Home /News /lifestyle /

Google Doodle 2022 ਮੁਕਾਬਲੇ ਵਿੱਚ ਜੇਤੂ ਬਣਿਆ ਕਲਕੱਤਾ ਦਾ ਸ਼ਲੋਕ ਮੁਖਰਜੀ

Google Doodle 2022 ਮੁਕਾਬਲੇ ਵਿੱਚ ਜੇਤੂ ਬਣਿਆ ਕਲਕੱਤਾ ਦਾ ਸ਼ਲੋਕ ਮੁਖਰਜੀ

Google Doodle 2022 ਮੁਕਾਬਲੇ ਵਿੱਚ ਜੇਤੂ ਬਣਿਆ ਕਲਕੱਤਾ ਦਾ ਸ਼ਲੋਕ ਮੁਖਰਜੀ

Google Doodle 2022 ਮੁਕਾਬਲੇ ਵਿੱਚ ਜੇਤੂ ਬਣਿਆ ਕਲਕੱਤਾ ਦਾ ਸ਼ਲੋਕ ਮੁਖਰਜੀ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਜੇਤੂ ਬੱਚੇ ਦਾ ਨਾਮ ਹੈ ਸ਼ਲੋਕ ਮੁਖਰਜੀ ਜੋ ਕਿ ਦਿੱਲੀ ਪਬਲਿਕ ਸਕੂਲ, ਨਿਊਟਾਊਨ, ਕਲਕੱਤਾ ਦਾ ਰਹਿਣ ਵਾਲਾ ਹੈ। ਸ਼ਲੋਕ ਨੇ ਆਪਣੇ ਡੂਡਲ ਰਾਹੀਂ ਇਹ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਟੈਕਨੋਲੋਜੀ ਨੂੰ ਲੈ ਕੇ ਦੁਨੀਆਂ ਦੇ ਕੇਂਦਰ ਵਿੱਚ ਹੋਵੇਗਾ।

ਹੋਰ ਪੜ੍ਹੋ ...
  • Share this:

Doodle for Google Contest: ਬੱਚਿਆਂ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ ਅਤੇ ਅੱਜ 14 ਨਵੰਬਰ 2022 ਨੂੰ ਭਾਰਤ ਵਿੱਚ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਖਾਸ ਦਿਨ 'ਤੇ ਟੈਕਨੋਲੋਜੀ ਦੀ ਦਿੱਗਜ ਕੰਪਨੀ Google ਨੇ ਆਪਣੇ Doodle Contest 2022 ਦਾ ਨਤੀਜਾ ਐਲਾਨਿਆ ਹੈ ਅਤੇ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਮੁਕਾਬਲੇ ਵਿੱਚ 115000 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਸੀ। ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਬੱਚੇ ਦਾ ਡੂਡਲ 24 ਘੰਟਿਆਂ ਲਈ Google.co.in 'ਤੇ ਦਿਖਾਇਆ ਜਾਵੇਗਾ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਜੇਤੂ ਬੱਚੇ ਦਾ ਨਾਮ ਹੈ ਸ਼ਲੋਕ ਮੁਖਰਜੀ ਜੋ ਕਿ ਦਿੱਲੀ ਪਬਲਿਕ ਸਕੂਲ, ਨਿਊਟਾਊਨ, ਕਲਕੱਤਾ ਦਾ ਰਹਿਣ ਵਾਲਾ ਹੈ। ਸ਼ਲੋਕ ਨੇ ਆਪਣੇ ਡੂਡਲ ਰਾਹੀਂ ਇਹ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਟੈਕਨੋਲੋਜੀ ਨੂੰ ਲੈ ਕੇ ਦੁਨੀਆਂ ਦੇ ਕੇਂਦਰ ਵਿੱਚ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਗੂਗਲ ਨੇ ਇਹ ਮੁਕਾਬਲਾ ਪੂਰੇ ਦੇਸ਼ ਲਈ ਰੱਖਿਆ ਸੀ ਅਤੇ ਇਸਦਾ ਵਿਸ਼ਾ ਸੀ "In the next 25 years, my India will…." ਸੋ ਇਸ ਨੂੰ ਆਧਾਰ ਬਣਾ ਕੇ ਹੀ ਡੂਡਲ ਬਣਾਉਣਾ ਸੀ ਜਿਸ ਬਾਰੇ ਗੂਗਲ ਨੇ ਕਲਾਸ 1 ਤੋਂ ਲੈ ਕੇ 10 ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਸੀ ਅਤੇ ਇਸ ਤਰ੍ਹਾਂ ਗੂਗਲ ਨੂੰ 100 ਤੋਂ ਵੱਧ ਸ਼ਹਿਰਾਂ ਵਿੱਚੋਂ 115000 ਭਾਗੀਦਾਰ ਮਿਲੇ।

