ਐਸਪਰੀਨ (Aspirin) ਇੱਕ ਆਮ ਦਵਾਈ ਹੈ, ਜਿਸ ਨੂੰ ਜ਼ਿਆਦਾਤਰ ਲੋਕ ਦਰਦ ਤੋਂ ਰਾਹਤ ਪਾਉਣ ਲਈ ਲੈਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਵਰਤੋਂ ਤੁਹਾਡੇ ਕੱਪੜਿਆਂ ਨੂੰ ਪਹਿਲਾਂ ਨਾਲੋਂ ਚਮਕਦਾਰ ਰੱਖਣ ਲਈ ਵੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਆਪਣੇ ਕੱਪੜਿਆਂ ਉੱਤੇ ਲੱਗੇ ਦਾਗ਼ ਸਾਫ਼ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਕੇ ਥੱਕ ਗਏ ਹੋ ਤਾਂ ਐਸਪਰੀਨ ਤੁਹਾਡੇ ਕੰਮ ਆ ਸਕਦੀ ਹੈ। ਅੱਜ ਅਸੀਂ ਤੁਹਾਨੂੰ ਐਸਪਰੀਨ ਰਾਹੀਂ ਕੱਪੜਿਆਂ ਨੂੰ ਚਮਕਦਾਰ ਤੇ ਦਾਗ਼ ਧੱਬਿਆਂ ਨੂੰ ਸਾਫ਼ ਕਰਨ ਦਾ ਆਸਾਨ ਤਰੀਕਾ ਦੱਸਾਂਗੇ।
ਰੁਟੀਨ ਵਿੱਚ ਐਸਪਰੀਨ (Aspirin)ਦੀ ਵਰਤੋਂ ਕਰਨ ਲਈ, ਤੁਹਾਨੂੰ ਸਿਰਫ਼ ਦਵਾਈ ਦੀਆਂ ਪੰਜ 325 ਮਿਲੀਗ੍ਰਾਮ ਗੋਲੀਆਂ ਦੀ ਲੋੜ ਹੈ। ਤੁਸੀਂ ਵਾਸ਼ਿੰਗ ਮਸ਼ੀਨ ਵਿੱਚ ਆਪਣੇ ਚਿੱਟੇ ਕੱਪੜਿਆਂ ਦੇ ਨਾਲ ਉਨ੍ਹਾਂ ਨੂੰ ਆਸਾਨੀ ਨਾਲ ਪਾ ਸਕਦੇ ਹੋ। ਜੇ ਤੁਸੀਂ ਵਧੀਆ ਨਤੀਜੇ ਚਾਹੁੰਦੇ ਹੋ ਤਾਂ ਐਸਪਰੀਨ ਦੀਆਂ ਗੋਲੀਆਂ ਨੂੰ ਪਾਣੀ ਵਿੱਚ ਪਹਿਲਾਂ ਘੋਲ ਲਓ ਤੇ ਫਿਰ ਕੱਪੜੇ ਇਸ ਵਿੱਚ ਪਾਓ। ਅਜਿਹਾ ਕਰਨ ਲਈ, ਤੁਸੀਂ ਗੋਲੀਆਂ ਨੂੰ ਇੱਕ ਵੱਡੇ ਕਟੋਰੇ ਜਾਂ ਗਰਮ ਪਾਣੀ ਦੇ ਟੱਬ ਵਿੱਚ ਰੱਖ ਸਕਦੇ ਹੋ ਅਤੇ ਉਦੋਂ ਤੱਕ ਹਿਲਾ ਸਕਦੇ ਹੋ ਜਦੋਂ ਤੱਕ ਉਹ ਪੂਰੀ ਤਰ੍ਹਾਂ ਪਾਣੀ ਵਿੱਚ ਘੁਲ ਨਾ ਜਾਣ। ਇੱਕ ਵਾਰ ਗੋਲੀਆਂ ਪੂਰੀ ਤਰ੍ਹਾਂ ਘੁਲ ਜਾਣ ਤੋਂ ਬਾਅਦ, ਘੋਲ ਵਿੱਚ ਆਪਣੇ ਚਿੱਟੇ ਕੱਪੜੇ ਪਾਓ ਅਤੇ ਉਨ੍ਹਾਂ ਨੂੰ ਅੱਠ ਘੰਟਿਆਂ ਲਈ ਭਿਓਂ ਕੇ ਰੱਖ ਦਿਓ।
ਭਿੱਜਣ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ, ਆਪਣੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਧੋਵੋ ਜਿਵੇਂ ਤੁਸੀਂ ਆਮ ਰੁਟੀਨ ਵਿੱਚ ਧੋਂਦੇ ਹੋ। ਇੱਕ ਵਾਰ ਕੱਪੜੇ ਚੰਗੀ ਤਰ੍ਹਾਂ ਧੁਲ ਜਾਣ ਤੋਂ ਬਾਅਦ ਦੇ ਨਤੀਜੇ ਵੇਖ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ। ਕਿਉਂਕਿ ਚਿੱਟੇ ਕੱਪੜੇ ਐਸਪਰੀਨ ਵਿੱਚ ਧੋਣ ਨਾਲ ਇਹ ਨਿੱਖਰ ਜਾਂਦੇ ਹਨ। ਸੋ ਇਸ ਲਈ ਅਗਲੀ ਵਾਰ ਜਦੋਂ ਤੁਸੀਂ ਆਪਣੇ ਚਿੱਟੇ ਕੱਪੜਿਆਂ 'ਤੇ ਗੰਦਗੀ ਦੇ ਧੱਬਿਆਂ ਅਤੇ ਪੀਲੇਪਣ ਨੂੰ ਸਾਫ਼ ਕਰਨ ਬਾਰੇ ਸੋਚੋ ਤਾਂ ਉਨ੍ਹਾਂ ਨੂੰ ਸਾਫ਼ ਕਰਨ ਲਈ ਐਸਪਰੀਨ ਦੀ ਵਰਤੋਂ ਕਰਨ ਬਾਰੇ ਵਿਚਾਰ ਜ਼ਰੂਰ ਕਰੋ। ਇਹ ਇੱਕ ਸਾਧਾਰਨ ਅਤੇ ਕਾਰਗਰ ਹੱਲ ਹੈ ਜੋ ਤੁਹਾਡੇ ਕੱਪੜਿਆਂ ਨੂੰ ਲੰਬੇ ਸਮੇਂ ਤੱਕ ਵਧੀਆ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Tech News, Washing Machine