• Home
  • »
  • News
  • »
  • lifestyle
  • »
  • KNOW THE FIVE THINGS THEY CAN WORK AS SEX DRIVE KILLER BETWEEN MEN AND WOMEN GH AP

ਆਪਣੀ ਸੈਕਸ ਲਾਈਫ ਬਚਾਉਣੀ ਹੈ ਤਾਂ ਇਨ੍ਹਾਂ 5 ਚੀਜ਼ਾਂ ਤੋਂ ਬਣਾਓ ਦੂਰੀ

ਬਹੁਤ ਸਾਰੀਆਂ ਚੀਜ਼ਾਂ ਹਨ ਜੋ ਔਰਤ ਅਤੇ ਮਰਦ ਵਿਚਕਾਰ ਰੋਮਾਂਸ ਜਾਂ ਸਰੀਰਕ ਸਬੰਧਾਂ ਦੀ ਗਰਮਾਹਟ ਨੂੰ ਤਬਾਹ ਕਰ ਸਕਦੀਆਂ ਹਨ। ਇਸ ਲਈ ਇਨ੍ਹਾਂ ਗੱਲਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇੱਥੇ ਅਸੀਂ 5 ਅਜਿਹੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੇ ਕਾਰਨ ਸੈਕਸ ਸਬੰਧਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ ।

ਆਪਣੀ ਸੈਕਸ ਲਾਈਫ ਬਚਾਉਣੀ ਹੈ ਤਾਂ ਇਨ੍ਹਾਂ 5 ਚੀਜ਼ਾਂ ਤੋਂ ਬਣਾਓ ਦੂਰੀ

  • Share this:
ਪਤੀ ਪਤਨੀ ਦੇ ਰਿਸ਼ਤੇ ਦੀ ਬੁਨਿਆਦ ਭਾਵਨਾਤਮਕ ਅਤੇ ਸਰੀਰਕ ਸਬੰਧਾਂ 'ਤੇ ਟਿਕੀ ਹੋਈ ਹੈ। ਜੇਕਰ ਇਨ੍ਹਾਂ ਰਿਸ਼ਤਿਆਂ 'ਚ ਥੋੜ੍ਹੀ ਜਿਹੀ ਵੀ ਰੜਕ ਆ ਜਾਵੇ ਤਾਂ ਰਿਸ਼ਤਿਆਂ 'ਚ ਤਰੇੜ ਆਉਣ ਲੱਗ ਜਾਂਦੀ ਹੈ। ਛੋਟੀਆਂ-ਛੋਟੀਆਂ ਗੱਲਾਂ ਵੀ ਇਨ੍ਹਾਂ ਬੰਧਨਾਂ ਨੂੰ ਵਿਗਾੜ ਸਕਦੀਆਂ ਹਨ। ਕਈ ਵਾਰ ਅਸੀਂ ਆਪਣੇ ਸਰੀਰ ਦੀਆਂ ਛੋਟੀਆਂ-ਛੋਟੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸਾਨੂੰ ਲੱਗਦਾ ਹੈ ਕਿ ਇਨ੍ਹਾਂ ਗੱਲਾਂ ਦਾ ਸਾਡੇ ਰਿਸ਼ਤਿਆਂ 'ਤੇ ਕੋਈ ਅਸਰ ਨਹੀਂ ਪਵੇਗਾ।

ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਸਾਡੇ ਰਿਸ਼ਤੇ 'ਤੇ ਬੁਰਾ ਅਸਰ ਪੈ ਸਕਦਾ ਹੈ। ਬਹੁਤ ਸਾਰੀਆਂ ਚੀਜ਼ਾਂ ਹਨ ਜੋ ਔਰਤ ਅਤੇ ਮਰਦ ਵਿਚਕਾਰ ਰੋਮਾਂਸ ਜਾਂ ਸਰੀਰਕ ਸਬੰਧਾਂ ਦੀ ਗਰਮਾਹਟ ਨੂੰ ਤਬਾਹ ਕਰ ਸਕਦੀਆਂ ਹਨ। ਇਸ ਲਈ ਇਨ੍ਹਾਂ ਗੱਲਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇੱਥੇ ਅਸੀਂ 5 ਅਜਿਹੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੇ ਕਾਰਨ ਸੈਕਸ ਸਬੰਧਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ ।

ਸ਼ਰਾਬ : ਸ਼ਰਾਬ ਸੈਕਸ ਡਰਾਈਵ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਜ਼ਿਆਦਾ ਸ਼ਰਾਬ ਦੀ ਲਤ ਸਾਥੀ ਲਈ ਮੁਸ਼ਕਲਾਂ ਪੈਦਾ ਕਰਦੀ ਹੈ। ਹਾਲਾਂਕਿ ਸ਼ਰਾਬ ਦੀ ਬਹੁਤ ਸੀਮਤ ਮਾਤਰਾ ਨੂੰ ਸੈਕਸ ਡਰਾਈਵ ਲਈ ਸਹੀ ਮੰਨਿਆ ਜਾਂਦਾ ਹੈ।

