Home /News /lifestyle /

ਘਰੇ ਬਣਾਓ Cheeks and Lip Tints, ਬਿਨਾਂ ਕੈਮੀਕਲ ਦੇ ਵੱਧ ਜਾਵੇਗੀ ਤੁਹਾਡੇ ਬੁੱਲਾਂ ਤੇ ਗੱਲਾਂ ਦੀ ਚਮਕ

ਘਰੇ ਬਣਾਓ Cheeks and Lip Tints, ਬਿਨਾਂ ਕੈਮੀਕਲ ਦੇ ਵੱਧ ਜਾਵੇਗੀ ਤੁਹਾਡੇ ਬੁੱਲਾਂ ਤੇ ਗੱਲਾਂ ਦੀ ਚਮਕ

ਘਰੇ ਬਣਾਓ Cheeks and Lip Tints, ਜਾਣੋ ਵਿਧੀ

ਘਰੇ ਬਣਾਓ Cheeks and Lip Tints, ਜਾਣੋ ਵਿਧੀ

ਜੇਕਰ ਤੁਹਾਡੀ ਸਕਿਨ ਤੇਲਯੁਕਤ ਹੈ, ਤਾਂ ਮਾਇਸਚਰਾਈਜ਼ਰ ਦੀ ਵਰਤੋਂ ਨਾ ਕਰੋ। ਇਸ ਤੋਂ ਬਾਅਦ ਤੁਸੀਂ ਆਪਣੇ ਬੁੱਲ੍ਹਾਂ ਅਤੇ ਗੱਲ੍ਹਾਂ 'ਤੇ ਗੁਲਾਬੀ ਚਮਕ ਦੇਣ ਲਈ ਆਪਣੇ ਘਰੇਲੂ ਟਿੰਟ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਆਪਣੇ ਬੁੱਲਾਂ ਤੇ ਗੱਲਾਂ ਲਈ ਚੀਕ ਐਂਡ ਲਿਪ ਟਿੰਟ ਬਣਾਉਣ ਦਾ ਘਰੇਲੂ ਤਰੀਕਾ ਦੱਸਾਂਗੇ। ਆਓ ਸ਼ੁਰੂ ਕਰਦੇ ਹਾਂ...

ਹੋਰ ਪੜ੍ਹੋ ...
  • Share this:

Cheeks and Lip Tint at home: ਜੇ ਤੁਸੀਂ ਮੇਕਅਪ ਦੇ ਸ਼ੌਕੀਨ ਹੋ ਪਰ ਬਾਹਰੀ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਚਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਘਰੇਲੂ ਚੀਜ਼ਾਂ ਦੀ ਮਦਦ ਨਾਲ ਵੀ ਮੇਕਅਪ ਦਾ ਸਾਮਾਨ ਬਣਾ ਸਕਦੇ ਹੋ। ਇੰਝ ਕਰਨ ਦਾ ਇੱਕ ਫਾਇਦਾ ਤਾਂ ਇਹ ਹੋਵੇਗਾ ਕਿ ਘਰੇਲੂ ਉਤਪਾਦਾਂ ਕਾਰਨ ਇਸ ਵਿੱਚ ਕੋਈ ਕੈਮੀਕਲ ਦੀ ਵਰਤੋਂ ਨਹੀਂ ਹੋਵੇਗੀ, ਨਾਲ ਹੀ ਨੈਚੁਰਲ ਪ੍ਰਾਡਕਟ ਦੀ ਵਰਤੋਂ ਨਾਲ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ।

ਪਰ ਤੁਹਾਨੂੰ ਇਸ ਗੱਲ ਦਾ ਧਿਆਨ  ਰੱਖਣਾ ਚਾਹੀਦਾ ਹੈ ਕਿ ਘਰੇਲੂ ਟਿੰਟ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਚਿਹਰਾ ਧੋਣ ਤੋਂ ਬਾਅਦ ਆਪਣੀ ਸਕਿਨ ਨੂੰ ਨਮੀ ਦਿਓ। ਜੇਕਰ ਤੁਹਾਡੀ ਸਕਿਨ ਤੇਲਯੁਕਤ ਹੈ, ਤਾਂ ਮਾਇਸਚਰਾਈਜ਼ਰ ਦੀ ਵਰਤੋਂ ਨਾ ਕਰੋ। ਇਸ ਤੋਂ ਬਾਅਦ ਤੁਸੀਂ ਆਪਣੇ ਬੁੱਲ੍ਹਾਂ ਅਤੇ ਗੱਲ੍ਹਾਂ 'ਤੇ ਗੁਲਾਬੀ ਚਮਕ ਦੇਣ ਲਈ ਆਪਣੇ ਘਰੇਲੂ ਟਿੰਟ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਆਪਣੇ ਬੁੱਲਾਂ ਤੇ ਗੱਲਾਂ ਲਈ ਚੀਕ ਐਂਡ ਲਿਪ ਟਿੰਟ ਬਣਾਉਣ ਦਾ ਘਰੇਲੂ ਤਰੀਕਾ ਦੱਸਾਂਗੇ। ਆਓ ਸ਼ੁਰੂ ਕਰਦੇ ਹਾਂ...

