Home /News /lifestyle /

Navratan Korma Recipe: ਇਸ ਤਰ੍ਹਾਂ ਬਣਾਓ ਘਰ ਵਿੱਚ ਨਵਰਤਨ ਕੋਰਮਾ, ਵਰਤ ਦੌਰਾਨ ਮਿਲੇਗੀ ਊਰਜਾ

Navratan Korma Recipe: ਇਸ ਤਰ੍ਹਾਂ ਬਣਾਓ ਘਰ ਵਿੱਚ ਨਵਰਤਨ ਕੋਰਮਾ, ਵਰਤ ਦੌਰਾਨ ਮਿਲੇਗੀ ਊਰਜਾ

Navratan Korma Recipe: ਇਸ ਤਰ੍ਹਾਂ ਬਣਾਓ ਘਰ ਵਿੱਚ ਨਵਰਤਨ ਕੋਰਮਾ, ਵਰਤ ਦੌਰਾਨ ਮਿਲੇਗੀ ਊਰਜਾ

Navratan Korma Recipe: ਇਸ ਤਰ੍ਹਾਂ ਬਣਾਓ ਘਰ ਵਿੱਚ ਨਵਰਤਨ ਕੋਰਮਾ, ਵਰਤ ਦੌਰਾਨ ਮਿਲੇਗੀ ਊਰਜਾ

ਨਰਾਤਿਆਂ ਵਿੱਚ ਮਾਤਾ ਦੇ ਸ਼ਰਧਾਲੂ ਮਾਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ 9 ਦਿਨ ਵਰਤ ਰੱਖਦੇ ਹਨ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਰਤ ਦੌਰਾਨ ਤੁਹਾਡੇ ਸਰੀਰ ਨੂੰ ਲੋੜੀਂਦੀ ਊਰਜਾ ਵੀ ਚਾਹੀਦੀ ਹੈ। ਇਸ ਲਈ ਤੁਸੀਂ ਵੱਖ-ਵੱਖ ਪ੍ਰਕਾਰ ਦੇ ਪੋਸ਼ਟਿਕ ਆਹਾਰ ਲੈ ਸਕਦੇ ਹੋ। ਪਰ ਅੱਜ ਅਸੀਂ ਤੁਹਾਨੂੰ ਜੋ ਰੈਸਿਪੀ ਦੱਸਣ ਜਾ ਰਹੇ ਹਾਂ ਇਸਨੂੰ ਤੁਸੀਂ ਦੁਪਹਿਰ ਜਾਂ ਰਾਤ ਦੇ ਖਾਣੇ ਵਿੱਚ ਵੀ ਖਾ ਸਕਦੇ ਹੋ।

ਹੋਰ ਪੜ੍ਹੋ ...
 • Share this:

  ਨਰਾਤਿਆਂ ਵਿੱਚ ਮਾਤਾ ਦੇ ਸ਼ਰਧਾਲੂ ਮਾਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ 9 ਦਿਨ ਵਰਤ ਰੱਖਦੇ ਹਨ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਰਤ ਦੌਰਾਨ ਤੁਹਾਡੇ ਸਰੀਰ ਨੂੰ ਲੋੜੀਂਦੀ ਊਰਜਾ ਵੀ ਚਾਹੀਦੀ ਹੈ। ਇਸ ਲਈ ਤੁਸੀਂ ਵੱਖ-ਵੱਖ ਪ੍ਰਕਾਰ ਦੇ ਪੋਸ਼ਟਿਕ ਆਹਾਰ ਲੈ ਸਕਦੇ ਹੋ। ਪਰ ਅੱਜ ਅਸੀਂ ਤੁਹਾਨੂੰ ਜੋ ਰੈਸਿਪੀ ਦੱਸਣ ਜਾ ਰਹੇ ਹਾਂ ਇਸਨੂੰ ਤੁਸੀਂ ਦੁਪਹਿਰ ਜਾਂ ਰਾਤ ਦੇ ਖਾਣੇ ਵਿੱਚ ਵੀ ਖਾ ਸਕਦੇ ਹੋ। ਅਸੀਂ ਅੱਜ ਤੁਹਾਨੂੰ ਨਵਰਤਨ ਕੋਰਮਾ ਬਣਾਉਣ ਦੀ ਵਿਧੀ ਬਾਰੇ ਸਭ ਕੁੱਝ ਦੱਸਾਂਗੇ ਜਿਸ ਨਾਲ ਤੁਸੀਂ ਘਰ ਬੈਠੇ 9 ਸਬਜ਼ੀਆਂ ਵਾਲੀ ਨਵਰਤਨ ਕੋਰਮਾ ਡਿਸ਼ ਤਿਆਰ ਕਰ ਸਕੋ। ਜੇਕਰ ਤੁਹਾਡੇ ਘਰ ਅਚਾਨਕ ਮਹਿਮਾਨ ਆ ਜਾਣ ਤਾਂ ਵੀ ਨਵਰਤਨ ਕੋਰਮਾ ਬਣਾ ਕੇ ਪਰੋਸਿਆ ਜਾ ਸਕਦਾ ਹੈ।

