ਰਸੋਈ ਦੇ ਕੰਮਾਂ 'ਚ ਬਚਾਓ ਸਮਾਂ, ਅਪਣਾਓ ਇਹ 7 ਤਰੀਕੇ, ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਰਸੋਈ ਨਾਲ ਜੁੜੇ ਕਈ ਕੰਮ ਬਹੁਤ ਥਕਾ ਦੇਣ ਵਾਲੇ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਆਪਣੀ ਰਸੋਈ ਦੇ ਕੰਮ ਨੂੰ ਆਸਾਨ ਬਣਾ ਕੇ ਆਪਣੀ ਮਿਹਨਤ ਅਤੇ ਸਮਾਂ ਬਚਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਰਸੋਈ ਦੇ ਕੰਮ ਬਹੁਤ ਹੀ ਸੌਖਾ ਹੋ ਸਕਦਾ ਹੈ।

ਰਸੋਈ ਦੇ ਕੰਮਾਂ 'ਚ ਬਚਾਓ ਸਮਾਂ, ਅਪਣਾਓ ਇਹ 7 ਤਰੀਕੇ, ਜਾਣਨ ਲਈ ਪੜ੍ਹੋ ਪੂਰੀ ਖ਼ਬਰ

  • Share this:
ਰਸੋਈ ਵਿੱਚ ਕੰਮ ਕਰਨਾ ਪਹਿਲੀ ਨਜ਼ਰ ਵਿੱਚ ਆਸਾਨ ਲੱਗ ਸਕਦਾ ਹੈ, ਪਰ ਇਹ ਕੋਈ ਘੱਟ ਮੁਸ਼ਕਲ ਕੰਮ ਨਹੀਂ। ਜਦੋਂ ਸੁਆਦ ਅਤੇ ਸਿਹਤ ਨਾਲ ਭਰਪੂਰ ਭੋਜਨ ਸਾਡੇ ਸਾਹਮਣੇ ਆਉਂਦਾ ਹੈ, ਤਾਂ ਅਸੀਂ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਾਂ। ਪਰ ਇਸ ਨੂੰ ਬਣਾਉਣਾ ਇੱਕ ਮਿਹਨਤ ਭਰਿਆ ਕੰਮ ਹੈ।

ਰਸੋਈ ਨਾਲ ਜੁੜੇ ਕਈ ਕੰਮ ਬਹੁਤ ਥਕਾ ਦੇਣ ਵਾਲੇ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਆਪਣੀ ਰਸੋਈ ਦੇ ਕੰਮ ਨੂੰ ਆਸਾਨ ਬਣਾ ਕੇ ਆਪਣੀ ਮਿਹਨਤ ਅਤੇ ਸਮਾਂ ਬਚਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਰਸੋਈ ਦੇ ਕੰਮ ਬਹੁਤ ਹੀ ਸੌਖਾ ਹੋ ਸਕਦਾ ਹੈ।

ਲਸਣ ਨੂੰ ਛਿੱਲਣ ਦਾ ਸੌਖਾ ਤਰੀਕਾ

ਲਸਣ ਦੀ ਵਰਤੋਂ ਬਹੁਤੇ ਭੋਜਨਾਂ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਛਿੱਲਣ ਵਿੱਚ ਬਹੁਤ ਸਮਾਂ ਲੱਗਦਾ ਹੈ। ਅਸੀਂ ਇਸ ਨੂੰ ਛਿੱਲਣ ਦਾ ਬਹੁਤ ਹੀ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਲਸਣ ਦੀਆਂ ਕਲੀਆਂ ਨੂੰ ਵੱਖ ਕਰੋ ਅਤੇ ਇੱਕ ਕਟੋਰੀ ਵਿੱਚ ਰੱਖੋ। ਇਸ ਤੋਂ ਬਾਅਦ ਇਨ੍ਹਾਂ ਕਲੀਆਂ ਨੂੰ ਟੁਪਰਵੇਅਰ ਦੇ ਡੱਬੇ 'ਚ ਪਾ ਕੇ ਢੱਕਣ ਨੂੰ ਬੰਦ ਕਰੋ ਅਤੇ ਕੁਝ ਦੇਰ ਹਿਲਾਓ। ਇਹ ਲਸਣ ਦੀਆਂ ਕਲੀਆਂ ਨੂੰ ਛਿਲਕਿਆਂ ਤੋਂ ਵੱਖ ਕਰ ਦੇਵੇਗਾ। ਕੰਮ ਨੂੰ ਆਸਾਨ ਬਣਾਉਣ ਦੇ ਨਾਲ-ਨਾਲ ਇਹ ਤਰੀਕਾ ਸਮੇਂ ਦੀ ਬੱਚਤ ਵੀ ਕਰੇਗਾ।

