Home /News /lifestyle /

ਜਾਣੋ ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਬੱਚਿਆ ਨੂੰ ਸਮਾਂ ਬਿਤਾਉਣ ਦੇ ਫ਼ਾਇਦੇ

ਜਾਣੋ ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਬੱਚਿਆ ਨੂੰ ਸਮਾਂ ਬਿਤਾਉਣ ਦੇ ਫ਼ਾਇਦੇ

ਜਾਣੋ ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਬੱਚਿਆ ਨੂੰ ਸਮਾਂ ਬਿਤਾਉਣ ਦੇ ਫ਼ਾਇਦੇ

ਜਾਣੋ ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਬੱਚਿਆ ਨੂੰ ਸਮਾਂ ਬਿਤਾਉਣ ਦੇ ਫ਼ਾਇਦੇ

ਜਦੋਂ ਵੀ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ ਗੱਲ ਆਉਂਦੀ ਹੈ ਤਾਂ ਸਾਨੂੰ ਪਹਿਲਾ ਖ਼ਿਆਲ ਆਉਂਦਾ ਹੈ ਉਹਨਾਂ ਕੋਲ ਬੈਠ ਕੇ ਕਹਾਣੀਆਂ ਸੁਣਨ ਦਾ ਜਾਂ ਬਾਤਾਂ ਪਾਉਣ ਦਾ। ਵੈਸੇ ਅੱਜ-ਕੱਲ੍ਹ ਲੋਕ ਸੰਯੁਕਤ ਪਰਿਵਾਰਾਂ ਵਿੱਚ ਨਹੀਂ ਰਹਿੰਦੇ ਜਿਸ ਕਰਕੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਕੋਲ ਸਮਾਂ ਬਿਤਾਉਣ ਦਾ ਸਮਾਂ ਨਹੀਂ ਮਿਲਦਾ। ਪਰ ਤੁਹਾਨੂੰ ਦੱਸ ਦੇਈਏ ਕਿ ਬੱਚਿਆਂ ਦੇ ਬਜ਼ੁਰਗਾਂ ਨਾਲ ਰਹਿਣ ਦੇ ਬਹੁਤ ਫ਼ਾਇਦੇ ਹਨ।

ਹੋਰ ਪੜ੍ਹੋ ...
 • Share this:

  ਜਿੱਥੇ ਦਾਦਾ-ਦਾਦੀ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਉਂਦੇ ਹਨ, ਉੱਥੇ ਨਾਲ ਹੀ ਬੱਚਿਆਂ ਨੂੰ ਬਾਕੀਆਂ ਨਾਲ ਗੱਲਬਾਤ ਕਰਨ ਅਤੇ ਰਹਿਣ ਦੇ ਸਬਕ ਮਿਲਦੇ ਹਨ। ਆਓ ਜਾਣਦੇ ਹਾਂ ਕਿ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਰਹਿਣ ਦੇ ਬੱਚਿਆਂ ਨੂੰ ਕੀ ਫ਼ਾਇਦੇ ਹੁੰਦੇ ਹਨ।

  ਬੱਚੇ ਬਣਦੇ ਹਨ ਮਿਲਣਸਾਰ: ਜਿੱਥੇ ਮਾਤਾ-ਪਿਤਾ ਅੱਜ-ਕੱਲ੍ਹ ਕੰਮ ਵਿੱਚ ਬਹੁਤ ਮਸ਼ਰੂਫ ਰਹਿੰਦੇ ਹਨ ਉੱਥੇ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਨਾਲ ਸਮਾਂ ਬਿਤਾਉਣ ਦਾ ਮੌਕਾ ਹੀ ਨਹੀਂ ਮਿਲਦਾ। ਇਸ ਦੇ ਨਾਲ ਹੀ ਦਾਦਾ-ਦਾਦੀ ਦੀ ਮੌਜੂਦਗੀ ਕਾਰਨ ਬੱਚੇ ਨਾ ਸਿਰਫ਼ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਨ ਸਗੋਂ ਉਨ੍ਹਾਂ ਦਾ ਕਹਿਣਾ ਵੀ ਮੰਨਦੇ ਹਨ। ਬੱਚਿਆਂ ਨੂੰ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਸਮਾਂ ਬਿਤਾਉਣ ਨਾਲ ਸਮਾਜਿਕ ਮੇਲ ਜੋਲ ਦੀ ਸਮਝ ਆਉਂਦੀ ਹੈ।

  ਬੱਚੇ ਸਿੱਖਦੇ ਹਨ ਬਜ਼ੁਰਗਾਂ ਦਾ ਸਤਿਕਾਰ ਕਰਨਾ

  ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਰਹਿਣ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਬੱਚੇ ਵੱਡਿਆਂ ਦਾ ਸਤਿਕਾਰ ਕਰਨਾ ਸਿੱਖਦੇ ਹਨ ਅਤੇ ਉਹਨਾਂ ਦੀ ਮਦਦ ਕਰਨਾ ਵੀ ਸਿੱਖਦੇ ਹੋ। ਦਾਦਾ-ਦਾਦੀ ਅਕਸਰ ਆਪਣੇ ਬੱਚਿਆਂ ਨੂੰ ਮਾਫ਼ ਕਰ ਕੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਦਾ ਕੰਮ ਕਰਦੇ ਹਨ। ਬੱਚਿਆਂ ਵਿੱਚ ਸਹਿਣਸ਼ੀਲਤਾ ਵਧਦੀ ਹੈ।

  ਬੱਚਿਆਂ ਵਿੱਚ ਆਤਮ-ਵਿਸ਼ਵਾਸ਼ ਵਧਦਾ ਹੈ ਅਤੇ ਬੱਚੇ ਮਾਫ ਕਰਨਾ ਵੀ ਸਿੱਖਦੇ ਹਨ। ਬਜ਼ੁਰਗ ਬੱਚਿਆਂ ਨੂੰ ਆਪਣੇ ਜੀਵਨ ਨਾਲ ਜੁੜੀਆਂ ਗੱਲਾਂ ਦੱਸ ਕੇ ਪ੍ਰੇਰਿਤ ਕਰਦੇ ਹਨ ਅਤੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਿਖਾਉਂਦੇ ਹਨ।

  Published by:Sarafraz Singh
  First published:

  Tags: Child care, Lifestyle, Parenting