Electric and CNG car Comparison: ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਪੈਟਰੋਲ-ਡੀਜਲ ਦੀਆਂ ਕੀਮਤਾਂ ਆਏ ਦਿਨ ਵਧ ਰਹੀਆਂ ਹਨ। ਜੇਕਰ ਤੁਸੀਂ ਵੀ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਵਧ ਰਹੀਆਂ ਤੇਲ ਕੀਮਤਾਂ ਕਾਰਨ ਤੁਸੀਂ CNG ਜਾਂ ਇਲੈਕਟ੍ਰਿਕ ਕਾਰ ਖਰੀਦਣ ਬਾਰੇ ਵਿਚਾਰ ਕਰ ਸਕਦੇ ਹੋ। ਪੈਟਰੋਲ-ਡੀਜ਼ਲ ਕਾਰਾਂ ਦੇ ਮੁਕਾਬਲੇ CNG ਜਾਂ ਇਲੈਕਟ੍ਰਿਕ ਕਾਰਾਂ ਚਲਾਉਣ ਦਾ ਖ਼ਰਚ ਘੱਟ ਆਉਂਦਾ ਹੈ। ਇੱਕ ਪਾਸੇ ਜਿੱਥੇ CNG ਜਾਂ ਇਲੈਕਟ੍ਰਿਕ ਕਾਰ ਖਰੀਦਣ ਦੇ ਕਈ ਫਾਇਦੇ ਹੁੰਦੇ ਹਨ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਦੀ ਵਰਤੋਂ ਕਰਨ ਵਿੱਚ ਵੀ ਕੁਝ ਦਿੱਕਤਾਂ ਆਉਂਦੀਆਂ ਹਨ। ਅੱਜ ਅਸੀਂ ਇਨ੍ਹਾਂ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਦੱਸ ਰਹੇ ਹਾਂ-
CNG ਕਾਰ ਦੇ ਲਾਭCNG ਕਾਰ ਨੂੰ ਚਲਾਉਣ ਲਈ ਪੈਟਰੋਲ ਡੀਜਲ ਦੇ ਮੁਕਾਬੇ ਖ਼ਰਚ ਬਹੁਤ ਘੱਟ ਹੁੰਦਾ ਹੈ। ਹਾਲਾਂਕਿ ਪਿਛਲੇ ਸਮੇਂ ਦੌਰਾਨ ਸੀਐਨਜੀ ਦੀ ਕੀਮਤ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਪੈਟਰੋਲ ਡੀਜਲ ਦੇ ਮੁਕਾਬਲੇ ਇਸਦੀ ਲਾਗਤ ਅਜੇ ਵੀ ਘੱਟ ਹੈ। ਸੀਐਨਜੀ ਕਾਰ ਪੈਟਰੋਲ-ਡੀਜਲ ਦੀ ਤੁਲਨਾ ਵਿੱਚ ਜ਼ਿਆਦਾ ਮਾਈਲੇਜ ਦਿੰਦੀ ਹੈ। ਇਸ ਤੋਂ ਇਲਾਵਾ ਕਾਰ ਨਿਰਮਾਤਾ ਸੀਐਨਜੀ ਕਾਰਾਂ ਦੀ ਪਾਵਰ ਵੀ ਚਲਾਉਣ ਲਈ ਔਪਸ਼ਨ ਦਿੰਦੀਆਂ ਹਨ, ਨਾਲ ਹੀ ਜੇਕਰ ਕਾਰ ਵਿਚ ਸੀਐਨਜੀ ਖ਼ਤਮ ਹੋ ਜਾਂਦੀ ਹੈ ਤਾਂ ਪੈਟਰੋਲ-ਡੀਜ਼ਲ ਦਾ ਉਪਯੋਗ ਕੀਤਾ ਜਾ ਸਕਦਾ ਹੈ।
CNG ਕਾਰ ਦਾ ਨੁਕਸਾਨCNG ਫਿਲਿੰਗ ਆਸਾਨੀ ਨਾਲ ਨਾ ਮਿਲਣ ਕਾਰਨ ਬਹੁਤ ਸਾਰੇ ਲੋਕ ਸੀਐਨਜੀ ਕਾਰ ਖਰੀਦਣਾ ਪਸੰਦ ਨਹੀਂ ਕਰਦੇ ਹਨ। CNG ਫਿਲਿੰਗ ਸਟੇਸ਼ਨ ਕਈ ਛੋਟੇ ਸ਼ਹਿਰਾਂ ਵਿੱਚ ਉਪਲਬਧ ਨਹੀਂ ਹਨ ਅਤੇ ਵੱਡੇ ਸ਼ਹਿਰ ਵਿੱਚ ਵੀ ਇਹ ਕੁਝ ਹੀ ਫਿਊਲ ਪੰਪ ਉੱਤੇ ਹੀ ਮਿਲਦੀ ਹੈ। ਇਸ ਤੋਂ ਇਲਾਵਾ ਕਾਰ ਵਿੱਚ ਲੰਬੇ ਸਮੇਂ ਤੱਕ ਸੀਐਨਜੀ ਦੀ ਵਰਤੋਂ ਕਰਨ ਨਾਲ ਵੀਕਲ ਦੀ ਪਰਫਾਰਮੈਂਸ ਨੂੰ ਨੁਕਸਾਨ ਹੁੰਦਾ ਹੈ। ਪੈਟਰੋਲ ਜਾਂ ਡੀਜਲ ਦਾ ਉਪਯੋਗ ਦੌਰਾਨ ਆਊਟਪੁਟ ਦੀ ਤੁਲਨਾ ਵਿੱਚ ਕਾਰ ਪਾਵਰ ਆਊਟਪੁਟ 10 ਪ੍ਰਤੀਸ਼ਤ ਤੱਕ ਘੱਟ ਹੋ ਸਕਦੀ ਹੈ।
ਇਲੈਕਟ੍ਰਿਕ ਕਾਰ ਦੇ ਫਾਇਦੇਇਲੈਕਟ੍ਰਿਕ ਵਾਹਨ ਚਲਾਉਣ ਲਈ ਬਹੁਤ ਸਾਰੇ ਲਾਭ ਹਨ। ਕਈ ਇਲੈਕਟ੍ਰਿਕ ਕਾਰਾਂ ਵਿੱਚ ਇੱਕ ਕਿਲੋਮੀਟਰ ਦੇ ਸਫ਼ਰ ਦਾ ਖਰਚਾ ਇੱਕ ਰੁਪਏ ਤੋਂ ਵੀ ਘੱਟ ਹੁੰਦਾ ਹੈ। ਇਹ ਕਾਰਾਂ CNG ਕਾਰਾਂ ਨਾਲੋਂ ਵੀ ਸਸਤੀਆਂ ਪੈਂਦੀਆਂ ਹਨ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ।ਕੇਂਦਰ ਸਰਕਾਰ ਸਮੇਤ ਕਈ ਰਾਜ ਸਰਕਾਰਾਂ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ। ਇਸ ਦੇ ਲਈ ਸਰਕਾਰ ਸਬਸਿਡੀ ਸਮੇਤ ਹੋਰ ਰਿਆਇਤਾਂ ਵੀ ਦੇ ਰਹੀ ਹੈ। ਇਲੈਕਟ੍ਰਿਕ ਕਾਰਾਂ ਲਈ ਜ਼ਿਆਦਾਤਰ ਰਾਜਾਂ ਵਿੱਚ ਰਜਿਸਟ੍ਰੇਸ਼ਨ ਫੀਸ ਨਹੀਂ ਲੱਗਦੀ। ਇਸ ਦੇ ਨਾਲ ਹੀ ਕਈ ਰਾਜਾਂ ਨੇ ਆਪਣੀ ਵਿਅਕਤੀਗਤ ਇਲੈਕਟ੍ਰਿਕ ਵਾਹਨ ਨੀਤੀ ਦਾ ਐਲਾਨ ਕੀਤਾ ਹੈ।
ਇਲੈਕਟ੍ਰਿਕ ਕਾਰ ਦੇ ਨੁਕਸਾਨਇਲੈਕਟ੍ਰਿਕ ਕਾਰਾਂ ਵਿੱਚ ਲੋਕਾਂ ਦੀ ਦਿਲਚਸਪੀ ਘੱਟ ਹੋਣ ਦਾ ਕਾਰਨ ਇਸਦਾ ਮਹਿੰਗਾ ਹੋਣਾ ਹੈ। ਵਧੇਰੇ ਕੀਮਤਾਂ ਤੋਂ ਇਲਾਵਾ ਦੇਸ਼ 'ਚ ਈਵੀ ਚਾਰਜਿੰਗ ਸਟੇਸ਼ਨਾਂ ਦੀ ਕਮੀ ਹੈ। ਇਸ ਸਮੇਂ ਈਵੀ ਉਪਭੋਗਤਾਵਾਂ ਲਈ ਚਾਰਜਿੰਗ ਸਟੇਸ਼ਨ ਲੱਭਣਾ ਇੱਕ ਵੱਡਾ ਕੰਮ ਹੈ। ਜ਼ਿਆਦਾਤਰ ਕਿਫਾਇਤੀ EVs ਇੱਕ ਚਾਰਜ 'ਤੇ 400 ਕਿਲੋਮੀਟਰ ਤੋਂ ਘੱਟ ਦੀ ਰੇਂਜ ਦੀ ਪੇਸ਼ਕਸ਼ ਕਰਦੀਆਂ ਹਨ ਜੋ EV ਮਾਲਕਾਂ ਲਈ ਬਿਨਾਂ ਤਿਆਰੀ ਜਾਂ ਵਿਕਲਪਾਂ ਦੇ ਲੰਬੀ ਡਰਾਈਵ ਦਾ ਜੋਖਮ ਲੈਣਾ ਮੁਸ਼ਕਿਲ ਸਾਬਤ ਹੋ ਸਕਦੀਆਂ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, CNG, CNG Price Hike