Home /News /lifestyle /

Kidney Stones: ਜਾਣੋ ਕਿਡਨੀ ਸਟੋਨ ਦੇ ਲੱਛਣ ਅਤੇ ਬਚਾਅ, ਨੌਜਵਾਨਾਂ 'ਚ ਵੱਧ ਰਿਹਾ ਇਸਦਾ ਖਤਰਾ

Kidney Stones:  ਅੱਜ ਕੱਲ੍ਹ ਵੱਡੀ ਗਿਣਤੀ ਵਿੱਚ ਲੋਕ ਕਿਡਨੀ ਸਟੋਨ (Kidney Stones) ਦੀ ਸਮੱਸਿਆ ਤੋਂ ਪੀੜਤ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਇਹ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਕਈ ਵਾਰ ਲੋਕ ਕਿਡਨੀ ਸਟੋਨ ਦੇ ਸ਼ੁਰੂਆਤੀ ਲੱਛਣਾਂ ਨੂੰ ਨਹੀਂ ਪਛਾਣ ਪਾਉਂਦੇ ਅਤੇ ਇਸ ਕਾਰਨ ਸਮੱਸਿਆ ਹੋਰ ਵੱਧ ਜਾਂਦੀ ਹੈ।

ਹੋਰ ਪੜ੍ਹੋ ...
  • Share this:
Kidney Stones:  ਅੱਜ ਕੱਲ੍ਹ ਵੱਡੀ ਗਿਣਤੀ ਵਿੱਚ ਲੋਕ ਕਿਡਨੀ ਸਟੋਨ (Kidney Stones) ਦੀ ਸਮੱਸਿਆ ਤੋਂ ਪੀੜਤ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਇਹ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਕਈ ਵਾਰ ਲੋਕ ਕਿਡਨੀ ਸਟੋਨ ਦੇ ਸ਼ੁਰੂਆਤੀ ਲੱਛਣਾਂ ਨੂੰ ਨਹੀਂ ਪਛਾਣ ਪਾਉਂਦੇ ਅਤੇ ਇਸ ਕਾਰਨ ਸਮੱਸਿਆ ਹੋਰ ਵੱਧ ਜਾਂਦੀ ਹੈ।

ਜੇਕਰ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਪਿਸ਼ਾਬ ਸੰਬੰਧੀ ਸਮੱਸਿਆਵਾਂ (Urinary Problems), ਇਨਫੈਕਸ਼ਨ ਅਤੇ ਕਿਡਨੀ ਖਰਾਬ ਹੋ ਸਕਦੀ ਹੈ। ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਗੁਰਦੇ ਦੀ ਪੱਥਰੀ ਦੇ ਲੱਛਣਾਂ, ਕਾਰਨਾਂ ਅਤੇ ਰੋਕਥਾਮ ਬਾਰੇ ਦੱਸ ਰਹੇ ਹਾਂ।

ਕਿਡਨੀ ਸਟੋਨ ਦਾ ਕਾਰਨ ਕੀ ਹੈ?
ਮੈਡੀਕਲ ਨਿਊਜ਼ ਟੂਡੇ ਦੀ ਰਿਪੋਰਟ ਦੇ ਅਨੁਸਾਰ, ਜਦੋਂ ਕਿਡਨੀ ਵਿੱਚ ਡਿਸੋਲਵ ਮਿਨਰਲ ਇਕੱਠੇ ਹੋ ਜਾਂਦੇ ਹਨ ਅਤੇ ਬਾਹਰ ਨਹੀਂ ਨਿਕਲ ਪਾਉਂਦੇ ਤਾਂ ਪੱਥਰੀ ਬਣ ਜਾਂਦੀ ਹੈ। ਪਾਣੀ ਅਤੇ ਤਰਲ (Fluids) ਪਦਾਰਥਾਂ ਦੀ ਸਹੀ ਮਾਤਰਾ ਦਾ ਸੇਵਨ ਨਾ ਕਰਨ ਕਾਰਨ ਇਹ ਸਮੱਸਿਆ ਹੋ ਸਕਦੀ ਹੈ।

ਇਕ ਅਧਿਐਨ ਮੁਤਾਬਕ ਖਾਣ-ਪੀਣ ਪ੍ਰਤੀ ਲਾਪਰਵਾਹੀ ਅਤੇ ਕ੍ਲਾਇਮੇਟ ਚੇਂਜ ਵੀ ਗੁਰਦੇ ਦੀ ਪੱਥਰੀ ਦੇ ਮਾਮਲੇ ਵਧਣ ਲਈ ਜ਼ਿੰਮੇਵਾਰ ਹਨ। ਕੁਝ ਲੋਕਾਂ ਦਾ ਡਾਕਟਰੀ ਇਤਿਹਾਸ, ਵਿਗੜਦੀ ਜੀਵਨ ਸ਼ੈਲੀ, ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਸਮੇਤ ਕਈ ਕਾਰਨ ਇਸ ਦਾ ਕਾਰਨ ਬਣ ਸਕਦੇ ਹਨ।

