Birth Control Pills ਬਾਰੇ ਜਾਣੋ ਇਹ ਗੱਲਾਂ.. ਔਰਤਾਂ ਦੀ ਸੈਕਸ ਲਾਈਫ 'ਤੇ ਪੈਂਦਾ ਹੈ ਅਸਰ!

- news18-Punjabi
- Last Updated: February 15, 2021, 1:11 PM IST
ਗਰਭਨਿਰੋਧਕ ਗੋਲੀਆਂ (Contraceptive Pills) ਅਣਚਾਹੇ ਗਰਭ ਤੋਂ ਬਚਣ ਦਾ ਸਭ ਤੋਂ ਅਸਾਨ ਤਰੀਕਾ ਹਨ। ਪਰ ਜਿਹੜੀਆਂ ਔਰਤਾਂ ਲੰਬੇ ਸਮੇਂ ਤੱਕ ਇਸਦਾ ਸੇਵਨ ਕਰਦੀਆਂ ਹਨ, ਉਨ੍ਹਾਂ ਨੂੰ ਕਈ ਕਿਸਮਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀਆਂ ਔਰਤਾਂ ਭਾਵਨਾਤਮਕ ਤੌਰ 'ਤੇ ਕਮਜ਼ੋਰ ਹੋ ਸਕਦੀਆਂ ਹਨ ਜਿਸਦਾ ਸਿੱਧਾ ਨਕਾਰਾਤਮਕ ਪ੍ਰਭਾਵ ਉਨ੍ਹਾਂ ਦੇ ਨਿੱਜੀ ਸੰਬੰਧਾਂ 'ਤੇ ਵੀ ਹੋ ਸਕਦਾ ਹੈ। ਮੈਡੀਕਲ ਨਿਊਜ਼ਟੂਡੇ ਦੀ ਖ਼ਬਰ ਦੇ ਅਨੁਸਾਰ, ਗਰਭ ਨਿਰੋਧਕ ਗੋਲੀਆਂ ਦਾ ਅਸਰ ਨਾ ਸਿਰਫ ਔਰਤਾਂ ਦੀ ਸਿਹਤ ਨੂੰ ਪ੍ਰਭਾਵਤ ਕਰਦਾ ਹੈ ਬਲਕਿ ਇਹ ਉਨ੍ਹਾਂ ਦੀ ਸੈਕਸ਼ੁਅਲ (Sexual Life) ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦਾ ਹੈ। ਇਹ ਗੋਲੀਆਂ ਲੈਬ ਵਿੱਚ ਤਿਆਰ ਕੀਤੇ ਦੋ ਹਾਰਮੋਨਸ ਤੋਂ ਬਣਦੀਆਂ ਹਨ, ਜਿਨ੍ਹਾਂ ਦਾ ਨਾਮ ਹੈ ਪ੍ਰੋਜੇਸਟ੍ਰੋਨ ਅਤੇ ਐਸਟ੍ਰੋਜਨ।
ਇਨ੍ਹਾਂ ਗੋਲੀਆਂ ਵਿੱਚ ਪ੍ਰੋਜੇਸਟ੍ਰੋਨ ਦੀ ਥਾਂ ਪ੍ਰੋਜੈਸਟਿਨ ਨਾਮ ਦਾ ਸਿੰਥੈਟਿਕ ਹਾਰਮੋਨ ਵਰਤਿਆ ਜਾਂਦਾ ਹੈ. ਗਰਭਧਾਰਨ ਵਿੱਚ ਪ੍ਰੋਜੇਸਟ੍ਰੋਨ ਅਤੇ ਐਸਟ੍ਰੋਜਨ ਦੀ ਬਭੂਤ ਵੱਡੀ ਭੂਮਿਕਾ ਹੁੰਦੀ ਹੈ। ਗਰਭ ਨਿਰੋਧਕ ਗੋਲੀਆਂ ਵਿੱਚ ਇਹ ਦੋਵੇਂ ਹਾਰਮੋਨਸ ਇੱਕੋ ਨਾਲ ਜਾਂ ਵੱਖਰੇ ਹੋ ਸਕਦੇ ਹਨ। ਇਨ੍ਹਾਂ ਗੋਲੀਆਂ ਦਾ ਨਿਯਮਿਤ ਸੇਵਨ ਕਰਨ ਨਾਲ ਔਰਤਾਂ ਦੇ ਸਰੀਰ ਵਿੱਚ ਗਰਭ ਧਾਰਨ ਕਰਨ ਦੀ ਸਥਿਤੀ ਨਹੀਂ ਬਣ ਪਾਉਂਦੀ। ਇਸ ਵਿਧੀ ਨੂੰ ਓਰਲ ਗਰਭ ਨਿਰੋਧਕ (Oral Contraceptive) ਕਿਹਾ ਜਾਂਦਾ ਹੈ। ਇੱਥੇ ਅਸੀਂ ਤੁਹਾਨੂੰ ਗਰਭ ਨਿਰੋਧਕ ਗੋਲੀਆਂ ਦੇ ਕੁੱਝ ਮਾੜੇ ਪ੍ਰਭਾਵਾਂ ਬਾਰੇ ਦੱਸ ਰਹੇ ਹਾਂ ਜੋ ਸ਼ਾਇਦ ਤੁਹਾਨੂੰ ਨਾ ਪਤਾ ਹੋਣ..
ਬ੍ਰੈਸਟ ਵਿੱਚ ਸੋਜ ਬਹੁਤ ਸਾਰੀਆਂ ਔਰਤਾਂ ਵਿੱਚ ਗਰਭ ਨਿਰੋਧਕ ਗੋਲੀਆਂ ਲੈਣ ਤੋਂ ਬਾਅਦ ਬ੍ਰੈਸਟ ਵਿੱਚ ਸੋਜ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ। ਇਸਦੇ ਨਾਲ ਹੀ ਬਹੁਤ ਸਾਰੀਆਂ ਮਹਿਲਾਵਾਂ ਦਾ ਮੰਨਣਾ ਹੈ ਕਿ ਇਸਦੇ ਸੇਵਨ ਨਾਲ ਬ੍ਰੈਸਟ ਦਾ ਆਕਾਰ ਵੀ ਵੱਧਦਾ ਹੈ। ਜੇ ਤੁਸੀਂ ਦਵਾਈ ਲੈਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਸੋਜ ਮਹਿਸੂਸ ਕਰਦੇ ਹੋ, ਤਾਂ ਸਭ ਤੋਂ ਪਹਿਲਾਂ ਆਪਣੀ ਖੁਰਾਕ ਵਿੱਚ ਨਮਕ ਦੀ ਮਾਤਰਾ ਨੂੰ ਘਟਾਓ। ਅਜਿਹਾ ਕਰਨ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਕੁੱਝ ਰਾਹਤ ਮਿਲੇਗੀ। ਜੇ ਤੁਹਾਨੂੰ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਤੁਰੰਤ ਕਿਸੇ ਡਾਕਟਰ ਨਾਲ ਸੰਪਰਕ ਕਰੋ।
ਲੋਅ ਸੈਕਸ ਡਰਾਈਵ
ਕੁਝ ਅਧਿਐਨਾਂ ਅਨੁਸਾਰ ਦਾਅਵੇ ਕੀਤੇ ਗਏ ਹਨ ਕਿ ਜਿਹੜੀਆਂ ਔਰਤਾਂ ਲੰਬੇ ਸਮੇਂ ਤੋਂ ਇਨ੍ਹਾਂ ਗੋਲੀਆਂ ਦਾ ਸੇਵਨ ਕਰਦੀਆਂ ਹਨ, ਉਨ੍ਹਾਂ ਦੀ ਸੈਕਸ ਲਾਈਫ ਪ੍ਰਭਾਵਿਤ ਹੋਣ ਲੱਗਦੀ ਹੈ। ਜਨਮ ਨਿਯੰਤਰਣ ਵਾਲੀਆਂ ਗੋਲੀਆਂ ਦੀ ਲੰਮੇ ਸਮੇਂ ਤੱਕ ਵਰਤੋਂ ਲੋਅ ਸੈਕਸ ਡਰਾਈਵ (Low Sex Drive) ਦਾ ਕਾਰਨ ਬਣ ਸਕਦੀ ਹੈ। ਜੇ ਤੁਸੀਂ ਵੀ ਅਜਿਹੀ ਪ੍ਰੇਸ਼ਾਨੀ ਦਾ ਅਨੁਭਵ ਕਰਦੇ ਹੋ ਤਾਂ ਤੁਰੰਤ ਡਾਕਟਰ ਨੂੰ ਮਿਲੋ।
