Central Motor Vehicle Act: ਪੁਰਾਣੀਆਂ ਕਾਰਾਂ ਦੀ ਖਰੀਦ ਵੇਚ ਹੋਣਾ ਇਕ ਆਮ ਗੱਲ ਹੈ। ਅੱਜ ਜਦੋਂ ਨਿਤ ਦਿਨ ਕਾਰਾਂ ਦੇ ਨਵੇਂ ਨਵੇਂ ਮਾਡਲ ਤੇ ਸਹੂਲਤਾਂ ਪੇਸ਼ ਹੋ ਰਹੀਆਂ ਹਨ ਤਾਂ ਪੁਰਾਣੀਆਂ ਕਾਰਾਂ ਦੇ ਵਪਾਰ ਵਿਚ ਹੋਰ ਵੀ ਤੇਜ਼ੀ ਆਈ ਹੈ। ਅਕਸਰ ਹੀ ਇਕ ਸੂਬੇ ਦੀਆਂ ਕਾਰਾਂ ਹੋਰਨਾਂ ਸੂਬਿਆਂ ਵਿਚ ਵੀ ਵੇਚੀਆਂ ਜਾਂਦੀਆਂ ਹਨ। ਉਦਾਹਰਨ ਵਜੋਂ ਪੰਜਾਬ ਵਿਚ ਦਿੱਲੀ ਨੰਬਰ ਦੀਆਂ ਕਾਰਾਂ ਦੀ ਵਿਕਰੀ ਬਹੁਤ ਵੱਡੇ ਪੱਧਰ ਉੱਤੇ ਹੁੰਦੀ ਹੈ। ਇਸ ਖਰੀਦ ਵੇਚ ਵਿਚ ਡੀਲਰ ਅਹਿਮ ਭੂਮਿਕਾ ਨਿਭਾਉਂਦੇ ਹਨ। ਹੋਰਨਾਂ ਕਾਰੋਬਾਰਾਂ ਵਾਂਗ ਇਹ ਵੀ ਇਕ ਵਪਾਰ ਹੀ ਹੈ।
ਪੁਰਾਣੀਆਂ ਕਾਰਾਂ ਦੇ ਵਪਾਰ ਲਈ ਹੁਣ ਤੱਕ ਕਿਸੇ ਕਿਸਮ ਦੀ ਰਜਿਸਟਰੇਸ਼ਨ ਦੀ ਲੋੜ ਨਹੀਂ ਪੈਂਦੀ ਸੀ। ਕੋਈ ਵੀ ਵਿਅਕਤੀ ਆਪਣੇ ਪੈਸੇ ਲਗਾ ਕੇ ਵਪਾਰ ਸ਼ੁਰੂ ਕਰ ਸਕਦਾ ਸੀ ਅਤੇ ਕਮਾਈ ਕਰ ਸਕਦਾ ਸੀ। ਪਰ 22 ਦਸੰਬਰ ਨੂੰ ਸੜਕ ਪਰਵਾਹਨ ਅਤੇ ਰਾਜਮਾਰਗ ਮੰਤਰਾਲੇ ਨੇ ਨਵਾਂ ਨੋਟਿਸ ਜਾਰੀ ਕੀਤਾ ਹੈ। ਇਸ ਅਧੀਸੂਚਨਾ ਤਹਿਤ ਕੇਂਦਰੀ ਮੋਟਰ ਵਾਹਨ ਅਧੀਨਿਯਮ, 1989 ਦੇ ਅਧਿਆਇ ਤਿੰਨ ਵਿਚ ਸੋਧ ਕੀਤੀ ਗਈ ਹੈ। ਇਸ ਸੋਧ ਨਾਲ ਹੁਣ ਡੀਲਰਾਂ ਨੂੰ ਨਵੀਆਂ ਸੁਵਿਧਾਵਾਂ ਤੇ ਜ਼ਿੰਮੇਵਾਰੀਆਂ ਸੋਂਪੀਆਂ ਗਈਆਂ ਗਨ।