ਸਾਥੀ ਨਾਲ ਅਨਬਨ ਹੋਣਾ : ਵੈਬਐਮਡੀ ਦੀ ਖਬਰ ਮੁਤਾਬਕ ਜੇਕਰ ਪਾਰਟਨਰ ਦੇ ਨਾਲ ਅਨਬਨ ਜਾਂ ਝਗੜਾ ਹੁੰਦਾ ਹੈ ਤਾਂ ਇਸ ਦਾ ਸੈਕਸ ਡਰਾਈਵ 'ਤੇ ਬੁਰਾ ਅਸਰ ਪੈਣਾ ਤੈਅ ਹੈ। ਔਰਤਾਂ ਮਰਦਾਂ ਨਾਲ ਬਹੁਤ ਨਜ਼ਦੀਕੀ ਰਿਸ਼ਤੇ ਚਾਹੁੰਦੀਆਂ ਹਨ, ਤਾਂ ਹੀ ਉਹ ਖੁੱਲ੍ਹ ਸਕਦੀਆਂ ਹਨ। ਜੇਕਰ ਦੋਹਾਂ ਵਿਚਕਾਰ ਹਮੇਸ਼ਾ ਅਨਬਨ ਬਣੀ ਰਹਿੰਦੀ ਹੈ, ਸੰਚਾਰ ਠੀਕ ਨਹੀਂ ਹੁੰਦਾ, ਇਕ-ਦੂਜੇ ਨਾਲ ਧੋਖੇ ਦੀ ਭਾਵਨਾ ਹੁੰਦੀ ਹੈ ਅਤੇ ਵਿਸ਼ਵਾਸ ਦੀ ਕਮੀ ਹੁੰਦੀ ਹੈ, ਤਾਂ ਸੈਕਸ ਡਰਾਈਵ 'ਤੇ ਬੁਰਾ ਅਸਰ ਪਵੇਗਾ।

ਬਹੁਤ ਘੱਟ ਨੀਂਦ : ਜੇਕਰ ਤੁਹਾਨੂੰ ਨੀਂਦ ਬਹੁਤ ਘੱਟ ਆਉਂਦੀ ਹੈ ਤਾਂ ਤੁਹਾਡੀ ਸੈਕਸ ਡਰਾਈਵ ਵੀ ਘੱਟ ਜਾਂਦੀ ਹੈ। ਚੰਗੇ ਰਿਸ਼ਤੇ ਲਈ ਚੰਗੀ ਨੀਂਦ ਜ਼ਰੂਰੀ ਹੈ। ਜੇਕਰ ਤੁਸੀਂ ਘੱਟ ਸੌਂਦੇ ਹੋ ਤਾਂ ਤੁਹਾਨੂੰ ਅਕਸਰ ਥਕਾਵਟ ਦਾ ਅਨੁਭਵ ਹੋਵੇਗਾ ਜਿਸ ਨਾਲ ਰਿਸ਼ਤਾ ਬਣਾਉਣਾ ਮੁਸ਼ਕਲ ਹੋ ਜਾਵੇਗਾ। ਇਸ ਲਈ ਘੱਟ ਨੀਂਦ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ।

ਘੱਟ ਟੈਸਟੋਸਟੀਰੋਨ : ਜੋੜਿਆਂ ਦੇ ਵਿੱਚ ਘੱਟ ਸੈਕਸ ਡਰਾਈਵ ਦਾ ਇੱਕ ਵੱਡਾ ਕਾਰਨ ਘੱਟ ਟੈਸਟੋਸਟ੍ਰੋਨ ਹਾਰਮੋਨ ਵੀ ਹੈ। ਜੇਕਰ ਸਰੀਰ ਵਿੱਚ ਟੈਸਟੋਸਟੀਰੋਨ ਹਾਰਮੋਨ ਦੀ ਕਮੀ ਹੋ ਜਾਂਦੀ ਹੈ ਤਾਂ ਸੈਕਸ ਕਰਨ ਦੀ ਇੱਛਾ ਵੀ ਘੱਟ ਜਾਂਦੀ ਹੈ। ਕਈ ਕਾਰਨਾਂ ਕਰਕੇ ਟੈਸਟੋਸਟੀਰੋਨ ਦੀ ਕਮੀ ਹੋ ਸਕਦੀ ਹੈ। ਇਸ ਲਈ ਜੇਕਰ ਅਜਿਹਾ ਹੈ ਤਾਂ ਡਾਕਟਰ ਨਾਲ ਸੰਪਰਕ ਕਰ ਕੇ ਇਸ ਦਾ ਇਲਾਜ ਕਰਾਓ।

ਦਵਾਈ : ਦਵਾਈ ਵੀ ਰਿਸ਼ਤੇ ਨੂੰ ਵਿਗਾੜਨ ਦਾ ਕੰਮ ਕਰਦੀ ਹੈ। ਜੇਕਰ ਤੁਸੀਂ ਡਿਪ੍ਰੈਸ਼ਨ, ਇਨਸੌਮਨੀਆ, ਬਲੱਡ ਪ੍ਰੈਸ਼ਰ ਆਦਿ ਲਈ ਨਿਯਮਿਤ ਤੌਰ 'ਤੇ ਦਵਾਈਆਂ ਲੈਂਦੇ ਹੋ, ਤਾਂ ਇਹ ਪਾਰਟਨਰ ਵਿੱਚ ਪਰੇਸ਼ਾਨੀ ਪੈਦਾ ਕਰਦਾ ਹੈ ਜਿਸ ਨਾਲ ਸੈਕਸ ਡਰਾਈਵ ਕਮਜ਼ੋਰ ਹੋ ਜਾਂਦੀ ਹੈ। ਇਸ ਲਈ ਅਜਿਹੀ ਸਥਿਤੀ ਪੈਦਾ ਨਾ ਹੋਣ ਦਿੱਤੀ ਜਾਵੇ ਜਿਸ ਵਿੱਚ ਦਵਾਈ ਦੀ ਲੋੜ ਹੋਵੇ।
Published by:Amelia Punjabi
First published:
Advertisement
Advertisement