ਗਾਜਰ ਦੀ ਖੀਰ ਬਣਾਉਣ ਵਿਚ ਆਸਾਨ ਅਤੇ ਸਵਾਦਿਸ਼ਟ ਸਵੀਟ ਡਿਸ਼ ਹੈ ਜਿਸ ਨੂੰ ਕਿਸੇ ਵੀ ਖਾਸ ਮੌਕੇ ਉੱਤੇ ਮਹਿਮਾਨਾਂ ਲਈ ਬਣਾਇਆ ਜਾ ਸਕਦਾ ਹੈ। ਇਸਨੂੰ ਉੱਤਰੀ ਭਾਰਤ ਵਿੱਚ ਖੀਰ ਅਤੇ ਦੱਖਣੀ ਭਾਰਤ ਵਿੱਚ ਪਯਾਸਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤਾਜ਼ੀ ਗਾਜਰ, ਜੋ ਕਿ ਬੀ-ਕੈਰੋਟੀਨ, ਫਾਈਬਰ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਨੂੰ ਬਣਾਉਣ ਲਈ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਜਲਦੀ ਬਣਾਉਣ ਲਈ ਕੰਡੈਂਸਡ ਮਿਲਕ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਹ ਆਪਸ਼ਨਲ ਹੈ। ਤਾਂ ਆਓ ਜਾਣਦੇ ਹਾਂ ਕਿ ਗਾਜਰਾਂ ਦੀ ਖੀਰ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ।
ਗਾਜਰ ਦੀ ਖੀਰ ਬਣਾਉਣ ਲਈ ਸਮੱਗਰੀ
ਗਾਜਰ - 250 ਗ੍ਰਾਮ, ਦੁੱਧ - 1 ਲੀਟਰ, ਬਦਾਮ - 8-10, ਇਲਾਇਚੀ - 2 ਚੁਟਕੀ, ਖੰਡ - 1 ਕੱਪ
ਗਾਜਰ ਦੀ ਖੀਰ ਬਣਾਉਣ ਦੀ ਵਿਧੀ
-ਗਾਜਰ ਦੀ ਖੀਰ ਬਣਾਉਣ ਲਈ ਪਹਿਲਾਂ ਗਾਜਰਾਂ ਨੂੰ ਧੋ ਕੇ ਸਾਫ਼ ਕਰ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਸੁੱਕੇ ਸੂਤੀ ਕੱਪੜੇ ਨਾਲ ਪੂੰਝ ਲਓ।
-ਹੁਣ ਗਾਜਰਾਂ ਨੂੰ ਪੀਸ ਕੇ ਭਾਂਡੇ 'ਚ ਰੱਖ ਲਓ। ਇਸ ਤੋਂ ਬਾਅਦ ਬਦਾਮ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ।
-ਇੱਕ ਡੂੰਘੇ ਭਾਂਡੇ ਵਿੱਚ ਦੁੱਧ ਪਾਓ ਅਤੇ ਇਸ ਨੂੰ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਦੁੱਧ ਨੂੰ 2-3 ਮਿੰਟ ਤੱਕ ਪਕਾਉਣ ਤੋਂ ਬਾਅਦ ਇਹ ਉਬਲਣ ਲੱਗ ਜਾਵੇਗਾ।
-ਇਸ ਤੋਂ ਬਾਅਦ ਦੁੱਧ 'ਚ ਪੀਸੀ ਹੋਈ ਗਾਜਰ ਪਾ ਕੇ ਮਿਕਸ ਕਰ ਲਓ।
-ਹੁਣ ਖੀਰ ਨੂੰ 4-5 ਮਿੰਟ ਤੱਕ ਪਕਣ ਦਿਓ। ਜਦੋਂ ਖੀਰ ਗਾੜ੍ਹੀ ਹੋਣ ਲੱਗੇ ਤਾਂ ਦੋ ਚੁਟਕੀ ਇਲਾਇਚੀ ਪਾਊਡਰ ਅਤੇ ਸਵਾਦ ਅਨੁਸਾਰ ਚੀਨੀ ਪਾ ਕੇ ਮਿਕਸ ਕਰ ਲਓ।
-ਖੀਰ ਨੂੰ ਢੱਕ ਕੇ 10 ਮਿੰਟ ਤੱਕ ਘੱਟ ਅੱਗ 'ਤੇ ਪਕਾਓ।
-ਖੀਰ ਨੂੰ ਉਦੋਂ ਤੱਕ ਪਕਾਉਣਾ ਚਾਹੀਦਾ ਹੈ ਜਦੋਂ ਤੱਕ ਗਾਜਰ ਨਰਮ ਅਤੇ ਪੂਰੀ ਤਰ੍ਹਾਂ ਪਕ ਨਾ ਜਾਵੇ।
-ਗਾਜਰ ਦੀ ਖੀਰ ਤਿਆਰ ਹੈ। ਜੇਕਰ ਤੁਸੀਂ ਠੰਡੀ ਖੀਰ ਖਾਣਾ ਪਸੰਦ ਕਰਦੇ ਹੋ ਤਾਂ ਗਾਜਰ ਦੀ ਖੀਰ ਨੂੰ ਘੱਟੋ-ਘੱਟ 1 ਘੰਟੇ ਲਈ ਫਰਿੱਜ 'ਚ ਰੱਖੋ। 3
-ਇਸ ਤੋਂ ਬਾਅਦ ਖੀਰ ਨੂੰ ਸਰਵਿੰਗ ਬਾਊਲ 'ਚ ਪਾਓ ਅਤੇ ਇਸ ਨੂੰ ਬਦਾਮ ਦੇ ਟੁਕੜਿਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।