Unemployment Rate : ਮਹਾਂਮਾਰੀ ਤੋਂ ਬਾਅਦ ਕਾਰੋਬਾਰੀ ਅਤੇ ਆਰਥਿਕ ਗਤੀਵਿਧੀਆਂ 'ਚ ਸੁਧਾਰ ਤੋਂ ਬਾਅਦ ਦੇਸ਼ ਨੂੰ ਰੁਜ਼ਗਾਰ ਦੇ ਮੋਰਚੇ 'ਤੇ ਵੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਬੇਰੋਜ਼ਗਾਰੀ ਦਰ ਵਿੱਚ ਕਮੀ ਇਸ ਗੱਲ ਦਾ ਸੰਕੇਤ ਹੈ। ਅਪ੍ਰੈਲ-ਜੂਨ 2021 ਦੀ ਤਰ੍ਹਾਂ ਜੁਲਾਈ-ਸਤੰਬਰ 2021 'ਚ ਵੀ ਸਰਕਾਰ ਨੂੰ ਰੁਜ਼ਗਾਰ ਦੇ ਮੋਰਚੇ 'ਤੇ ਵੱਡੀ ਰਾਹਤ ਮਿਲੀ ਹੈ। ਸ਼ਹਿਰੀ ਬੇਰੋਜ਼ਗਾਰੀ ਦਰ ਤਿਮਾਹੀ ਆਧਾਰ 'ਤੇ 2.8 ਫੀਸਦੀ ਹੇਠਾਂ ਆਈ ਹੈ।
ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਦੁਆਰਾ ਜਾਰੀ ਲੇਬਰ ਫੋਰਸ ਸਰਵੇਖਣ ਦੇ ਅੰਕੜਿਆਂ ਅਨੁਸਾਰ, ਦੇਸ਼ ਦੇ ਸ਼ਹਿਰੀ ਖੇਤਰਾਂ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਬੇਰੁਜ਼ਗਾਰੀ ਦਰ ਜੁਲਾਈ-ਸਤੰਬਰ 2021 ਵਿੱਚ ਘਟ ਕੇ 9.8 ਪ੍ਰਤੀਸ਼ਤ ਰਹਿ ਗਈ ਹੈ। ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 13.2 ਫੀਸਦੀ ਸੀ, ਜਦਕਿ ਅਪ੍ਰੈਲ-ਜੂਨ 2021 ਦੌਰਾਨ ਇਹ 12.6 ਫੀਸਦੀ ਸੀ।
ਜਾਣੋ ਕਦੋਂ ਸੀ ਸਭ ਤੋਂ ਵੱਧ ਬੇਰੁਜ਼ਗਾਰੀ
ਬੇਰੁਜ਼ਗਾਰੀ ਦੀ ਦਰ ਕਿਰਤ ਸ਼ਕਤੀ ਵਿੱਚ ਬੇਰੁਜ਼ਗਾਰ ਵਿਅਕਤੀਆਂ ਦੀ ਪ੍ਰਤੀਸ਼ਤਤਾ ਵਜੋਂ ਮਾਪੀ ਜਾਂਦੀ ਹੈ। NSO ਦਾ ਕਹਿਣਾ ਹੈ ਕਿ ਜੁਲਾਈ-ਸਤੰਬਰ 2020 ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਸੀ। ਕੋਰੋਨਾ ਮਹਾਂਮਾਰੀ ਨੂੰ ਕਾਬੂ ਵਿਚ ਰੱਖਣ ਲਈ ਲਗਾਏ ਗਏ ਦੇਸ਼ ਵਿਆਪੀ ਲੌਕਡਾਊਨ ਕਾਰਨ ਬੇਰੁਜ਼ਗਾਰੀ ਆਪਣੇ ਸਿਖਰ 'ਤੇ ਪਹੁੰਚ ਗਈ ਸੀ।
ਔਰਤਾਂ ਦੀ ਬੇਰੁਜ਼ਗਾਰੀ ਦਰ ਵੀ ਘਟੀ
NSO ਦੇ 12ਵੇਂ ਲੇਬਰ ਫੋਰਸ ਸਰਵੇਖਣ ਦੇ ਅਨੁਸਾਰ, ਸ਼ਹਿਰੀ ਖੇਤਰਾਂ ਵਿੱਚ ਔਰਤਾਂ (15 ਸਾਲ ਅਤੇ ਇਸ ਤੋਂ ਵੱਧ) ਦੀ ਬੇਰੁਜ਼ਗਾਰੀ ਦਰ ਵੀ ਜੁਲਾਈ-ਸਤੰਬਰ 2021 ਵਿੱਚ ਘਟ ਕੇ 11.6 ਪ੍ਰਤੀਸ਼ਤ ਰਹਿ ਗਈ ਹੈ। ਇਸ ਤੋਂ ਪਹਿਲਾਂ ਇਹ ਅੰਕੜਾ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 15.8 ਫੀਸਦੀ ਸੀ, ਜਦੋਂ ਕਿ ਅਪ੍ਰੈਲ-ਜੂਨ 2021 ਵਿਚ ਇਹ 14.3 ਫੀਸਦੀ ਸੀ।
ਮਰਦਾਂ ਦੇ ਮਾਮਲੇ ਵਿੱਚ ਵੀ ਰਾਹਤ
ਇਸੇ ਤਰ੍ਹਾਂ, ਸ਼ਹਿਰੀ ਖੇਤਰਾਂ ਵਿੱਚ ਮਰਦਾਂ ਦੀ ਬੇਰੁਜ਼ਗਾਰੀ ਦਰ ਵੀ ਜੁਲਾਈ-ਸਤੰਬਰ 2021 ਦੌਰਾਨ ਘਟ ਕੇ 9.3 ਪ੍ਰਤੀਸ਼ਤ ਰਹਿ ਗਈ, ਜੋ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 12.6 ਪ੍ਰਤੀਸ਼ਤ ਸੀ। ਅਪ੍ਰੈਲ-ਜੂਨ 2021 'ਚ ਇਹ ਅੰਕੜਾ 12.2 ਫੀਸਦੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Central government, Government job, Unemployment