Home /News /lifestyle /

ਪਹਿਲਾਂ ਵੀ ਦੇਸ਼ 'ਚ ਪੇਸ਼ ਹੁੰਦਾ ਰਿਹੈ ਘਾਟੇ ਵਾਲਾ ਬਜਟ, ਆਮ ਆਦਮੀ 'ਤੇ ਕੀ ਪਵੇਗਾ ਅਸਰ?

ਪਹਿਲਾਂ ਵੀ ਦੇਸ਼ 'ਚ ਪੇਸ਼ ਹੁੰਦਾ ਰਿਹੈ ਘਾਟੇ ਵਾਲਾ ਬਜਟ, ਆਮ ਆਦਮੀ 'ਤੇ ਕੀ ਪਵੇਗਾ ਅਸਰ?

ਘਾਟੇ ਵਾਲੇ ਬਜਟ ਵਿੱਚ ਸਰਕਾਰ ਆਮਦਨ ਤੋਂ ਵੱਧ ਖਰਚ ਕਰਨ ਦੀ ਵਿਵਸਥਾ ਕਰਦੀ ਹੈ। ਇਸ ਨੂੰ ਘਾਟੇ ਦੀ ਵਿੱਤੀ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਜਦੋਂ ਸਰਕਾਰ ਕੋਲ ਲੋਕ ਭਲਾਈ ਸਕੀਮਾਂ ਲਈ ਲੋੜੀਂਦਾ ਪੈਸਾ ਨਹੀਂ ਹੁੰਦਾ ਤਾਂ ਸਰਕਾਰ ਅਜਿਹਾ ਬਜਟ ਪੇਸ਼ ਕਰਦੀ ਹੈ।

  • Share this:
ਭਾਰਤ ਦਾ ਬਜਟ ਆਜ਼ਾਦੀ ਤੋਂ ਬਾਅਦ ਤੋਂ ਹੀ ਘਾਟੇ ਦਾ ਬਜਟ ਪੇਸ਼ ਹੁੰਦਾ ਆ ਰਿਹਾ ਹੈ। ਆਮ ਤੌਰ 'ਤੇ ਦੁਨੀਆ ਭਰ ਦੇ ਦੇਸ਼ ਸਿਰਫ ਘਾਟੇ ਵਾਲੇ ਬਜਟ ਹੀ ਪੇਸ਼ ਕਰਦੇ ਹਨ। ਦੁਨੀਆ 'ਚ ਬਹੁਤ ਘੱਟ ਦੇਸ਼ ਹਨ, ਜਿਨ੍ਹਾਂ ਦਾ ਬਜਟ ਘਾਟੇ ਦੀ ਬਜਾਏ ਮੁਨਾਫੇ ਵਾਲਾ ਹੁੰਦਾ ਹੈ। 2022-23 ਲਈ ਭਾਰਤ ਦੇ ਬਜਟ ਵਿੱਚ ਮਾਲੀਆ ਘਾਟਾ ਜੀਡੀਪੀ ਦਾ 6.4 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ।

2021-22 ਵਿੱਚ ਸੋਧਿਆ ਮਾਲੀਆ ਘਾਟਾ ਜੀਡੀਪੀ ਦਾ 6.9% ਦੱਸਿਆ ਗਿਆ ਹੈ। ਤੁਹਾਨੂੰ ਦਸ ਦੇਈਏ ਕਿ ਭਾਰਤ ਦਾ ਪਹਿਲਾ ਬਜਟ 15 ਅਗਸਤ 1947 ਤੋਂ 31 ਮਾਰਚ 1948 ਤੱਕ ਸਿਰਫ਼ ਸਾਢੇ ਸੱਤ ਮਹੀਨਿਆਂ ਲਈ ਪੇਸ਼ ਕੀਤਾ ਗਿਆ ਸੀ। ਇਸ 'ਚ ਕਰੀਬ 171 ਕਰੋੜ ਰੁਪਏ ਦੀ ਮਾਲੀਆ ਪ੍ਰਾਪਤੀ ਦਾ ਟੀਚਾ ਮਿੱਥਿਆ ਗਿਆ ਸੀ, ਜਦਕਿ ਖਰਚੇ ਦਾ ਅੰਦਾਜ਼ਾ 197 ਕਰੋੜ ਰੁਪਏ ਸੀ।

