ਕਿਤੇ ਤੁਸੀਂ ਓਵਰ ਜਾਂ ਅੰਡਰ ਵੇਟ ਤਾਂ ਨਹੀਂ ? ਜਾਣੋ ਕੱਦ ਦੇ ਹਿਸਾਬ ਨਾਲ ਤੁਹਾਡਾ ਭਾਰ

ਅਸਲ ਵਿੱਚ ਹਰ ਕੋਈ ਆਪਣੇ-ਆਪਣੇ ਨਜ਼ਰੀਏ ਤੋਂ ਆਪਣੇ ਭਾਰ ਨੂੰ ਦੇਖਦਾ ਹੈ। ਜਦੋਂ ਕਿ ਭਾਰ ਵਧਣ ਜਾਂ ਘਟਣ ਦਾ ਸਬੰਧ ਸਿਰਫ਼ ਚਰਬੀ ਜਾਂ ਪਤਲੇ ਦਿਖਣ ਨਾਲ ਹੀ ਨਹੀਂ ਸਗੋਂ ਤੁਹਾਡੀ ਉਚਾਈ ਨਾਲ ਵੀ ਹੈ। ਮਾਹਿਰਾਂ ਅਨੁਸਾਰ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਮੋਟੇ ਜਾਂ ਪਤਲੇ ਕਿੰਝ ਦਿਖਾਈ ਦੇ ਰਹੇ ਹੋ, ਸਗੋਂ ਇਹ ਜ਼ਰੂਰੀ ਹੈ ਕਿ ਤੁਹਾਡੇ ਕੱਦ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੈ।

ਕਿਤੇ ਓਵਰ ਜਾਂ ਅੰਡਰ ਵੇਟ ਤਾਂ ਨਹੀਂ ਤੁਸੀਂ ? ਜਾਣੋ ਕੱਦ ਦੇ ਹਿਸਾਬ ਨਾਲ ਤੁਹਾਡਾ ਭਾਰ

  • Share this:
ਭਾਰ ਵਧਣਾ ਇੱਕ ਆਮ ਗੱਲ ਹੈ। ਪਰ ਕੁੱਝ ਲੋਕ ਹੁੰਦੇ ਹਨ ਜੋ ਆਪਣੇ ਸਰੀਰ ਪ੍ਰਤੀ ਇੰਨੇ ਸੰਵੇਦਨਸ਼ੀਲ ਹੁੰਦੇ ਹਨ ਕਿ ਥੋੜਾ ਜਿਹਾ ਭਾਰ ਵਧਣ ਤੇ ਕਸਰਤ ਕਰਨਾ ਡਾਈਟਿੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਲੋਕਾਂ ਨੂੰ ਵੇਖ ਕੇ ਲਗਦਾ ਵੀ ਨਹੀਂ ਹੈ ਕਿ ਉਨ੍ਹਾਂ ਦਾ ਭਾਰ ਵਧਿਆ ਹੋਇਆ ਹੈ। ਦੂਜੇ ਪਾਸੇ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਵਾਕਈ ਭਾਰ ਵਧਿਆ ਹੁੰਦਾ ਹੈ ਤੇ ਉਹ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਹਿੰਦੇ ਹਨ ਕਿ "ਉਨ੍ਹਾਂ ਦਾ ਭਾਰ ਨਹੀਂ ਵਧਿਆ" ਅਤੇ ਬਿਨਾਂ ਸੋਚੇ-ਸਮਝੇ ਜੋ ਮਰਜ਼ੀ ਖਾਂਦੇ ਰਹਿੰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਭਾਰ ਆਮ ਨਾਲੋਂ ਵੱਧ ਹੈ ਜਾਂ ਘੱਟ। ਆਓ ਜਾਣਦੇ ਹਾਂ ਇਸ ਬਾਰੇ।

