ਼ਾਰ ਤੋਂ ਖਰੀਦਿਆ ਜਾਂਦਾ ਹੈ ਤਾਂ ਉਸ ਵਿੱਚ ਮਿੱਟੀ ਦੀ ਬਹੁਤਾਤ ਹੁੰਦੀ ਹੈ।

ਜੇਕਰ ਤੁਸੀਂ ਚਾਹੋ ਤਾਂ ਪਹਿਲਾਂ ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ। ਫਿਰ ਇਨ੍ਹਾਂ ਨੂੰ ਤਾਜ਼ਾ ਰੱਖਣ ਲਈ ਇਹ ਤਰੀਕਾ ਅਜ਼ਮਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਕੇਲੇ ਖਰੀਦੇ ਹਨ ਅਤੇ ਉਹ ਪੱਕੇ ਹੋਏ ਹਨ ਤਾਂ ਕੇਲੇ ਦੇ ਉੱਪਰਲੇ ਹਿੱਸੇ ਯਾਨੀ ਡੰਡੀ ਨੂੰ ਗਿੱਲੇ ਟਿਸ਼ੂ ਪੇਪਰ ਜਾਂ ਪਲਾਸਟਿਕ ਨਾਲ ਲਪੇਟੋ ਤਾਂ ਜੋ ਉਨ੍ਹਾਂ ਨੂੰ ਸੜਨ ਤੋਂ ਰੋਕਿਆ ਜਾ ਸਕੇ। ਇਸ ਤੇ ਨਤੀਜੇ ਵਜੋਂ ਕੇਲੇ ਖਰਾਬ ਨਹੀ ਹੋਣ।

Published by:Tanya Chaudhary
First published:

Tags: Food, Lifestyle, Tips and Tricks