Home /News /lifestyle /

ਹਮੇਸ਼ਾਂ ਯਾਦ ਰੱਖੋ ਬੱਚਤ ਅਤੇ ਖਰਚ ਨਾਲ ਜੁੜੀਆਂ ਇਹ ਗੱਲਾਂ, ਨਹੀਂ ਵਿਗੜੇਗਾ ਤੁਹਾਡਾ ਬਜਟ

ਹਮੇਸ਼ਾਂ ਯਾਦ ਰੱਖੋ ਬੱਚਤ ਅਤੇ ਖਰਚ ਨਾਲ ਜੁੜੀਆਂ ਇਹ ਗੱਲਾਂ, ਨਹੀਂ ਵਿਗੜੇਗਾ ਤੁਹਾਡਾ ਬਜਟ

ਹਮੇਸ਼ਾਂ ਯਾਦ ਰੱਖੋ ਬੱਚਤ ਅਤੇ ਖਰਚ ਨਾਲ ਜੁੜੀਆਂ ਇਹ ਗੱਲਾਂ, ਨਹੀਂ ਵਿਗੜੇਗਾ ਤੁਹਾਡਾ ਬਜਟ

ਹਮੇਸ਼ਾਂ ਯਾਦ ਰੱਖੋ ਬੱਚਤ ਅਤੇ ਖਰਚ ਨਾਲ ਜੁੜੀਆਂ ਇਹ ਗੱਲਾਂ, ਨਹੀਂ ਵਿਗੜੇਗਾ ਤੁਹਾਡਾ ਬਜਟ

Money Management: ਜੇਕਰ ਅਸੀਂ ਆਪਣੀ ਪਲਾਨਿੰਗ ਕਰਕੇ ਚਲੀਏ ਤਾਂ ਸਾਨੂੰ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਗੱਲਾਂ ਹਨ ਜਿਹਨਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।

  • Share this:

Budget Management: ਹਰ ਵਿਅਕਤੀ ਆਪਣੀ ਕਮਾਈ ਵਿੱਚੋਂ ਕੁੱਝ ਨਾ ਕੁੱਝ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਇਸ ਲਈ ਆਪਣੇ ਖਰਚਿਆਂ ਉੱਤੇ ਵੀ ਨਜ਼ਰ ਰੱਖਦਾ ਹੈ। ਪਰ ਫਿਰ ਵੀ ਕਈ ਵਾਰ ਕੋਈ ਮੁਸੀਬਤ ਆਉਣ 'ਤੇ ਵਿਅਕਤੀ ਕੋਲ ਇੰਨੇ ਪੈਸੇ ਨਹੀਂ ਬਚਦੇ ਕਿ ਉਹ ਉਸ ਮੁਸੀਬਤ ਦਾ ਸਾਹਮਣੇ ਇੱਕਲਾ ਕਰ ਸਕੇ। ਇਸ ਲਈ ਉਸਨੂੰ ਕਿਸੇ ਦੀ ਮਦਦ ਲੈਣੀ ਹੀ ਪੈਂਦੀ ਹੈ। ਇਹ ਸਾਰਾ ਕੁੱਝ ਵਿਉਂਤਬੰਦੀ ਨਾ ਹੋਣ ਕਰਕੇ ਵਾਪਰਦਾ ਹੈ।

ਬਹੁਤ ਵਾਰ ਵਿਅਕਤੀ ਦੂਸਰਿਆਂ ਦੀ ਮਦਦ ਲੈਂਦਾ ਲੈਂਦਾ ਕਰਜ਼ ਵਿੱਚ ਡੁੱਬ ਜਾਂਦਾ ਹੈ। ਵੈਸੇ ਤਾਂ ਸਿਆਣਿਆਂ ਨੇ ਕਿਹਾ ਹੈ ਕਿ ਸਾਨੂੰ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ। ਪਰ ਵਿਅਕਤੀ ਦੂਜਿਆਂ ਦੀ ਦੇਖ-ਦੇਖੀ ਜਦੋਂ ਕੁੱਝ ਕਰਦਾ ਹੈ ਤਾਂ ਫੱਸ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਪੈਸੇ ਨਾਲ ਜੁੜੇ ਅਜਿਹੇ ਗੁਰ-ਮੰਤਰ ਬਾਰੇ ਦੱਸਾਂਗੇ ਜਿਸਨੂੰ ਆਪਣਾ ਕੇ ਤੁਸੀਂ ਇੱਕ ਸੁਖੀ ਜੀਵਨ ਜੀ ਸਕਦੇ ਹੋ ਅਤੇ ਇਸ ਜੀਵਨ ਵਿਚ ਤੁਹਾਨੂੰ ਪੈਸੇ ਦੀ ਕਮੀ ਵੀ ਨਹੀਂ ਆਵੇਗੀ।

