ਬੱਚੇ ਸਬਜ਼ੀਆਂ ਖਾਣ ਤੋਂ ਆਨਾਕਾਨੀ ਕਰਦੇ ਹਨ। ਇਸ ਲਈ ਮਾਪਿਆਂ ਨੂੰ ਵੀ ਨਵੇਂ ਨਵੇਂ ਤਰੀਕੇ ਨਾਲ ਸਬਜ਼ੀਆਂ ਨੂੰ ਬੱਚਿਆਂ ਲਈ ਮਜ਼ੇਦਾਰ ਬਣਾਉਣਾ ਪੈਂਦਾ ਹੈ। ਅੱਜ ਅਸੀਂ ਤੁਹਾਡੇ ਲਈ ਅਜਿਹੀ ਡਿਸ਼ ਲੈ ਕੇ ਆਏ ਹਾਂ ਜਿਸ ਵਿੱਚ ਬਹੁਤ ਸਾਰੀਆਂ ਸਬਜ਼ੀਆਂਪੈਂਦੀਆਂ ਹਨ। ਜੀ ਹਾਂ, ਤੁਸੀਂ ਸਹੀ ਸਮਝੇ, ਅਸੀਂ ਗੱਲ ਕਰ ਰਹੇ ਹਾਂ ਵੈਜ ਮੰਚੂਰੀਅਨ ਦੀ। ਇਸ ਨੂੰ ਬਣਾਉਣਾ ਆਸਾਨ ਹੈ ਤੇ ਇਸ ਦਾ ਸੁਆਦ ਬੱਚਿਆਂ ਨੂੰ ਬਹੁਤ ਪਸੰਦ ਆਵੇਗਾ। ਆਓ ਜਾਣਦੇ ਹਾਂ ਵੈਜ ਮੰਚੂਰੀਅਨ ਬਣਾਉਣ ਦੀ ਵਿਧੀ...
ਵੈਜ ਮੰਚੂਰੀਅਨ ਬਣਾਉਣ ਲਈ ਸਮੱਗਰੀ
ਮੱਕੀ ਦਾ ਆਟਾ - 1 ਕੱਪ,ਗਾਜਰ ਪੀਸੀ ਹੋਈ- 1 ਕੱਪ, ਕੱਟੀ ਹੋਈ ਗੋਭੀ - 2 ਕੱਪ, ਪਿਆਜ਼ ਕੱਟਿਆ ਹੋਇਆ - 1, ਲਸਣ ਕੱਟਿਆ ਹੋਇਆ - 1 ਚਮਚ, ਕੱਟੀ ਹੋਈ ਸ਼ਿਮਲਾ ਮਿਰਚ - 1, ਸੋਇਆ ਸਾਸ - 2 ਚੱਮਚ, ਟਮਾਟਰ ਦੀ ਚਟਣੀ - 2 ਚਮਚ, ਚਿਲੀ ਸਾਸ - 1 ਚੱਮਚ, ਸਿਰਕਾ - 1 ਚਮਚ, ਅਦਰਕ ਪੀਸਿਆ ਹੋਇਆ - 1 ਚਮਚ, ਕਾਲੀ ਮਿਰਚ ਪਾਊਡਰ - 1/4 ਚਮਚ, ਖੰਡ - 1/2 ਚਮਚ, ਹਰੀ ਮਿਰਚ ਕੱਟੀ ਹੋਈ - 2-3, ਕੱਟਿਆ ਹਰਾ ਪਿਆਜ਼ - 1/4 ਕੱਪ, ਹਰੇ ਧਨੀਏ ਦੇ ਪੱਤੇ ਕੱਟੇ ਹੋਏ - 3-4 ਚਮਚ, ਤੇਲ - ਤਲਣ ਲਈ, ਲੂਣ - ਸੁਆਦ ਅਨੁਸਾਰ
ਵੈਜ ਮੰਚੂਰੀਅਨ ਬਣਾਉਣ ਦੀ ਵਿਧੀ :
-ਸਾਰੀਆਂ ਸਬਜ਼ੀਆਂ ਨੂੰ ਬਰੀਕ ਟੁਕੜਿਆਂ ਵਿੱਚ ਕੱਟ ਲਓ। ਹੁਣ ਇੱਕ ਬਰਤਨ ਵਿੱਚ ਪਾਣੀ ਪਾ ਕੇ ਉਬਾਲਣ ਲਈ ਰੱਖ ਦਿਓ।
-ਜਦੋਂ ਪਾਣੀ ਉਬਲਣ ਲੱਗੇ ਤਾਂ ਇਸ ਵਿਚ ਕੱਟੀ ਹੋਈ ਗੋਭੀ, ਗਾਜਰ, ਸ਼ਿਮਲਾ ਮਿਰਚ ਅਤੇ ਗੋਭੀ ਪਾ ਦਿਓ। ਇਨ੍ਹਾਂ ਸਬਜ਼ੀਆਂ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਸਾਰੀਆਂ ਨਰਮ ਨਾ ਹੋ ਜਾਣ।
-ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਸਬਜ਼ੀਆਂ ਨੂੰ ਠੰਡਾ ਹੋਣ ਦਿਓ। ਫਿਰ ਸਬਜ਼ੀਆਂ ਨੂੰ ਪਾਣੀ 'ਚੋਂ ਕੱਢ ਕੇ ਇਕ ਪਾਸੇ ਰੱਖ ਦਿਓ। ਪਾਣੀ ਨੂੰ ਵੀ ਇੱਕ ਕਟੋਰੀ ਵਿੱਚ ਅਲੱਗ ਤੋਂ ਕੱਢ ਲਓ।
