App Hide Method: ਅੱਜ ਦੇ ਸਮੇਂ ਵਿੱਚ ਕਈ ਲੋਕ ਸਮਾਰਟਫੋਨ ਦੀ ਵਰਤੋਂ ਕਰਦੇ ਹਨ, ਇਨ੍ਹਾਂ ਵਿੱਚੋਂ ਜ਼ਿਆਦਾਤਰ ਐਂਡਰਾਇਡ ਫੋਨ ਦੀ ਵਰਤੋਂ ਕਰਦੇ ਹਨ। ਇਨ੍ਹਾਂ ਮੋਬਾਈਲਾਂ ਵਿੱਚ ਕਈ ਤਰ੍ਹਾਂ ਦੀਆਂ ਐਂਡਰਾਇਡ ਐਪਸ ਹੁੰਦੀਆਂ ਹਨ। ਜਿਨ੍ਹਾਂ ਵਿੱਚ ਉਪਭੋਗਤਾਵਾਂ ਦਾ ਨਿੱਜੀ ਤੋਂ ਗੁਪਤ ਡੇਟਾ ਹੁੰਦਾ ਹੈ। ਇਸ ਕਾਰਨ ਕਈ ਲੋਕ ਇਨ੍ਹਾਂ ਐਪਸ ਨੂੰ ਲਾਕ ਲਗਾ ਕੇ ਰੱਖਦੇ ਹਨ ਤਾਂ ਜੋ ਕੋਈ ਇਨ੍ਹਾਂ ਨੂੰ ਖੋਲ੍ਹ ਨਾ ਸਕੇ। ਹਾਲਾਂਕਿ, ਇਸ ਅਸੁਵਿਧਾ ਤੋਂ ਬਚਣ ਲਈ, ਐਂਡਰਾਇਡ ਉਪਭੋਗਤਾ ਲਈ ਐਪ ਨੂੰ ਲੁਕਾਉਣ ਦਾ ਵਿਕਲਪ ਵੀ ਉਪਲਬਧ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਕੋਈ ਵੀ ਇਹ ਨਹੀਂ ਜਾਣ ਸਕੇਗਾ ਕਿ ਤੁਸੀਂ ਆਪਣੇ ਮੋਬਾਈਲ 'ਚ ਕਿਹੜੀਆਂ ਐਪਸ ਦੀ ਵਰਤੋਂ ਕਰ ਰਹੇ ਹੋ।
ਆਓ ਜਾਣਦੇ ਹਾਂ ਐਪਸ ਨੂੰ ਆਸਾਨੀ ਨਾਲ ਹਾਈਡ ਕਰਨ ਦਾ ਤਰੀਕਾ :
-ਐਂਡ੍ਰਾਇਡ ਸਮਾਰਟਫੋਨ 'ਚ ਇਹ ਇਨ-ਬਿਲਟ ਫੀਚਰ ਮੌਜੂਦ ਹੁੰਦਾ ਹੈ, ਜਿਸ ਨਾਲ ਯੂਜ਼ਰਸ ਐਪਸ ਨੂੰ ਹਾਈਡ ਕਰ ਸਕਦੇ ਹਨ। ਤੁਸੀਂ ਐਪ ਨੂੰ ਅਨ-ਇਂਸਟਾਲ ਕੀਤੇ ਬਿਨਾਂ ਵੀ ਆਪਣੇ ਫ਼ੋਨ ਵਿੱਚ ਐਪ ਨੂੰ ਹਾਈਡ ਕਰ ਕੇ ਰੱਖ ਸਕਦੇ ਹੋ।
-ਕਿਸੇ ਵੀ ਐਪ ਨੂੰ ਲੁਕਾਉਣ ਲਈ, ਪਹਿਲਾਂ ਆਪਣੇ ਸਮਾਰਟਫੋਨ ਦੀ ਸੈਟਿੰਗ 'ਤੇ ਜਾਓ, ਇੱਥੇ ਤੁਸੀਂ ਪ੍ਰਾਈਵੇਸੀ ਆਈਕਨ 'ਤੇ ਕਲਿੱਕ ਕਰੋ।
-ਇਸ ਤੋਂ ਬਾਅਦ ਪ੍ਰਾਈਵੇਸੀ ਪ੍ਰੋਟੈਕਸ਼ਨ ਟੈਬ 'ਤੇ ਜਾਓ ਅਤੇ ਫਿਰ ਹਾਈਡ ਐਪਸ ਆਪਸ਼ਨ 'ਤੇ ਕਲਿੱਕ ਕਰੋ। ਜਿਵੇਂ ਹੀ ਤੁਸੀਂ ਅਜਿਹਾ ਕਰਦੇ ਹੋ, ਤੁਹਾਡੇ ਸਾਹਮਣੇ ਪਾਸਕੋਡ ਸੈੱਟ ਕਰਨ ਦਾ ਵਿਕਲਪ ਆ ਜਾਵੇਗਾ। ਫਿਰ ਸੈੱਟਅੱਪ 'ਤੇ ਕਲਿੱਕ ਕਰੋ।
-ਸੈੱਟਅੱਪ 'ਤੇ ਕਲਿੱਕ ਕਰਨ ਤੋਂ ਬਾਅਦ, ਆਪਣਾ ਪ੍ਰਾਈਵੇਸੀ ਪਾਸਵਰਡ ਸੈੱਟ ਕਰੋ। ਇਸ ਤੋਂ ਬਾਅਦ, ਇੱਥੇ ਤੁਹਾਨੂੰ ਕਈ ਐਪਸ ਦੀ ਸੂਚੀ ਦਿਖਾਈ ਦੇਵੇਗੀ, ਜਿਸ ਨੂੰ ਤੁਸੀਂ ਹਾਈਡ ਕਰ ਸਕਦੇ ਹੋ। ਇਸਦੇ ਲਈ, ਐਪ ਦੇ ਸਾਹਮਣੇ ਬਣੇ ਟੌਗਲ 'ਤੇ ਕਲਿੱਕ ਕਰੋ ਅਤੇ ਇਸਨੂੰ ਅਪਲਾਈ ਕਰ ਦਿਓ।
-ਹਾਈਡ ਹੋਏ ਐਪਸ ਲਈ ਇੱਕ ਪਾਸਕੋਡ ਸੈੱਟ ਕਰਨਾ ਹੋਵੇਗਾ। ਇਹ ਪਾਸਕੋਡ ਤੁਹਾਡੇ ਸਮਾਰਟਫ਼ੋਨ 'ਤੇ ਤੁਹਾਡੀਆਂ ਲੁਕੀਆਂ ਹੋਈਆਂ ਐਪਾਂ ਨੂੰ ਦੇਖਣ ਵਿੱਚ ਤੁਹਾਡੀ ਮਦਦ ਕਰੇਗਾ।
-ਇਨ੍ਹਾਂ ਸਟੈਪਸ ਨੂੰ ਫਾਲੋ ਕਰ ਕੇ ਤੁਸੀਂ ਆਪਣਾ ਨਿੱਜੀ ਡਾਟਾ ਸੁਰੱਖਿਆ ਜਾ ਸਕਦਾ ਹੈ ਤੇ ਕਿਸੇ ਵੇਲੇ ਵੀ ਵਰਤਿਆ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Android Phone, Google, Smartphone, Tech News