Bhai Dooj 2022 Date and Time: ਤਿਓਹਾਰਾਂ ਦਾ ਸੀਜਨ ਚਲ ਰਿਹਾ ਹੈ। ਧਨਤੇਰਸ, ਦੀਵਾਲੀ ਦੇ ਨਾਲ ਹਿੰਦੂ ਧਰਮ 'ਚ ਭਾਈ ਦੂਜ ਦਾ ਵੀ ਬਹੁਤ ਮਹਤੱਵ ਹੈ। ਭਾਈ ਦੂਜ ਦਾ ਤਿਉਹਾਰ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਤਰੀਕ ਨੂੰ ਲੈ ਕੇ ਕਾਫੀ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਜਿਸ ਨਾਲ ਲੋਕਾਂ ਨੂੰ ਸਮਝ ਨਹੀਂ ਰਿਹਾ ਕਿ ਭਾਈ ਦੂਜ ਕਿਸ ਦਿਨ ਮਨਾਇਆ ਜਾਵੇਗਾ। ਆਓ ਜਾਣਦੇ ਹਾਂ ਸ਼ਾਸਤਰੀ ਨਿਯਮਾਂ ਅਨੁਸਾਰ ਭਾਈ ਦੂਜ ਮਨਾਉਣਾ ਕਿਸ ਦਿਨ ਸ਼ੁਭ ਹੋਵੇਗਾ।
ਤਿਉਹਾਰ ਮਨਾਉਣ ਦਾ ਸਹੀ ਸਮਾਂ
ਪੰਚਾਂਗ ਅਨੁਸਾਰ ਇਸ ਸਾਲ ਕਾਰਤਿਕ ਸ਼ੁਕਲ ਦਵਿਤੀਆ ਤਿਥੀ 2 ਦਿਨ ਯਾਨੀ 26 ਅਤੇ 27 ਅਕਤੂਬਰ ਨੂੰ ਪੈ ਰਹੀ ਹੈ। ਦਵਿਤੀਆ ਤਿਥੀ 26 ਅਕਤੂਬਰ ਨੂੰ ਦੁਪਹਿਰ 2:43 ਵਜੇ ਤੋਂ 27 ਅਕਤੂਬਰ ਨੂੰ ਦੁਪਹਿਰ 12:42 ਤੱਕ ਹੋਵੇਗੀ। ਅਜਿਹੀ ਸਥਿਤੀ ਵਿੱਚ ਦੁਪਹਿਰ ਵੇਲੇ ਭਾਈ ਦੂਜ ਦਾ ਤਿਉਹਾਰ ਮਨਾਉਣ ਦੀ ਪ੍ਰਥਾ ਅਨੁਸਾਰ 26 ਅਕਤੂਬਰ ਨੂੰ ਭਾਈ ਦੂਜ ਦਾ ਤਿਉਹਾਰ ਮਨਾਉਣਾ ਸ਼ਾਸਤਰਾਂ ਅਨੁਸਾਰ ਹੋਵੇਗਾ। ਦੂਜੇ ਪਾਸੇ ਜਿਹੜੇ ਲੋਕ ਉਦੈ ਤਰੀਕ ਅਨੁਸਾਰ ਭਾਈ ਦੂਜ ਮਨਾ ਰਹੇ ਹਨ, ਉਨ੍ਹਾਂ ਨੂੰ ਦੁਪਹਿਰ 12.42 ਵਜੇ ਤੋਂ ਪਹਿਲਾਂ ਭਾਈ ਦੂਜ ਮਨਾਉਣਾ ਚਾਹੀਦਾ ਹੈ।
ਭਾਈ ਦੂਜ ਦਾ ਮਹਤੱਵ
ਸ਼ਾਸਤਰਾਂ ਵਿੱਚ ਇਸ ਦਿਨ ਯਮਰਾਜ, ਯਮਦੂਤ ਅਤੇ ਚਿੱਤਰਗੁਪਤ ਦੀ ਪੂਜਾ ਕਰਨ ਦਾ ਨਿਯਮ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਮ 'ਤੇ ਦੀਪਦਾਨ ਵੀ ਕਰਨਾ ਚਾਹੀਦਾ ਹੈ। ਰਕਸ਼ਾ ਬੰਧਨ 'ਤੇ ਜਿਸ ਤਰ੍ਹਾਂ ਭੈਣਾਂ ਭਰਾ ਦੇ ਘਰ ਜਾਂਦੀਆਂ ਹਨ, ਉਸੇ ਤਰ੍ਹਾਂ ਭਾਈ ਦੂਜ 'ਤੇ ਭੈਣ ਭਰਾ ਦੇ ਘਰ ਜਾਣ ਦੀ ਪਰੰਪਰਾ ਹੈ। ਇਸ ਦੇ ਨਾਲ ਹੀ ਭੈਣ ਭਰਾ ਨੂੰ ਮੱਥੇ 'ਤੇ ਟਿੱਕਾ ਕਰਦੀ ਹੈ ਅਤੇ ਉਸਦੀ ਆਰਤੀ ਕਰਕੇ ਉਸਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।