ਅਕਸਰ ਅਸੀਂ ਕੁੱਝ ਵੀ ਖਾਣ-ਪਕਾਉਣ ਦੀ ਗੱਲ ਆਉਂਦੇ ਹੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਦੇ ਹਾਂ। ਸਾਨੂੰ ਅਕਸਰ ਕਿਹਾ ਜਾਂਦਾ ਹੈ ਕਿ ਕੁੱਝ ਵੀ ਪਕਾਉਣ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਅਸੀਂ ਸਬਜ਼ੀਆਂ ਅਤੇ ਫ਼ਲਾਂ ਨੂੰ ਤਾਂ ਧੋਂਦੇ ਹੀ ਹਾਂ ਪਰ ਸਾਡੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਚਿਕਨ ਨੂੰ ਵੀ ਪਕਾਉਣ ਤੋਂ ਪਹਿਲਾਂ ਧੋਂਦੇ ਜ਼ਰੂਰ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਚਿਕਨ ਨੂੰ ਧੋ ਕੇ ਪਕਾਉਣ ਨਾਲ ਸਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ? ਜੇਕਰ ਤੁਸੀਂ ਵੀ ਚਿਕਨ ਨੂੰ ਧੋ ਕੇ ਪਕਾਉਂਦੇ ਹੋ ਤਾਂ ਤੁਹਾਨੂੰ ਅੱਜ ਹੀ ਇਹ ਆਦਤ ਬਦਲ ਦੇਣੀ ਚਾਹੀਦੀ ਹੈ।
ਜੀ ਹਾਂ! ਦ ਕਨਵਰਸੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ, ਦੁਨੀਆ ਭਰ ਦੇ ਫੂਡ ਸੇਫਟੀ ਅਥਾਰਟੀ ਅਤੇ ਰੈਗੂਲੇਟਰ ਇਹ ਸਲਾਹ ਦਿੰਦੇ ਹਨ ਕਿ ਤੁਸੀਂ ਖਾਣਾ ਪਕਾਉਣ ਤੋਂ ਪਹਿਲਾਂ ਚਿਕਨ ਨੂੰ ਨਾ ਧੋਵੋ। ਇਸ ਦਾ ਕਾਰਨ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਚਿਕਨ ਦੇ ਆਲੇ ਦੁਆਲੇ ਖਤਰਨਾਕ ਬੈਕਟੀਰੀਆ ਫੈਲ ਜਾਂਦੇ ਹਨ। ਇਸ ਲਈ ਚਿਕਨ ਨੂੰ ਬਿਨ੍ਹਾਂ ਧੋ ਕੇ ਹੀ ਪਕਾਉਣਾ ਚਾਹੀਦਾ ਹੈ। ਇਸ ਨੂੰ ਖਾਣ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਗਿਆ ਹੈ।