ਵਜਾਇਨਲ ਡਿਸਚਾਰਜ
ਜੇਕਰ ਔਰਤ ਦੇ ਪ੍ਰਾਈਵੇਟ ਪਾਰਟ 'ਚੋਂ ਸਫੇਦ ਰੰਗ ਦਾ ਗਾੜ੍ਹਾ ਡਿਸਚਾਰਜ ਹੁੰਦਾ ਹੈ ਤਾਂ ਇਹ ਕੁਦਰਤੀ ਅਤੇ ਠੀਕ ਹੈ। ਪਰ ਜੇ ਇਸਦੇ ਨਾਲ ਖੁਜਲੀ, ਜਲਣ ਜਾਂ ਇਰੀਟੇਸ਼ਨ ਹੁੰਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਯੀਸਟ ਇਨਫੈਕਸ਼ਨ ਹੋ ਸਕਦੀ ਹੈ। ਡਾਕਟਰਾਂ ਅਨੁਸਾਰ ਕਈ ਵਾਰ ਅਜਿਹਾ ਗਰਭ ਨਿਰੋਧਕ ਗੋਲੀਆਂ ਦਾ ਜ਼ਿਆਦਾ ਸੇਵਨ ਕਾਰਨ ਵੀ ਹੁੰਦਾ ਹੈ। ਉਸੇ ਤਰ੍ਹਾਂ, ਜੇ ਡਿਸਚਾਰਜ ਦਾ ਰੰਗ ਪੀਲਾ ਹੁੰਦਾ ਹੈ ਤਾਂ ਇਹ ਸੰਭਵ ਹੈ ਕਿ ਇਹ ਬੈਕਟੀਰੀਅਲ ਜਾਂ ਸੈਕਸ਼ੂਲੀ ਟ੍ਰਾਂਸਮਿਟੇਡ ਇਨਫੈਕਸ਼ਨ ਹੋ ਸਕਦਾ ਹੈ।
ਭਾਰ ਵਧਣਾ
ਜਨਮ ਨਿਯੰਤਰਣ ਵਾਲਿਆਂ ਗੋਲੀਆਂ ਦੀ ਲੰਮੇ ਸਮੇਂ ਤੱਕ ਵਰਤੋਂ ਔਰਤਾਂ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਸਕਦੀਆਂ ਹਨ। ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਕਈ ਵਾਰ ਸਰੀਰ ਦਾ ਭਾਰ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਆਪਣੀ ਗਰਭ ਨਿਰੋਧਕ ਗੋਲੀਆਂ ਬਦਲ ਸਕਦੇ ਹੋ। ਹਾਲਾਂਕਿ, ਅਜਿਹਾ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
ਸਿਰ ਦਰਦ ਅਤੇ ਤਣਾਅ