  ਨਵਰਤਨ ਕੋਰਮਾ ਬਣਾਉਣ ਲਈ ਤੁਹਾਨੂੰ ਆਲੂ - 1, ਮਟਰ - 1/4 ਕੱਪ, ਬੀਨਜ਼ - 1/4 ਕੱਪ, ਸ਼ਿਮਲਾ ਮਿਰਚ - 1, ਗਾਜਰ - 1, ਟਮਾਟਰ - 1, ਪਿਆਜ਼ - 1, ਅਦਰਕ-ਲਸਣ ਦਾ ਪੇਸਟ - 1 ਚਮਚ

  ਨਾਰੀਅਲ ਦਾ ਦੁੱਧ - 3/4 ਕੱਪ, ਹਲਦੀ - 1/2 ਚਮਚ, ਲਾਲ ਮਿਰਚ ਪਾਊਡਰ - 1/2 ਚੱਮਚ, ਧਨੀਆ ਪਾਊਡਰ - 1 ਚਮਚ, ਗਰਮ ਮਸਾਲਾ - 1 ਚਮਚ, ਘਿਓ/ਤੇਲ - 2 ਚਮਚ ਅਤੇ ਸੁਆਦ ਅਨੁਸਾਰ ਲੂਣ ਦੀ ਜ਼ਰੂਰਤ ਹੋਵੇਗੀ। ਇਹ ਸਭ ਚੀਜ਼ਾਂ ਕੋੜਮੇ ਲਈ ਹਨ।

  ਇਸ ਤੋਂ ਬਾਅਦ ਵਾਰੀ ਆਉਂਦੀ ਹੈ ਪੇਸਟ ਦੀ, ਜਿਸ ਲਈ ਤੁਹਾਨੂੰ ਕਾਜੂ - 8-10, ਬਦਾਮ - 8-10, ਤਰਬੂਜ ਦੇ ਬੀਜ - 1 ਚਮਚ ਆਦਿ ਦੀ ਲੋੜ ਹੋਵੇਗੀ। ਤੁਸੀਂ ਸਵਾਦ ਵਧਾਉਣ ਲਈ ਅਨਾਰ - 2 ਚਮਚ, ਕਾਜੂ - 1 ਚਮਚ, ਸੌਗੀ - 1 ਚਮਚ, ਘਿਓ - 1 ਚਮਚ ਦੀ ਵਰਤੋਂ ਵੀ ਕਰ ਸਕਦੇ ਹੋ।