-ਇੱਕ ਵੱਡੇ ਕਟੋਰੇ ਵਿੱਚ ਸਾਰੀਆਂ ਉਬਲੀਆਂ ਸਬਜ਼ੀਆਂ ਪਾਓ। ਇਸ ਵਿਚ ਮੱਕੀ ਦਾ ਆਟਾ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਵਿਚ ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਸੋਇਆ ਸੌਸ, ਕਾਲੀ ਮਿਰਚ ਪਾਊਡਰ, ਹਰਾ ਧਨੀਆ ਅਤੇ ਸਵਾਦ ਅਨੁਸਾਰ ਨਮਕ ਪਾਓ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
-ਇਸ ਤੋਂ ਬਾਅਦ ਤਿਆਰ ਮਿਸ਼ਰਣ ਨੂੰ ਹੱਥ 'ਚ ਲੈ ਕੇ ਇਸ ਦੇ ਛੋਟੇ-ਛੋਟੇ ਗੋਲੇ ਬਣਾ ਲਓ ਅਤੇ ਪਲੇਟ 'ਚ ਰੱਖ ਲਓ।
-ਹੁਣ ਇਕ ਪੈਨ ਵਿਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਮੰਚੂਰਿਅਨ ਦੀਆਂ ਗੇਂਦਾਂ ਪਾ ਕੇ ਸੁਨਹਿਰੀ ਭੂਰਾ ਹੋਣ ਤੱਕ ਫਰਾਈ ਕਰ ਲਓ।
-ਹੁਣ ਮੰਚੂਰੀਅਨ ਸੌਸ ਬਣਾਉਣ ਲਈ ਇਕ ਹੋਰ ਪੈਨ ਵਿਚ ਥੋੜ੍ਹਾ ਜਿਹਾ ਤੇਲ ਗਰਮ ਕਰੋ ਅਤੇ ਇਸ ਵਿਚ ਹਰੀ ਮਿਰਚ, ਹਰਾ ਪਿਆਜ਼, ਅਦਰਕ ਅਤੇ ਲਸਣ ਪਾ ਕੇ ਭੁੰਨ ਲਓ। ਜਦੋਂ ਪਿਆਜ਼ ਨਰਮ ਹੋ ਜਾਵੇ ਤਾਂ ਸੋਇਆ ਸੌਸ, ਟਮਾਟਰ ਦੀ ਚਟਣੀ ਪਾ ਕੇ ਪਕਾਓ।
-ਪਿਆਜ਼ ਦੇ ਮਿਸ਼ਰਣ ਨੂੰ ਕੁਝ ਦੇਰ ਤੱਕ ਪਕਾਉਣ ਤੋਂ ਬਾਅਦ, ਇਸ ਵਿੱਚ 2 ਚਮਚ ਮੱਕੀ ਦਾ ਆਟਾ ਮਿਲਾਓ ਅਤੇ ਪਹਿਲਾਂ ਸਟੋਰ ਕੀਤੀ ਸਬਜ਼ੀਆਂ ਦਾ ਉਬਲਿਆ ਹੋਇਆ ਪਾਣੀ ਪਾ ਕੇ ਘੋਲ ਲਓ। ਹੁਣ ਇਸ ਮਿਸ਼ਰਣ ਨੂੰ ਉਬਲਣ ਤੱਕ ਪਕਾਓ।
-ਜਦੋਂ ਘੋਲ ਉਬਲਣ ਲੱਗੇ ਤਾਂ ਖੰਡ, ਚਿਲੀ ਸੌਸ, ਸਿਰਕਾ ਅਤੇ ਸੁਆਦ ਅਨੁਸਾਰ ਨਮਕ ਪਾ ਕੇ ਮਿਕਸ ਕਰ ਲਓ।
-ਹੁਣ ਅੱਗ ਨੂੰ ਘੱਟ ਕਰੋ ਅਤੇ ਇਸ ਨੂੰ 5 ਮਿੰਟ ਹੋਰ ਪਕਣ ਦਿਓ, ਫਿਰ ਇਸ ਵਿੱਚ ਮੰਚੂਰਿਅਨ ਬਾਲਸ ਪਾਓ ਅਤੇ ਮਿਕਸ ਕਰੋ ਅਤੇ ਗੈਸ ਬੰਦ ਕਰ ਦਿਓ। ਸਵਾਦਿਸ਼ਟ ਸ਼ਾਕਾਹਾਰੀ ਮੰਚੂਰੀਅਨ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।