People Born on Friday: ਜੋਤਿਸ਼ ਸ਼ਾਸਤਰ ਦੀ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਤਾ ਹੈ। ਜੋਤਿਸ਼ ਸ਼ਾਸਤਰ ਸਾਨੂੰ ਸਾਡੇ ਭਵਿੱਖ ਬਾਰੇ ਦੱਸਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਸਾਡੇ ਭਵਿੱਖੀ ਜੀਵਨ, ਨੌਕਰੀ, ਵਿਆਹ ਆਦਿ ਸੰਬੰਧੀ ਬਹੁਤ ਰੌਚਕ ਤੱਥ ਹੁੰਦੇ ਹਨ। ਸਾਨੂੰ ਸਾਰਿਆਂ ਨੂੰ ਹੀ ਆਪਣੇ ਭਵਿੱਖ ਬਾਰੇ ਜਾਣਨਾ ਚੰਗਾ ਲੱਗਦਾ ਹੈ। ਅੱਜ ਅਸੀਂ ਤੁਹਾਡੇ ਨਾਲ ਉਨ੍ਹਾਂ ਲੋਕਾਂ ਦੀ ਸਖ਼ਸ਼ੀਅਤ ਤੇ ਸੁਭਾਅ ਸੰਬੰਧੀ ਖ਼ਾਸ ਵੇਰਵੇ ਸਾਂਝੇ ਕਰਨ ਜਾ ਰਹੇ ਹਾਂ, ਜਿੰਨ੍ਹਾਂ ਦਾ ਜਨਮ ਸ਼ੁੱਕਰਵਾਰ ਦੇ ਦਿਨ ਹੋਇਆ ਹੈ। ਆਓ ਜੋਤਿਸ਼ ਤੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਜਾਣਦੇ ਹਾਂ ਇਸ ਸੰਬੰਧੀ ਦਿਲਚਸਪ ਤੱਥ
ਸ਼ੁੱਕਰਵਾਰ ਨੂੰ ਜਨਮੇ ਲੋਕਾਂ ਦੀ ਸਖ਼ਸ਼ੀਅਤ
ਸਿੱਖਿਆ ਤੇ ਨੌਕਰੀ
ਸ਼ੁੱਕਰਵਾਰ ਨੂੰ ਜਨਮ ਲੈਣ ਵਾਲੇ ਲੋਕ ਪੜ੍ਹਾਈ ਵਿੱਚ ਬਹੁਤੇ ਚੰਗੇ ਨਹੀਂ ਹੁੰਦੇ। ਪੜ੍ਹਾਈ ਦੇ ਬਜਾਇ ਇਨ੍ਹਾਂ ਦਾ ਧਿਆਨ ਕਲਾਤਮਕ ਚੀਜ਼ਾਂ ਵਿੱਚ ਵਧੇਰੇ ਲੱਗਦਾ ਹੈ। ਇਹ ਲੋਕ ਕਿਸੇ ਵੀ ਤਰ੍ਹਾਂ ਦੀ ਕਲਾ ਨਾਲ ਵਿਸ਼ੇਸ਼ ਲਗਾਵ ਰੱਖਦੇ ਹਨ। ਨੌਕਰੀ ਦੀ ਗੱਲ ਕਰੀਏ ਤਾਂ, ਇਹ ਲੋਕ ਸੰਗੀਤ, ਲੇਖਨ, ਪੇਂਟਿੰਗ, ਫ਼ਿਲਮਾਂ, ਫ਼ੈਸ਼ਨ ਡਜਾਇਨ ਆਦਿ ਕਾਲਾਤਮਕ ਚੀਜ਼ਾਂ ਦੇ ਖੇਤਰਾਂ ਵਿੱਚ ਵਧੇਰੇ ਸਫ਼ਲਤਾ ਹਾਸਿਲ ਕਰਦੇ ਹਨ।
ਸੁਭਾਅ
ਸ਼ੁੱਕਰਵਾਰ ਨੂੰ ਜਨਮੇ ਲੋਕ ਹੱਸਮੁੱਖ ਸੁਭਾਅ ਦੇ ਮਾਲਕ ਹੁੰਦੇ ਹਨ। ਇਹ ਰਿਸ਼ਤਿਆਂ ਨੂੰ ਨਿਭਾਉਣਾ ਜਾਣਦੇ ਹਨ। ਇਹ ਆਪਣੇ ਜੀਵਨ ਸਾਥੀ ਦਾ ਬਹੁਤ ਹੀ ਧਿਆਨ ਰੱਖਦੇ ਹਨ ਅਤੇ ਇਹ ਲੋਕ ਪਿਆਰ ਕਰਨ ਵਾਲੇ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇ ਸੁਭਾਅ ਵਿੱਚ ਕੁਝ ਨਕਾਰਾਤਮ ਪੱਖ ਵੀ ਹੁੰਦੇ ਹਨ। ਇਨ੍ਹਾਂ ਦੇ ਸੁਭਾਅ ਵਿੱਚ ਹੰਕਾਰ, ਸੰਜਮ ਦੀ ਕਮੀਂ, ਦਿਖਾਵਾ ਆਦਿ ਵੀ ਪਾਇਆ ਜਾਂਦਾ ਹੈ। ਇਹ ਲੋਕ ਆਪਣੇ ਸ਼ੌਕ ਪੂਰੇ ਕਰਨ ਨੂੰ ਪਹਿਲ ਦਿੰਦੇ ਹਨ, ਭਾਵੇਂ ਕਿ ਇਨ੍ਹਾਂ ਨੂੰ ਆਰਥਿਕ ਤੰਗੀ ਦਾ ਹੀ ਸਾਹਮਣਾ ਕਿਉਂ ਕਰਨਾ ਪਵੇ। ਇਨ੍ਹਾਂ ਦੇ ਸੁਭਾਅ ਵਿੱਚ ਨਰਾਜ਼ਗੀ ਵੀ ਪਾਈ ਜਾਂਦੀ ਹੈ।
ਵਿਆਹੁਤਾ ਜੀਵਨ
ਸ਼ੁੱਕਰਵਾਰ ਨੂੰ ਜਨਮ ਲੈਣ ਵਾਲੇ ਲੋਕਾਂ ਦਾ ਮਨ ਚੰਚਲ ਹੁੰਦਾ ਹੈ। ਮਨ ਦੀ ਚੰਚਲਤਾ ਕਰਕੇ ਇਹ ਇੱਕ ਤੋਂ ਵਧੇਰੇ ਪਿਆਰ ਸੰਬੰਧ ਬਣਾਉਂਦੇ ਹਨ। ਪਰ ਜੇਕਰ ਇਨ੍ਹਾਂ ਨੂੰ ਸੱਚਾ ਪਿਆਰ ਮਿਲ ਜਾਵੇ ਤਾਂ ਇਹ ਉਸਦਾ ਕਦੇ ਵੀ ਸਾਥ ਨਹੀਂ ਛੱਢਦੇ। ਇਹ ਲੋਕ ਸੱਚੇ ਪਿਆਰ ਨੂੰ ਰਹਿੰਦੀ ਉਮਰ ਤੀਕ ਨਿਭਾਉਂਦੇ ਹਨ। ਇਨ੍ਹਾਂ ਦੇ ਵਿਆਹੁਤਾ ਸੰਬੰਧ ਵੀ ਕਾਫ਼ੀ ਵਧੀਆਂ ਹੁੰਦੇ ਹਨ।
ਸਿਹਤ
ਸ਼ੁੱਕਰਵਾਰ ਨੂੰ ਜਨਮੇ ਲੋਕਾਂ ਦੀ ਸਿਹਤ ਬਹੁਤ ਛੇਤੀ ਪ੍ਰਭਾਵਿਤ ਹੁੰਦੀ ਹੈ। ਵਿਸ਼ੇਸ਼ ਤੌਰ ‘ਤੇ ਬਦਲਦੇ ਮੌਸਮ ਵਿੱਚ ਇਨ੍ਹਾਂ ਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਜਨਮ ਲੈਣ ਵਾਲੇ ਲੋਕਾਂ ਨੂੰ ਬੁਢਾਪੇ ਵਿੱਚ ਜੋੜਾਂ ਤੇ ਹੱਡੀਆਂ ਸੰਬੰਧੀ ਕਈ ਸਮੱਸਿਆਵਾਂ ਆ ਸਕਦੀਆਂ ਹਨ।
ਕੱਪੜਿਆਂ ਦੇ ਸ਼ੌਕੀਨ
ਜਿੰਨ੍ਹਾਂ ਦਾ ਜਨਮ ਸ਼ੁੱਕਰਵਾਰ ਦੇ ਦਿਨ ਹੁੰਦਾ ਹੈ, ਉਨ੍ਹਾਂ ਨੂੰ ਕੱਪੜੇ ਪਾਉਣ ਦਾ ਬਹੁਤ ਸ਼ੌਕ ਹੁੰਦਾ ਹੈ। ਸ਼ੁੱਕਰਵਾਰ ਨੂੰ ਜਨਮੇ ਲੋਕ ਬਹੁਤ ਹੁਸ਼ਿਆਰ ਤੇ ਮਜ਼ਾਕੀਆਂ ਹੁੰਦੇ ਹਨ। ਇਸਦੇ ਨਾਲ ਹੀ ਇਹ ਲੋਕ ਮਨੋਰੰਜਨ ਵਿੱਚ ਬਹੁਤ ਰੁਚੀ ਰੱਕਦੇ ਹਨ ਅਤੇ ਇਨ੍ਹਾਂ ਨੂੰ ਆਪਣੀ ਤਾਰੀਫ਼ ਸੁਣਨਾ ਬਹੁਤ ਪਸੰਦ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।