ਇਨ੍ਹਾਂ ਗੋਲੀਆਂ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਸਿਰ ਦਰਦ ਅਤੇ ਮਾਈਗਰੇਨ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਹੀ ਕਈ ਔਰਤਾਂ ਇਸ ਕਾਰਨ ਤਣਾਅ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ। ਜੇ ਤੁਹਾਨੂੰ ਵੀ ਇਹ ਗੋਲੀਆਂ ਖਾਣ ਨਾਲ ਮਾਈਗਰੇਨ ਦੀ ਸਮੱਸਿਆ ਹੋ ਰਹੀ ਹੈ, ਤਾਂ ਇਸ ਦਵਾਈ ਦੀ ਖੁਰਾਕ ਨੂੰ ਘਟਾਉਣ ਦੀ ਕੋਸ਼ਿਸ਼ ਕਰੋ। ਹੋ ਸਕਦਾ ਹੈ ਤੁਹਾਨੂੰ ਦਰਦ ਤੋਂ ਰਾਹਤ ਮਿਲ ਜਾਵੇ। ਯਾਦ ਰੱਖੋ, ਦਵਾਈ ਦੀ ਖੁਰਾਕ ਨੂੰ ਆਪਣੇ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਘਟਾਉਣਾ ਜਾਂ ਬੰਦ ਕਰਨਾ ਚਾਹੀਦਾ ਹੈ। ਆਪਣੇ-ਆਪ ਦਵਾਈ ਦੀ ਖੁਰਾਕ ਨੂੰ ਘਟਾਉਣ ਨਾਲ, ਤੁਸੀਂ ਮੁਸੀਬਤ ਵਿੱਚ ਪੈ ਸਕਦੇ ਹੋ।
ਇਨ੍ਹਾਂ ਗੋਲੀਆਂ ਵਿੱਚ ਪ੍ਰੋਜੇਸਟ੍ਰੋਨ ਦੀ ਥਾਂ ਪ੍ਰੋਜੈਸਟਿਨ ਨਾਮ ਦਾ ਸਿੰਥੈਟਿਕ ਹਾਰਮੋਨ ਵਰਤਿਆ ਜਾਂਦਾ ਹੈ. ਗਰਭਧਾਰਨ ਵਿੱਚ ਪ੍ਰੋਜੇਸਟ੍ਰੋਨ ਅਤੇ ਐਸਟ੍ਰੋਜਨ ਦੀ ਬਭੂਤ ਵੱਡੀ ਭੂਮਿਕਾ ਹੁੰਦੀ ਹੈ। ਗਰਭ ਨਿਰੋਧਕ ਗੋਲੀਆਂ ਵਿੱਚ ਇਹ ਦੋਵੇਂ ਹਾਰਮੋਨਸ ਇੱਕੋ ਨਾਲ ਜਾਂ ਵੱਖਰੇ ਹੋ ਸਕਦੇ ਹਨ। ਇਨ੍ਹਾਂ ਗੋਲੀਆਂ ਦਾ ਨਿਯਮਿਤ ਸੇਵਨ ਕਰਨ ਨਾਲ ਔਰਤਾਂ ਦੇ ਸਰੀਰ ਵਿੱਚ ਗਰਭ ਧਾਰਨ ਕਰਨ ਦੀ ਸਥਿਤੀ ਨਹੀਂ ਬਣ ਪਾਉਂਦੀ। ਇਸ ਵਿਧੀ ਨੂੰ ਓਰਲ ਗਰਭ ਨਿਰੋਧਕ (Oral Contraceptive) ਕਿਹਾ ਜਾਂਦਾ ਹੈ। ਇੱਥੇ ਅਸੀਂ ਤੁਹਾਨੂੰ ਗਰਭ ਨਿਰੋਧਕ ਗੋਲੀਆਂ ਦੇ ਕੁੱਝ ਮਾੜੇ ਪ੍ਰਭਾਵਾਂ ਬਾਰੇ ਦੱਸ ਰਹੇ ਹਾਂ ਜੋ ਸ਼ਾਇਦ ਤੁਹਾਨੂੰ ਨਾ ਪਤਾ ਹੋਣ..
ਬ੍ਰੈਸਟ ਵਿੱਚ ਸੋਜ