ਆਓ ਇੱਕ ਉਦਾਹਰਣ ਨਾਲ ਅਸੀਂ ਇਸ ਮੰਤਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਇੱਕ ਵਿਅਕਤੀ ਹੈ ਜਿਸਦਾ ਨਾਮ ਮੋਹਨ ਹੈ ਅਤੇ ਉਹ ਇੱਕ ਸੇਲਜ਼ਮੈਨ ਦੀ ਨੌਕਰੀ ਕਰਦਾ ਹੈ। ਉਮਰ ਦੀ ਗੱਲ ਕਰੀਏ ਤਾਂ ਮੋਹਨ 25 ਸਾਲਾਂ ਦਾ ਹੈ। ਆਪਣੇ ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਉਹ ਇੱਕ ਦੂਸਰੀ ਨੌਕਰੀ ਦੀ ਤਲਾਸ਼ ਕਰ ਰਿਹਾ ਹੈ ਜਿਸ ਵਿੱਚ ਉਸਨੂੰ ਜ਼ਿਆਦਾ ਪੈਸੇ ਮਿਲਣ। ਅਕਸਰ ਲੋਕ ਸ਼ੁਰੂ ਵਿੱਚ ਕ੍ਰੇਡਿਟ ਕਾਰਡ ਦੀ ਸਹੀ ਵਰਤੋਂ ਨਹੀਂ ਕਰਦੇ ਅਤੇ ਫਿਰ ਇਸਦੇ ਕਰਜ਼ ਹੇਠਾਂ ਦੱਬ ਜਾਂਦੇ ਹਨ। ਮੋਹਨ ਨਾਲ ਵੀ ਇਸ ਤਰ੍ਹਾਂ ਹੋ ਚੁਕਿਆ ਹੈ। ਹੁਣ ਜਦ ਕਰਜ਼ਾ ਵਧਦਾ ਹੈ ਤਾਂ ਨੌਕਰੀ ਵਿੱਚ ਮਨ ਨਹੀਂ ਲਗਦਾ ਅਤੇ ਤੁਹਾਡੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਇਸ ਤਰ੍ਹਾਂ ਮੋਹਨ ਆਪਣੀ ਨੌਕਰੀ ਤੋਂ ਹੱਥ ਧੋ ਬੈਠਾ ਅਤੇ ਜਿੰਨੇ ਕੁ ਪੈਸੇ ਬਚੇ ਸਨ ਉਸਨੇ ਕਰਜ਼ ਉਤਾਰਨ ਲਈ ਦੇ ਦਿੱਤੇ।

ਅਸਲ ਵਿੱਚ ਪੈਸੇ ਦਾ ਸਹੀ ਪ੍ਰਬੰਧਨ ਨਾ ਹੋਣ ਕਰਕੇ ਅਜਿਹੀ ਸਥਿਤੀ ਵਾਪਰਦੀ ਹੈ। ਜੇਕਰ ਅਸੀਂ ਆਪਣੀ ਪਲਾਨਿੰਗ ਕਰਕੇ ਚਲੀਏ ਤਾਂ ਸਾਨੂੰ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਗੱਲਾਂ ਹਨ ਜਿਹਨਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।

ਸਭ ਤੋਂ ਜ਼ਰੂਰੀ ਚੀਜ਼ ਹੈ ਸਾਡਾ ਬਜਟ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਕਿੰਨੇ ਪੈਸੇ ਮਿਲਦੇ ਹਨ ਅਤੇ ਤੁਹਾਡੇ ਕਿਹੜੇ ਖਰਚ ਹਨ। ਉਹਨਾਂ ਖਰਚਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਹਾਨੂੰ ਬਾਕੀ ਕਿਸੇ ਵੀ ਕੰਮ ਬਾਰੇ ਸੋਚਣਾ ਚਾਹੀਦਾ ਹੈ। ਹਰ ਖਰਚ ਦਾ ਹਿਸਾਬ ਰੱਖੋ, ਜੇ ਹੋ ਸਕੇ ਤਾਂ ਇੱਕ ਲਿਸਟ ਬਣਾਓ ਕਿ ਮਹੀਨੇ ਵਿੱਚ ਕਿਹੜੇ ਖਰਚ ਹੋਣੇ ਹੀ ਹਨ। ਅਕਸਰ ਲੋਕ ਖਰਚਿਆਂ ਦਾ ਪ੍ਰਬੰਧ ਨਹੀਂ ਕਰਦੇ ਅਤੇ ਕੱਪੜੇ, ਬਾਹਰ ਖਾਣ ਆਦਿ ਤੇ ਪੈਸੇ ਲਗਾ ਦਿੰਦੇ ਹਨ। ਜਿਸ ਨਾਲ ਬਜਟ ਵਿਗੜ ਜਾਂਦਾ ਹੈ ਅਤੇ ਪ੍ਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ।