ਉਬਲਦੇ ਦੁੱਧ ਨੂੰ ਡੁੱਲਣ ਤੋਂ ਬਚਾਓ

ਦੁੱਧ ਗਰਮ ਕਰਦੇ ਸਮੇਂ ਥੋੜ੍ਹਾ ਧਿਆਨ ਹਟਣ ਕਰਕੇ ਦੁੱਧ ਉਬਲ ਕੇ ਬਾਹਰ ਨਿਕਲ ਜਾਂਦਾ ਹੈ। ਜੇਕਰ ਦੁੱਧ ਨੂੰ ਉਬਾਲਣ ਤੋਂ ਬਾਅਦ ਬਾਹਰ ਨਿਕਲਣ ਤੋਂ ਬਚਾਉਣਾ ਹੈ ਤਾਂ ਜਿਸ ਭਾਡੇ ਵਿਚ ਤੁਸੀਂ ਦੁੱਧ ਗਰਮ ਕਰ ਰਹੇ ਹੋ ਉਸ ਵਿੱਚ ਕੜਛੀ ਜਾਂ ਖੁਰਚਨਾ ਜ਼ਰੂਰ ਰੱਖੋ। ਤੁਸੀਂ ਦੇਖੋਗੇ ਕਿ ਦੁੱਧ ਨੂੰ ਉਬਾਲਣ 'ਤੇ ਵੀ ਭਾਂਡੇ ਵਿੱਚੋਂ ਬਾਹਰ ਨਹੀਂ ਨਿਕਲੇਗਾ।

ਪਨੀਰ ਨੂੰ ਇੰਝ ਕਰੋ ਕੱਦੂਕਸ਼

ਹਰ ਘਰ ਵਿੱਚ ਮਹੀਨੇ ਵਿੱਚ ਘੱਟੋ-ਘੱਟ ਇੱਕ ਜਾਂ ਦੋ ਮੌਕੇ ਅਜਿਹੇ ਹੁੰਦੇ ਹਨ ਜਦੋਂ ਪਨੀਰ ਦੀ ਵਰਤੋਂ ਭੋਜਨ ਲਈ ਕੀਤੀ ਜਾਂਦੀ ਹੈ। ਕਈ ਵਾਰ ਪਨੀਰ ਨੂੰ ਕੱਦੂਕਸ਼ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪਨੀਰ ਨੂੰ ਕੱਦੂਕਸ਼ ਕਰਨ ਤੋਂ ਪਹਿਲਾਂ ਅੱਧੇ ਘੰਟੇ ਲਈ ਫਰਿੱਜ 'ਚ ਰੱਖ ਦਿਓ। ਇਸ ਤੋਂ ਬਾਅਦ ਪਨੀਰ ਆਸਾਨੀ ਨਾਲ ਕੱਦੂਕਸ਼ ਹੋ ਜਾਵੇਗਾ।

ਨਿੰਬੂ ਨਿਚੋੜਨ ਦਾ ਸੌਖਾ ਤਰੀਕਾ

ਨਿੰਬੂ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ। ਜੇਕਰ ਤੁਸੀਂ ਨਿੰਬੂ ਨੂੰ ਚੰਗੀ ਤਰ੍ਹਾਂ ਨਿਚੋੜਨਾ ਚਾਹੁੰਦੇ ਹੋ, ਤਾਂ ਇਸ ਨੂੰ ਵਰਤਣ ਤੋਂ ਪਹਿਲਾਂ ਅੱਧੇ ਘੰਟੇ ਲਈ ਫਰਿੱਜ ਵਿੱਚ ਰੱਖੋ। ਇਸ ਨੂੰ ਹਟਾਉਣ ਤੋਂ ਬਾਅਦ, ਇਸ ਨੂੰ ਲਗਭਗ 20 ਸਕਿੰਟਾਂ ਲਈ ਮਾਈਕ੍ਰੋਵੇਵ ਵਿੱਚ ਰੱਖੋ। ਇਸ ਤੋਂ ਬਾਅਦ ਜੇਕਰ ਤੁਸੀਂ ਇਸ ਨੂੰ ਨਿਚੋੜ ਲਓ ਤਾਂ ਨਿੰਬੂ ਦਾ ਸਾਰਾ ਰਸ ਆਸਾਨੀ ਨਾਲ ਬਾਹਰ ਆ ਜਾਵੇਗਾ।

