Home /News /lifestyle /

Forest Officer Career Tips: ਜੰਗਲਾਤ ਵਿਭਾਗ 'ਚ ਅਫ਼ਸਰ ਬਣਨ ਲਈ ਜਾਣੋ ਜ਼ਰੂਰੀ ਜਾਣਕਾਰੀ, ਹੋਵੇਗਾ ਲਾਭ

Forest Officer Career Tips:  ਅੱਜ ਦੇ ਯੁੱਗ ਵਿੱਚ ਨੌਕਰੀ ਦੇ ਇੱਕ ਦੋ ਨਹੀਂ ਸਗੋਂ ਬਹੁਤ ਸਾਰੇ ਵਿਕਲਪ ਹਨ। ਜਿੱਥੇ ਇੱਕ ਪਾਸੇ ਲੋਕ ਪੜ੍ਹਾਈ ਲਿਖਾਈ ਕਰਕੇ ਆਪਣੀ ਨੌਕਰੀ ਕਰਦੇ ਹਨ ਉੱਥੇ ਕੁੱਝ ਲੋਕ ਆਪਣੇ ਸ਼ੌਕ ਨੂੰ ਨੌਕਰੀ ਬਣਾ ਰਹੇ ਹਨ। ਅੱਜ-ਕੱਲ੍ਹ ਲੋਕ ਆਪਣੇ ਜਨੂੰਨ ਨੂੰ ਕੈਰੀਅਰ ਦਾ ਰੂਪ ਦੇ ਰਹੇ ਹਨ। ਜੇਕਰ ਤੁਸੀਂ ਵੀ ਜੰਗਲਾਂ 'ਚ ਘੁੰਮਣ ਦੇ ਸ਼ੌਕੀਨ ਹੋ, ਜਾਨਵਰਾਂ ਬਾਰੇ ਜਾਣਕਾਰੀ ਇਕੱਠੀ ਕਰਨਾ ਪਸੰਦ ਕਰਦੇ ਹੋ ਤਾਂ ਤੁਸੀਂ ਇਸ ਸ਼ੌਕ ਨੂੰ Forest Officer ਬਣ ਕੇ ਪੂਰਾ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

Forest Officer ਜੰਗਲਾਤ ਵਿਭਾਗ ਦਾ ਮੁੱਖ ਅਧਿਕਾਰੀ ਹੁੰਦਾ ਹੈ। ਜੰਗਲਾਤ ਵਿਭਾਗ ਦੇ ਸਾਰੇ ਕਰਮਚਾਰੀ Forest Officer ਦੇ ਅਧੀਨ ਕੰਮ ਕਰਦੇ ਹਨ। ਇਹ ਇੱਕ ਸਰਕਾਰੀ ਨੌਕਰੀ ਹੈ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਜੰਗਲਾਂ ਵਿੱਚ ਘੁੰਮਣ ਅਤੇ ਉੱਥੋਂ ਦੇ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। Forest Officer ਵਜੋਂ ਜੰਗਲਾਤ ਵਿਭਾਗ ਵਿੱਚ ਕੈਰੀਅਰ ਬਣਾਉਣ ਲਈ ਪਤਾ ਹੋਣੀਆਂ ਚਾਹੀਦੀਆਂ ਹਨ ਇਹ ਗੱਲਾਂ:

ਜਾਣੋ Forest Officer ਲਈ ਕੀ ਹੋਣੀ ਚਾਹੀਦੀ ਹੈ ਯੋਗਤਾ

Forest Officer ਬਣਨ ਲਈ ਗ੍ਰੈਜੂਏਸ਼ਨ ਦੀ ਡਿਗਰੀ (ਫੋਰੈਸਟ ਅਫਸਰ ਯੋਗਤਾ) ਹੋਣੀ ਲਾਜ਼ਮੀ ਹੈ। ਇਸ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਗਣਿਤ ਅਤੇ ਅੰਕੜਾ ਵਿਗਿਆਨ, ਜ਼ੂਆਲੋਜੀ, ਭੂ-ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਬੋਟਨੀ, ਵੈਟਰਨਰੀ ਸਾਇੰਸ, ਪਸ਼ੂ ਪਾਲਣ, ਮੈਡੀਕਲ ਇੰਜੀਨੀਅਰਿੰਗ, ਜੀਵਨ ਵਿਗਿਆਨ ਜਾਂ ਇਤਿਹਾਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰੀਰਕ ਤੌਰ 'ਤੇ ਤੰਦਰੁਸਤ ਹੋਣਾ ਵੀ ਲਾਜ਼ਮੀ ਹੈ।

