Home /News /lifestyle /

ਕੌਫੀ ਪੀਣ ਦੇ ਨੁਕਸਾਨ ਅਤੇ ਲਾਭ ਬਾਰੇ ਜਾਣੋ? ਅਧਿਐਨ 'ਚ ਹੈਰਾਨਕੁਨ ਨਤੀਜੇ ਸਾਹਮਣੇ ਆਏ

ਕੌਫੀ ਪੀਣ ਦੇ ਨੁਕਸਾਨ ਅਤੇ ਲਾਭ ਬਾਰੇ ਜਾਣੋ? ਅਧਿਐਨ 'ਚ ਹੈਰਾਨਕੁਨ ਨਤੀਜੇ ਸਾਹਮਣੇ ਆਏ

ਕੌਫੀ ਪੀਣ ਦੇ ਨੁਕਸਾਨ ਅਤੇ ਲਾਭ ਬਾਰੇ ਜਾਣੋ? ਅਧਿਐਨ 'ਚ ਹੈਰਾਨਕੁਨ ਨਤੀਜੇ ਸਾਹਮਣੇ ਆਏ

ਕੌਫੀ ਪੀਣ ਦੇ ਨੁਕਸਾਨ ਅਤੇ ਲਾਭ ਬਾਰੇ ਜਾਣੋ? ਅਧਿਐਨ 'ਚ ਹੈਰਾਨਕੁਨ ਨਤੀਜੇ ਸਾਹਮਣੇ ਆਏ

ਕੌਫੀ ਪੀਣਾ ਆਮ ਤੌਰ 'ਤੇ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ, ਸਰੀਰਕ ਕਿਰਿਆ ਨੂੰ ਤੇਜ਼ ਕਰਦਾ ਹੈ। ਇਸ ਦੇ ਨਾਲ ਨੀਂਦ ਦੀ ਮਿਆਦ ਵੀ ਘੱਟ ਜਾਂਦੀ ਹੈ। ਇਸਦਾ ਮਤਲਬ ਇਹ ਹੈ ਕਿ ਕੌਫੀ ਦੀ ਖਪਤ ਨੂੰ ਸੰਤੁਲਿਤ ਕਰਨਾ ਬਹੁਤ ਮਹੱਤਵਪੂਰਨ ਹੈ ।

 • Share this:

  ਕੌਫੀ (Coffee) ਪੀਣ ਦੇ ਕਈ ਲਾਭ ਅਤੇ ਨੁਕਸਾਨ ਹਨ। ਇਹ ਫੈਸਲਾ ਕਰਨਾ ਮੁਸ਼ਕਿਲ ਹੈ ਕਿ ਇਸ ਕੈਫੀਨ ਨਾਲ ਭਰਪੂਰ ਡਰਿੰਕ (Drinkable item) ਦਾ ਸੇਵਨ ਕਰਨਾ ਹੈ ਜਾਂ ਨਹੀਂ। ਹੁਣ ਇੱਕ ਨਵੇਂ ਅਧਿਐਨ ਤੋਂ ਪਤਾ ਚਲਿਆ ਹੈ ਕਿ ਕੌਫੀ ਪੀਣ ਬਾਰੇ ਸਾਵਧਾਨ ਰਹਿਣਾ ਬਹੁਤ ਮਹੱਤਵਪੂਰਨ ਹੈ।

  13-15 ਨਵੰਬਰ ਦੇ ਵਿਚਕਾਰ ਆਯੋਜਿਤ ਅਮਰੀਕਨ ਹਾਰਟ ਐਸੋਸੀਏਸ਼ਨ (American Heart Association) ਦੇ ਵਿਗਿਆਨਕ ਸੈਸ਼ਨ 2021 (Scientific Sessions 2021) ਵਿੱਚ ਨਵੇਂ ਅਧਿਐਨ ਦੇ ਨਤੀਜਿਆਂ ਵਿਚ ਦੱਸਿਆ ਕਿ ਕੌਫੀ ਪੀਣਾ ਆਮ ਤੌਰ 'ਤੇ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ, ਸਰੀਰਕ ਕਿਰਿਆ ਨੂੰ ਤੇਜ਼ ਕਰਦਾ ਹੈ। ਇਸ ਦੇ ਨਾਲ ਨੀਂਦ ਦੀ ਮਿਆਦ ਵੀ ਘੱਟ ਜਾਂਦੀ ਹੈ। ਇਸਦਾ ਮਤਲਬ ਇਹ ਹੈ ਕਿ ਕੌਫੀ ਦੀ ਖਪਤ ਨੂੰ ਸੰਤੁਲਿਤ ਕਰਨਾ ਬਹੁਤ ਮਹੱਤਵਪੂਰਨ ਹੈ ।

  ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਫਰਾਂਸਿਸਕੋ (University of California, San Francisco) ਦੇ ਖੋਜਕਰਤਾ ਕਾਰਡੀਓਲੋਜਿਸਟ (Cardiologist) ਗ੍ਰੈਗਰੀ ਮਾਰਕਸ (Greygory Marcus ) ਦੱਸਦੇ ਹਨ, "ਕੌਫੀ ਦੁਨੀਆਂ ਦੇ ਸਭ ਤੋਂ ਆਮ ਪੀਣ-ਪਦਾਰਥਾਂ ਵਿੱਚੋਂ ਇੱਕ ਹੈ, ਪਰ ਸਿਹਤ 'ਤੇ ਇਸ ਦੇ ਪ੍ਰਭਾਵ ਬਾਰੇ ਬਹੁਤ ਸਾਰੇ ਵਿਚਾਰ ਹਨ। ਹੁਣ ਤੱਕ ਦੀ ਜ਼ਿਆਦਾਤਰ ਖੋਜ ਨੇ ਕੌਫੀ ਦੇ ਲੰਬੇ ਸਮੇਂ ਦੇ ਪ੍ਰਭਾਵ 'ਤੇ ਕਈ ਨਿਰੀਖਣਾਤਮਕ ਅਧਿਐਨ (observational study) ਕੀਤੇ ਹਨ। ਪਰ ਇਹ ਪਹਿਲੀ ਵਾਰ ਹੈ ਜਦੋਂ ਅਧਿਐਨ ਨੇ ਅਸਲ ਸਮੇਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਹੈ।

  ਅਧਿਐਨ ਕਿਵੇਂ ਕੀਤਾ ਗਿਆ?

  ਗ੍ਰੈਗਰੀ ਮਾਰਕਸ (Greygory Marcus) ਅਤੇ ਉਸਦੇ ਸਾਥੀਆਂ ਨੇ 100 ਵਲੰਟੀਅਰ ਬਣਾਏ ਅਤੇ ਲਗਾਤਾਰ ਉਨ੍ਹਾਂ ਨੂੰ ਆਪਣੀਆਂ ਧੜਕਣਾਂ ਨੂੰ ਟਰੈਕ ਕਰਨ ਲਈ ਈਸੀਜੀ (electrocardiogram) ਉਪਕਰਣ ਪਹਿਨਣ ਲਈ ਕਿਹਾ ਗਿਆ। ਇਸ ਦੇ ਨਾਲ ਹੀ, ਸਰੀਰਕ ਕਿਰਿਆ ਅਤੇ ਨੀਂਦ ਦੀ ਨਿਗਰਾਨੀ ਕਰਨ ਲਈ ਗੁੱਟ 'ਤੇ ਏਕੁਈਪਮੇਂਟ ਬੰਨੇ ਸਨ।

  ਖੂਨ ਵਿੱਚ ਗੁਲੂਕੋਜ਼ ਦੇ ਪੱਧਰਾਂ ਨੂੰ ਵੀ ਲਗਾਤਾਰ ਟਰੈਕ ਕੀਤਾ ਜਾਂਦਾ ਸੀ। ਇਹ ਪ੍ਰਯੋਗ 2 ਹਫਤਿਆਂ ਲਈ ਕੀਤਾ ਗਿਆ ਸੀ। ਕੈਫੀਨ ਦੇ ਪਾਚਕ ਕਿਰਿਆ (Metabolism) 'ਤੇ ਆਣੁਵਾਂਸ਼ਿਕ ਪ੍ਰਭਾਵ ਦੀ ਜਾਂਚ ਕਰਨ ਲਈ ਲਾਰ (Sliva) ਦੇ ਡੀਐਨਏ ਨਮੂਨੇ ਵੀ ਲਏ ਗਏ ਸਨ। ਫਿਰ ਉਨ੍ਹਾਂ ਨੂੰ ਜੇ ਉਹ ਚਾਹੁੰਦੇ ਹਨ ਤਾਂ ਲਗਾਤਾਰ ਦੋ ਦਿਨਾਂ ਲਈ ਕੌਫੀ ਪੀਣ ਦੀ ਆਗਿਆ ਦਿੱਤੀ ਗਈ।

  ਨਤੀਜਾ ਕੀ ਨਿਕਲਿਆ?

  ਅਧਿਐਨ ਤੋਂ ਮਿਲੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ

  – ਕੌਫੀ ਪੀਣ ਨਾਲ ਵੈਂਟਰੀਕਲ ਸੁੰਗੜਨ (premature ventricular contraction) ਵਿੱਚ 54 ਪ੍ਰਤੀਸ਼ਤ ਦਾ ਵਾਧਾ ਹੋਇਆ। ਇਹ ਦਿਲ ਦੇ ਹੇਠਲੇ ਚੈਂਬਰ ਵਿੱਚ ਇੱਕ ਕਿਸਮ ਦੀ ਅਸਾਧਾਰਣ ਧੜਕਣ ਹੈ। ਜਦੋਂ ਕਿ ਬਹੁਤ ਜ਼ਿਆਦਾ ਕੌਫੀ ਪੀਣ ਨਾਲ ਉੱਪਰਲੇ ਚੈਂਬਰ ਵਿੱਚ ਦਿਲ ਦੀ ਧੜਕਣ ਦੀ ਦਰ ਵੀ ਅਸਧਾਰਨ ਹੋ ਗਈ।

  - ਕੌਫੀ ਪੀਣ ਨਾਲ ਸਰੀਰਕ ਕਿਰਿਆ ਲਗਾਤਾਰ ਵਧਦੀ ਗਈ, ਪਰ ਨੀਂਦ ਘੱਟ ਗਈ।

  - ਕੌਫੀ ਪੀਣ ਵਾਲੇ ਲੋਕ ਕੌਫੀ ਨਾ ਪੀਣ ਵਾਲਿਆਂ ਨਾਲੋਂ ਰੋਜ਼ਾਨਾ ਹਜ਼ਾਰ ਕਦਮ ਜ਼ਿਆਦਾ ਤੁਰਦੇ ਸਨ।

  - ਜਿਸ ਦਿਨ ਭਾਗੀਦਾਰਾਂ ਨੇ ਕੌਫੀ ਪੀਤੀ, ਉਹ ਰਾਤ ਨੂੰ ਔਸਤਨ 36 ਮਿੰਟ ਘੱਟ ਸੌਂਦੇ ਸਨ।

  – ਜਿਨ੍ਹਾਂ ਲੋਕਾਂ ਨੇ ਇੱਕ ਕੱਪ ਤੋਂ ਵੱਧ ਕੌਫੀ ਪੀਤੀ ਸੀ, ਉਹਨਾਂ ਦੇ ਦਿਲ ਦੇ ਹੇਠਲੇ ਚੈਂਬਰ ਵਿੱਚ ਦਿਲ ਦੀ ਧੜਕਣ ਦੀ

  ਸਥਿਤੀ ਦੁੱਗਣੀ ਸੀ।

  – ਕੌਫੀ ਦੇ ਪ੍ਰਤੀ ਵਾਧੂ ਕੱਪ ਕੌਫੀ ਪੀਣ ਤੋਂ 600 ਕਦਮ ਜ਼ਿਆਦਾ ਪੈਦਲ ਚੱਲਣਾ ਅਤੇ ਰਾਤ ਨੂੰ 18 ਮਿੰਟ ਘੱਟ ਨੀਂਦ ਸੀ।

  - ਕੌਫੀ ਪੀ ਕੇ ਜਾਂ ਨਾ ਪੀ ਕੇ ਗੁਲੂਕੋਜ਼ ਦੇ ਪੱਧਰਾਂ ਵਿਚ ਕੋਈ ਫਰਕ ਨਹੀਂ ਵੇਖਿਆ ਗਿਆ।

  - ਕੌਫੀ ਪੀਣ ਨਾਲ ਡਾਇਬਿਟੀਜ਼ 2 ਅਤੇ ਕਈ ਤਰ੍ਹਾਂ ਦੇ ਕੈਂਸਰਾਂ ਦਾ ਖਤਰਾ ਘੱਟ ਹੋ ਜਾਂਦਾ ਹੈ। ਇਹ ਜ਼ਿੰਦਗੀ ਦੇ ਵਧਣ ਦੀ ਵਧੇਰੇ ਸੰਭਾਵਨਾ ਬਣਾਉਂਦਾ ਹੈ।

  - ਉਹ ਭਾਗੀਦਾਰ ਜਿੰਨ੍ਹਾਂ ਦੀ ਆਣੁਵਾਂਸ਼ਿਕ ਕਾਰਨਾਂ ਕਰਕੇ ਕੈਫੀਨ ਦੀ ਉੱਚ ਪਾਚਕ ਕਿਰਿਆ (metabolism) ਸੀ, ਉਹਨਾਂ ਦੀ ਦਿਲ ਦੀ ਧੜਕਣ ਵਧੇਰੇ ਅਸਧਾਰਨ ਸੀ। ਜਿਨ੍ਹਾਂ ਦੀ ਪਾਚਕ ਕਿਰਿਆ ਦੀ ਗਤੀ ਘੱਟ ਸੀ, ਉਨ੍ਹਾਂ ਨੂੰ ਨੀਂਦ ਵਿੱਚ ਵਧੇਰੇ ਕਮੀ ਆਈ।

  Published by:Ashish Sharma
  First published:

  Tags: Coffee, Health, Health tips, Lifestyle