  ਇਸ ਤਰ੍ਹਾਂ ਬਣਾਓ ਨਵਰਤਨ ਕੋਰਮਾ

  ਸਾਰੇ ਸੁੱਕੇ ਮੇਵੇਆਂ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਲੋ ਅਤੇ ਭਿਜਨ ਬਾਅਦ ਬਦਾਮ ਛਿੱਲ ਲਓ। ਹੁਣ ਇਸ ਸਾਰੀ ਸਮੱਗਰੀ ਨੂੰ ਮਿਕਸਰ ਜਾਰ 'ਚ ਪਾਓ ਅਤੇ ਇਸ ਨੂੰ ਪੀਸ ਕੇ ਪੇਸਟ ਬਣਾ ਲਓ। ਪੇਸਟ ਨੂੰ ਕਟੋਰੇ 'ਚ ਕੱਢ ਕੇ ਇਕ ਪਾਸੇ ਰੱਖ ਦਿਓ।

  ਪੇਸਟ ਬਣਨ ਤੋਂ ਬਾਅਦ ਤੁਸੀਂ ਸਾਰੀਆਂ ਸਬਜ਼ੀਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ। ਇੱਕ ਪੈਨ ਵਿਚ ਤੇਲ ਪਾ ਕੇ ਉਸ ਵਿੱਚ ਮੱਧਮ ਅੱਗ ਤੇ ਪਿਆਜ਼ ਭੁੰਨ ਲਓ ਅਤੇ ਜਦੋਂ ਪਿਆਜ਼ ਸੁਨਹਿਰੀ ਹੋ ਜਾਣ ਤਾਂ ਇਸ ਵਿੱਚ ਅਦਰਕ ਲੱਸਣ ਦਾ ਪੇਸਟ ਪਾਓ। ਹੁਣ ਇਸ ਮਸਾਲੇ ਵਿਚ ਬਾਰੀਕ ਕੱਟੇ ਹੋਏ ਟਮਾਟਰ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਹਲਦੀ ਪਾਓ ਅਤੇ ਮਿਕਸ ਕਰੋ। ਇਸ ਤੋਂ ਬਾਅਦ ਡ੍ਰਾਈ ਫਰੂਟ ਦੀ ਪੇਸਟ ਨੂੰ ਪਾਓ ਅਤੇ 1/4 ਕੱਪ ਪਾਣੀ ਪਾਓ। ਇਸ ਮਿਸ਼ਰਣ ਨੂੰ 2-3 ਮਿੰਟ ਤੱਕ ਪਕਾਓ।

  ਫਿਰ ਤੁਸੀਂ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਇਸ ਮਿਸ਼ਰਣ ਵਿੱਚ ਮਿਲਾ ਕੇ ਪਾਣੀ ਅਤੇ ਨਾਰੀਅਲ ਦਾ ਦੁੱਧ ਪਾ ਕੇ 10-15 ਮਿੰਟਾਂ ਲਈ ਘੱਟ ਅੱਗ 'ਤੇ ਪੱਕਣ ਦਿਓ। ਹੁਣ ਇੱਕ ਛੋਟਾ ਪੈਨ ਲਓ ਅਤੇ ਇਸ ਵਿੱਚ ਘਿਓ ਗਰਮ ਕਰੋ। ਜਦੋਂ ਘਿਓ ਗਰਮ ਹੋ ਜਾਵੇ ਤਾਂ ਕਾਜੂ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ ਅਤੇ ਪਲੇਟ 'ਚ ਕੱਢ ਲਓ। ਇਸ ਦੌਰਾਨ ਸਬਜ਼ੀ ਨੂੰ ਹਿਲਾਉਂਦੇ ਰਹੋ ਤਾਂ ਜੋ ਉਹ ਥੱਲ੍ਹੇ ਨਾ ਲੱਗ ਜਾਵੇ।

  ਇਸ ਤੋਂ ਬਾਅਦ ਇਸ ਨੂੰ ਤਲੇ ਹੋਏ ਕਾਜੂ, ਕਿਸ਼ਮਿਸ਼ ਅਤੇ ਅਨਾਰ ਦੇ ਬੀਜਾਂ ਨਾਲ ਸਜਾਓ। ਗਰਮਾ ਗਰਮ ਨਵਰਤਨ ਕੋਰਮਾ ਤਿਆਰ ਹੈ।

  Published by:Drishti Gupta
  First published:

  Tags: Food, Navratra