Instagram Features: ਕਿਵੇਂ ਸ਼ਡਿਊਲ ਕਰਨਾ ਹੈ ਇੰਸਟਾਗ੍ਰਾਮ 'ਤੇ ਲਾਈਵ ਵੀਡੀਓ? ਜਾਣੋ Step by Step Guide

ਯੂਜ਼ਰਸ ਉਹਨਾਂ Videos ਨੂੰ 1 ਘੰਟੇ ਤੋਂ 90 ਦਿਨ ਪਹਿਲਾਂ ਸ਼ਡਿਊਲ ਕਰ ਸਕਣਗੇ, ਇਸਦੇ ਲਈ ਇੱਕ ਰੀਮਾਈਂਡਰ ਵੀ ਸ਼ਾਮਲ ਹੈ। ਇਹ ਕ੍ਰਿਏਟਰਸ ਨੂੰ 90 ਦਿਨ ਪਹਿਲਾਂ ਪੋਸਟਾਂ, ਕਾਉਂਟਡਾਊਨ ਅਤੇ ਕਈ ਹੋਰ ਵਿਸ਼ੇਸ਼ਤਾ ਨੂੰ ਬਜ਼ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਖਾਸ ਤੌਰ 'ਤੇ, ਯੂਜ਼ਰਸ ਨੂੰ ਇਵੈਂਟ ਤੋਂ 24 ਘੰਟੇ ਅਤੇ 15 ਮਿੰਟ ਪਹਿਲਾਂ ਇਸ ਲਾਈਵ ਪ੍ਰਸਾਰਣ ਲਈ ਰੀਮਾਈਂਡਰ ਪ੍ਰਾਪਤ ਹੋਣਗੇ।

Instagram Features: ਕਿਵੇਂ ਸ਼ਡਿਊਲ ਕਰਨਾ ਹੈ ਇੰਸਟਾਗ੍ਰਾਮ 'ਤੇ ਲਾਈਵ ਵੀਡੀਓ? ਜਾਣੋ Step by Step Guide

Instagram Features: ਕਿਵੇਂ ਸ਼ਡਿਊਲ ਕਰਨਾ ਹੈ ਇੰਸਟਾਗ੍ਰਾਮ 'ਤੇ ਲਾਈਵ ਵੀਡੀਓ? ਜਾਣੋ Step by Step Guide

  • Share this:
ਇੰਸਟਾਗ੍ਰਾਮ ਨੇ ਇਸ ਸਾਲ ਕੁੱਝ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਹਨ ਜਿਸ ਵਿੱਚ ਰੀਲਜ਼ ਲਈ ਰੀਮਿਕਸ, ਸ਼ਾਪਿੰਗ ਵਿਕਲਪ, ਲਿੰਕਸ ਲਈ ਨਵੇਂ ਸਟਿੱਕਰ, ਜਨਤਕ ਥ੍ਰੈੱਡਸ ਆਦਿ ਸ਼ਾਮਲ ਹਨ। ਪਲੇਟਫਾਰਮ ਨੂੰ ਵਧੇਰੇ ਯੂਜ਼ਰਸ-ਫ੍ਰੈਂਡਲੀ ਬਣਾਉਣ ਲਈ, Instagram ਹੁਣ ਯੂਜ਼ਰਸ ਨੂੰ ਉਹਨਾਂ ਦੀਆਂ ਲਾਈਵ ਸਟ੍ਰੀਮਾਂ ਨੂੰ ਸ਼ਡਿਊਲ ਕਰਨ ਦੀ ਆਗਿਆ ਦੇਵੇਗਾ।

ਯੂਜ਼ਰਸ ਉਹਨਾਂ ਨੂੰ 1 ਘੰਟੇ ਤੋਂ 90 ਦਿਨ ਪਹਿਲਾਂ ਸ਼ਡਿਊਲ ਕਰ ਸਕਣਗੇ, ਇਸਦੇ ਲਈ ਇੱਕ ਰੀਮਾਈਂਡਰ ਵੀ ਸ਼ਾਮਲ ਹੈ। ਇਹ ਕ੍ਰਿਏਟਰਸ ਨੂੰ 90 ਦਿਨ ਪਹਿਲਾਂ ਪੋਸਟਾਂ, ਕਾਉਂਟਡਾਊਨ ਅਤੇ ਕਈ ਹੋਰ ਵਿਸ਼ੇਸ਼ਤਾ ਨੂੰ ਬਜ਼ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਖਾਸ ਤੌਰ 'ਤੇ, ਯੂਜ਼ਰਸ ਨੂੰ ਇਵੈਂਟ ਤੋਂ 24 ਘੰਟੇ ਅਤੇ 15 ਮਿੰਟ ਪਹਿਲਾਂ ਇਸ ਲਾਈਵ ਪ੍ਰਸਾਰਣ ਲਈ ਰੀਮਾਈਂਡਰ ਪ੍ਰਾਪਤ ਹੋਣਗੇ।

