Home /News /lifestyle /

ਜਾਣੋ ਕੀ ਹੁੰਦੇ ਹਨ Level 2 ADAS ਫੀਚਰਸ, Hyundai ਦੀ ਨਵੀਂ ਇਲੈਕਟ੍ਰਿਕ ਕਾਰ 'ਚ ਮਿਲਣਗੇ ਇਹ ਫੀਚਰ

ਜਾਣੋ ਕੀ ਹੁੰਦੇ ਹਨ Level 2 ADAS ਫੀਚਰਸ, Hyundai ਦੀ ਨਵੀਂ ਇਲੈਕਟ੍ਰਿਕ ਕਾਰ 'ਚ ਮਿਲਣਗੇ ਇਹ ਫੀਚਰ

ਜਾਣੋ ਕੀ ਹੁੰਦੇ ਹਨ Level 2 ADAS ਫੀਚਰਸ, Hyundai ਦੀ ਨਵੀਂ ਇਲੈਕਟ੍ਰਿਕ ਕਾਰ 'ਚ ਮਿਲਣਗੇ ਇਹ ਫੀਚਰ

ਜਾਣੋ ਕੀ ਹੁੰਦੇ ਹਨ Level 2 ADAS ਫੀਚਰਸ, Hyundai ਦੀ ਨਵੀਂ ਇਲੈਕਟ੍ਰਿਕ ਕਾਰ 'ਚ ਮਿਲਣਗੇ ਇਹ ਫੀਚਰ

Hyundai India 2023 ਆਟੋ ਐਕਸਪੋ ਵਿੱਚ ਆਲ-ਇਲੈਕਟ੍ਰਿਕ Ioniq 5 SUV ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ, ਅਧਿਕਾਰਤ ਲਾਂਚ ਤੋਂ ਪਹਿਲਾਂ, ਕੰਪਨੀ ਨੇ ਘੋਸ਼ਣਾ ਕੀਤੀ ਹੈ ਕਿ ਇਲੈਕਟ੍ਰਿਕ SUV ਨੂੰ 21 Hyundai SmartSense Level 2 ADAS (ਐਡਵਾਂਸਡ ਡਰਾਈਵਰ ਅਸਿਸਟੈਂਟ ਸਿਸਟਮ) ਫੀਚਰਸ ਮਿਲਣਗੇ।

ਹੋਰ ਪੜ੍ਹੋ ...
  • Share this:

Level 2 ADAS: ਇੱਕ ਸਮਾਂ ਸੀ ਜਦੋਂ ਜ਼ਿਆਦਾਤਰ ਲੋਕ ਕੀਮਤ ਤੇ ਲੁਕਸ ਨੂੰ ਦੇਖ ਕੇ ਨਵੀਂ ਕਾਰ ਖਰੀਦਦੇ ਸਨ। ਹਾਲਾਂਕਿ, ਜਦੋਂ ਤੋਂ ਤਕਨਾਲੋਜੀ ਵਿੱਚ ਵਿਕਾਸ ਹੋਇਆ ਹੈ, ਅਜਿਹੇ ਵਾਹਨ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ 20 ਸਾਲ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਹੁਣ ਲੋਕ ਵਾਹਨਾਂ ਦੀ ਸੁਰੱਖਿਆ ਪ੍ਰਤੀ ਬਹੁਤ ਜਾਗਰੂਕ ਹੋ ਚੁੱਕੇ ਹਨ। ਇਸ ਲਈ, ਜਦੋਂ ਵੀ ਤੁਸੀਂ ਕੋਈ ਨਵਾਂ ਵਾਹਨ ਖਰੀਦਣ ਜਾਂਦੇ ਹੋ, ਸੁਰੱਖਿਆ ਵਿਸ਼ੇਸ਼ਤਾਵਾਂ ਜਿਵੇਂ ਕਿ ਏਅਰਬੈਗ, ਬ੍ਰੇਕਿੰਗ ਸਿਸਟਮ, ਬਲਾਇੰਡ ਸਪਾਟ ਡਿਟੈਕਟਰ ਆਦਿ ਵਰਗੇ ਫੀਚਰਸ ਦੀ ਜਾਂਚ ਕਰਦੇ ਹੋ। ਇਸ ਵੇਲੇ ਕਈ ਵਾਹਨ ADAS ਫੀਚਰਸ ਦੇ ਨਾਲ ਆ ਰਹੇ ਹਨ ਜਿਸ ਬਾਰੇ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ...

Hyundai India 2023 ਆਟੋ ਐਕਸਪੋ ਵਿੱਚ ਆਲ-ਇਲੈਕਟ੍ਰਿਕ Ioniq 5 SUV ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ, ਅਧਿਕਾਰਤ ਲਾਂਚ ਤੋਂ ਪਹਿਲਾਂ, ਕੰਪਨੀ ਨੇ ਘੋਸ਼ਣਾ ਕੀਤੀ ਹੈ ਕਿ ਇਲੈਕਟ੍ਰਿਕ SUV ਨੂੰ 21 Hyundai SmartSense Level 2 ADAS (ਐਡਵਾਂਸਡ ਡਰਾਈਵਰ ਅਸਿਸਟੈਂਟ ਸਿਸਟਮ) ਫੀਚਰਸ ਮਿਲਣਗੇ। ਇਸ ਤੋਂ ਇਲਾਵਾ Hyundai Ioniq 5 ਦੀ ਬੁਕਿੰਗ 20 ਦਸੰਬਰ 2022 ਤੋਂ ਭਾਰਤੀ ਬਾਜ਼ਾਰ 'ਚ ਸ਼ੁਰੂ ਹੋਵੇਗੀ।

ਲੈਵਲ 2 ADAS ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚ ਫਰੰਟ ਕੋਲਿਸ਼ਨ ਵਾਰਨਿੰਗ, ਬਲਾਇੰਡ-ਸਪਾਟ ਕੋਲਿਸ਼ਨ ਵਾਰਨਿੰਗ, ਲੇਨ ਕੀਪਿੰਗ ਅਸਿਸਟ, ਲੇਨ ਡਿਪਾਰਚਰ ਵਾਰਨਿੰਗ, ਡਰਾਈਵਰ ਅਟੈਂਸ਼ਨ ਵਾਰਨਿੰਗ, ਬਲਾਇੰਡ-ਸਪਾਟ ਵਿਊ ਮਾਨੀਟਰ, ਸੇਫ ਐਗਜ਼ਿਟ ਵਾਰਨਿੰਗ ਆਦਿ ਸ਼ਾਮਲ ਹਨ। ਲੈਵਲ 2 ADAS ਟੈਕਨਾਲੋਜੀ ਕਈ ਹੋਰ ਵਿਸ਼ੇਸ਼ਤਾਵਾਂ ਦੇ ਨਾਲ ਆਉਂਦੀ ਹੈ ਜਿਵੇਂ ਕਿ ਸਰਾਊਂਡ ਵਿਊ ਮਾਨੀਟਰ, ਰੀਅਰ ਆਕੂਪੈਂਟ ਅਲਰਟ, ਸਟਾਪ ਐਂਡ ਗੋ ਦੇ ਨਾਲ ਸਮਾਰਟ ਕਰੂਜ਼ ਕੰਟਰੋਲ, ਲੇਨ ਫੋਲੋਇੰਗ ਅਸਿਸਟ, ਹਾਈ ਬੀਮ ਅਸਿਸਟ ਅਤੇ ਲੀਡਿੰਗ ਵ੍ਹੀਕਲ ਡਿਪਾਰਚਰ ਅਲਰਟ ਇਸ ਵਿੱਚ ਸ਼ਾਮਲ ਹੈ।

ਇਸ ਇਲੈਕਟ੍ਰਿਕ ਕਾਰ ਨੂੰ ਦੋ ਪਾਵਰਟ੍ਰੇਨ ਵਿਕਲਪਾਂ ਨਾਲ ਲਾਂਚ ਕੀਤਾ ਜਾਵੇਗਾ। ਇੱਕ ਵੱਡੇ ਬੈਟਰੀ ਪੈਕ ਦੇ ਨਾਲ ਆਵੇਗਾ, ਜੋ ਫੁੱਲ ਚਾਰਜ ਹੋਣ 'ਤੇ 502 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦੇਵੇਗਾ, ਜਦੋਂ ਕਿ ਛੋਟੇ ਬੈਟਰੀ ਪੈਕ ਦੇ ਨਾਲ ਆਉਣ ਵਾਲਾ ਮਾਡਲ ਇੱਕ ਵਾਰ ਚਾਰਜ ਕਰਨ 'ਤੇ 385 ਕਿਲੋਮੀਟਰ ਤੱਕ ਚੱਲ ਸਕੇਗਾ। ਪਹਿਲਾ RWD ਲੇਆਉਟ ਵਾਲਾ ਸਿੰਗਲ-ਮੋਟਰ ਵੇਰੀਐਂਟ ਹੈ, ਜੋ 169 hp ਅਤੇ 350 Nm ਦਾ ਟਾਰਕ ਪੈਦਾ ਕਰਦਾ ਹੈ।

Published by:Tanya Chaudhary
First published:

Tags: Auto news, Car Bike News, Electric Car, Hyundai