ਕਿਸੇ ਤਰ੍ਹਾਂ ਦੇ ਪੈਸਿਆਂ ਦੇ ਲੈਣ-ਦੇਣ ਲਈ ਕੁਝ ਦਸਤਾਵੇਜ ਬਹੁਤ ਲਾਜ਼ਮੀ ਹੁੰਦੇ ਹਨ ਜਿਨ੍ਹਾਂ ਵਿੱਚ ਇੱਕ ਹੈ ਪੈਨ ਕਾਰਡ। ਤੁਹਾਡੇ ਕਿੰਨੇ ਵੀ ਬੈਂਕ ਖਾਤੇ ਹੋਣ ਉਨ੍ਹਾਂ ਸਾਰਿਆਂ ਲਈ ਸਿਰਫ ਇੱਕ ਪੈਨ ਕਾਰਡ ਤੋਂ ਹੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਕੁਝ ਲੋਕ ਇੱਕ ਤੋਂ ਵੱਧ ਪੈਨ ਕਾਰਡ ਬਣਾਉਣ ਦੀ ਸੋਚ ਰਹੇ ਹੁੰਦੇ ਹਨ ਪਰ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਪੈਨ ਕਾਰਡ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਜਾਣ ਲੈਣ। ਕੋਈ ਵੀ ਵਿਅਕਤੀ ਇੱਕ ਤੋਂ ਵੱਧ ਪੈਨ ਕਾਰਡ ਨਹੀਂ ਰੱਖ ਸਕਦਾ ਇਸ ਅਜਿਹਾ ਕੁਝ ਵੀ ਕਰਨਾ ਤੁਹਾਨੂੰ ਮੁਸੀਬਤ ਵਿੱਚ ਪਾ ਸਕਦਾ ਹੈ।
ਇਸ ਤੋਂ ਇਲਾਵਾ ਇੱਕ ਪੈਨ ਕਾਰਡ ਹੋਣ ਦੇ ਬਾਵਜੂਦ ਦੂਜੇ ਪੈਨ ਕਾਰਡ ਲਈ ਅਰਜ਼ੀ ਦੇਣਾ ਗੁਨਾਹ ਹੈ ਜਿਸ ਲਈ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ।
ਦੱਸ ਦਈਏ ਕਿ ਇਨਕਮ ਟੈਕਸ ਐਕਟ 1961 ਦੀ ਧਾਰਾ 139ਏ ਤਹਿਤ ਇੱਕ ਵਿਅਕਤੀ ਸਿਰਫ਼ ਇੱਕ ਪੈਨ ਕਾਰਡ ਹੀ ਰੱਖ ਸਕਦਾ ਹੈ। ਇਸ ਤੋਂ ਇਲਾਵਾ ਇਨਕਮ ਟੈਕਸ ਇੰਡੀਆ ਦੀ ਅਧਿਕਾਰਤ ਵੈੱਬਸਾਈਟ ਮੁਤਾਬਿਕ ਵੀ ਇੱਕ ਤੋਂ ਵੱਧ ਪੈਨ ਰੱਖਣ 'ਤੇ ਇਨਕਮ ਟੈਕਸ ਐਕਟ, 1961 ਦੀ ਧਾਰਾ 272ਬੀ ਦੇ ਤਹਿਤ 10,000/- ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਫਿਰ ਵੀ ਜੇਕਰ ਕਿਸੇ ਕੋਲ ਇੱਕ ਤੋਂ ਵੱਧ ਪੈਨ ਕਾਰਡ ਹੈ ਤਾਂ ਉਸ ਵਿਅਕਤੀ ਨੂੰ ਦੂਜਾ ਪੈਨ ਕਾਰਡ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।
ਇੱਕ ਤੋਂ ਵੱਧ ਪੈਨ ਕਾਰਡ ਇੰਝ ਕਰੋ ਵਿਭਾਗ ਦੇ ਹਵਾਲੇ
ਕਿਸੇ ਵਿਅਕਤੀ ਕੋਲ ਇੱਕ ਤੋਂ ਵੱਧ ਵਾਧੂ ਪੈਨ ਕਾਰਡ ਹੋਣਾ ਅਪਰਾਧ ਮੰਨਿਆ ਜਾ ਸਕਦਾ ਹੈ ਇਸ ਲਈ ਵਾਧੂ ਪੈਨ ਕਾਰਡ ਨੂੰ ਇਨਕਮ ਟੈਕਸ ਵਿਭਾਗ ਨੂੰ ਸੌਂਪ ਦੇਣਾ ਚਾਹੀਦਾ ਹੈ। ਜਿਸ ਲਈ ਆਨਲਾਈਨ ਤੇ ਆਫਲਾਈ ਦੋਵੇਂ ਤਰ੍ਹਾਂ ਦੀਆਂ ਸੁਵਿਧਾਵਾਂ ਉਪਲੱਬਧ ਹਨ। ਆਨਲਾਈਨ ਪ੍ਰਕਿਰਿਆਨ ਲਈ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ ਅਤੇ ਸਰੰਡਰ ਡੁਪਲੀਕੇਟ ਪੈਨ ਦੀ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣੇ ਨਿਜੀ ਵੇਰਵਿਆਂ ਦੇ ਨਾਲ ਡੁਪਲੀਕੇਟ ਪੈਨ ਨੰਬਰ ਭਰੋ ਤੇ ਸਬਮਿਟ 'ਤੇ ਕਲਿਕ ਕਰੋ।
ਦੂਜੇ ਪਾਸੇ ਜੇਕਰ ਆਫਲਾਈਨ ਪੈਨ ਕਾਰਡ ਵਿਭਾਗ ਦੇ ਹਵਾਲੇ ਕਰਨਾ ਚਾਹੁੰਦੇ ਹੋ ਤਾਂ ਇਨਕਮ ਟੈਕਸ ਅਸੈਸਿੰਗ ਅਧਿਕਾਰੀ ਨੂੰ ਪੱਤਰ ਲਿੱਖ ਕੇ ਪੈਨ ਵਾਪਸ ਕੀਤਾ ਜਾ ਸਕਦਾ ਹੈ। ਇਸ ਪੱਤਰ ਵਿੱਚ ਵੀ ਤੁਹਾਡੀ ਨਿਜੀ ਜਾਣਕਾਰੀ ਤੋਂ ਲੈ ਕੇ ਪੈਨ ਕਾਰਡ ਸਬੰਧੀ ਵੇਰਵਿਆਂ ਦੇ ਨਾਲ ਡੁਬਲੀਕੇਟ ਪੈਨ ਬਾਰੇ ਦੱਸਣਾ ਹੋਵੇਗਾ। ਇਸ ਪੱਤਰ ਨੂੰ ਡਾਕ ਰਾਹੀਂ ਜਾਂ ਨਜ਼ਦੀਕੀ ਇਨਕਮ ਟੈਕਸ ਦਫ਼ਤਰ ਵਿੱਚ ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰ ਸਕਦੇ ਹੋ। ਰਸੀਦ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਤੁਹਾਡਾ ਡੁਪਲੀਕੇਟ ਪੈਨ ਕਾਰਡ ਰੱਦ ਕਰ ਦਿੱਤਾ ਗਿਆ ਹੈ।
ਗੁਆਚੇ ਪੈਨ ਕਾਰਡ ਦੀ ਇੰਝ ਦਿਓ ਸੂਚਨਾ
ਕਿਸੇ ਵਿਅਕਤੀ ਦਾ ਪੈਨ ਕਾਰਡ ਗੁੰਮ ਹੋ ਜਾਵੇ ਤਾਂ ਉਸ ਨੂੰ ਇੱਕ ਹੋਰ ਨਵਾਂ ਪੈਨ ਕਾਰਡ ਬਣਾਉਣ ਦੀ ਬਜਾਏ ਗੁਆਚੇ ਪੈਨ ਕਾਰਡ ਦੀ ਸੂਚਨਾ ਵਿਭਾਗ ਨੂੰ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਨੂੰ ਨਵਾਂ ਪੈਨ ਇਸ਼ੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਪੈਨ ਕਾਰਡ ਨੰਬਰ ਭੁੱਲ ਗਿਆ ਹੋਵੇ ਤਾਂ ਉਹ ਇਨਕਮ ਟੈਕਸ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦਾ ਹੈ। ਇਸ ਲਈ ਵੈੱਬਸਾਈਟ 'ਤੇ ਜਾਓ ਜੇਕਰ ਪੁਰਾਣਾ ਪੈਨ ਗੁੰਮ ਹੋ ਗਿਆ ਹੈ, ਤਾਂ ਨਵਾਂ ਪੈਨ ਬਣਾਉਣ ਦੀ ਬਜਾਏ, ਡੁਪਲੀਕੇਟ ਪੈਨ ਬਣਵਾਓ।
ਜੇਕਰ ਤੁਹਾਨੂੰ ਆਪਣਾ ਪੈਨ ਨੰਬਰ ਯਾਦ ਨਹੀਂ ਹੈ, ਤਾਂ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ "ਆਪਣੇ ਪੈਨ ਨੂੰ ਜਾਣੋ" (Know your PAN)ਰਾਹੀਂ ਪੈਨ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਵਿੱਚ ਨਾਮ, ਪਿਤਾ ਦਾ ਨਾਮ ਅਤੇ ਜਨਮ ਮਿਤੀ ਦੇ ਕੇ ਪੈਨ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪੈਨ ਦੀ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ, ਡੁਪਲੀਕੇਟ ਪੈਨ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।