ਘਾਟੇ ਵਾਲੇ ਬਜਟ ਵਿੱਚ ਸਰਕਾਰ ਆਮਦਨ ਤੋਂ ਵੱਧ ਖਰਚ ਕਰਨ ਦੀ ਵਿਵਸਥਾ ਕਰਦੀ ਹੈ। ਇਸ ਨੂੰ ਘਾਟੇ ਦੀ ਵਿੱਤੀ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਜਦੋਂ ਸਰਕਾਰ ਕੋਲ ਲੋਕ ਭਲਾਈ ਸਕੀਮਾਂ ਲਈ ਲੋੜੀਂਦਾ ਪੈਸਾ ਨਹੀਂ ਹੁੰਦਾ ਤਾਂ ਸਰਕਾਰ ਅਜਿਹਾ ਬਜਟ ਪੇਸ਼ ਕਰਦੀ ਹੈ।

ਪਰ ਘਾਟੇ ਦਾ ਬਜਟ ਕਿਉਂ ਪੇਸ਼ ਕੀਤਾ ਜਾਂਦਾ ਹੈ : ਘਾਟੇ ਵਾਲਾ ਬਜਟ ਕੋਈ ਆਮ ਬਜਟ ਨਹੀਂ ਹੁੰਦਾ। ਇਸ ਤਰ੍ਹਾਂ ਦਾ ਬਜਟ ਕਿਸੇ ਵੀ ਨਿੱਜੀ ਖੇਤਰ ਦੀ ਕੰਪਨੀ ਵਿੱਚ ਦੇਖਣ ਨੂੰ ਨਹੀਂ ਮਿਲਦਾ। ਨਿੱਜੀ ਖੇਤਰ ਦਾ ਟੀਚਾ ਖਰਚ ਕਰਨਾ ਨਹੀਂ, ਮੁਨਾਫਾ ਕਮਾਉਣਾ ਹੈ, ਪਰ ਸਰਕਾਰ ਦਾ ਟੀਚਾ ਵਿਕਾਸ ਕਰਨਾ ਹੈ। ਲੋਕਾਂ ਨੂੰ ਵੱਡੀ ਪੱਧਰ 'ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੇ ਹਾਲਾਤ ਸੁਧਾਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸੇ ਕਰਕੇ ਸਰਕਾਰ ਆਮਦਨ ਤੋਂ ਵੱਧ ਖਰਚ ਕਰ ਕੇ ਘਾਟੇ ਵਾਲਾ ਬਜਟ ਅਪਣਾਉਂਦੀ ਹੈ।

ਇਸ ਦਾ ਆਮ ਆਦਮੀ 'ਤੇ ਕੀ ਅਸਰ ਪੈਂਦਾ ਹੈ : ਘਾਟੇ ਵਾਲੇ ਬਜਟ ਦਾ ਆਮ ਆਦਮੀ 'ਤੇ ਕੀ ਅਸਰ ਪੈਂਦਾ ਹੈ? ਇਸ ਦਾ ਬਹੁਤਾ ਅਸਰ ਸਰਕਾਰ ਦੀਆਂ ਬਜਟ ਨੀਤੀਆਂ ਅਤੇ ਐਲਾਨਾਂ 'ਤੇ ਹੁੰਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਦਾ ਬਜਟ ਦੇਸ਼ ਦੀ ਆਰਥਿਕਤਾ ਦਾ ਸ਼ੀਸ਼ਾ ਹੁੰਦਾ ਹੈ। ਕਿਉਂਕਿ ਇਸ ਵਿੱਚ ਸਰਕਾਰ ਦੱਸਦੀ ਹੈ ਕਿ ਉਹ ਆਪਣੇ ਖਰਚਿਆਂ ਲਈ ਪੈਸਾ ਕਿਵੇਂ ਇਕੱਠਾ ਕਰੇਗੀ। ਇਸ ਦੇ ਲਈ ਸਰਕਾਰ ਸਿੱਧੇ ਅਤੇ ਅਸਿੱਧੇ ਟੈਕਸ ਲਗਾਉਣ ਤੋਂ ਇਲਾਵਾ ਵਿੱਤੀ ਬਾਜ਼ਾਰ ਤੋਂ ਵੀ ਕਰਜ਼ਾ ਲੈ ਸਕਦੀ ਹੈ।

