ਮਸਾਲਿਆਂ 'ਚ ਹੈ ਕਈ ਬੀਮਾਰੀਆਂ ਨਾਲ ਲੜਨ ਦੀ ਤਾਕਤ, ਜਾਣੋ ਇਨ੍ਹਾਂ ਦੇ ਲਾਭ

ਹਲਦੀ, ਜੀਰਾ, ਲੌਂਗ ਤੋਂ ਲੈ ਕੇ ਕਾਲੀ ਮਿਰਚ ਅਤੇ ਹਿੰਗ ਤੱਕ, ਇਹ ਸਾਰੇ ਮਸਾਲੇ ਭਾਰਤੀ ਰਸੋਈ ਵਿੱਚ ਆਸਾਨੀ ਨਾਲ ਉਪਲਬਧ ਹਨ। ਭਾਵੇਂ ਅਸੀਂ ਇਨ੍ਹਾਂ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਕਰਦੇ ਹਾਂ ਪਰ ਅਣਜਾਣੇ ਵਿਚ ਇਹ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦੇ ਹਨ।

ਮਸਾਲਿਆਂ 'ਚ ਹੈ ਕਈ ਬੀਮਾਰੀਆਂ ਨਾਲ ਲੜਨ ਦੀ ਤਾਕਤ, ਜਾਣੋ ਇਨ੍ਹਾਂ ਦੇ ਲਾਭ

  • Share this:
ਅਸੀਂ ਰਸੋਈ ਵਿਚ ਖਾਣਾ ਬਣਾਉਣ ਲਈ ਜਿਨ੍ਹਾਂ ਮਸਾਲਿਆਂ ਦੀ ਵਰਤੋਂ ਕਰਦੇ ਹਾਂ, ਉਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਸਾਡੇ ਦੁਆਰਾ ਵਰਤੇ ਜਾਣ ਵਾਲੇ ਜ਼ਿਆਦਾਤਰ ਮਸਾਲਿਆਂ ਵਿੱਚ ਔਸ਼ਧੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਹਲਦੀ, ਜੀਰਾ, ਲੌਂਗ ਤੋਂ ਲੈ ਕੇ ਕਾਲੀ ਮਿਰਚ ਅਤੇ ਹਿੰਗ ਤੱਕ, ਇਹ ਸਾਰੇ ਮਸਾਲੇ ਭਾਰਤੀ ਰਸੋਈ ਵਿੱਚ ਆਸਾਨੀ ਨਾਲ ਉਪਲਬਧ ਹਨ। ਭਾਵੇਂ ਅਸੀਂ ਇਨ੍ਹਾਂ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਕਰਦੇ ਹਾਂ ਪਰ ਅਣਜਾਣੇ ਵਿਚ ਇਹ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦੇ ਹਨ।

ਲੌਂਗ : ਲੌਂਗ ਦੀ ਵਰਤੋਂ ਕਦੇ ਵੀ ਕੀਤੀ ਜਾ ਸਕਦੀ ਹੈ। ਇਹ ਦੰਦਾਂ ਦੀਆਂ ਸਮੱਸਿਆਵਾਂ ਵਿੱਚ ਵਿਸ਼ੇਸ਼ ਤੌਰ 'ਤੇ ਫਾਇਦੇਮੰਦ ਹੈ। ਦੰਦਾਂ ਵਿੱਚ ਦਰਦ ਹੋਵੇ ਜਾਂ ਮਸੂੜਿਆਂ ਵਿੱਚ ਸੋਜ ਹੋਵੇ ਤਾਂ ਲੌਂਗ ਦਾ ਤੇਲ ਬਹੁਤ ਆਰਾਮ ਦਿੰਦਾ ਹੈ। ਇਸ ਦੀ ਵਰਤੋਂ ਖੰਘ ਦੌਰਾਨ ਵੀ ਕੀਤੀ ਜਾਂਦੀ ਹੈ।

ਜੀਰਾ : ਬਿਨਾਂ ਜੀਰੇ ਦੇ ਘਰ ਦੀ ਸਬਜ਼ੀ ਜਾਂ ਚੌਲ ਖਾਣ ਦਾ ਮਜ਼ਾ ਨਹੀਂ ਆਉਂਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਜੀਰਾ ਸਵਾਦ ਹੋਣ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਨਾਲ ਲੜਨ 'ਚ ਵੀ ਮਦਦ ਕਰਦਾ ਹੈ। ਇਹ ਸਾਡੇ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਦਾ ਹੈ।

ਹਲਦੀ : ਹਲਦੀ ਭਾਰਤੀ ਰਸੋਈ ਦੇ ਮੁੱਖ ਮਸਾਲਿਆਂ ਵਿੱਚੋਂ ਇੱਕ ਹੈ। ਹਲਦੀ ਦੀ ਵਰਤੋਂ ਲਗਭਗ ਹਰ ਘਰ ਵਿੱਚ ਕੀਤੀ ਜਾਂਦੀ ਹੈ। ਇਸ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ। ਇਸ ਨੂੰ ਦਰਦ ਨਿਵਾਰਕ ਵਜੋਂ ਵੀ ਵਰਤਿਆ ਜਾਂਦਾ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ।

ਹਿੰਗ : ਦਾਲ ਬਣਾਉਣ ਵੇਲੇ ਇਸ 'ਚ ਹਿੰਗ ਪਾ ਦਿੱਤੀ ਜਾਵੇ ਤਾਂ ਇਸ ਦਾ ਸੁਆਦ ਵੇਖਿਆਂ ਹੀ ਬਣਦਾ ਹੈ। ਇਹ ਤਾਂ ਖਾਣ ਦੀ ਗੱਲ ਹੈ ਪਰ ਹਿੰਗ ਸਰੀਰ ਲਈ ਵੀ ਬਹੁਤ ਫਾਇਦੇਮੰਦ ਹੈ। ਇਹ ਖਾਂਸੀ ਅਤੇ ਪੇਟ ਦਰਦ ਵਿੱਚ ਬਹੁਤ ਫਾਇਦੇਮੰਦ ਹੈ। ਇਸ ਵਿਚ ਕਈ ਹੋਰ ਔਸ਼ਧੀ ਗੁਣ ਵੀ ਹਨ।

ਦਾਲਚੀਨੀ : ਦਾਲਚੀਨੀ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਜ਼ੁਕਾਮ, ਦਸਤ ਵਿਚ ਵੀ ਕੀਤੀ ਜਾਂਦੀ ਹੈ। ਇਹ ਰਸੋਈ ਲਈ ਬਹੁਤ ਹੀ ਫਾਇਦੇਮੰਦ ਮਸਾਲਾ ਹੈ।

ਕਾਲੀ ਮਿਰਚ : ਜ਼ੁਕਾਮ, ਖੰਘ ਸਮੇਤ ਹੋਰ ਇਨਫੈਕਸ਼ਨਾਂ 'ਚ ਕਾਲੀ ਮਿਰਚ ਦੀ ਵਰਤੋਂ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਹੈ। ਆਮ ਤੌਰ 'ਤੇ ਅਸੀਂ ਇਸ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਲਈ ਕਰਦੇ ਹਾਂ। ਸਾਡੇ ਪਾਚਨ ਤੰਤਰ ਨੂੰ ਠੀਕ ਰੱਖਣ ਦੇ ਨਾਲ-ਨਾਲ ਇਹ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਦਿੰਦੀ ਹੈ।
Published by:Amelia Punjabi
First published: