Home /News /lifestyle /

ਜਾਣੋ Chris Hemsworth ਦੀ ਜ਼ਬਰਦਸਤ ਫਿਟਨੈੱਸ ਦਾ ਰਾਜ, ਡਾਇਟ 'ਚ ਸ਼ਾਮਿਲ ਕਰਦੇ ਹਨ ਇਹ ਚੀਜ਼ਾਂ

Chris Hemsworth Fitness: ਮਸ਼ਹੂਰ ਹਾਲੀਵੁੱਡ ਅਦਾਕਾਰ ਕ੍ਰਿਸ ਹੇਮਸਵਰਥ (Chris Hemsworth) ਦੀ ਨਵੀਂ ਫ਼ਿਲਮ 'ਥੋਰ ਲਵ ਐਂਡ ਥੰਡਰ' (Thor Love and Thunder) ਰਿਲੀਜ਼ ਹੋਣ ਤੋਂ ਬਾਅਦ ਹੀ ਲਗਾਤਾਰ ਸੁਰਖੀਆਂ ਵਿੱਚ ਹੈ। ਇਸ ਵਿੱਚ ਕ੍ਰਿਸ ਹੇਮਸਵਰਥ ਥੋਰ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਵਿੱਚ ਅਭਿਨੇਤਾ ਕ੍ਰਿਸ ਹੇਮਸਵਰਥ ਨਵੇਂ ਰੂਪ 'ਚ ਨਜ਼ਰ ਆਏ ਹਨ ਅਤੇ ਉਨ੍ਹਾਂ ਦੀ ਫਿਟਨੈੱਸ ਪਹਿਲਾਂ ਨਾਲੋਂ ਕਈ ਗੁਣਾ ਬਿਹਤਰ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਸ ਫ਼ਿਲਮ ਲਈ ਸਖ਼ਤ ਮਿਹਨਤ ਕੀਤੀ ਅਤੇ ਖੁਦ ਨੂੰ ਬਦਲ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਆਓ ਜਾਣਦੇ ਹਾਂ ਕਿ ਹੇਮਸਵਰਥ ਨੇ ਕਿੰਨਾਂ ਤਰੀਕਿਆਂ ਨੂੰ ਅਪਣਾ ਅਪਾਣੇ ਆਪ ਨੂੰ ਇਸ ਤਰ੍ਹਾਂ ਫਿੱਟ ਕੀਤਾ ਹੈ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫ਼ਿਲਮ 'ਥੋਰ ਲਵ ਐਂਡ ਥੰਡਰ' 'ਚ ਕ੍ਰਿਸ ਹੇਮਸਵਰਥ (Chris Hemsworth) ਨੇ ਸ਼ਾਨਦਾਰ ਫਿਟਨੈੱਸ ਲਈ ਸਖ਼ਤ ਸਿਖਲਾਈ ਦੇ ਨਾਲ ਸੰਤੁਲਨ ਖੁਰਾਕ 'ਤੇ ਬਹੁਤ ਧਿਆਨ ਦਿੱਤਾ। ਜਿਸ ਕਾਰਨ ਉਹ ਆਪਣਾ ਟੀਚਾ ਹਾਸਲ ਕਰਨ 'ਚ ਕਾਮਯਾਬ ਰਹੇ। ਹੇਮਸਵਰਥ ਨੇ ਆਪਣੇ ਵਰਕਆਊਟ ਸੈਸ਼ਨ ਦੌਰਾਨ ਮਾਸਪੇਸ਼ੀਆਂ ਨੂੰ ਵਧਾਉਣ ਲਈ ਵਿਸ਼ੇਸ਼ ਧਿਆਨ ਦਿੱਤਾ। ਅਭਿਨੇਤਾ ਨੇ ਇਸ ਬਾਰੇ ਕਿਹਾ ਕਿ ਇਹ ਬਹੁਤ ਮੁਸ਼ਕਲ ਸੀ, ਕਿਉਂਕਿ ਅਸੀਂ ਜੋ ਭਾਰ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਸੀ, ਉਹ ਬਹੁਤ ਜ਼ਿਆਦਾ ਸੀ। ਸਾਡੇ ਕੋਲ 12 ਮਹੀਨੇ ਸਨ ਜਿਸ ਵਿੱਚ ਮੈਂ ਘਰ ਵਿੱਚ ਆਪਣੇ ਸਰੀਰ ਨੂੰ ਰੋਲ ਮੁਤਾਬਿਕ ਢਾਲ ਰਿਹਾ ਸੀ।

ਹੇਮਸਵਰਥ ਨੇ ਕਿਹਾ ਕਿ ਅਸੀਂ ਜਿੰਨਾ ਸੰਭਵ ਹੋ ਸਕੇ ਤੈਰਾਕੀ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਹੋਰ ਮਾਰਸ਼ਲ ਆਰਟਸ ਤੋਂ ਬਾਅਦ ਕੈਲੋਰੀਆਂ ਨੂੰ ਐਡਜਸਟ ਕੀਤਾ। ਇਹ ਸੱਚਮੁੱਚ ਇੱਕ ਮਜ਼ੇਦਾਰ ਯਾਤਰਾ ਸੀ। ਪਰ ਪ੍ਰਾਪਤ ਕੀਤੀ ਫਿੱਟਨੈੱਸ ਨੂੰ ਚਾਰ ਮਹੀਨਿਆਂ ਲਈ ਇਸ ਤਰ੍ਹਾਂ ਕਾਇਮ ਰੱਖਣਾ ਪਿਆ, ਜੋ ਬਹੁਤ ਮੁਸ਼ਕਿਲ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹਾ ਸਿਰਫ਼ ਕਸਰਤ ਕਰਨ ਨਾਲ ਸੰਭਵ ਨਹੀਂ ਸੀ, ਇਸ ਲਈ ਪੌਸ਼ਟਿਕ ਖੁਰਾਕ ਦਾ ਸੰਤੁਲਨ ਬਣਾਈ ਰੱਖਣਾ ਵੀ ਜ਼ਰੂਰੀ ਸੀ।

ਫ਼ਿਲਮ ਲਈ ਕ੍ਰਿਸ ਹੇਮਸਵਰਥ (Chris Hemsworth) ਨੂੰ ਸਿਖਲਾਈ ਦੇਣ ਵਾਲੇ ਲਿਊਕ ਜ਼ੋਚੀ ਨੇ ਖੁਲਾਸਾ ਕੀਤਾ ਕਿ ਅਭਿਨੇਤਾ ਨੂੰ ਆਪਣੇ ਆਪ ਨੂੰ ਬਦਲਣ ਲਈ ਕਈ ਤਰ੍ਹਾਂ ਦਾ ਸਿਹਤਮੰਦ ਭੋਜਨ ਖਾਣਾ ਪਿਆ। ਟੀਚੇ ਨੂੰ ਪ੍ਰਾਪਤ ਕਰਨ ਲਈ ਹੇਮਸਵਰਥ ਨੇ ਲਗਾਤਾਰ ਨਿਸ਼ਚਿਤ ਸਮੇਂ 'ਤੇ ਖਾਣਾ ਖਾਧਾ ਅਤੇ ਆਪਣੀ ਕੈਲੋਰੀ ਗਿਣਤੀ ਨੂੰ 450 ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ। ਟ੍ਰੇਨਰ ਨੇ ਦੱਸਿਆ ਕਿ ਹੇਮਸਵਰਥ ਦਿਨ 'ਚ ਛੇ ਤੋਂ ਅੱਠ ਖਾਣਾ ਖਾਂਦਾ ਸੀ। ਉਸਨੇ ਇੱਕ ਵਾਰ ਵਿੱਚ ਬਹੁਤ ਜ਼ਿਆਦਾ ਖਾਣ ਦੀ ਬਜਾਏ, 450-ਕੈਲੋਰੀਆਂ ਨੂੰ 8 ਵਾਰ ਦੇ ਭੋਜਨ ਵਿੱਚ ਵੰਡਿਆ ਸੀ। ਅਦਾਕਾਰ ਨੂੰ ਹਰ ਦੋ ਘੰਟੇ ਬਾਅਦ ਖਾਣਾ ਲੈਣਾ ਪੈਂਦਾ ਸੀ।

ਜ਼ਿਕਰਯੋਗ ਹੈ ਕਿ ਹੇਮਸਵਰਥ ਨੂੰ ਉੱਚ ਪ੍ਰੋਟੀਨ ਵਾਲੀ ਖੁਰਾਕ ਲਈ ਸੀ, ਜਿਸ ਵਿੱਚ ਸਟੀਕ, ਚਿਕਨ ਅਤੇ ਮੱਛੀ ਸ਼ਾਮਿਲ ਸੀ। ਉਹ ਬਰਾਊਨ ਰਾਈਸ ਅਤੇ ਸ਼ਕਰਕੰਦੀ ਦੇ ਰੂਪ ਵਿੱਚ ਕਾਰਬੋਹਾਈਡ੍ਰੇਟਸ ਦਾ ਸੇਵਨ ਕਰਦਾ ਸੀ। ਸਿਖਲਾਈ ਸੈਸ਼ਨ ਆਮ ਤੌਰ 'ਤੇ ਇੱਕ ਘੰਟੇ ਦੇ ਹੁੰਦੇ ਸਨ, ਪਰ ਉੱਚ ਤੀਬਰਤਾ ਵਾਲੇ ਸਨ। ਇਹ ਆਮ ਤੌਰ 'ਤੇ ਇੱਕ ਤੀਬਰ ਅਤੇ ਭਾਰੀ ਕਸਰਤ ਹੁੰਦੀ ਹੈ। ਅਭਿਨੇਤਾ ਨੇ ਜ਼ਿਆਦਾ ਸਿਖਲਾਈ ਨਹੀਂ ਦਿੱਤੀ ਅਤੇ ਆਪਣੀਆਂ ਮਾਸਪੇਸ਼ੀਆਂ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕੀਤੀ।

Published by:rupinderkaursab
First published:

Tags: Fitness, Gym, Health, Life