Relationship Advice: ਰਿਸ਼ਤੇ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ। ਰਿਸ਼ਤਿਆਂ ਤੋਂ ਬਿਨ੍ਹਾਂ ਜੀਵਨ ਬਾਰੇ ਸੋਚਿਆਂ ਵੀ ਨਹੀਂ ਜਾ ਸਕਦਾ। ਅਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਰਿਸ਼ਤੇ ਨਿਭਾਉਂਦੇ ਹਾਂ। ਇਨ੍ਹਾਂ ਵਿੱਚ ਜੀਵਨ ਸਾਥੀ ਦਾ ਰਿਸ਼ਤਾ ਸਭ ਤੋਂ ਮਹੱਤਵਪੂਰਨ ਹੈ। ਪਰ ਕਈ ਵਾਰ ਕੁਝ ਕਾਰਨਾਂ ਕਰਕੇ ਸਾਡੇ ਰਿਸ਼ਤੇ ਵਿੱਚ ਗ਼ਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ। ਜੇਕਰ ਇਹ ਗ਼ਲਤਫ਼ਹਿਮੀਆਂ ਵਧ ਜਾਣ ਤਾਂ ਰਿਸ਼ਤਾ ਟੁੱਟਣ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸ ਲਈ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਬਣਾ ਸਕਦੇ ਹੋ।
ਆਪਣੇ ਸਾਥੀ ਲਈ ਕੱਢੋ ਸਮਾਂ
ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਕੰਮਾਂ ਕਰਕੇ ਭੱਜ ਦੌੜ ਰਹਿੰਦੀ ਹੈ। ਅੱਜ ਦੀ ਜੀਵਨ ਸ਼ੈਲੀ ਵਿੱਚ ਅਸੀਂ ਆਪਣੇ ਰਿਸ਼ਤਿਆਂ ਲਈ ਲੋੜੀਂਦਾ ਸਮਾਂ ਨਹੀਂ ਕੱਝ ਪਾਉਂਦੇ। ਪਰ ਤੁਹਾਨੂੰ ਆਪਣੇ ਸਾਥੀ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡਾ ਰਿਸ਼ਤਾ ਹੋਰ ਵਧੇਰੇ ਮਜ਼ਬੂਤ ਹੋਵੇਗਾ।
ਰੋਜ਼ਾਨਾ ਸੈਰ ਕਰਨ ਜਾਓ
ਤੁਹਾਨੂੰ ਆਪਣੇ ਸਾਥੀ ਨਾਲ ਰੋਜ਼ਾਨਾ ਸੈਰ ਕਰਨ ਜਾਣਾ ਚਾਹੀਦਾ ਹੈ। ਸੈਰ ਕਰਨਾ ਤੁਹਾਡੀ ਸਿਹਤ ਤੇ ਤੁਹਾਡੇ ਰਿਸ਼ਤੇ ਦੋਵਾਂ ਲਈ ਹੀ ਫ਼ਾਇਦੇਮੰਦ ਹੈ। ਇਕੱਠਿਆ ਸੈਰ ਕਰਨ ਨਾਲ ਤੁਹਾਨੂੰ ਇੱਕ ਦੂਜੇ ਨਾਲ ਟਾਇਮ ਸਪੈਂਡ ਕਰ ਸਕਦੇ ਹੋ। ਮਜ਼ਬੂਤ ਰਿਸ਼ਤਾ ਬਣਾਉਣ ਲਈ। ਇੱਕ ਦੂਜੇ ਸੰਗ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੈ।
ਸਮੱਸਿਆਂ ਨੂੰ ਰੱਖੋ ਰਿਸ਼ਤੇ ਤੋਂ ਦੂਰ
ਹਰ ਇੱਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਸਮੱਸਿਆ ਚੱਲ ਰਹੀ ਹੁੰਦੀ ਹੈ। ਤੁਸੀਂ ਨੌਕਰੀ, ਕਾਰੋਬਾਰ, ਦੋਸਤੀ ਜਾਂ ਰਿਸ਼ਤੇਦਾਰੀ ਆਦਿ ਵਿੱਚ ਆ ਰਹੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਸਕਦੇ ਹੋ। ਪਰ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਨੂੰ ਆਪਣੇ ਰਿਸ਼ਤੇ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਹੈ। ਸਗੋਂ ਤੁਹਾਨੂੰ ਆਪਣੇ ਸਾਥੀ ਨਾਲ ਹਰ ਸਮੱਸਿਆਂ ਨੂੰ ਖੁੱਲ੍ਹ ਕੇ ਸਾਂਝਾ ਕਰਨਾ ਚਾਹੀਦਾ ਹੈ, ਤਾਂ ਜੋ ਉਹ ਤੁਹਾਡਾ ਸਾਥ ਦੇ ਸਕੇ।
ਨਿੱਜ ਤੋਂ ਉੱਪਰ ਉੱਠੋ
ਕੁਝ ਲੋਕ ਬਹੁਤ ਨਿੱਜਵਾਦੀ ਹੁੰਦੇ ਹਨ। ਉਹ ਹਮੇਸ਼ਾ ਮੈਂ, ਮੇਰਾ ਹੀ ਕਰਦੇ ਰਹਿੰਦੇ ਹਨ। ਪਰ ਇਸਦਾ ਤੁਹਾਡੇ ਰਿਸ਼ਤੇ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਤੁਸਾਨੂੰ ਆਪਣੇ ਸਾਥੀ ਨੂੰ ਵੀ ਪੂਰੀ ਥਾਂ ਦੇਣੀ ਚਾਹੀਦੀ ਹੈ। ਤੁਹਾਨੂੰ ਆਪਣੇ ਮਨ ਵਿੱਚ ਮੈਂ ਦੀ ਬਜਾਇ ਅਸੀਂ ਦੀ ਭਾਵਨਾ ਲੈ ਕੇ ਆਉਣਈ ਚਾਹੀਦੀ ਹੈ।
ਪੁਰਾਣੀਆਂ ਗੱਲਾਂ ਨੂੰ ਨਾ ਦੁਹਰਾਓ
ਅਸੀਂ ਅਕਸਰ ਹੀ ਪੁਰਾਣੀਆਂ ਗੱਲਾਂ ਨੂੰ ਦੁਹਰਾਉਂਦੇ ਰਹਿੰਦੇ ਹਾਂ। ਇਸਦਾ ਸਾਡੇ ਰਿਸ਼ਤਿਆਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਸਾਨੂੰ ਪੁਰਾਣਈਆਂ ਗੱਲਾਂ ਨੂੰ ਛੱਡ ਦੇਣਾ ਚਾਹੀਦਾ ਹੈ। ਕਿਸੇ ਤਣਾਅ ਜਾਂ ਝਗੜੇ ਦੀ ਸਥਿਤੀ ਵਿੱਚ ਇਨ੍ਹਾਂ ਨੂੰ ਮੁੜ ਨਹੀਂ ਦੁਹਰਾਉਣਾ ਚਾਹੀਦਾ ਹੈ। ਅਜਿਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਵਿੱਚ ਹੀ ਭਲਾਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: How to strengthen relationship, Lifestyle, Relationship Tips