ਗੂਗਲ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਹੈ ਕਿ ਉਹਨਾਂ ਨੂੰ ਇਹ ਦੇਖ ਕਿ ਬਹੁਤ ਖੁਸ਼ੀ ਹੋਈ ਕਿ ਆਉਣ ਵਾਲੇ ਸਮੇਂ ਵਿੱਚ ਟੈਕਨੋਲੋਜੀ ਨੂੰ ਲੈ ਕੇ ਬਹੁਤ ਸਾਰੇ ਬੱਚਿਆਂ ਨੇ ਡੂਡਲ ਬਣਾਇਆ ਜੋ ਕਿ ਇਹ ਦਰਸਾਉਂਦਾ ਹੈ ਕਿ ਭਾਰਤ ਦਾ ਭਵਿੱਖ ਉੱਨਤੀ ਵਾਲਾ ਹੈ। ਸਾਨੂੰ ਬੱਚਿਆਂ ਦੀ ਰਚਨਾਤਮਕਤਾ ਅਤੇ ਕਲਪਨਾ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ।

Google ਦੁਆਰਾ ਚੁਣੇ ਗਏ ਸ਼ਲੋਕ ਮੁਖਰਜੀ ਨੇ ਆਪਣੇ ਟਾਈਟਲ ਵਿੱਚ ਲਿਖਿਆ "India on the center stage"

ਸ਼ਲੋਕ ਨੇ ਅੱਗੇ ਲਿਖਿਆ ਹੈ “ਅਗਲੇ 25 ਸਾਲਾਂ ਵਿੱਚ, ਮੇਰੇ ਭਾਰਤ ਵਿੱਚ ਵਿਗਿਆਨੀ ਮਨੁੱਖਤਾ ਦੀ ਬਿਹਤਰੀ ਲਈ ਆਪਣਾ ਈਕੋ-ਫਰੈਂਡਲੀ ਰੋਬੋਟ ਤਿਆਰ ਕਰਨਗੇ। ਭਾਰਤ ਧਰਤੀ ਤੋਂ ਪੁਲਾੜ ਤੱਕ ਨਿਯਮਤ ਅੰਤਰ-ਗਲੈਕਟੀਕਲ ਯਾਤਰਾ ਕਰੇਗਾ। ਭਾਰਤ ਯੋਗ ਅਤੇ ਆਯੁਰਵੇਦ ਦੇ ਖੇਤਰ ਵਿੱਚ ਹੋਰ ਵਿਕਾਸ ਕਰੇਗਾ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਮਜ਼ਬੂਤ ​​ਹੋਵੇਗਾ।"

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਾਰ ਗੂਗਲ ਡੂਡਲ ਦੇ ਜੱਜਿੰਗ ਪੈਨਲ ਵਿੱਚ ਇਹ ਲੋਕ ਸ਼ਾਮਲ ਸਨ: ਅਦਕਾਰਾ, ਫਿਲਮ ਨਿਰਮਾਤਾ ਅਤੇ ਟੀਵੀ ਸ਼ਖਸੀਅਤ ਨੀਨਾ ਗੁਪਤਾ, ਟਿੰਕਲ ਕਾਮਿਕਸ ਦੀ ਐਡੀਟਰ-ਇਨ-ਚੀਫ਼ ਕੁਰਿਆਕੋਸ ਵੈਸੀਅਨ, YouTube ਕ੍ਰਿਏਟਰ Slayypoint, ਕਲਾਕਾਰ ਅਤੇ ਉਦਯੋਗਪਤੀ ਅਲੀਕਾ ਭੱਟ ਅਤੇ Google ਡੂਡਲ ਟੀਮ। ਇਹਨਾਂ ਨੇ ਮਿਲ ਕੇ ਪੂਰੇ ਦੇਸ਼ ਵਿੱਚੋਂ 20 ਫਾਈਨਲਿਸਟ ਚੁਣਨੇ ਸਨ ਜੋ ਕਿ ਕਲਾਤਮਕ ਯੋਗਤਾ, ਰਚਨਾਤਮਕਤਾ, ਮੁਕਾਬਲੇ ਦੇ ਥੀਮ ਅਨੁਸਾਰ ਅਤੇ ਪਹੁੰਚ ਦੀ ਵਿਲੱਖਣਤਾ ਦੇ ਆਧਾਰ 'ਤੇ ਸੀ।

ਜੋ 20 ਫਾਈਨਲਿਸਟ ਚੁਣੇ ਗਏ ਸਨ ਉਹਨਾਂ ਦੇ ਨਤੀਜਿਆਂ ਨੂੰ ਔਨਲਾਈਨ ਵੀ ਦਿਖਾਇਆ ਗਿਆ। ਇਹ ਕੋਈ ਸੌਖਾ ਕੰਮ ਨਹੀਂ ਸੀ ਇਸ ਲਈ ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਜੇਤੂ ਤੋਂ ਇਲਾਵਾ 4 ਗਰੁੱਪ ਜੇਤੂ ਵੀ ਚੁਣੇ ਗਏ ਹਨ।

Published by:Tanya Chaudhary
First published:

Tags: Children, Google, Kolkata