Home /News /lifestyle /

Health Tips: ਮਾਨਸਿਕ ਤਣਾਅ ਨੂੰ ਘਟਾਉਣ ਲਈ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

Health Tips: ਮਾਨਸਿਕ ਤਣਾਅ ਨੂੰ ਘਟਾਉਣ ਲਈ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

Health Tips: ਮਾਨਸਿਕ ਤਣਾਅ ਨੂੰ ਘਟਾਉਣ ਲਈ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

Health Tips: ਮਾਨਸਿਕ ਤਣਾਅ ਨੂੰ ਘਟਾਉਣ ਲਈ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

Health Tips: ਤਣਾਅ ਅਜੋਕੇ ਸਮੇਂ ਵਿੱਚ ਆਮ ਹੋ ਗਿਆ ਹੈ। ਭੱਜਦੌੜ ਵਾਲੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹਰ ਕਿਸੇ ਨੂੰ ਰਹਿੰਦੀ ਹੈ ਤੇ ਇਸੇ ਕਾਰਨ ਵਿਅਕਤੀ ਜਲਦ ਹੀ ਤਣਾਅ ਵਿੱਚ ਆ ਜਾਂਦਾ ਹੈ। ਇਹ ਸਥਿਤੀ ਵੱਧ ਜਾਂ ਘੱਟ ਹੋ ਸਕਦੀ ਹੈ, ਪਰ ਤਣਾਅ ਅੱਜ ਹਰ ਕਿਸੇ ਦੀ ਜ਼ਿੰਦਗੀ ਵਿੱਚ ਸ਼ਾਮਲ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਗੰਭੀਰ ਰੂਪ ਧਾਰਨ ਕਰ ਸਕਦਾ ਹੈ ਅਤੇ ਭਵਿੱਖ ਵਿੱਚ ਮਾਨਸਿਕ ਵਿਗਾੜ ਦਾ ਕਾਰਨ ਵੀ ਬਣ ਸਕਦਾ ਹੈ।

ਹੋਰ ਪੜ੍ਹੋ ...
  • Share this:

ਤਣਾਅ ਘਟਾਉਣ ਦੀਆਂ ਕੁਝ ਤਕਨੀਕਾਂ ਨੂੰ ਰੁਟੀਨ ਵਿੱਚ ਸ਼ਾਮਲ ਕਰਨਾ ਲਾਭਦਾਇਕ ਸਾਬਤ ਹੁੰਦਾ ਹੈ। ਜੇਕਰ ਤੁਸੀਂ ਜਾਂ ਤੁਹਾਡੇ ਕਰੀਬੀ ਛੋਟੀਆਂ-ਛੋਟੀਆਂ ਗੱਲਾਂ 'ਤੇ ਵੀ ਬਹੁਤ ਜ਼ਿਆਦਾ ਤਣਾਅ ਲੈਂਦੇ ਹਨ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਤਣਾਅ ਦੇ ਸ਼ੁਰੂਆਤੀ ਪੜਾਅ ਨੂੰ ਡੂੰਘੇ ਸਾਹ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤਰੀਕੇ ਨੂੰ ਅਪਣਾਉਣ ਨਾਲ ਤਣਾਅ ਦੇ ਪੱਧਰ ਵਿੱਚ ਕਮੀ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਹੜੇ-ਕਿਹੜੇ ਤਰੀਕੇ ਅਪਣਾ ਕੇ ਤੁਸੀਂ ਮਾਨਸਿਕ ਤਣਾਅ ਨੂੰ ਵਧਣ ਤੋਂ ਰੋਕ ਸਕਦੇ ਹੋ, ਆਓ ਜਾਣਦੇ ਹਾਂ।

MayoClinic ਦੇ ਅਨੁਸਾਰ, ਡੂੰਘੇ ਸਾਹ ਲੈਣ (Deep Breathing) ਦੇ ਢੰਗ ਵੱਲ ਧਿਆਨ ਦੇਣ ਨਾਲ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ। ਡੂੰਘੇ ਸਾਹ ਲੈਣ ਦੇ ਦੌਰਾਨ, ਤੁਹਾਨੂੰ ਲੰਬੇ ਸਾਹ ਲੈਣੇ ਪੈਂਦੇ ਹਨ ਅਤੇ ਇੱਕ ਜਗ੍ਹਾ 'ਤੇ ਆਰਾਮਦਾਇਕ ਸਥਿਤੀ ਵਿੱਚ ਆਰਾਮ ਨਾਲ ਬੈਠਣਾ ਪੈਂਦਾ ਹੈ। ਇਸ ਤੋਂ ਇਲਾਵਾ ਤਣਾਅ ਘਟਾਉਣ ਲਈ ਸਾਹ ਲੈਣ ਦੀਆਂ ਹੋਰ ਤਕਨੀਕਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਡੂੰਘੇ ਸਾਹ ਲੈਣ ਨਾਲ ਸਿੰਪੈਥੇਟਿਕ ਨਰਵਸ ਸਿਸਟਮ ਐਕਟੀਵੇਸ਼ਨ ਘੱਟ ਹੁੰਦਾ ਹੈ।

