ਸਾਰਾ ਦਿਨ ਕੰਮ ਕਰਨ ਤੋਂ ਬਾਅਦ ਚੰਗੀ ਨੀਂਦ ਲੈਣਾ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਨਿਸ਼ਾਨੀ ਹੈ। ਹਰ ਕੋਈ ਸ਼ਾਮ ਨੂੰ ਦਫਤਰ ਤੋਂ ਵਾਪਸ ਆ ਕੇ ਬਿਸਤਰੇ 'ਤੇ ਮਿੱਠੀ ਨੀਂਦ ਲੈਣਾ ਚਾਹੁੰਦਾ ਹੈ। ਪਰ ਇਸ ਵਿੱਚ ਘਰਾੜੇ ਵੱਡੀ ਸਮੱਸਿਆ ਪੈਦਾ ਕਰ ਸਕਦੇ ਹਨ। ਦਰਅਸਲ, ਸੌਂਦੇ ਸਮੇਂ ਘਰਾੜੇ ਇੱਕ ਬਹੁਤ ਹੀ ਆਮ ਸਮੱਸਿਆ ਹੈ। ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਹ ਘਰਾੜੇ ਮਾਰਦੇ ਹਨ। ਇਹ ਤਾਂ ਉਨ੍ਹਾਂ ਦੇ ਨਾਲ ਸੌਂਦੇ ਸਾਥੀ ਨੂੰ ਪਤਾ ਹੁੰਦਾ ਹੈ। ਖੈਰ ਇਸ ਵੇਲੇ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਜਾਂ ਆਪ ਘਰਾੜੇ ਮਾਰਦੇ ਹਨ ਜਾਂ ਆਪਣੇ ਸਾਥੀ ਦੇ ਘਰਾੜਿਆਂ ਤੋਂ ਪਰੇਸ਼ਾਨ ਹਨ। ਘਰਾੜੇ ਉਦੋਂ ਹੁੰਦੇ ਹਨ ਜਦੋਂ ਤੁਹਾਡੇ ਗਲੇ ਵਿੱਚ ਹਵਾ ਦਾ ਪ੍ਰਵਾਹ ਸੀਮਤ ਹੋ ਜਾਂਦਾ ਹੈ।" ਘਰਾੜੇ ਮਾਰਨ ਵਾਲੇ ਨੂੰ ਤਾਂ ਨੀਂਦ ਆਰਾਮ ਨਾਲ ਆ ਰਹੀ ਹੁੰਦੀ ਹੈ ਪਰ ਦਿੱਕਤ ਨਾਲ ਸੁੱਤੇ ਸਾਥੀ ਨੂੰ ਹੁੰਦੀ ਹੈ। ਪਰ ਤੁਹਾਨੂੰ ਦਸ ਦਈਏ ਕਿ ਘਰਾੜਿਆਂ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕੋਈ ਦਵਾਈ ਨਹੀਂ ਲੈਵੀ ਪਵੇਗੀ, ਬਲਕਿ ਤੁਸੀਂ ਸਿਰਫ ਆਸਾਨ ਯੋਗਾ ਆਸਨ ਕਰ ਕੇ ਘਰਾੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ ਕੁੱਝ ਆਸਨ ਤੁਹਾਡੀ ਮਦਦ ਕਰ ਸਕਦੇ ਹਨ : ਧਨੁਰ ਆਸਨ, ਭੁਜੰਗ ਆਸਨ, ਭਰਮਰੀ ਪ੍ਰਾਣਾਯਾਮ
ਧਨੁਰ ਆਸਨ : ਧਨੁਰ ਆਸਨ ਕਰਨ ਲਈ ਸਭ ਤੋਂ ਪਹਿਲਾਂ ਯੋਗਾ ਮੈਟ ਉੱਤੇ ਢਿੱਡ ਭਾਰ ਲੇਟ ਜਾਓ। ਇਸ ਤੋਂ ਬਾਅਦ ਆਪਣੇ ਦੋਵੇਂ ਹੱਖ ਪਿੱਛੇ ਵੱਲ ਕਰ ਕੇ ਆਪਣੀਆਂ ਦੋਵੇਂ ਲੱਤਾਂ ਫੜ੍ਹੋ। ਇਸ ਤੋਂ ਬਾਅਦ ਆਪਣੀ ਗਰਦਨ ਤੇ ਚਿਹਰੇ ਨੂੰ ਥੋੜਾ ਉੱਪਰ ਵੱਲ ਕਰੋ ਤੇ ਲੱਤਾਂ ਬਾਹਾਂ ਵਿੱਚ ਕਸਾਵਟ ਲਿਆ ਕੇ ਖਿੱਚ ਪੈਦਾ ਕਰੋ। ਇਸ ਨਾਲ ਤੁਹਾਡਾ ਸਰੀਰ ਧਨੁਸ਼ ਦੇ ਸਮਾਨ ਹੋ ਜਾਵੇਗਾ। ਧਿਆਨ ਰਹੇ ਕਿ ਤੁਸੀਂ ਇਹ ਆਸਨ ਕਰਦੇ ਹੋਏ ਆਪਣੇ ਸਾਹਾਂ ਉੱਤੇ ਧਿਆਨ ਕੇਂਦਰਿਤ ਕਰੋ ਤੇ ਇੱਕ ਸਥਿਰ ਮੁਦਰਾ ਬਣਾਈ ਰੱਖੋ। ਡੂੰਘੇ ਸਾਹ ਲਓ ਤੇ 15 ਤੋਂ 20 ਸਕਿੰਟਾਂ ਲਈ ਇਸੇ ਪੁਜ਼ੀਸ਼ਨ ਵਿੱਚ ਰਹੋ ਤੇ ਸਾਹ ਛੱਡਦੇ ਹੋਏ ਆਰਾਮ ਨਾਲ ਹੱਥ ਪੈਰ ਜ਼ਮੀਨ ਉੱਤੇ ਲਿਆਓ।