ਜਾਣੋ ਕਿਡਨੀ ਸਟੋਨ ਦੇ ਲੱਛਣ
ਗੁਰਦੇ ਦੀ ਪੱਥਰੀ ਦੇ ਮਾਮਲਿਆਂ ਵਿੱਚ, ਹਰ ਵਾਰ ਲੱਛਣ ਦਿਖਾਈ ਨਹੀਂ ਦਿੰਦੇ ਹਨ। ਕਈ ਵਾਰ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਉਨ੍ਹਾਂ ਦੀ ਪੱਥਰੀ ਪਿਸ਼ਾਬ ਰਾਹੀਂ ਬਾਹਰ ਆ ਜਾਂਦੀ ਹੈ। ਗੁਰਦੇ ਦੀ ਪੱਥਰੀ ਦੇ ਲੱਛਣ ਕਈ ਮਾਮਲਿਆਂ ਵਿੱਚ ਦੇਖੇ ਜਾਂਦੇ ਹਨ।

ਇਸ ਦੇ ਆਮ ਲੱਛਣ ਹਨ ਕਮਰ ਦਰਦ, ਪੇਟ ਦੇ ਪਾਸੇ ਜਾਂ ਦੋਵੇਂ ਪਾਸੇ ਦਰਦ, ਪਿਸ਼ਾਬ ਵਿੱਚ ਖੂਨ, ਉਲਟੀਆਂ, ਜੀਅ ਕੱਚਾ ਹੋਣਾ, ਯੂਟੀਆਈ, ਬੁਖਾਰ, ਠੰਢ, ਕਮਜ਼ੋਰੀ ਅਤੇ ਥਕਾਵਟ।

ਜੇਕਰ ਗੁਰਦੇ ਦੀ ਪੱਥਰੀ ਪਿਸ਼ਾਬ ਦੇ ਰਸਤੇ ਨੂੰ ਰੋਕਦੀ ਹੈ, ਤਾਂ ਕਿਡਨੀ ਦੀ ਲਾਗ ਹੋ ਸਕਦੀ ਹੈ। ਜਦੋਂ ਕਿਡਨੀ ਦੀ ਪੱਥਰੀ ਸਰੀਰ ਦੇ ਅੰਦਰ ਰਹਿੰਦੀ ਹੈ, ਤਾਂ ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ। ਇਸ ਕਾਰਨ, ਕ੍ਰੋਨਿਕ ਕਿਡਨੀ ਦੀ ਬਿਮਾਰੀ ਦਾ ਖਤਰਾ ਵੱਧ ਸਕਦਾ ਹੈ।

ਇਸ ਤਰ੍ਹਾਂ ਬਚਾਅ ਕਰ ਸਕਦੇ ਹੋ
ਜੇਕਰ ਤੁਸੀਂ ਹਰ ਰੋਜ਼ ਆਪਣੀ ਡਾਈਟ 'ਚ ਤਰਲ ਪਦਾਰਥ ਸ਼ਾਮਿਲ ਕਰਦੇ ਹੋ ਅਤੇ ਸਹੀ ਮਾਤਰਾ 'ਚ ਪਾਣੀ ਪੀਂਦੇ ਹੋ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਇੱਕ ਸਿਹਤਮੰਦ ਡਾਈਟ ਲੈਣੀ ਚਾਹੀਦੀ ਹੈ।

ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਸਰੀਰਕ ਗਤੀਵਿਧੀ ਜਾਂ ਸੈਰ ਹਰ ਰੋਜ਼ ਕਰਨੀ ਚਾਹੀਦੀ ਹੈ। ਲੂਣ ਅਤੇ ਸੋਡਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਲਾਪਰਵਾਹੀ ਬਿਲਕੁਲ ਵੀ ਨਹੀਂ ਵਰਤੀ ਜਾਣੀ ਚਾਹੀਦੀ, ਕਿਉਂਕਿ ਬਹੁਤ ਸਾਰੇ ਮਾਮਲੇ ਗੰਭੀਰ ਸਥਿਤੀ ਤੱਕ ਪਹੁੰਚ ਜਾਂਦੇ ਹਨ। ਇਸ ਲਈ ਸ਼ੁਰੂਆਤੀ ਪੜਾਅ ਵਿੱਚ ਹੀ ਇਲਾਜ ਕਰ ਲੈਣਾ ਚਾਹੀਦਾ ਹੈ।
Published by:rupinderkaursab
First published:

Tags: Health, Health care, Health care tips, Health news, Lifestyle

ਅਗਲੀ ਖਬਰ