ਚੁਕੰਦਰ ਦਾ ਟਿੰਟ: ਚੁਕੰਦਰ ਦਾ ਟਿੰਟ ਅਸੀਂ ਦੋ ਤਰੀਕਿਆਂ ਨਾਲ ਬਣਾ ਸਕਦੇ ਹਾਂ। ਸਭ ਤੋਂ ਪਹਿਲੇ ਤਰੀਕੇ ਵਿੱਚ ਤੁਹਾਨੂੰ ਚੁਕੰਦਰ ਨੂੰ ਪੀਸ ਕੇ ਉਸ ਦਾ ਰਸ ਨਿਚੋੜ ਲੈਣਾ ਹੈ ਤੇ ਇੱਕ ਗਰਮ ਕਰਨ ਵਾਲੇ ਭਾਂਡੇ ਵਿੱਚ ਪਾਉਣਾ ਹੈ। ਇਹ ਰਸ ਤੁਸੀਂ 10 ਚਮਚ ਲੈਣਾ ਹੈ ਤੇ ਇਸ ਨੂੰ ਗਲਕੀ ਅੱਗ ਉੱਤੇ ਗਰਮ ਕਰਨਾ ਹੈ। ਇਸ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਇਸ ਦੀ ਮਾਤਰਾ ਅੱਧੀ ਨਾ ਰਹਿ ਜਾਵੇ, ਇਸ ਤੋਂ ਬਾਅਦ ਗੈਸ ਬੰਦ ਕਰੋ। ਇਸ ਸੰਘਣੇ ਮਿਸ਼ਰਨ ਐਲੋਵੀਰਾ ਜੈੱਲ ਪਾਓ ਕੇ ਤੰਗੀ ਤਰ੍ਹਾਂ ਮਿਕਸ ਕਰੋ ਤੇ ਇਸ ਵਿੱਚ ਬਦਾਮ ਦੇ ਤੇਲ ਦੀਆਂ ਕੁੱਝ ਬੂੰਦਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਠੰਡਾ ਹੋਣ ਤੋਂ ਬਾਅਦ ਕਿਸੇ ਠੰਡੀ ਥਾਂ ਉੱਤੇ ਸਟੋਰ ਕਰੋ।

ਚੁਕੰਦਰ ਦਾ ਟਿੰਟ ਬਣਾਉਣ ਦਾ ਇੱਕ ਹੋਰ ਤਰੀਕਾ ਹੈ। ਇਸ ਵਿੱਚ ਇੱਕ ਜਾਰ ਲਓ ਤੇ ਇਸ ਨੂੰ ਫਿਲਟਰ ਪਾਣੀ ਅਤੇ ਗਲਿਸਰੀਨ ਨਾਲ ਭਰੋ, ਅਤੇ ਇਸਨੂੰ ਘੱਟ ਸੇਕ ਉੱਤੇ ਰੱਖੋ। ਇਸ ਵਿਚ ਚੁਕੰਦਰ ਪਾਊਡਰ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਹਿਲਾਓ। ਇਸ ਨੂੰ ਉਦੋਂ ਤੱਕ ਹਿਲਾਉਣਾ ਹੈ ਜਗੋਂ ਤੱਕ ਇਸ ਵਿੱਚ ਉਬਾਲਾ ਨਾ ਆ ਜਾਵੇ। ਇਸ ਮਿਸਰਣ ਦਾ ਰੰਗ ਚੁਕੰਦਰ ਦੇ ਮੈਜੈਂਟਾ ਜਿੰਨਾ ਗੂੜਾ ਹੋ ਜਾਵੇਗਾ। ਹੁਣ ਇਸ ਮਿਸ਼ਰਣ ਨੂੰ ਠੰਡਾ ਕਰ ਕੇ ਇੱਕ ਜਾਰ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਦਿਓ। ਇਹ ਟਿੰਟ ਦੀ ਮਿਆਦ 2 ਤੋਂ ਤਿੰਨ ਹਫਤੇ ਰਹਿ ਸਕਦੀ ਹੈ, ਪਰ ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਇਸ ਨੂੰ ਬਿਲਕੁਲ ਠੰਡੀ ਥਾਂ ਉੱਤੇ ਸਟੋਰ ਕੀਤਾ ਜਾਵੇ।

ਹਿਬਿਸਕਸ ਜਾਂ ਗੁੜਹਲ ਦਾ ਟਿੰਟ

ਹਿਬਿਸਕਸ ਜਾਂ ਗੁੜਹਲ ਦਾ ਟਿੰਟ ਬਣਾਉਣ ਲਈ ਤੁਹਾਨੂੰ ਹਿਬਿਸਕਸ ਐਬਸਟਰੈਕਟ ਦੀ ਲੋੜ ਹੋਵੇਗੀ। ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਇੱਕ ਚਮਚ ਗਲਿਸਰੀਨ ਲਓ, ਇਸ ਵਿੱਚ ਕੁੱਝ ਬੂੰਦਾਂ ਪਾਣੀ ਦੀਆਂ ਪਾਓ। ਇਸ ਮਿਸ਼ਰਣ ਵਿੱਚ ਹਿਬਿਸਕਸ ਐਬਸਟਰੈਕਟ ਪਾਓ। ਇਸ ਨੂੰ ਮਿਕਸ ਕਰਨ ਲਈ ਇਸ ਵਿੱਚ ਸ਼ੀਆ ਬਟਰ ਪਾਓ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ, ਫਿਰ ਇਸ ਨੂੰ ਦੋ ਤੋਂ ਤਿੰਨ ਘੰਟਿਆਂ ਲਈ ਫਰਿੱਜ ਵਿੱਚ ਰੱਖ ਦਿਓ। ਤੁਹਾਡਾ ਹੋਮ ਮੇਡ ਹਿਬਿਸਕਸ ਟਿੰਟ ਤਿਆਰ ਹੈ।

Published by:Tanya Chaudhary
First published:

Tags: Beauty, Beauty tips, Fashion tips, Makeup