  • 5 ਸਕਿੰਟ ਲਈ ਡੀਪ ਬ੍ਰੀਦਿੰਗ, ਇਸ ਨੂੰ 2 ਸਕਿੰਟ ਲਈ ਬਣਾਈ ਰੱਖਣਾ ਅਤੇ ਫਿਰ 5 ਸਕਿੰਟ ਲਈ ਸਾਹ ਛੱਡਣਾ ਤਣਾਅ ਨੂੰ ਘਟਾਉਣ ਦਾ ਵਧੀਆ ਤਰੀਕਾ ਹੈ।

  • ਹੱਸਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਆਪ ਨੂੰ ਖੁਸ਼ ਰੱਖੋ। ਹਲਕੇ-ਫੁਲਕੇ ਸ਼ੋਅਜ਼ ਦੇਖੋ।

  • ਜੇਕਰ ਹਾਸਾ ਨਾ ਵੀ ਆਵੇ ਤਾਂ ਹਰ ਰੋਜ਼ ਸਵੇਰੇ ਉੱਠ ਕੇ ਹੱਸਣਾ ਵੀ ਇੱਕ ਤਰ੍ਹਾਂ ਦੀ ਕਸਰਤ ਹੈ।

  • ਆਪਣੇ ਆਪ ਨੂੰ ਲੋੜੀਂਦੀ ਮਾਤਰਾ ਵਿੱਚ ਆਰਾਮ ਦਿਓ। ਰੋਜ਼ਾਨਾ ਘੱਟੋ-ਘੱਟ 8 ਘੰਟੇ ਦੀ ਨੀਂਦ ਯਕੀਨੀ ਬਣਾਓ।

  • ਤਣਾਅ ਤੋਂ ਛੁਟਕਾਰਾ ਪਾਉਣ ਲਈ ਦੂਸਰਿਆਂ ਨਾਲ ਘੁਲਣਾ-ਮਿਲਣਾ, ਬਾਹਰ ਨਿਕਲਣਾ ਅਤੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਅੰਦਰੋਂ ਖਾਲੀਪਣ ਮਹਿਸੂਸ ਨਾ ਹੋਵੇ ਅਤੇ ਤੁਸੀਂ ਰੁੱਝੇ ਰਹੋ।

  • ਕਸਰਤ, ਯੋਗਾ ਜਾਂ ਮਨਪਸੰਦ ਕਸਰਤ ਜਿਵੇਂ ਜ਼ੁੰਬਾ, ਐਰੋਬਿਕਸ ਕਰਨਾ ਸ਼ੁਰੂ ਕਰੋ। ਇਸ ਕਾਰਨ ਤੁਹਾਡਾ ਤਣਾਅ ਦੂਰ ਹੋ ਜਾਂਦਾ ਹੈ ਅਤੇ ਰੁਝੇਵਿਆਂ ਕਾਰਨ ਤੁਸੀਂ ਨਕਾਰਾਤਮਕ ਚੀਜ਼ਾਂ ਬਾਰੇ ਘੱਟ ਸੋਚਦੇ ਹੋ।

  • ਰੁਟੀਨ ਵਿੱਚ ਸਿਹਤਮੰਦ ਖੁਰਾਕ ਸ਼ਾਮਲ ਕਰੋ। ਜੰਕ ਫੂਡ ਅਤੇ ਬਾਹਰੀ ਚੀਜ਼ਾਂ ਨੂੰ ਡਾਈਟ ਤੋਂ ਪੂਰੀ ਤਰ੍ਹਾਂ ਹਟਾਓ।

  • ਹਰ ਰੋਜ਼ ਸਵੇਰੇ ਸਵੇਰੇ ਮੈਡੀਟੇਸ਼ਨ ਕਰੋ।

Published by:rupinderkaursab
First published:

Tags: Health tips, Life, Lifestyle, Stress

ਅਗਲੀ ਖਬਰ