ਜਾਣੋ ਸਟੈਪ ਕਿ ਤੁਸੀਂ ਆਪਣੇ ਲਾਈਵ ਪ੍ਰਸਾਰਣ ਨੂੰ ਕਿਵੇਂ ਸ਼ਡਿਊਲ ਕਰਨਾ ਹੈ:

ਇੰਸਟਾਗ੍ਰਾਮ 'ਤੇ ਲਾਈਵ ਵੀਡੀਓਜ਼ ਨੂੰ ਕਿਵੇਂ ਸ਼ਡਿਊਲ ਕਰਨਾ ਹੈ?

ਇੰਸਟਾਗ੍ਰਾਮ ਐਪ ਖੋਲ੍ਹੋ ਅਤੇ ਫੀਡ ਵਿੱਚ ਸੱਜੇ ਪਾਸੇ ਸਵਾਈਪ ਕਰੋ ਅਤੇ ਹੇਠਾਂ "ਲਾਈਵ" ਵਿਕਲਪ ਤੱਕ ਸਕ੍ਰੋਲ ਕਰੋ
ਖੱਬੇ ਪਾਸੇ "ਸ਼ਡਿਊਲ" ਵਿਕਲਪ ਨੂੰ ਚੁਣੋ

ਵੀਡੀਓ ਟਾਈਟਲ ਅਤੇ ਲਾਈਵ ਦੇ ਸ਼ੁਰੂ ਹੋਣ ਦੇ ਸਮੇਂ ਆਦਿ ਵੇਰਵੇ ਦਰਜ ਕਰੋ

ਇਹ ਸਭ ਹੋ ਇੱਕ ਵਾਰ ਹੋ ਜਾਣ 'ਤੇ, "Schedule Live Video" 'ਤੇ ਟੈਪ ਕਰੋ

ਤੁਸੀਂ ਸਟੈਪ 1 ਅਤੇ 2 ਦੀ ਪਾਲਣਾ ਕਰਕੇ ਅਤੇ ਫਿਰ ਲਾਈਵ ਪ੍ਰਸਾਰਣ ਦੇ ਸਾਹਮਣੇ ਤਿੰਨ ਬਿੰਦੀਆਂ ਵਾਲੇ ਆਈਕਨ ਨੂੰ ਚੁਣ ਕੇ ਵੀਡੀਓ ਦੇ ਸਮੇਂ ਅਤੇ ਸਿਰਲੇਖ ਨੂੰ ਐਡਿਟ ਕਰ ਸਕਦੇ ਹੋ। ਯੂਜ਼ਰਸ ਕੋਲ ਲਾਈਵ ਨੂੰ ਰੱਦ ਕਰਨ ਦਾ ਵਿਕਲਪ ਵੀ ਹੋਵੇਗਾ।

ਹਾਲ ਹੀ ਵਿੱਚ, ਟਿਪਸਟਰ ਅਲੇਸੈਂਡਰੋ ਪਲੂਜ਼ੀ ਨੇ ਸੰਕੇਤ ਦਿੱਤਾ ਕਿ ਉਹ ਯੂਜ਼ਰਸ ਜੋ Instagram 'ਤੇ ਲਾਈਵ ਦੀ ਮੇਜ਼ਬਾਨੀ ਕਰਦੇ ਹਨ, ਜਲਦੀ ਹੀ ਸੈਸ਼ਨ ਲਈ ਇੱਕ ਸੰਚਾਲਕ ਸੈੱਟ ਕਰਨ ਦਾ ਵਿਕਲਪ ਹੋਵੇਗਾ। ਇਸ ਸੰਚਾਲਕ ਕੋਲ ਲਾਈਵ ਸੈਸ਼ਨ ਦੌਰਾਨ ਕਮੈਂਟਸ ਦਾ ਪ੍ਰਬੰਧਨ ਕਰਨ ਦੀ ਸਮਰੱਥਾ ਹੋਵੇਗੀ।
Published by:Amelia Punjabi
First published: