Home /News /lifestyle /

Tandoori Paratha: ਲਸਣ ਦੇ ਤੰਦੂਰੀ ਪਰਾਠੇ ਦੀ ਜਾਣੋ ਰੈਸਿਪੀ, ਬਿਨ੍ਹਾਂ ਤੰਦੂਰ ਤੋਂ ਘਰ ‘ਚ ਇੰਝ ਕਰੋ ਤਿਆਰ

Tandoori Paratha: ਲਸਣ ਦੇ ਤੰਦੂਰੀ ਪਰਾਠੇ ਦੀ ਜਾਣੋ ਰੈਸਿਪੀ, ਬਿਨ੍ਹਾਂ ਤੰਦੂਰ ਤੋਂ ਘਰ ‘ਚ ਇੰਝ ਕਰੋ ਤਿਆਰ

Tandoori Paratha

Tandoori Paratha

Tandoori Paratha Recipe:  ਤੰਦੂਰੀ ਪਰਾਠਾ ਭਲਾ ਕਿਸ ਨੂੰ ਪਸੰਦ ਨਹੀਂ। ਸਰਦੀਆਂ ਦੇ ਮੌਸਮ ਵਿੱਚ ਇਹ ਹੋਰ ਵਧੇਰੇ ਸਵਾਦ ਲੱਗਦਾ ਹੈ। ਖ਼ਾਸ ਤੌਰ ਉੱਤੇ ਬੱਚੇ ਇਸਨੂੰ ਬਹੁਤ ਪਸੰਦ ਕਰਦੇ ਹਨ। ਇਨ੍ਹਾਂ ਸਰਦੀਆਂ ਵਿੱਚ ਤੁਸੀਂ ਹਰੇ ਲਸਣ ਦੇ ਤੰਦੂਰੀ ਪਰੌਠੇ ਦਾ ਮਜ੍ਹਾ ਲੈ ਸਕਦੇ ਹੋ। ਇਹ ਸਵਾਦ ਹੋਣ ਦੇ ਨਾਲ ਨਾਲ ਪੌਸ਼ਟਿਕਤਾ ਭਰਪੂਰ ਵੀ ਹੁੰਦਾ ਹੈ। ਕਈ ਕਾਰਨਾਂ ਕਰਕੇ ਇਸਨੂੰ ਸਿਹਤ ਲਈ ਚੰਗਾ ਮੰਨਿਆਂ ਜਾਂਦਾ ਹੈ। ਅਸੀਂ ਅਕਸਰ ਹੀ ਤੰਦੂਰੀ ਪਰਾਠਾ ਖਾਣ ਲਈ ਬਾਹਰ ਕਿਸੇ ਢਾਬੇ ਉੱਤੇ ਜਾਂਦੇ ਹਾਂ।

ਹੋਰ ਪੜ੍ਹੋ ...
  • Share this:

Tandoori Paratha Recipe:  ਤੰਦੂਰੀ ਪਰਾਠਾ ਭਲਾ ਕਿਸ ਨੂੰ ਪਸੰਦ ਨਹੀਂ। ਸਰਦੀਆਂ ਦੇ ਮੌਸਮ ਵਿੱਚ ਇਹ ਹੋਰ ਵਧੇਰੇ ਸਵਾਦ ਲੱਗਦਾ ਹੈ। ਖ਼ਾਸ ਤੌਰ ਉੱਤੇ ਬੱਚੇ ਇਸਨੂੰ ਬਹੁਤ ਪਸੰਦ ਕਰਦੇ ਹਨ। ਇਨ੍ਹਾਂ ਸਰਦੀਆਂ ਵਿੱਚ ਤੁਸੀਂ ਹਰੇ ਲਸਣ ਦੇ ਤੰਦੂਰੀ ਪਰੌਠੇ ਦਾ ਮਜ੍ਹਾ ਲੈ ਸਕਦੇ ਹੋ। ਇਹ ਸਵਾਦ ਹੋਣ ਦੇ ਨਾਲ ਨਾਲ ਪੌਸ਼ਟਿਕਤਾ ਭਰਪੂਰ ਵੀ ਹੁੰਦਾ ਹੈ। ਕਈ ਕਾਰਨਾਂ ਕਰਕੇ ਇਸਨੂੰ ਸਿਹਤ ਲਈ ਚੰਗਾ ਮੰਨਿਆਂ ਜਾਂਦਾ ਹੈ। ਅਸੀਂ ਅਕਸਰ ਹੀ ਤੰਦੂਰੀ ਪਰਾਠਾ ਖਾਣ ਲਈ ਬਾਹਰ ਕਿਸੇ ਢਾਬੇ ਉੱਤੇ ਜਾਂਦੇ ਹਾਂ। ਪਰ ਤੁਸੀਂ ਇਸਨੂੰ ਬਹੁਤ ਆਸਾਨੀ ਨਾਲ ਘਰੇ ਤਿਆਰ ਕਰ ਸਕਦੇ ਹੋ। ਇਸਦੇ ਨਾਲ ਹੀ ਤੁਹਾਨੂੰ ਤੰਦੂਰੀ ਪਰਾਠਾ ਬਣਾਉਣ ਲਈ ਤੰਦੂਰ ਦੀ ਵੀ ਲੋੜ ਨਹੀਂ ਹੈ, ਤੁਸੀਂ ਇਸਨੂੰ ਤਵੇ ਉੱਤੇ ਵੀ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਹਰੇ ਲਸਣ ਦਾ ਤੰਦੂਰੀ ਪਰਾਠਾ ਬਣਾਉਣ ਦੀ ਰੈਸਿਪੀ ਕੀ ਹੈ ਅਤੇ ਇਸਨੂੰ ਤਵੇ ਉੱਤੇ ਕਿਵੇਂ ਬਣਾਇਆ ਜਾ ਸਕਦਾ ਹੈ।

ਤੰਦੂਰੀ ਪਰਾਠਾ ਬਣਾਉਣ ਲਈ ਲੋੜੀਂਦੀ ਸਮੱਗਰੀ

ਜੇਕਰ ਤੁਸੀਂ ਹਰੇ ਲਸਣ ਦਾ ਤੰਦੂਰੀ ਪਰਾਠਾ ਬਣਾਉਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਪਾਈਆਂ (250 ਗ੍ਰਾਮ) ਹਰਾ ਲਸਣ, 100 ਗ੍ਰਾਮ ਹਰਾ ਪਿਆਜ਼, 2 ਹਰੀਆਂ ਮਿਰਚਾਂ, 100 ਗ੍ਰਾਮ ਹਰਾ ਧਨੀਆਂ, ਲਾਲ ਮਿਰਚ ਪਾਊਡਰ, ਧਨੀਆਂ ਪਾਊਡਰ, ਗਰਮ ਮਸਾਲਾ, ਨਮਕ, ਦੇਸੀ ਘਿਓ ਤੇ 2 ਕੱਪ ਕਣਕ ਦੇ ਆਟੇ ਦੀ ਲੋੜ ਪਵੇਗੀ।

ਹਰੇ ਲਸਣ ਦੇ ਤੰਦੂਰੀ ਪਰਾਠੇ ਦੀ ਰੈਸਿਪੀ


  • ਹਰੇ ਲਸਣ ਦਾ ਤੰਦੂਰੀ ਪਰਾਠਾ ਬਣਾਉਣ ਲਈ ਸਭ ਤੋਂ ਪਹਿਲਾਂ ਹਰਾ ਲਸਣ, ਹਰ ਪਿਆਜ਼ ਤੇ ਹਰੇ ਧਨੀਏ ਆਦਿ ਨੂੰ ਚੰਗੀ ਤਰ੍ਹਾਂ ਧੋਅ ਕੇ ਸੁਕਾ ਲਓ। ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਬਾਰੀਕ ਬਾਰੀਕ ਕੱਟ ਲਓ।