ਇਸ ਦਾ ਮਾਰਕੀਟ ਉੱਤੇ ਕੀ ਅਸਰ ਪੈਂਦਾ ਹੈ : ਬਜਟ ਦਾ ਸਿੱਧਾ ਅਸਰ ਬਾਜ਼ਾਰ 'ਤੇ ਪੈਂਦਾ ਹੈ। ਇਸ ਦਾ ਕਾਰਨ ਇੱਕ ਨਹੀਂ ਸਗੋਂ ਕਈ ਹਨ। ਜਿੱਥੇ ਸਰਕਾਰ ਸਿਰਫ਼ ਟੈਕਸ ਲਗਾ ਕੇ ਹੀ ਕਈ ਵਸਤਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਨਹੀਂ ਕਰਦੀ। ਸਗੋਂ ਉਨ੍ਹਾਂ ਵਸਤੂਆਂ ਦੇ ਨਿਰਮਾਣ ਸਮੱਗਰੀ 'ਤੇ ਟੈਕਸ, ਉਨ੍ਹਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਨ ਵਾਲੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਵਾਧਾ-ਘਾਟਾ ਹੋ ਸਕਦਾ ਹੈ।

ਘਾਟੇ ਵਾਲੇ ਬਜਟ ਤੋਂ ਸਾਨੂੰ ਕੀ ਖ਼ਤਰਾ ਹੈ : ਘਾਟੇ ਵਾਲੇ ਬਜਟ ਦਾ ਸਭ ਤੋਂ ਵੱਡਾ ਖ਼ਤਰਾ ਵਧਦੀ ਮਹਿੰਗਾਈ ਹੈ। ਘਾਟੇ ਵਾਲੇ ਬਜਟ ਕਾਰਨ ਵੱਧ ਪੈਸਾ ਬਾਜ਼ਾਰ ਵਿੱਚ ਆਉਂਦਾ ਹੈ, ਜਿਸ ਨਾਲ ਮਹਿੰਗਾਈ ਵਧਦੀ ਹੈ। ਇਹ ਪੈਸਾ ਕੇਂਦਰੀ ਬੈਂਕ ਤੋਂ ਆਉਂਦਾ ਹੈ। ਜੇਕਰ ਹਾਲਾਤ ਵਿਗੜਦੇ ਹਨ ਤਾਂ ਮੰਦੀ ਵੀ ਆ ਸਕਦੀ ਹੈ।

ਦੂਜੇ ਪਾਸੇ ਕਈ ਵਾਰ ਆਰਥਿਕ ਗਤੀਵਿਧੀਆਂ ਘਟ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਵਧਾਉਣ ਲਈ ਪੈਸਾ ਬਾਜ਼ਾਰ ਵਿੱਚ ਪਾਉਣਾ ਪੈਂਦਾ ਹੈ। ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਸ ਪੈਸੇ ਨਾਲ ਆਰਥਿਕ ਗਤੀਵਿਧੀਆਂ ਵਧਣੀਆਂ ਚਾਹੀਦੀਆਂ ਹਨ, ਨਹੀਂ ਤਾਂ ਮੰਦੀ ਹੋਰ ਖ਼ਤਰਨਾਕ ਬਣ ਜਾਂਦੀ ਹੈ।
Published by:Amelia Punjabi
First published:

Tags: Budget, Budget 2022, Nirmala Sitharaman, Union-budget-2022

ਅਗਲੀ ਖਬਰ