ਦੂਜੀ ਮਹੱਤਵਪੂਰਨ ਗੱਲ ਹੈ ਕਰਜ਼ਾ। ਸਿਆਣੇ ਕਹਿੰਦੇ ਹਨ ਕਿ ਕਰਜ਼ਾ ਬਹੁਤ ਮਾੜੀ ਚੀਜ਼ ਹੈ ਇਸ ਤੋਂ ਜਿੰਨਾ ਬਚਿਆ ਜਾ ਸਕੇ ਬਚਣਾ ਚਾਹੀਦਾ ਹੈ। ਲੋਕ ਕਮਾਈ ਹੁੰਦੇ ਹੀ ਮਹਿੰਗੀਆਂ ਚੀਜ਼ਾਂ ਖਰੀਦਣ ਲਗਦੇ ਹਨ ਜਿਸ ਲਈ ਉਹ ਇਹ ਸੋਚ ਕੇ ਕਰਜ਼ ਲੈ ਲੈਂਦੇ ਹਨ ਕਿ ਹੁਣ ਉਹਨਾਂ ਨੂੰ ਕਮਾਈ ਹੁੰਦੀ ਹੈ ਅਤੇ ਉਹ ਇਹ ਕਰਜ਼ ਭਰ ਦੇਣਗੇ। ਪਰ ਬਜਟ ਇਸਦੇ ਅਨੁਕੂਲ ਨਹੀਂ ਚਲਦਾ ਅਤੇ ਕਰਜ਼ਾ ਵਧਦਾ ਜਾਂਦਾ ਹੈ। ਕਦੇ ਵੀ ਕਰਜ਼ ਲੈਣ ਸਮੇਂ ਬਹੁਤ ਸਾਵਧਾਨੀ ਅਤੇ ਆਪਣੀ ਪਲਾਨਿੰਗ ਨੂੰ ਧਿਆਨ ਵਿਚ ਰੱਖੋ।

ਕਹਿੰਦੇ ਹਨ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ। ਬਸ ਹੀ ਕਹਾਵਤ ਬੱਚਤ 'ਤੇ ਵੀ ਲਾਗੂ ਹੁੰਦੀ ਹੈ। ਤੁਹਾਨੂੰ ਚਾਹੇ ਕਿੰਨੀ ਵੀ ਜ਼ਿਆਦਾ ਜਾਂ ਥੋੜ੍ਹੀ ਕਮਾਈ ਹੁੰਦੀ ਹੋਵੇ ਪਰ ਤੁਹਾਨੂੰ ਬੱਚਤ ਦੀ ਆਦਤ ਬਣਾਉਣੀ ਚਾਹੀਦੀ ਹੈ। ਆਪਣੇ ਛੋਟੇ ਅਤੇ ਵੱਡੇ ਨਿਸ਼ਾਨੇ ਮਿੱਥ ਕੇ ਬੱਚਤ ਸ਼ੁਰੂ ਕਰਨ ਨਾਲ ਤੁਹਾਨੂੰ ਬੱਚਤ ਕਰਨ ਵਿੱਚ ਜ਼ਿਆਦਾ ਦਿਲਚਸਪੀ ਆਵੇਗੀ। ਬੱਚਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਵੀ ਬੱਚਤ ਕਰ ਸਕਦੇ ਹੋ ਜਿਵੇਂ ਤੁਸੀਂ ਹਰ ਰੋਜ਼ ਯਾਤਰਾ ਲਈ ਪਾਸ ਦੀ ਵਰਤੋਂ ਕਰ ਸਕਦੇ ਹੋ।

ਸਭ ਤੋਂ ਅਹਿਮ ਗੱਲ ਹੈ ਐਮਰਜੈਂਸੀ ਫੰਡ ਕਿਉਂਕਿ ਮੁਸੀਬਤ ਕਿਸੇ ਵੀ ਸਮੇਂ ਆ ਸਕਦੀ ਹੈ ਅਤੇ ਤੁਸੀਂ ਜੇਕਰ ਮੁਸੀਬਤ ਲਈ ਤਿਆਰ ਹੋ ਤਾਂ ਤੁਹਾਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਤੁਸੀਂ ਮੁਸੀਬਤ ਦਾ ਦੱਤ ਕੇ ਮੁਕਾਬਲਾ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਐਮਰਜੈਂਸੀ ਫੰਡ ਬਣਾਉਣਾ ਚਾਹੀਦਾ ਹੈ। ਇਹ ਫ਼ੰਡ ਤੁਹਾਡੀ ਕਮਾਈ ਦਾ ਲਗਭਗ 6 ਗੁਣਾ ਹੋਣਾਚਾਹੀਦਾ ਹੈ।

Published by:Tanya Chaudhary
First published:

Tags: MONEY, Salary, Saving