  • ਪੈਨ ਵਿਚ ਥੋੜਾ ਜਿਹਾ ਦੇਸੀ ਘਿਓ ਪਾ ਕੇ ਗਰਮ ਕਰੋ ਅਤੇ ਇਸ ਵਿੱਚ ਬਾਰੀਕ ਕੱਟਿਆਂ ਹੋਇਆ ਹਰਾ ਲਸਣ, ਹਰਾ ਪਿਆਜ ਤੇ ਧਨੀਆਂ ਆ ਪਾ ਕੇ ਹਲਕਾ ਜਿਹਾ ਭੁੰਨ ਲਓ।

  • ਇਸ ਤੋਂ ਬਾਅਦ ਇਸ 'ਚ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ, ਸਵਾਦ ਅਨੁਸਾਰ ਨਮਕ ਪਾ ਕੇ ਕੁਝ ਦੇਰ ਹੋਰ ਭੁੰਨੋ। ਫਿਰ ਇਸ ਮਿਸ਼ਰਨ ਨੂੰ ਠੰਡਾ ਕਰ ਲਓ।

  • ਪਰਾਤ ਜਾਂ ਵੱਡੇ ਭਾਂਡੇ ਵਿੱਚ ਕਣਕ ਦਾ ਆਟਾ ਛਾਣੋ ਤੇ ਇਸ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ ਆਟਾ ਗੁੰਨ੍ਹੋ। ਕੁਝ ਦੇਰ ਲਈ ਆਟੇ ਨੂੰ ਢਕ ਕੇ ਰੱਖ ਦਿਓ ਤੇ ਫਿਰ ਇਸਦੇ ਪੇੜੇ ਕਰ ਲਓ।

  • ਇਸ ਤੋਂ ਬਾਅਦ ਇਨ੍ਹਾਂ ਪੇੜਿਆਂ ਵਿੱਚ ਤਿਆਰ ਕੀਤੇ ਮਿਸ਼ਰਨ ਨੂੰ ਭਰੋ। ਇਸ ਦੌਰਾਨ ਹੀ ਨਾਨ ਸਟਿਕ ਪੈਨ ਜਾਂ ਗਰਿੱਲਰ ਨੂੰ ਮੱਧਮ ਅੱਗ ਉੱਤੇ ਗਰਮ ਕਰ ਲਓ।

  • ਪਾਣੀ ਦਾ ਹੱਥ ਲਗਾ ਕੇ ਪੇੜਿਆਂ ਨੂੰ ਫੈਲਾਓ ਅਤੇ ਇਸ ਗਰਿੱਲਰ ਜਾਂ ਨਾਨ ਸਟਿਕ ਪੈਨ ਉੱਤੇ ਪਾ ਦਿਓ। ਪਰਾਠੇ ਦਾ ਇੱਕ ਪਾਸੇ ਦੇ ਪੱਕਣ ਤੋਂ ਬਾਅਦ ਪੈਨ ਜਾਂ ਗਰਿੱਲਰ ਨੂੰ ਗੈਸ ਉੱਤੇ ਉਲਟਾ ਕਰ ਦਿਓ।

  • ਇਸ ਤਰ੍ਹਾਂ ਤੁਹਾਡਾ ਤੰਦੂਰੀ ਪਰਾਠਾ ਬਣ ਕੇ ਤਿਆਰ ਹੋ ਜਾਵੇਗਾ। ਇਸਨੂੰ ਤੁਸੀਂ ਸਬਜ਼ੀ, ਦਹੀਂ ਜਾਂ ਚਟਨੀ ਨਾਲ ਸਰਵ ਕਰ ਸਕਦੇ ਹੋ।

Published by:Rupinder Kaur Sabherwal
First published:

Tags: Food, Healthy Food, Lachha Paratha Recipe, Lifestyle