HOME » NEWS » Life

 ਸਿਰ ਦਰਦ ਦੇ ਕਾਰਨਾਂ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ...

News18 Punjab
Updated: August 28, 2019, 8:39 PM IST
 ਸਿਰ ਦਰਦ ਦੇ ਕਾਰਨਾਂ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ...
News18 Punjab
Updated: August 28, 2019, 8:39 PM IST
ਭੱਜ-ਨੱਠ ਭਰੀ ਜਿੰਦਗੀ ਵਿਚ ਕੰਮ ਦੇ ਬੋਝ ਕਾਰਨ ਕਈ ਵਾਰ ਅਸੀਂ ਭੋਜਨ ਵੀ ਸਹੀ ਸਮੇਂ ਤੇ ਨਹੀਂ ਕਰਦੇ ਜਾਂ ਕਈ ਵਾਰ ਭੋਜਨ ਕਰਨ ਦਾ ਸਮਾਂ ਵੀ ਨਹੀਂ ਮਿਲਦਾ। ਇਸ ਦਾ ਸਾਡੀ ਸਿਹਤ ਉਤੇ ਪ੍ਰਭਾਵ ਪੈਂਦਾ ਹੈ। ਕਈ ਲੋਕਾਂ ਵਿਚ ਅਕਸਰ ਸਿਰ ਦਰਦ ਦੀ ਸਮੱਸਿਆ ਬਣੀ ਰਹਿੰਦੀ ਹੈ। ਸਿਰ ਦਰਦ ਵੀ ਕਈ ਤਰ੍ਹਾਂ ਦੇ ਹੁੰਦੇ ਹਨ ਅਤੇ ਇਸ ਦੇ ਕਾਰਨ ਵੀ ਅਲੱਗ ਹੋ ਸਕਦੇ ਹਨ।
ਕਈ ਲੋਕਾਂ ਨੂੰ ਸਿਰ ਦੇ ਇਕ ਜਾਂ ਇਕ ਤੋਂ ਜ਼ਿਆਦਾ ਹਿੱਸੇ ਦੇ ਨਾਲ ਗਰਦਨ ਦੇ ਪਿਛਲੇ ਹਿੱਸੇ ਵਿਚ ਹਲਕੇ ਜਾਂ ਤੇਜ਼ ਦਰਦ ਦੀ ਸਮੱਸਿਆ ਰਹਿੰਦੀ ਹੈ। ਕਈ ਵਾਰ ਪੂਰੀ ਨੀਂਦ ਨਾ ਲੈਣ ਕਾਰਨ, ਥਕਾਨ ਅਤੇ ਤਣਾਅ ਦੀ ਵਜ੍ਹਾ ਕਰ ਕੇ ਵੀ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ।
ਕੰਮਕਾਜੀ ਅਤੇ ਆਮ ਲੋਕਾਂ ਵਿਚ ਤਣਾਅ ਕਾਰਨ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ, ਜਿਸ ਕਰ ਕੇ ਸਿਰ ਦੇ ਦੋਹਾਂ ਹਿੱਸਿਆਂ ਜਾਂ ਫਿਰ ਪੂਰੇ ਸਿਰ ਵਿਚ ਦਰਦ ਹੁੰਦਾ ਹੈ। ਜਦੋਂ ਅਸੀਂ ਕਿਸੇ ਗੱਲ ਦੀ ਵਧੇਰੇ ਚਿੰਤਾ ਕਰਦੇ ਹਾਂ ਤਾਂ ਤਣਾਅ ਕਾਰਨ ਮਾਸਪੇਸ਼ੀਆਂ ਸੁਘੜ ਜਾਂਦੀਆਂ ਹਨ, ਜਿਸ ਨਾਲ ਅਕਸਰ ਸਿਰਦਰਦ ਦੀ ਸਮੱਸਿਆ ਹੁੰਦੀ ਹੈ ਜੋ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ।
Loading...
ਕਈ ਵਾਰੀ ਸਿਰ ਦੇ ਇਕ ਭਾਗ ਵਿੱਚ ਅਤੇ ਅੱਖਾਂ ਦੇ ਕੋਲ ਤੇਜ਼ ਦਰਦ ਮਹਿਸੂਸ ਹੁੰਦਾ ਹੈ। ਜਦੋਂ ਵਿਅਕਤੀ ਨਿੱਤ ਦੇ ਕੰਮ ਵੀ ਕਰਦਾ ਹੈ ਤਾਂ ਦਰਦ ਹੋਰ ਵੀ ਵਧ ਜਾਂਦਾ ਹੈ। ਇਸ ਦਰਦ ਨੂੰ ਮਾਈਗਰੇਸ਼ਨ ਵੀ ਕਿਹਾ ਜਾਂਦਾ ਹੈ। ਮਾਈਗਰੇਸ਼ਨ ਨਾਲ ਪੀੜਤ ਲੋਕ ਹਨੇਰੇ ਜਾਂ ਸ਼ਾਂਤ ਮਾਹੌਲ ਵਿਚ ਰਹਿਣਾ ਪਸੰਦ ਕਰਦੇ ਹਨ। ਇਹ ਦਰਦ ਜੈਨੇਟਿਕਸ ਕਾਰਨਾਂ ਕਰ ਕੇ ਵੀ ਹੋ ਸਕਦਾ ਹੈ।
ਅਕਸਰ ਕਈ ਵਾਰੀ ਦੰਦਾਂ ਦਾ ਦਰਦ ਵੀ ਸਿਰਦਰਦ ਬਣ ਜਾਂਦਾ ਹੈ। ਦੰਦਾਂ ਵਿਚ ਪਾਹਰਿਆ ਜਾਂ ਜਰਮਨ ਕਾਰਨ ਸਾਰੇ ਦੰਦਾਂ ਅਤੇ ਦਾੜ੍ਹਾਂ ਵਿਚ ਦਰਦ ਹੁੰਦਾ ਰਹਿੰਦਾ ਹੈ, ਜਿਸ ਕਾਰਨ ਸਿਰਦਰਦ ਹੁੰਦਾ ਰਹਿੰਦਾ ਹੈ। ਅਜਿਹੀ ਸਥਿਤੀ ਸਾਨੂੰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।
First published: August 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...