Home /News /lifestyle /

Instagram 'ਚ ਚੈਟਿੰਗ ਦਾ ਇਹ ਫੀਚਰ ਹੈ ਬਹੁਤ ਮਜ਼ੇਦਾਰ, ਪ੍ਰਾਈਵੇਟ ਗੱਲਬਾਤ ਲਈ ਆਵੇਗਾ ਕੰਮ 

ਇਸ ਵੇਲੇ ਇੰਸਟਾਗ੍ਰਾਮ ਅਜਿਹੀ ਸੋਸ਼ਲ ਮੀਡੀਆ ਐਪ ਹੈ ਜਿਸ ਨੂੰ ਸਭ ਤੋਂ ਵੱਧ ਲੋਕ ਇਸਤੇਮਾਲ ਕਰ ਰਹੇ ਹਨ। ਇਨ੍ਹਾਂ ਵਿੱਚ ਬਹੁਤੀ ਗਿਣਤੀ ਨੌਜਵਾਨਾਂ ਦੀ ਹੈ। ਇਸ ਵਿੱਚ ਤੁਸੀਂ ਫੋਟੋਆਂ ਤੇ ਵੀਡੀਓਜ਼ ਦੇ ਨਾਲ ਰੀਲਸ ਬਣਾ ਕੇ ਆਪਣੇ ਫਾਲੋਅਰਸ ਬਣਾ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਮੈਸੇਜਿੰਗ ਦੀ ਸੁਵਿਧਾ ਵੀ ਮਿਲਦੀ ਹੈ। ਮੈਸੇਜਿੰਗ ਦੀ ਸੁਵਿਧਾ ਦੇ ਨਾਲ ਤੁਸੀਂ ਕਿਸੇ ਨਾਲ ਵੀ ਗੱਲ ਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵੈਨਿਸ਼ ਮੋਡ ਵਿੱਚ ਵੀ ਚੈਟਿੰਗ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਵੈਨਿਸ਼ ਮੋਡ ਵਿੱਚ ਟੈਚਿੰਗ ਕਰਨ ਦਾ ਇਹ ਫਾਇਦਾ ਹੈ ਕਿ ਤੁਸੀਂ ਜਦੋਂ ਮੈਸੇਜ ਭੇਜੋਗੇ ਤਾਂ ਰਿਸੀਵ ਕਰਨ ਵਾਲੇ ਵੱਲੋਂ ਉਸ ਮੈਸੇਜ ਨੂੰ ਦੇਖਣ ਤੋਂ ਬਾਅਦ ਉਕਤ ਮੈਸੇਜ ਆਪਣੇ ਆਪ ਗਾਇਬ ਹੋ ਜਾਵੇਗਾ। ਇਹ ਫੀਚਰ ਕਿਸੇ ਨਾਲ ਨਿੱਜੀ ਗੱਲਬਾਤ ਕਰਨ ਲਈ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਫੀਚਰ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਪਹਿਲਾਂ ਆਪਣੀ ਐਪ ਖੋਲਣੀ ਹੋਵੇਗੀ। ਇਸ ਤੋਂ ਬਾਅਦ ਮੈਸੇਜਿਸ ਵਿੱਚ ਜਾ ਕੇ ਜਿਸ ਨਾਲ ਤੁਸੀਂ ਪ੍ਰਾਈਵੇਟ ਚੈਟ ਕਰਨਾ ਚਾਹੁੰਦੇ ਹੋ ਉਸ ਉੱਤੇ ਟੈਪ ਕਰੋ। ਜਦੋਂ ਚੈਟ ਬਾਕਸ ਖੁੱਲ ਜਾਵੇਗਾ ਤਾਂ ਤੁਸੀਂ ਸਕ੍ਰੀਨ ਉੱਤੇ ਟੈਪ ਕਰ ਕੇ ਉੱਪਰ ਵੱਲ ਨੂੰ ਸਕ੍ਰੋਲ ਕਰੋ। ਤੁਹਾਨੂੰ ਨੀਚੇ ਇੱਕ ਮੈਸੇਜ ਦਿਖਾਈ ਦੇਵੇਗਾ "swipe up to turn on vanish mode"।

ਸਵਾਈਪ ਅਪ ਕਰਨ ਨਾਲ ਵੈਨਿਸ਼ ਮੋਡ ਓਨ ਹੋ ਜਾਵੇਗਾ। ਜਗੋਂ ਤੁਸੀਂ ਆਪਣੀ ਚੈਟ ਵਿੱਚ ਵਾਪਿਸ ਜਾਓਗੇ ਤਾਂ ਉੱਥੇ ਤੁਹਾਨੂੰ ਬਾਕੀ ਚੈਟ ਦੇ ਨਾਲ ਇਹ ਪ੍ਰਾਈਵੇਟ ਚੈਟ ਵੀ ਦਿਖੇਗੀ ਪਰ ਇਸ ਅੱਗੇ ਇੱਕ ਸਰਕਲ ਹਣਿਆ ਹੋਵੇਗਾ, ਜੋ ਕਿ ਇਸ ਦੇ ਵੈਨਿਸ਼ ਮੋਡ ਦੇ ਚਾਲੂ ਹੋਣ ਦੀ ਜਾਣਕਾਰੀ ਦਿੰਦਾ ਹੈ। ਜੇ ਤੁਸੀਂ ਇਸ ਫੀਚਰ ਦੀ ਪੂਰੀ ਤਰ੍ਹਾਂ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਸੇਜ ਰਿਸੀਵ ਕਰਨ ਵਾਲੇ ਨੂੰ ਵੀ ਵੈਨਿਸ਼ ਮੋਡ ਆਨ ਕਰਨਾ ਹੋਵੇਹਾ। ਇਸ ਨਾਲ ਤੁਹਾਡੀ ਗੱਲਬਾਤ ਹੋਣ ਤੋਂ ਬਾਅਦ ਜੇ ਕੋਈ ਤੁਹਾਡਾ ਫੋਨ ਲੈ ਕੇ ਮੈਸੇਜ ਪੜ੍ਹਨਾ ਚਾਹੇ ਤਾਂ ਵੀ ਨਹੀਂ ਕਰ ਪਾਏਗਾ। ਕਿਉਂਕਿ ਵੈਨਿਸ਼ ਮੋਡ ਕਾਰਨ ਸਾਰੇ ਮੈਸੇਜ ਆਪਣੇ ਆਪ ਗਾਇਬ ਹੋ ਜਾਣਗੇ।

Published by:Drishti Gupta
First published:

Tags: Apps, Instagram, Tech News, Technology