ਕੇਲੇ ਨੂੰ ਸਟੋਰ ਕਰਨ ਦਾ ਤਰੀਕਾ

ਕੇਲਾ ਸਟੋਰ ਕਰਨਾ ਮੁਸ਼ਕਲ ਹੁੰਦਾ ਹੈ। ਜੇਕਰ ਥੋੜਾ ਜਿਹਾ ਵੀ ਜ਼ਿਆਦਾ ਪੱਕਿਆ ਹੋਇਆ ਕੇਲਾ ਹੋਵੇ ਤਾਂ ਇਸ ਦੇ ਜਲਦੀ ਖਰਾਬ ਹੋਣ ਦਾ ਡਰ ਰਹਿੰਦਾ ਹੈ। ਜੇਕਰ ਤੁਸੀਂ ਕੇਲੇ ਨੂੰ ਲੰਬੇ ਸਮੇਂ ਤੱਕ ਚੰਗੀ ਤਰ੍ਹਾਂ ਸਟੋਰ ਕਰਨਾ ਚਾਹੁੰਦੇ ਹੋ, ਤਾਂ ਕੇਲੇ ਦੇ ਉੱਪਰਲੇ ਸਿਰੇ (ਡੰਡੀ ਵਾਲੇ ਪਾਸੇ) ਨੂੰ ਐਲਮੀਨੀਅਮ ਪੇਪਰ ਨਾਲ ਪੈਕ ਕਰੋ। ਇਸ ਕਾਰਨ ਕੇਲਾ ਜਲਦੀ ਨਹੀਂ ਪੱਕੇਗਾ ਅਤੇ ਲੰਮਾ ਸਮਾਂ ਖ਼ਰਾਬ ਨਹੀਂ ਹੋਵੇਗਾ।

ਥੰਦਾਈ ਵਾਲੇ ਬਰਤਨ ਇੰਝ ਕਰੋ ਸਾਫ਼

ਜੇਕਰ ਤੁਸੀਂ ਕਿਸੇ ਭਾਂਡੇ ਵਿੱਚ ਘਿਓ, ਤੇਲ ਜਾਂ ਸ਼ਹਿਦ ਦੀ ਵਰਤੋਂ ਕਰ ਰਹੇ ਹੋ, ਤਾਂ ਵਰਤੋਂ ਤੋਂ ਬਾਅਦ ਇਸਨੂੰ ਸਾਫ਼ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਕੰਮ ਨੂੰ ਆਸਾਨ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਬਰਤਨ 'ਚ ਕੁਕਿੰਗ ਸਪਰੇਅ ਦਾ ਛਿੜਕਾਅ ਕਰੋ। ਇਸ ਨਾਲ ਬਰਤਨ ਸਾਫ਼ ਕਰਨੇ ਆਸਾਨ ਹੋ ਜਾਣਗੇ।

ਪਾਰਦਰਸ਼ੀ ਆਈਸ ਕਿਊਬ

ਆਈਸ ਕਿਊਬ ਜੋ ਅਸੀਂ ਘਰ ਵਿੱਚ ਤਿਆਰ ਕਰਦੇ ਹਾਂ ਉਹ ਪਾਰਦਰਸ਼ੀ ਨਹੀਂ ਹੁੰਦੇ। ਜੇਕਰ ਤੁਸੀਂ ਵੀ ਘਰ 'ਚ ਕਿਸੇ ਪਾਰਟੀ ਲਈ ਪਾਰਦਰਸ਼ੀ ਆਈਸ ਕਿਊਬ ਬਣਾਉਣਾ ਚਾਹੁੰਦੇ ਹੋ ਤਾਂ ਬਰਫ ਬਣਾਉਣ ਲਈ ਸਾਦੇ ਪਾਣੀ ਦੀ ਬਜਾਏ ਉਬਲੇ ਹੋਏ ਪਾਣੀ ਦੀ ਵਰਤੋਂ ਕਰੋ। ਇਸ ਤੋਂ ਬਣੇ ਆਈਸ ਕਿਊਬ ਪਾਰਦਰਸ਼ੀ ਦਿਖਾਈ ਦੇਣਗੇ।
Published by:Amelia Punjabi
First published: