Home /News /lifestyle /

Health Tips: ਸ਼ੂਗਰ ਦੇ ਮਰੀਜ਼ ਕਸਰਤ ਦੌਰਾਨ ਕਿਨ੍ਹਾਂ ਗੱਲਾਂ ਦਾ ਰੱਖਣ ਧਿਆਨ, ਜਾਣੋ ਮਾਹਰਾਂ ਦੀ ਰਾਏ

Health Tips: ਸ਼ੂਗਰ ਦੇ ਮਰੀਜ਼ ਕਸਰਤ ਦੌਰਾਨ ਕਿਨ੍ਹਾਂ ਗੱਲਾਂ ਦਾ ਰੱਖਣ ਧਿਆਨ, ਜਾਣੋ ਮਾਹਰਾਂ ਦੀ ਰਾਏ

ਸ਼ੂਗਰ ਦੇ ਮਰੀਜ਼ ਕਸਰਤ ਦੌਰਾਨ ਕਿਨ੍ਹਾਂ ਗੱਲਾਂ ਦਾ ਰੱਖਣਾ ਧਿਆਨ, ਜਾਣੋ ਮਾਹਰਾਂ ਦੀ ਰਾਏ

ਸ਼ੂਗਰ ਦੇ ਮਰੀਜ਼ ਕਸਰਤ ਦੌਰਾਨ ਕਿਨ੍ਹਾਂ ਗੱਲਾਂ ਦਾ ਰੱਖਣਾ ਧਿਆਨ, ਜਾਣੋ ਮਾਹਰਾਂ ਦੀ ਰਾਏ

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਸ਼ੂਗਰ (Diabetes) ਤੋਂ ਪੀੜਤ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਲਈ ਖਾਣ-ਪੀਣ ਦਾ ਬਹੁਤ ਖ਼ਿਆਲ ਰੱਖਣਾ ਪੈਂਦਾ ਹੈ। ਆਪਣੇ ਆਪ ਨੂੰ ਫਿੱਟ ਰੱਖਣਾ ਸ਼ੂਗਰ ਦੇ ਮਰੀਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ। ਕੁਝ ਸ਼ੂਗਰ ਦੇ ਮਰੀਜ਼ ਘਰ ਵਿੱਚ ਕਸਰਤ ਕਰਨਾ ਪਸੰਦ ਕਰਦੇ ਹਨ, ਜਦੋਂ ਕਿ ਕੁਝ ਲੋਕ ਜਿੰਮ ਜਾਣਾ ਚਾਹੁੰਦੇ ਹਨ।

ਹੋਰ ਪੜ੍ਹੋ ...
  • Share this:
Health Tips:  ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਸ਼ੂਗਰ (Diabetes) ਤੋਂ ਪੀੜਤ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਲਈ ਖਾਣ-ਪੀਣ ਦਾ ਬਹੁਤ ਖ਼ਿਆਲ ਰੱਖਣਾ ਪੈਂਦਾ ਹੈ। ਆਪਣੇ ਆਪ ਨੂੰ ਫਿੱਟ ਰੱਖਣਾ ਸ਼ੂਗਰ ਦੇ ਮਰੀਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ। ਕੁਝ ਸ਼ੂਗਰ ਦੇ ਮਰੀਜ਼ ਘਰ ਵਿੱਚ ਕਸਰਤ ਕਰਨਾ ਪਸੰਦ ਕਰਦੇ ਹਨ, ਜਦੋਂ ਕਿ ਕੁਝ ਲੋਕ ਜਿੰਮ ਜਾਣਾ ਚਾਹੁੰਦੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸ਼ੂਗਰ (Diabetes) ਦੇ ਮਰੀਜ਼ ਜਿੰਮ ਜਾ ਕੇ ਕਸਰਤ ਕਰ ਸਕਦੇ ਹਨ? ਆਓ ਜਾਣਦੇ ਹਾਂ ਕਿ ਇਸ ਸੰਬੰਧੀ ਮਾਹਰਾਂ ਦੀ ਕੀ ਰਾਏ ਹੈ। ਮਾਹਰਾ ਅਨੁਸਾਰ ਕਸਰਤ ਦੌਰਾਨ ਸ਼ੂਗਰ ਦੇ ਮਰੀਜ਼ਾਂ ਨੂੰ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਮੈਡੀਸਨ ਅਤੇ ਡਾਇਬਟੀਜ਼ ਐਕਸਪਰਟ ਡਾ. ਲਲਿਤ ਕੌਸ਼ਿਕ ਦਾ ਕਹਿਣਾ ਹੈ ਕਿ ਸ਼ੂਗਰ (Diabetes) ਦੇ ਮਰੀਜ਼ਾਂ ਨੂੰ ਸ਼ੂਗਰ ਕੰਟਰੋਲ ਹੋਣ ਉਪਰੰਤ ਹਫ਼ਤੇ ਵਿੱਚ 1 ਤੋਂ 3 ਦਿਨ ਜਿੰਮ ਜਾਣਾ ਚਾਹੀਦਾ ਹੈ, ਤਾਂ ਜੋ ਸਰੀਰ ਨੂੰ ਆਰਾਮ ਮਿਲ ਸਕੇ। ਸ਼ੂਗਰ ਦੇ ਮਰੀਜ਼ ਨੂੰ ਕਾਰਡੀਓ ਕਸਰਤ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਦਿਲ 'ਤੇ ਅਸਰ ਪੈਂਦਾ ਹੈ। ਕਾਰਡੀਓ ਵਿੱਚ ਟ੍ਰੈਡਮਿਲ ਚਲਾਉਣਾ, ਸਾਈਕਲ ਚਲਾਉਣਾ ਅਤੇ ਰੱਸੀ ਦੀ ਛਾਲ ਮਾਰਨ ਵਰਗੀਆਂ ਕਸਰਤਾਂ ਸ਼ਾਮਲ ਹਨ। ਸ਼ੂਗਰ ਦੇ ਮਰੀਜ਼ਾਂ ਲਈ ਮੋਢਿਆਂ, ਕਮਰ, ਪੇਟ ਅਤੇ ਲੱਤਾਂ ਦੀ ਕਸਰਤ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸਦੇ ਨਾਲ ਹੀ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਭਾਰੀ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਸ਼ੂਗਰ ਘੱਟ ਹੋਣ ਦਾ ਖ਼ਤਰਾ ਰਹਿੰਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਕਸਰਤ ਦੇ ਲਾਭ

ਡਾ. ਲਲਿਤ ਕੌਸ਼ਿਕ ਅਨੁਸਾਰ ਸਹੀ ਤਰੀਕੇ ਨਾਲ ਕਸਰਤ ਕਰਨ ਨਾਲ ਸ਼ੂਗਰ ਦੀ ਦਵਾਈ ਘੱਟ ਹੁੰਦੀ ਹੈ ਅਤੇ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਵੀ ਕੁਝ ਹੱਦ ਤੱਕ ਘੱਟ ਹੁੰਦਾ ਹੈ | ਸ਼ੂਗਰ ਦੇ ਕਾਰਨ ਮਰੀਜ਼ਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਸਿਹਤਮੰਦ ਖੁਰਾਕ ਅਤੇ ਕਸਰਤ ਨਾਲ ਇਸ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ। ਪਾਰਕ ਵਿੱਚ ਦੌੜਨ ਜਾਂ ਸੈਰ ਕਰਨ ਵਾਲੇ ਲੋਕ ਵੀ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਮਾਹਿਰਾਂ ਅਨੁਸਾਰ ਲੋਕਾਂ ਨੂੰ ਕਸਰਤ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਇਸਦੇ ਨਾਲ ਹੀ ਇੱਥੇ ਜ਼ਿਕਰਯੋਗ ਹੈ ਕਿ ਡਾਕਟਰ ਮੁਤਾਬਕ ਸ਼ੂਗਰ ਦੇ ਮਰੀਜ਼ਾਂ ਨੂੰ ਜਿਮ 'ਚ ਕਸਰਤ ਕਰਦੇ ਸਮੇਂ ਆਪਣੇ ਨਾਲ ਕੇਲਾ ਜ਼ਰੂਰ ਰੱਖਣਾ ਚਾਹੀਦਾ ਹੈ। ਜੇਕਰ ਕਸਰਤ ਕਰਨ ਤੋਂ ਬਾਅਦ ਤੁਹਾਡਾ ਸ਼ੂਗਰ ਲੈਵਲ ਘੱਟ ਜਾਂਦਾ ਹੈ ਤਾਂ ਤੁਸੀਂ ਕੇਲਾ ਖਾ ਸਕਦੇ ਹੋ। ਸਾਰੇ ਮਰੀਜ਼ਾਂ ਨੂੰ ਕਸਰਤ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਸ਼ੂਗਰ ਦੇ ਪੱਧਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਇਸ ਵਿੱਚ ਬਹੁਤ ਜ਼ਿਆਦਾ ਬਦਲਾਅ ਨਜ਼ਰ ਆਉਂਦਾ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
Published by:rupinderkaursab
First published:

Tags: Diabetes, Gym, Lifestyle

ਅਗਲੀ ਖਬਰ