ਉਮਰ ਸੀਮਾ

ਜੇਕਰ ਤੁਸੀਂ ਭਾਰਤੀ ਜੰਗਲਾਤ ਵਿਭਾਗ ਵਿੱਚ Forest Officer ਦੇ ਅਹੁਦੇ ਲਈ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਹਾਡੀ ਉਮਰ 18 ਤੋਂ 40 ਸਾਲ (ਫੋਰੈਸਟ ਅਫਸਰ ਉਮਰ ਸੀਮਾ) ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਲਾਂਕਿ ਕਈ ਰਾਜਾਂ ਵਿੱਚ ਉਮਰ ਸੀਮਾ ਇਸ ਤੋਂ ਵੀ ਵੱਧ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਦੇ ਆਧਾਰ 'ਤੇ ਉਮਰ ਹੱਦ ਵੀ ਵੱਖਰੀ ਹੈ।

Forest Officer ਲਈ ਸਰੀਰਕ ਮਾਪਦੰਡ

Forest Officer ਬਣਨ ਲਈ ਗ੍ਰੈਜੂਏਟ ਹੋਣ ਦੇ ਨਾਲ-ਨਾਲ ਸਰੀਰਕ ਮਾਪਦੰਡ ਵੀ ਪਾਸ ਕਰਨਾ ਪੈਂਦਾ ਹੈ।

ਜੰਗਲਾਤ ਅਧਿਕਾਰੀ ਬਣਨ ਲਈ ਪੁਰਸ਼ਾਂ ਦਾ ਕੱਦ ਘੱਟੋ-ਘੱਟ 163 ਸੈਂਟੀਮੀਟਰ ਹੋਣਾ ਚਾਹੀਦਾ ਹੈ।

ਜੇਕਰ ਕੋਈ ਔਰਤ ਇਸ ਅਹੁਦੇ ਲਈ ਅਪਲਾਈ ਕਰਨਾ ਚਾਹੁੰਦੀ ਹੈ ਤਾਂ ਉਸ ਦਾ ਕੱਦ 150 ਸੈਂਟੀਮੀਟਰ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਛਾਤੀ ਦੀ ਚੌੜਾਈ 84 ਸੈਂਟੀਮੀਟਰ ਹੋਣੀ ਚਾਹੀਦੀ ਹੈ।

ਟੈਸਟ ਦੌਰਾਨ ਸਰੀਰਕ ਟੈਸਟ ਲਿਆ ਜਾਂਦਾ ਹੈ।

ਜਾਣੋ ਕਿਵੇਂ ਦੇਣੀ Forest Officer ਲਈ ਅਰਜ਼ੀ?

Forest Officer ਸਰਕਾਰੀ ਨੌਕਰੀ ਹੈ। ਹਰ ਸਾਲ ਭਾਰਤੀ ਜੰਗਲਾਤ ਵਿਭਾਗ ਦੁਆਰਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਮੌਜੂਦ ਜੰਗਲਾਂ ਵਿੱਚ ਸੇਵਾ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਇਸ ਅਹੁਦੇ ਲਈ ਅਰਜ਼ੀ ਦੇਣ ਲਈ, ਕਿਸੇ ਨੂੰ ਜੰਗਲਾਤ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇਣੀ ਪਵੇਗੀ।

Published by:Rupinder Kaur Sabherwal
First published:

Tags: Career, Forest, Forest department, Jobs, Jobs in india, Recruitment, Sarkari jobs