ਹੁਣ ਪੁਰਾਣੀਆਂ ਕਾਰਾਂ ਦੇ ਡੀਲਰਾਂ ਨੂੰ ਵਾਹਨ ਰਜਿਸਟਰੇਸ਼ਨ, ਫਿਟਨੈੱਸ ਰੀਨਿਊ, ਰਜਿਸਟਰੇਸ਼ਨ ਕਾਪੀ, ਐੱਨਓਸੀ ਆਦਿ ਜਾਰੀ ਕਰਵਾ ਸਕਣ ਦੀ ਸੁਵਿਧਾ ਪੇਸ਼ ਕੀਤੀ ਗਈ ਹੈ। ਬੇਸ਼ੱਕ ਇਹ ਕਾਰ ਡੀਲਰਾਂ ਲਈ ਇਕ ਚੰਗੀ ਸੂਚਨਾ ਹੈ। ਪਰ ਇਸਦੇ ਨਾਲ ਹੀ ਉਹਨਾਂ ਦੀ ਕਾਗਜ਼ੀ ਕਾਰਵਾਈ ਅਤੇ ਜ਼ਿੰਮੇਵਾਰੀ ਵਿਚ ਵਾਧਾ ਹੋ ਜਾਵੇਗਾ। ਇਸ ਤਰ੍ਹਾਂ ਕਰਨ ਸਦਕਾ ਉਹਨਾਂ ਦੀ ਪਹਿਚਾਣ ਆ ਜਾਵੇਗੀ ਕਿ ਕੋਈ ਵਾਹਨ ਕਿਸ ਡੀਲਰ ਦੇ ਰਾਹੀਂ ਖਰੀਦਿਆ ਜਾਂ ਵੇਚਿਆ ਗਿਆ ਹੈ।
ਇਸ ਸੰਬੰਧੀ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਪੁਰਾਣੀਆਂ ਕਾਰਾਂ ਦੀ ਖਰੀਦ ਵੇਚ ਨਾਲ ਸੰਬੰਧਿਤ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ। ਅਕਸਰ ਅਜਿਹਾ ਹੁੰਦਾ ਹੈ ਕਿ ਵਾਹਨਾਂ ਦੇ ਟ੍ਰਾਂਸਫਰ ਦੌਰਾਨ ਖਰੀਦਦਾਰ ਨਾਲ ਸਮੱਸਿਆ ਆਉਂਦੀ ਹੈ, ਕਈ ਤਰ੍ਹਾਂ ਦੇ ਕਾਗਜ਼ ਅਧੂਰੇ ਹੁੰਦੇ ਹਨ। ਅਜਿਹੇ ਵਿਚ ਹੁਣ ਇਹ ਸਪੱਸ਼ਟ ਹੋ ਜਾਵੇਗਾ ਕਿ ਗਲਤੀ ਕਿਸ ਧਿਰ ਦੀ ਹੈ। ਇਸਦੇ ਨਾਲ ਹੀ ਚੋਰੀ ਦੀਆਂ ਕਾਰਾਂ ਦੀ ਵਿਕਰੀ ਦਾ ਧੰਦਾ ਵੀ ਬੰਦ ਹੋ ਜਾਵੇਗਾ। ਹੁਣ ਕੋਈ ਵੀ ਡੀਲਰ ਕਾਰ ਦੀ ਵਿਕਰੀ ਸੰਬੰਧੀ ਜ਼ਿੰਮੇਵਾਰ ਧਿਰ ਹੋਵੇਗਾ ਜਿਸ ਕਾਰਨ ਚੋਰੀ ਕਾਰ ਵੇਚਣਾ ਪਹਿਲਾਂ ਜਿਨ੍ਹਾਂ ਆਸਾਨ ਨਹੀਂ ਹੋਵੇਗਾ ਅਤੇ ਖਰੀਦਦਾਰ ਵੀ ਲੁੱਟ ਤੇ ਧੋਖਾਧੜੀ ਤੋਂ ਬਚੇ ਰਹਿਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Car, Indian government, Motor Vehicle Act