Home /News /lifestyle /

Relationship Tips: ਜੇਕਰ ਤੁਹਾਡਾ ਪਾਰਟਨਰ ਹੈ ਲਾਪਰਵਾਹ, ਤਾਂ ਇਸ ਤਰ੍ਹਾਂ ਬਣਾਓ ਜ਼ਿੰਮੇਵਾਰ

Relationship Tips: ਜੇਕਰ ਤੁਹਾਡਾ ਪਾਰਟਨਰ ਹੈ ਲਾਪਰਵਾਹ, ਤਾਂ ਇਸ ਤਰ੍ਹਾਂ ਬਣਾਓ ਜ਼ਿੰਮੇਵਾਰ

ਜੇਕਰ ਤੁਹਾਡਾ ਪਾਰਟਨਰ ਹੈ ਲਾਪਰਵਾਹ, ਤਾਂ ਇਸ ਤਰ੍ਹਾਂ ਬਣਾਓ ਜ਼ਿੰਮੇਵਾਰ

ਜੇਕਰ ਤੁਹਾਡਾ ਪਾਰਟਨਰ ਹੈ ਲਾਪਰਵਾਹ, ਤਾਂ ਇਸ ਤਰ੍ਹਾਂ ਬਣਾਓ ਜ਼ਿੰਮੇਵਾਰ

ਜ਼ਿਆਦਾਤਰ ਲੋਕਾਂ ਦੇ ਰਿਸ਼ਤੇ ਲਾਪਰਵਾਹੀ ਅਤੇ ਜ਼ਿੰਮੇਵਾਰੀ ਨਾ ਨਿਭਾਉਣ ਕਰਕੇ ਟੁੱਟ ਜਾਂਦੇ ਹਨ। ਕਈ ਵਾਰ ਤੁਹਾਡਾ ਪਾਰਟਨਰ ਰਿਸ਼ਤੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਹੀਂ ਨਿਭਾਉਂਦਾ ਜਿਸ ਕਰਕੇ ਰਿਸ਼ਤਾ ਖ਼ਰਾਬ ਹੋਣ ਲੱਗਦਾ ਹੈ। ਆਪਣੇ ਪਾਰਟਨਰ ਦੀ ਲਾਪਰਵਾਹੀ ਦੀ ਸ਼ਿਕਾਇਤ ਔਰਤਾਂ ਨੂੰ ਵਧੇਰੇ ਰਹਿੰਦੀ ਹੈ। ਇੱਥੇ ਜਾਣਨਾ ਜ਼ਰੂਰੀ ਹੈ ਕਿ ਤੁਹਾਡਾ ਵਿਵਹਾਰ ਤੁਹਾਡੇ ਪਾਰਟਨਰ ਨੂੰ ਵੱਧ ਜਾਂ ਘੱਟ ਲਾਪਰਵਾਹ ਵੀ ਬਣਾ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਵਿਵਹਾਰ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਪਾਰਟਨਰ ਦੇ ਅਜਿਹਾ ਵਿਵਹਾਰ ਕਰਨ ਦੇ ਕਾਰਨਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਲਾਪਰਵਾਹ ਪਾਰਟਨਰ ਨੂੰ ਕਿਵੇਂ ਜ਼ਿੰਮੇਵਾਰ ਬਣਾਇਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:
Relationship Tips: ਜ਼ਿਆਦਾਤਰ ਲੋਕਾਂ ਦੇ ਰਿਸ਼ਤੇ ਲਾਪਰਵਾਹੀ ਅਤੇ ਜ਼ਿੰਮੇਵਾਰੀ ਨਾ ਨਿਭਾਉਣ ਕਰਕੇ ਟੁੱਟ ਜਾਂਦੇ ਹਨ। ਕਈ ਵਾਰ ਤੁਹਾਡਾ ਪਾਰਟਨਰ ਰਿਸ਼ਤੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਹੀਂ ਨਿਭਾਉਂਦਾ ਜਿਸ ਕਰਕੇ ਰਿਸ਼ਤਾ ਖ਼ਰਾਬ ਹੋਣ ਲੱਗਦਾ ਹੈ। ਆਪਣੇ ਪਾਰਟਨਰ ਦੀ ਲਾਪਰਵਾਹੀ ਦੀ ਸ਼ਿਕਾਇਤ ਔਰਤਾਂ ਨੂੰ ਵਧੇਰੇ ਰਹਿੰਦੀ ਹੈ। ਇੱਥੇ ਜਾਣਨਾ ਜ਼ਰੂਰੀ ਹੈ ਕਿ ਤੁਹਾਡਾ ਵਿਵਹਾਰ ਤੁਹਾਡੇ ਪਾਰਟਨਰ ਨੂੰ ਵੱਧ ਜਾਂ ਘੱਟ ਲਾਪਰਵਾਹ ਵੀ ਬਣਾ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਵਿਵਹਾਰ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਪਾਰਟਨਰ ਦੇ ਅਜਿਹਾ ਵਿਵਹਾਰ ਕਰਨ ਦੇ ਕਾਰਨਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਲਾਪਰਵਾਹ ਪਾਰਟਨਰ ਨੂੰ ਕਿਵੇਂ ਜ਼ਿੰਮੇਵਾਰ ਬਣਾਇਆ ਜਾ ਸਕਦਾ ਹੈ।