ਕੱਦ ਦੇ ਹਿਸਾਬ ਨਾਲ ਵਜ਼ਨ ਸਹੀ ਮੰਨਿਆ ਜਾਂਦਾ ਹੈ : ਅਸਲ ਵਿੱਚ ਹਰ ਕੋਈ ਆਪਣੇ-ਆਪਣੇ ਨਜ਼ਰੀਏ ਤੋਂ ਆਪਣੇ ਭਾਰ ਨੂੰ ਦੇਖਦਾ ਹੈ। ਜਦੋਂ ਕਿ ਭਾਰ ਵਧਣ ਜਾਂ ਘਟਣ ਦਾ ਸਬੰਧ ਸਿਰਫ਼ ਚਰਬੀ ਜਾਂ ਪਤਲੇ ਦਿਖਣ ਨਾਲ ਹੀ ਨਹੀਂ ਸਗੋਂ ਤੁਹਾਡੀ ਉਚਾਈ ਨਾਲ ਵੀ ਹੈ। ਮਾਹਿਰਾਂ ਅਨੁਸਾਰ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਮੋਟੇ ਜਾਂ ਪਤਲੇ ਕਿੰਝ ਦਿਖਾਈ ਦੇ ਰਹੇ ਹੋ, ਸਗੋਂ ਇਹ ਜ਼ਰੂਰੀ ਹੈ ਕਿ ਤੁਹਾਡੇ ਕੱਦ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੈ।

ਇਸ ਤਰ੍ਹਾਂ ਪਤਾ ਲਗਾਓ ਕਿ ਤੁਹਾਡਾ ਭਾਰ ਜ਼ਿਆਦਾ ਹੈ ਜਾਂ ਘੱਟ
ਜੇਕਰ ਤੁਹਾਡਾ ਕੱਦ 5 ਫੁੱਟ ਹੈ, ਤਾਂ ਤੁਹਾਡਾ ਭਾਰ ਆਮ ਤੌਰ 'ਤੇ 44 ਤੋਂ 55.7 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ।

ਜੇਕਰ ਤੁਸੀਂ 5 ਫੁੱਟ 2 ਇੰਚ ਲੰਬੇ ਹੋ, ਤਾਂ ਤੁਹਾਡਾ ਭਾਰ 49 ਤੋਂ 63 ਕਿਲੋਗ੍ਰਾਮ ਦੇ ਵਿਚਕਾਰ ਮੰਨਿਆ ਜਾਂਦਾ ਹੈ।
ਇਸ ਦੇ ਨਾਲ ਹੀ 5 ਫੁੱਟ 4 ਇੰਚ ਲੰਬੇ ਵਿਅਕਤੀ ਦਾ ਸਾਧਾਰਨ ਵਜ਼ਨ 49 ਤੋਂ 63 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

5 ਫੁੱਟ 6 ਇੰਚ ਲੰਬੇ ਵਿਅਕਤੀ ਦਾ ਭਾਰ ਆਮ ਤੌਰ 'ਤੇ 53 ਤੋਂ 67 ਕਿਲੋਗ੍ਰਾਮ ਦੇ ਵਿਚਕਾਰ ਮੰਨਿਆ ਜਾਂਦਾ ਹੈ।
ਇਸ ਦੇ ਨਾਲ ਹੀ 5 ਫੁੱਟ 8 ਇੰਚ ਕੱਦ ਵਾਲੇ ਵਿਅਕਤੀ ਦਾ ਵਜ਼ਨ 56 ਤੋਂ 71 ਕਿਲੋ ਦੇ ਵਿਚਕਾਰ ਹੋਣਾ ਚਾਹੀਦਾ ਹੈ।

ਜੇਕਰ ਤੁਸੀਂ 5 ਫੁੱਟ 10 ਇੰਚ ਲੰਬੇ ਹੋ ਤਾਂ ਤੁਹਾਡਾ ਸਾਧਾਰਨ ਵਜ਼ਨ 59 ਤੋਂ 75 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ, 6 ਫੁੱਟ ਲੰਬੇ ਵਿਅਕਤੀ ਦਾ ਭਾਰ ਆਮ ਤੌਰ 'ਤੇ 63 ਤੋਂ 80 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ।

(Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਧਾਰਨਾਵਾਂ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ ਹੈ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)
Published by:Amelia Punjabi
First published:
Advertisement
Advertisement