ਭੁਜੰਗ ਆਸਨ : ਆਪਣੇ ਢਿੱਡ ਭਾਰ ਜ਼ਮੀਨ 'ਤੇ ਲੇਟ ਜਾਓ। ਆਪਣੀਆਂ ਦੋਵੇਂ ਹਥੇਲੀਆਂ ਨੂੰ ਪੱਟਾਂ ਦੇ ਕੋਲ ਜ਼ਮੀਨ ਵੱਲ ਮੂੰਹ ਕਰਕੇ ਰੱਖੋ। ਧਿਆਨ ਰੱਖੋ ਕਿ ਤੁਹਾਡੇ ਗਿੱਟੇ ਇੱਕ ਦੂਜੇ ਨੂੰ ਛੂੰਹਦੇ ਹੋਣ। ਇਸ ਤੋਂ ਬਾਅਦ ਆਪਣੇ ਦੋਵੇਂ ਹੱਥਾਂ ਨੂੰ ਮੋਢਿਆਂ ਦੇ ਬਰਾਬਰ ਲਿਆਓ ਅਤੇ ਦੋਵੇਂ ਹਥੇਲੀਆਂ ਨੂੰ ਫਰਸ਼ ਵੱਲ ਮੋੜੋ। ਹੁਣ ਆਪਣੇ ਸਰੀਰ ਦਾ ਭਾਰ ਆਪਣੀਆਂ ਹਥੇਲੀਆਂ 'ਤੇ ਰੱਖੋ, ਸਾਹ ਲਓ ਅਤੇ ਆਪਣਾ ਸਿਰ ਚੁੱਕੋ ਅਤੇ ਇਸ ਨੂੰ ਪਿੱਛੇ ਵੱਲ ਖਿੱਚੋ। ਧਿਆਨ ਰਹੇ ਕਿ ਇਸ ਸਮੇਂ ਤੱਕ ਤੁਹਾਡੀ ਕੂਹਣੀ ਝੁਕੀ ਹੋਵੇ। ਇਸ ਤੋਂ ਬਾਅਦ ਆਪਣੇ ਸਿਰ ਨੂੰ ਪਿੱਛੇ ਵੱਲ ਖਿੱਚੋ ਅਤੇ ਇਸ ਦੇ ਨਾਲ ਹੀ ਆਪਣੀ ਛਾਤੀ ਨੂੰ ਅੱਗੇ ਲੈ ਜਾਓ। ਧਿਆਨ ਰੱਖੋ ਕਿ ਤੁਹਾਡੇ ਮੋਢੇ ਕੰਨਾਂ ਤੋਂ ਦੂਰ ਹੋਣੇ ਚਾਹੀਦੇ ਹਨ ਅਤੇ ਮੋਢੇ ਸਥਿਰ ਰਹਿਣੇ ਚਾਹੀਦੇ ਹਨ। ਇਸ ਤੋਂ ਬਾਅਦ ਆਪਣੇ ਕੁੱਲ੍ਹੇ, ਪੱਟਾਂ ਅਤੇ ਪੈਰਾਂ ਤੋਂ ਫਰਸ਼ ਵੱਲ ਦਬਾਅ ਵਧਾਓ। ਸਰੀਰ ਨੂੰ ਲਗਭਗ 15 ਤੋਂ 30 ਸੈਕਿੰਡ ਤੱਕ ਇਸ ਸਥਿਤੀ ਵਿੱਚ ਰੱਖੋ ਅਤੇ ਸਾਹ ਲੈਣ ਦੀ ਦਰ ਨੂੰ ਆਮ ਰੱਖੋ।
ਭਰਮਰੀ ਪ੍ਰਾਣਾਯਾਮ : ਸਭ ਤੋਂ ਪਹਿਲਾਂ, ਕਿਸੇ ਸ਼ਾਂਤ ਅਤੇ ਚੰਗੀ ਤਰ੍ਹਾਂ ਹਵਾਦਾਰ ਜਗ੍ਹਾ 'ਤੇ ਬੈਠੋ ਅਤੇ ਆਪਣੀਆਂ ਅੱਖਾਂ ਬੰਦ ਕਰੋ। ਦੋਨਾਂ ਕੰਨਾਂ 'ਤੇ ਆਪਣੀਆਂ (ਤਰਜਨੀ ਜਾਂ ਇੰਡੈਕਸ ਫਿੰਗਰ) ਉਂਗਲਾਂ ਰੱਖੋ।
ਆਪਣਾ ਮੂੰਹ ਬੰਦ ਰੱਖਦੇ ਹੋਏ, ਆਪਣੀ ਨੱਕ ਰਾਹੀਂ ਸਾਹ ਲਓ ਅਤੇ ਸਾਹ ਬਾਹਰ ਕੱਢੋ। ਸਾਹ ਛੱਡਦੇ ਸਮੇਂ ਓਮ ਦਾ ਉਚਾਰਨ ਕੀਤਾ ਜਾ ਸਕਦਾ ਹੈ। ਇਸ ਪ੍ਰਕਿਰਿਆ ਨੂੰ 5 ਤੋਂ 7 ਵਾਰ ਦੁਹਰਾਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health news, Health tips, Lifestyle, Yoga