ਪਾਰਟਨਰ ਨੂੰ ਜ਼ਿੰਮੇਵਾਰ ਬਣਾਉਣ ਦੇ ਜ਼ਰੂਰੀ ਟਿਪਸ

  • ਸਭ ਤੋਂ ਪਹਿਲਾਂ ਤੁਹਨੂੰ ਆਪਣੇ ਪਾਰਟਨਰ ਦੇ ਲਾਪਰਵਾਹ ਹੋਣ ਦੇ ਕਾਰਨਾਂ ਬਾਰੇ ਪਤਾ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਰਿਸ਼ਤੇ ਦੇ ਵਿੱਚ ਕੋਈ ਸਮੱਸਿਆ ਹੋਵੇ ਜਾਂ ਉਹ ਕਿਸੇ ਅਜਿਹੀ ਸਥਿਤੀ ਵਿੱਚੋਂ ਗੁਜ਼ਰ ਰਹਿਆ ਹੋਵੇ ਜਿਸਦਾ ਤੁਹਾਨੂੰ ਨਾ ਪਤਾ ਹੋਵੇ। ਇਸ ਸਮੱਸਿਆ ਦੇ ਕਾਰਨਾਂ ਦਾ ਪਤਾ ਲਗਾਉਣ ਤੋਂ ਬਾਅਦ ਤੁਹਾਨੂੰ ਆਪਣੇ ਪਾਰਟਨਰ ਨਾਲ ਗੱਲ-ਬਾਤ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਇਸ ਸੁਭਾਅ ਨੂੰ ਕਿਵੇਂ ਬਦਲ ਸਕਦਾ ਹੈ।

  • ਤੁਹਾਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਰਿਸ਼ਤੇ ਵਿੱਚ ਕਿਹੜੀਆਂ ਚੀਜ਼ਾਂ ਹਨ ਜਿੰਨਾਂ ਨੂੰ ਸੁਧਾਰਨਾ ਚਾਹੀਦਾ ਹੈ।

  • ਇਸਦੇ ਨਾਲ ਹੀ ਆਪਣੇ ਪਾਰਟਨਰ ਨਾਲ ਰਿਸ਼ਤੇ ਦੀਆਂ ਜ਼ਿੰਮੇਵਾਰੀਆਂ ਸੰਬੰਧੀ ਗੱਲਬਾਤ ਕਰੋ ਅਤੇ ਇਸ ਸੰਬੰਧੀ ਉਸਦੀ ਪ੍ਰਤੀਕਿਰਿਆ ਨੂੰ ਨੋਟ ਕਰੋ।

  • ਇਹ ਜਾਣੋ ਕਿ ਕੀ ਤੁਹਾਡਾ ਪਾਰਟਨਰ ਹੌਲੀ-ਹੌਲੀ ਆਪਣੇ ਵਿਵਹਾਰ ਨੂੰ ਸੁਧਾਰ ਰਿਹਾ ਹੈ ਅਤੇ ਉਹ ਤੁਹਾਡੇ ਲਈ ਆਪਣੇ ਆਪ ਵਿੱਚ ਕੀ ਚੰਗੀਆਂ ਤਬਦੀਲੀਆਂ ਲਿਆ ਰਿਹਾ ਹੈ।

  • ਕਈ ਵਾਰ ਪਾਰਟਨਰ ਦੀ ਰਿਸ਼ਤੇ ਪ੍ਰਤੀ ਲਾਪਰਵਾਹੀ ਦਾ ਕਾਰਨ ਪਿਆਰ ਵੀ ਹੋ ਸਕਦਾ ਹੈ। ਜੇ ਉਹ ਤੁਹਾਨੂੰ ਪਿਆਰ ਨਹੀਂ ਕਰਦਾ, ਤਾਂ ਉਹ ਜਾਣਬੁੱਝ ਕੇ ਲਾਪਰਵਾਹੀ ਕਰਨ ਦੀ ਕੋਸ਼ਿਸ਼ ਕਰੇਗਾ, ਜੋ ਤੁਹਾਨੂੰ ਤੰਗ ਕਰ ਸਕਦਾ ਹੈ ਅਤੇ ਕਿਸੇ ਤਰ੍ਹਾਂ ਰਿਸ਼ਤੇ ਨੂੰ ਖ਼ਤਮ ਕਰ ਸਕਦਾ ਹੈ। ਅਜਿਹੇ 'ਚ ਉਨ੍ਹਾਂ ਦੇ ਵਿਵਹਾਰ ਦੇ ਮੁਤਾਬਕ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ।

Published by:rupinderkaursab
First published:

Tags: Lifestyle, Partner

ਅਗਲੀ ਖਬਰ