ਇੱਕ ਅਧਿਐਨ ਵਿੱਚ ਇਸ ਬਾਰੇ ਬਹੁਤ ਖੁੱਲ੍ਹ ਕੇ ਦੱਸਿਆ ਗਿਆ ਹੈ ਕਿ ਚਿਕਨ ਨੂੰ ਧੋ ਕੇ ਪਕਾਉਣ ਨਾਲ ਸਿਹਤ ਨੂੰ ਕਈ ਨੁਕਸਾਨ ਹੁੰਦੇ ਹਨ। ਆਸਟ੍ਰੇਲੀਆ ਦੀ ਫੂਡ ਸੇਫਟੀ ਇਨਫਰਮੇਸ਼ਨ ਕਾਉਂਸਿਲ ਦੁਆਰਾ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਲਗਭਗ ਅੱਧੇ ਆਸਟ੍ਰੇਲੀਆਈ ਘਰ ਵਿੱਚ ਖਾਣਾ ਬਣਾਉਣ ਤੋਂ ਪਹਿਲਾਂ ਚਿਕਨ ਨੂੰ ਧੋਦੇ ਹਨ। ਡੱਚ ਖੋਜ ਦੇ ਮੁਤਾਬਿਕ 25% ਲੋਕ ਅਕਸਰ ਜਾਂ ਹਮੇਸ਼ਾ ਚਿਕਨ ਨੂੰ ਧੋਂਦੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭੋਜਨ ਤੋਂ ਹੋਣ ਵਾਲੀ ਬੀਮਾਰੀ ਦੇ ਦੋ ਮੁੱਖ ਕਾਰਨ ਬੈਕਟੀਰੀਆ ਕੈਮਪਾਈਲੋਬੈਕਟਰ ਅਤੇ ਸਾਲਮੋਨੇਲਾ ਹੁੰਦੇ ਹਨ, ਜੋ ਆਮ ਤੌਰ 'ਤੇ ਕੱਚੇ ਚਿਕਨ 'ਤੇ ਪਾਏ ਜਾਂਦੇ ਹਨ। ਜਦੋਂ ਕੱਚੇ ਚਿਕਨ ਨੂੰ ਧੋਇਆ ਜਾਂਦਾ ਹੈ ਤਾਂ ਇਹ ਚਿਕਨ ਦੇ ਸਾਰੇ ਪਾਸੇ ਫੈਲ ਜਾਂਦੇ ਹਨ। ਇਸ ਤਰ੍ਹਾਂ ਸਾਡੀ ਸਿਹਤ ਨੂੰ ਨੁਕਸਾਨ ਹੋਣ ਦੇ ਆਸਾਰ ਦੁੱਗਣੇ ਹੋ ਜਾਂਦੇ ਹਨ। ਅਧਿਐਨ ਨੇ ਸਪੱਸ਼ਟ ਤੌਰ 'ਤੇ ਦਿਖਾਇਆ ਹੈ ਕਿ ਪਾਣੀ ਦੀਆਂ ਬੂੰਦਾਂ ਰਾਹੀਂ ਬੈਕਟੀਰੀਆ ਚਿਕਨ ਦੀ ਸਤ੍ਹਾ ਤੋਂ ਆਲੇ ਦੁਆਲੇ ਫੈਲ ਜਾਂਦਾ ਹੈ।
ਪਿਛਲੇ ਦੋ ਦਹਾਕਿਆਂ ਵਿੱਚ ਹੀ ਆਸਟ੍ਰੇਲੀਆ ਵਿੱਚ ਕੈਂਪੀਲੋਬੈਕਟਰ ਅਤੇ ਸਾਲਮੋਨੇਲਾ ਦੇ ਕੇਸ ਦੁੱਗਣੇ ਹੋਏ ਹਨ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਪ੍ਰਤੀ ਸਾਲ ਅੰਦਾਜ਼ਨ 220,000 ਮਾਮਲਿਆਂ ਵਿੱਚੋਂ, 50,000 ਸਿੱਧੇ ਜਾਂ ਅਸਿੱਧੇ ਤੌਰ 'ਤੇ ਚਿਕਨ ਤੋਂ ਆਉਂਦੇ ਹਨ। ਇੱਕ ਹਾਈ-ਸਪੀਡ ਇਮੇਜਿੰਗ ਦੀ ਵਰਤੋਂ ਨਾਲ ਪਤਾ ਚਲਾ ਕਿ ਜਦੋਂ ਉੱਚੀ ਟੂਟੀ ਨਾਲ ਚਿਕਨ 'ਤੇ ਪਾਣੀ ਪੈਂਦਾ ਹੈ ਤਾਂ ਬੈਕਟੀਰੀਆ ਪਾਣੀ ਦੀਆਂ ਛਿੱਟਾਂ ਨਾਲ ਫੈਲਦੇ ਹਨ। ਇਸ ਤਰ੍ਹਾਂ ਤੁਹਾਨੂੰ ਕਦੇ ਵੀ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਕਦੇ ਧੋਣਾ ਨਹੀਂ ਚਾਹੀਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।