ਆਪਣੇ ਘਰ ਨੂੰ ਸਜਾਓਣ ਦੀ ਇੱਛਾ ਹਰ ਇੱਕ ਦੀ ਹੁੰਦੀ ਹੈ। ਹਰ ਕੋਈ ਆਪਣੇ ਘਰ ਨੂੰ ਸੋਹਣਾ ਬਣਾਉਣਾ ਚਾਹੁੰਦਾ ਹੈ। ਹੁਣ ਭਾਰਤ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਤੁਸੀਂ ਵੀ ਮੌਸਮ ਦੇ ਹਿਸਾਬ ਨਾਲ ਆਪਣੇ ਘਰ ਦੀ ਸਜਾਵਟ ਵਿੱਚ ਕੁਝ ਤਬਦੀਲੀਆਂ ਕਰਨਾ ਚਾਹੁੰਦੇ ਹੋਵੇਗੇ। ਘਰ ਦੀ ਸਜਾਵਟ ਕਰਦੇ ਸਮੇਂ ਤੁਹਾਨੂੰ ਰੰਗਾਂ ਦੇ ਸੁਮੇਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਸਰਦੀਆਂ ਦੇ ਲਈ ਤੁਸੀਂ ਆਪਣੇ ਘਰ ਨੂੰ ਕਈ ਤਰੀਕਿਆ ਨਾਲ ਸਜਾ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿੰਨਾਂ ਤਰੀਕਿਆਂ ਨਾਲ ਘਰ ਦੀ ਸਜਾਵਟ ਕੀਤੀ ਜਾ ਸਕਦੀ ਹੈ-
ਘਰ ਨੂੰ ਸਜਾਉਣ ਦੇ ਤਰੀਕੇ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੁਰਾਣੀਆਂ ਚੀਜ਼ਾਂ ਵੀ ਘਰ ਦੀ ਸੁੰਦਰਤਾ ਵਿੱਚ ਵਾਧਾ ਕਰਦੀਆਂ ਹਨ। ਇਹ ਤੁਹਾਡੇ ਘਰ ਨੂੰ ਇੱਕ ਕਲਾਸਿਕ ਲੁੱਕ ਦੇਣ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਹਨ। ਇਸ ਲਈ ਤੁਸੀਂ ਆਪਣੇ ਘਰ ਦੀ ਸਜਾਵਟ ਕਰਨ ਸਮੇਂ ਪੁਰਾਣੇ ਟੈਲੀਫੋਨ, ਕੰਧ ਪੱਖੇ, ਰਵਾਇਤੀ ਗਲੀਚੇ, ਭਾਰੀ ਗੱਦਿਆਂ ਵਾਲੇ ਸੋਫੇ, ਪੁਰਣੇ ਸ਼ੀਸ਼ੇ, ਪੁਰਾਣੇ ਮੇਜ਼ ਆਦਿ ਨੂੰ ਵੀ ਸ਼ਾਮਿਲ ਕਰ ਸਕਦੇ ਹੋ।
ਜੇਕਰ ਤੁਸੀਂ ਆਪਣੇ ਘਰ ਨੂੰ ਇੱਕ ਪੇਂਡੂ ਲੁੱਕ ਦੇਣਾ ਚਾਹੁੰਦੇ ਹੋ। ਇਸਦੇ ਲਈ ਤੁਸੀਂ ਘਰ ਦੀ ਸਜਾਵਟ ਵਿੱਚ ਮਿੱਟੀ ਤੋਂ ਬਣੀਆਂ ਚੀਜ਼ਾਂ ਵਰਤ ਸਕਦੇ ਹੋ।
ਲੱਕੜ ਜਾਂ ਪੱਥਰ ਤੋਂ ਬਣੀਆਂ ਕੁਦਰਤੀ ਚੀਜ਼ਾਂ ਵਿੱਚ ਘਰ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਦੀਆਂ ਹਨ। ਇਹ ਤੁਹਾਡੇ ਘਰ ਨੂੰ ਇੱਕ ਕੁਦਰਤੀ ਦਿੱਖ ਪ੍ਰਦਾਨ ਕਰਦੀਆਂ ਹਨ।
ਤੁਹਾਨੂੰ ਘਰ ਨੂੰ ਸਜਾਓਣ ਲੱਗਿਆਂ ਗਲੀਚਿਆਂ ਨੂੰ ਸਹੀ ਥਾਂ ਉੱਤੇ ਰੱਖਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਗ਼ਲਤ ਥਾਂ ਉੱਤੇ ਵਿਸ਼ਾਏ ਗਲੀਚੇ ਤੁਹਾਡੇ ਘਰ ਦੀ ਖ਼ੂਬਸੂਰਤੀ ਨੂੰ ਘਟਾ ਸਕਦੇ ਹਨ। ਇਸਦੇ ਨਾਲ ਹੀ ਤੁਹਾਨੂੰ ਗਲੀਚੇ ਦੇ ਟੈਕਸਟਚਰ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ।
ਜੇਕਰ ਲਿਵਿੰਗ ਰੂਮ ਦੀ ਸਜਾਵਟ ਵਿੱਚ ਗਲੈਮਰ ਨੂੰ ਸ਼ਾਮਿਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਦੇ ਲਈ ਚੰਗੇ ਪੁਰਾਣੇ ਕੱਚ ਤੋਂ ਬਣੇ ਸਟਾਵਟੀ ਸਮਾਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਧਿਆਨ ਰੱਖੋ ਕਿ ਕੁਸ਼ਨ ਪੈਟਰਨ, ਪਰਦਿਆਂ ਦੇ ਡਜਾਇਨ, ਕਮਰੇ ਦੇ ਰੰਗ ਜਾਂ ਵਾਲਪੇਪਰ ਆਦਿ ਦਾ ਸਜਾਵਟ ਦੇ ਨਾਲ ਮੇਲ ਹੋਣਾ ਬਹੁਤ ਜ਼ਰੂਰੀ ਹੈ।
ਇਸ ਤੋਂ ਇਲਾਵਾ ਤੁਸੀਂ ਆਪਣੇ ਡਰਾਇਗ ਰੂਮ ਜਾਂ ਕਮਰੇ ਦੀ ਕੰਧ ਨੂੰ ਲੱਕੜ ਦੇ ਫਰੇਮ ਵਿੱਚ ਜੜੀਆਂ ਤਸਵੀਰਾਂ ਦੇ ਨਾਲ ਸਜਾ ਸਕਦੇ ਹੋ।
ਜੇਕਰ ਤੁਹਾਡੇ ਘਰ ਵਿੱਚ ਡਿਸਪਲੇ ਜਾਂ ਸਟੋਰੇਜ ਲਈ ਕੋਈ ਥਾਂ ਹੈ, ਤਾਂ ਇਸਨੂੰ ਵੀ ਸਜਾਵਟ ਲਈ ਵਰਤਿਆ ਜਾ ਸਕਦਾ ਹੈ। ਤੁਸੀਂ ਇਸ ਵਿੱਚ ਕੋਈ ਪੁਰਾਣੀ ਸਜਾਵਟੀ ਚੀਜ਼ ਰੱਖ ਕੇ ਆਪਣੇ ਘਰ ਨੂੰ ਇੱਕ ਸੁੰਦਰ ਲੁੱਕ ਦੇ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: House Cleaning, Lifestyle